ਵਧੀਆ ਨੀਂਦ ਲੈਣ ਲਈ ਸੁਝਾਅ
ਸੌਣ ਲਈ ਸਮਾਂ ਕੱਢਣਾ ਦੇਖਭਾਲ ਦੀ ਸਭ ਤੋਂ ਵੱਡੀ ਚੁਣੌਤੀ ਹੋ ਸਕਦੀ ਹੈ। ਨੀਂਦ ਦੀ ਘਾਟ ਤੁਹਾਡੇ ਲਈ ਦੇਖਭਾਲ ਕਰਨ ਵਾਲੇ ਵਜੋਂ ਖਤਰਨਾਕ ਹੀ ਨਹੀਂ ਹੈ; ਇਹ ਉਸ ਵਿਅਕਤੀ ਨੂੰ ਵੀ ਖਤਰੇ ਵਿੱਚ ਪਾਉਂਦਾ ਹੈ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ। ਨਤੀਜੇ ਵਜੋਂ ਦੇਖਭਾਲ ਕਰਨ ਵਾਲਿਆਂ ਨੂੰ ਨੀਂਦ ਦੀਆਂ ਸਮੱਸਿਆਵਾਂ ਦਾ ਅਨੁਭਵ ਕਰਨਾ ਅਸਧਾਰਨ ਨਹੀਂ ਹੈ। ਪਰ ਚੰਗੀ ਰਾਤ ਦੀ ਨੀਂਦ ਲੈਣਾ ਮਹੱਤਵਪੂਰਣ ਹੈ, ਅਤੇ ਨਾ ਸਿਰਫ ਤੁਹਾਡੀ ਆਪਣੀ ਸਿਹਤ ਲਈ; ਬਹੁਤ ਜ਼ਿਆਦਾ ਤੰਗ ਆਉਣਾ ਤੁਹਾਡੀ ਸਹੀ ਦੇਖਭਾਲ ਪ੍ਰਦਾਨ ਕਰਨ ਦੀ ਤੁਹਾਡੀ ਯੋਗਤਾ ਨੂੰ ਗੰਭੀਰਤਾ ਨਾਲ ਪ੍ਰਭਾਵਤ ਕਰ ਸਕਦਾ ਹੈ। ਇਸ ਵੀਡੀਓ ਵਿਚ, ਅਸੀਂ ਤੁਹਾਨੂੰ ਕੁਝ ਮਦਦਗਾਰ ਸੁਝਾਵ ਦਵਾਂਗੇ, ਇਹ ਸੁਨਿਸ਼ਚਿਤ ਕਰਨ ਲਈ ਕਿ ਤੁਸੀਂ ਪੂਰੀ ਤਰ੍ਹਾਂ ਅਰਾਮ ਮਹਿਸੂਸ ਕਰ ਰਹੇ ਹੋ ਅਤੇ ਵਧੀਆ ਦੇਖਭਾਲ ਕਰਨ ਦੇ ਯੋਗ ਹੋ।
ਦੇਖਭਾਲ ਕਰਨਾ ਕਈ ਵਾਰ ਤਣਾਅ ਭਰਿਆ ਕੰਮ ਹੋ ਸਕਦਾ ਹੈ। ਦੇਖਭਾਲ ਕਰਨ ਵਾਲਿਆਂ ਨੂੰ ਨੀਂਦ ਦੀ ਸਮੱਸਿਆ ਜਿਵੇਂ ਇਨਸੋਮਨਿਆ ਦਾ ਅਨੁਭਵ ਕਰਨਾ ਅਸਧਾਰਨ ਨਹੀਂ ਹੁੰਦਾ ।
ਪਰ ਰਾਤ ਨੂੰ ਚੰਗੀ ਨੀਂਦ ਲੈਣੀ ਜ਼ਰੂਰੀ ਹੈ, ਅਤੇ ਨਾ ਸਿਰਫ਼ ਤੁਹਾਡੀ ਆਪਣੀ ਸਿਹਤ ਲਈ ਹੀ, ਦੇਰ ਰਾਤ ਤੱਕ ਕੰਮ ਕਰਨ ਨਾਲ ਥੱਕਨ ਨਾਲ ਤੁਹਾਡੀ ਦੇਖਭਾਲ ਕਰਨ ਦੀ ਸਮਰੱਥਾ ’ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।
ਇਸ ਵੀਡੀਓ ਵਿਚ, ਅਸੀਂ ਤੁਹਾਨੂੰ ਕੁਝ ਮਦਦਗਾਰ ਨੁਕਤੇ ਦੱਸਾਂਗੇ ਜਿਸ ਨਾਲ ਤੁਸੀਂ ਚੰਗੀ ਤਰ੍ਹਾਂ ਆਰਾਮ ਕਰੋਗੇ ਅਤੇ ਬਿਹਤਰ ਦੇਖਭਾਲ ਕਰਨ ਦੇ ਯੋਗ ਹੋਵੋਗੇ ।
ਹਰ ਮਨੁੱਖ ਨੂੰ ਨੀਂਦ ਦੀ ਲੋੜ ਹੁੰਦੀ ਹੈ, ਇਸ ਨਾਲ ਅਸੀਂ ਚੰਗਾ ਅਤੇ ਤਰੋਤਾਜਾ ਹੁੰਦੇ ਹਾਂ। ਜੇ ਤੁਹਾਡਾ ਨੀਂਦ ਦਾ ਸਮਾਂ ਪੂਰਾ ਨਹੀਂ ਹੈ, ਤੁਸੀਂ ਚੰਗਾ ਮਹਿਸੂਸ ਨਹੀਂ ਕਰੋਗੇ ਅਤੇ ਆਸਾਨ ਕੰਮ ਕਰਨ ਵਿਚ ਵੀ ਮੁਸ਼ਕਿਲ ਦਾ ਸਾਹਮਣਾ ਕਰੋਗੇ।
ਨਿਯਮਤ ਨੀਂਦ ‘ਤੇ ਵਾਪਸ ਜਾਣ ਦਾ ਸਭ ਤੋਂ ਵਧੀਆ ਤਰੀਕਾ ਹੈ ਰੁਟੀਨ ਦਾ ਬਨਾਨਾ ।
ਇਕੋ ਹੀ ਸਮੇਂ ਹਰ ਦਿਨ ਸੋਣ ਅਤੇ ਜਾਗਣ ਦੀ ਕੋਸ਼ਿਸ਼ ਕਰੋ, ਇਥੋਂ ਤੱਕ ਕੀ ਹਫਤੇ ਦੇ ਅੰਤ ਵਿਚ ਵੀ। ਇਹ ਤੁਹਾਡੇ ਸਰੀਰ ਨੂੰ ਇਹ ਜਾਣਨ ਵਿਚ ਮਦਦ ਕਰੇਗਾ ਕਿ ਕਦੋਂ ਆਰਾਮ ਕਰਨ ਦਾ ਸਮਾਂ ਹੈ।
ਸੌਣ ਦੀ ਇਕ ਰੀਤ ਰੱਖਣਾ, ਜੋ ਤੁਸੀਂ ਹਰ ਰਾਤ ਕਰਦੇ ਹੋ, ਇਕ ਵਧੀਆ ਤਰੀਕਾ ਵੀ ਹੈ। ਜਿਵੇਂ ਗਰਮ ਪਾਣੀ ਨਾਲ ਨਹਾਉਣਾ, ਗਰਮ ਚੀਜ਼ ਪੀਣਾ, ਗੈਰ ਕੈਫੀਨ ਵਾਲੇ ਪੇਅ ਪੀਣਾ ਜਾਂ ਚੰਗੀਆਂ ਕਿਤਾਬਾਂ ਪੜ੍ਹਣਾ ।
ਹਾਲਾਂਕਿ ਦਿਨ ਵੇਲੇ ਝਪਕੀ ਲੈਣਾ ਵਧੀਆ ਲਗ ਸਕਦਾ ਹੈ – ਜੇ ਤੁਸੀਂ ਥੱਕਿਆ ਹੋਇਆ ਮਹਿਸੂਸ ਕਰਦੇ ਹੋ ਪਰ ਇਹ ਤੁਹਾਡੇ ਰੋਜ਼ਾਨਾ ਦੇ ਸੌਣ ਦੇ ਸਮੇਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਤਾਂ ਇਸ ਨੂੰ ਦਿਨ ਦੇ ਸ਼ੁਰੂ ਵਿਚ ਲੈਣ ਦੀ ਕੋਸ਼ਿਸ਼ ਕਰੋ ਅਤੇ ਇਸ ਨੂੰ 20 ਮਿੰਟ ਤੋਂ ਜਿਆਦਾ ਨਾ ਰੱਖੋ।
ਰੋਜ਼ਾਨਾ ਦੀ ਕਸਰਤ ਕਰਨ ਨਾਲ ਤੁਸੀਂ ਦਿਨ ਦੇ ਅੰਤ ਵਿਚ ਜਿਆਦਾ ਥੱਕਿਆ ਮਹਿਸੂਸ ਕਰੋਗੇ ਅਤੇ ਤੁਸੀਂ ਜਿਆਦਾ ਆਰਾਮਦਾਇਕ ਨੀਂਦ ਲਵੋਗੇ।
ਤੁਸੀਂ ਕੀ ਖਾਂਦੇ ਹੋ ਅਤੇ ਕੀ ਪੀਂਦੇ ਹੋ, ਇਸ ਦਾ ਧਿਆਨ ਰਖਨਾ ਇਨਸੌਮਨੀਆ ਦੇ ਪ੍ਰਬੰਧਨ ਦਾ ਇਕ ਹੋਰ ਵਧੀਆ ਤਰੀਕਾ ਹੈ।
ਆਪਣੀ ਖੁਰਾਕ ਵਿਚ ਕੈਫੀਨ ਦੀ ਮਾਤਰਾ ਨੂੰ ਘੱਟ ਕਰਨ ਜਾਂ ਹਟਾ ਦੇਣ ਨਾਲ ਤੁਹਾਡੇ ਸੌਣ ਦੇ ਤਰੀਕੇ ’ਤੇ ਬਹੁਤ ਪ੍ਰਭਾਵ ਪੈਂਦਾ ਹੈ, ਇਸ ਲਈ ਇਸ ਨੂੰ ਦਿਨ ਵਿਚ ਹੀ ਲੈਣ ਦੀ ਕੋਸ਼ਿਸ਼ ਕਰੋ।
ਤੁਸੀਂ ਆਪਣੇ ਅਲਕੋਹਲ ਲੈਣ ਦੀ ਮਾਤਰਾ ਨੂੰ ਸੀਮਿਤ ਕਰਨ ਦੀ ਵੀ ਕੋਸ਼ਿਸ਼ ਕਰ ਸਕਦੇ ਹੋ। ਹਾਲਾਂਕਿ ਅਲਕੋਹਲ ਲੈਣ ਨਾਲ ਤੁਸੀਂ ਹਲਕੀ ਨੀਂਦ ਵਿਚ ਜਾ ਸਕਦੇ ਹੋ।
ਸਾਰਾ ਦਿਨ ਨਿਯਮਤ, ਪੋਸ਼ਕ ਖ਼ੁਰਾਕ ਖਾਣ ਦੀ ਕੋਸ਼ਿਸ਼ ਕਰੋ, ਅਤੇ ਸੌਣ ਤੋਂ ਪਹਿਲਾਂ ਭਾਰਾ ਖਾਣਾ ਖਾਣ ਤੋਂ ਬਚੋ।
ਸੌਣ ਲਈ ਬਿਹਤਰ ਵਾਤਾਵਰਣ ਬਣਾਉਣਾ ਤੁਹਾਨੂੰ ਤੇਜੀ ਨਾਲ ਸੌਣ ਵਿਚ ਮਦਦ ਵੀ ਕਰ ਸਕਦਾ ਹੈ।
ਤੁਹਾਡੇ ਫੋਨ ਜਾਂ ਟੀ.ਵੀ. ਦੀ ਨੀਲੀ ਰੌਸ਼ਨੀ ਤੁਹਾਡੇ ਦਿਮਾਗ ਨੂੰ ਸੌਣ ਤੋਂ ਰੋਕਦੀ ਹੈ, ਇਸ ਲਈ ਇਨ੍ਹਾਂ ਨੂੰ ਸੌਣ ਤੋਂ 30 ਮਿੰਟ ਪਹਿਲਾਂ ਤੱਕ ਦੇਖਣ ਤੋਂ ਬਚੋ।
ਯਕੀਨੀ ਕਰੋ ਕਿ ਤੁਹਾਡੇ ਬੈਡਰੂਮ ’ਚ ਜਿੰਨਾ ਹੋ ਸਕੇ ਹਨ੍ਹੇਰਾ ਹੋਵੇ, ਅਤੇ ਬਾਹਰੀ ਰੌਸ਼ਨੀ ਨੂੰ ਜਿੰਨਾ ਹੋ ਸਕੇ ਸੀਮਿਤ ਕਰਨ ਦੀ ਕੋਸ਼ਿਸ਼ ਕਰੋ। ਇਥੋਂ ਤੱਕ ਕੀ ਤੁਹਾਡੀ ਅਲਾਰਮ ਘੜੀ ਦੀ ਰੌਸ਼ਨੀ ਵੀ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਤਾਪਮਾਨ ਨੂੰ ਠੀਕ ਕਰਨ ਨਾਲ ਤੁਸੀਂ ਬਿਹਤਰ ਨੀਂਦ ਲੈ ਸਕਦੇ ਹੋ, ਇਸ ਲਈ ਆਪਣੇ ਬੈਡਰੂਮ ਨੂੰ 17-19 ਡਿਗਰੀ ਸੈਲਸੀਅਸ ਦਰਮਿਆਨ ਰੱਖਣ ਦੀ ਕੋਸ਼ਿਸ਼ ਕਰੋ।
ਕਈ ਲੋਕਾਂ ਲਈ ਏ.ਸੀ. ਜਾਂ ਪੱਖੇ ਚਲਾਉਣਾ ਮਦਦਗਾਰ ਹੁੰਦਾ ਹੈ, ਇਹ ਰਾਤ ਨੂੰ ਰੌਲਾ-ਰੱਪਾ ਕਰਦਾ ਰਹਿੰਦਾ ਹੈ।
ਤੁਹਾਡੇ ਸੌਣ ਵਾਲੇ ਕਮਰੇ ਨੂੰ ਸਾਫ ਰੱਖਣਾ ਤੁਹਾਡੀ ਨੀਂਦ ਨੂੰ ਵੀ ਸੁਧਾਰ ਸਕਦਾ ਹੈ, ਕਿਉਂਕਿ ਇੱਕ ਗੰਦਾ ਵਾਤਾਵਰਣ ਕਈ ਵਾਰ ਤਣਾਅ ਦਾ ਕਾਰਨ ਹੋ ਸਕਦਾ ਹੈ ।
ਭਾਵੇਂ ਤੁਹਾਡਾ ਵਾਤਾਵਰਣ ਕਿੰਨਾ ਵੀ ਵਧੀਆ ਹੋਵੇ, ਪਰ ਤੁਹਾਨੂੰ ਚੰਗੀ ਨੀਂਦ ਆਉਣ ਵਿਚ ਕੁਝ ਦਿਨ ਲਗ ਸਕਦੇ ਨੇ। ਜੇ ਤੁਸੀਂ ਆਪਣੇ ਆਪ ਨੂੰ ਖਿੱਚਦੇ ਜਾਂ ਮੋੜਦੇ ਹੋ, ਤਾਂ ਆਪਣੇ ਬੈਡ ਤੋਂ ਉੱਠ ਕੇ ਆਪਨਾ ਦਿਮਾਗ ਕੀਤੇ ਹੋਰ ਲਗਾਉਣਾ ਇਕ ਚੰਗਾ ਤਰੀਗਾ ਹੈ।
ਕਿਤਾਬ ਪੜ੍ਹਣ ਦੀ ਕੋਸ਼ਿਸ਼ ਕਰੋ ਜਾਂ ਆਪਣੇ ਆਪ ਨੂੰ ਸ਼ਾਂਤ ਕਰਨ ਲਈ
ਗਹਿਰੇ ਸਾਹ ਲੈਣ ਦਾ ਅਭਿਆਸ ਕਰੋ। ਜਦੋਂ ਤੁਸੀਂ ਉਨੀਦਰਾ ਮਹਿਸੂਸ ਕਰੋ,
ਤਾਂ ਬੈੱਡ ਤੇ ਵਾਪਸ ਜਾਓ ਅਤੇ ਦੁਬਾਰਾ ਕੋਸ਼ਿਸ਼ ਕਰੋ।
ਯਾਦ ਰੱਖੋ, ਪੂਰੀ ਨੀਂਦ ਲੈਣਾ ਦੇਖਭਾਲ ਕਰਤਾ ਵਜੋਂ ਜਰੂਰੀ ਹੈ।
ਤੁਹਾਨੂੰ ਦੋਵਾਂ ਨੂੰ ਤੁਸੀਂ ਖੁਦ ਅਤੇ ਦੇਖਭਾਲ ਪ੍ਰਾਪਤ ਕਰਤਾ ਨੂੰ ਚੰਗਾ
ਆਰਾਮ ਕਰਨਾ ਅਤੇ ਅਗਲੇ ਦਿਨ ਦਾ ਮੁਕਾਬਲਾ ਕਰਨ ਲਈ
ਤਿਆਰ ਹੋਣਾ ਚਾਹੀਦਾ ਹੈ।
ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸਰੋਤ ਲਈ ਸਾਨੂੰ ਸਬਸਕ੍ਰਾਈਬ ਕਰੋ
ਅਤੇ ਸਾਡੀਆਂ ਵੀਡੀਓ ਦੇਖਣਾ ਯਕੀਨੀ ਕਰੋ।