ਆਮ ਦੇਖਭਾਲ ਕਰਨ ਵਾਲੀਆਂ ਸੱਟਾਂ ਤੋਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਕਰੀਏ
ਇੱਕ ਦੇਖਭਾਲ ਕਰਨ ਵਾਲੇ ਦੇ ਤੌਰ ਤੇ ਤੁਸੀਂ ਸ਼ਾਇਦ ਉਸ ਵਿਅਕਤੀ ਦੀ ਸਰੀਰਕ ਤੌਰ ‘ਤੇ ਸਹਾਇਤਾ ਕਰਨ ਜਾ ਰਹੇ ਹੋ ਜਿਸਦੀ ਤੁਸੀਂ ਦੇਖ-ਭਾਲ ਕਰ ਰਹੇ ਹੋ।ਆਪਣੇ ਆਪ ਨੂੰ ਸੱਟ ਲੱਗਣ ਤੋਂ ਬਚਾਉਣਾ ਇਕ ਸਭ ਤੋਂ ਮਹੱਤਵਪੂਰਣ ਚੀਜ਼ ਹੈ ਜੋ ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਜ਼ਖਮੀ ਹੋ ਤਾਂ ਤੁਸੀਂ ਕਿਸੇ ਹੋਰ ਦੀ ਸਹਾਇਤਾ ਨਹੀਂ ਕਰ ਸਕਦੇ । ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਰੀਰ ਨੂੰ ਬਚਾਉਣ ਬਾਰੇ ਸੁਝਾਅ ਦੇਵਾਂਗੇ ਤਾਂ ਜੋ ਇਹ ਸੁਨਿਸ਼ਚਿਤ ਕਰ ਸਕੋ ਕਿ ਤੁਸੀਂ ਸਭ ਤੋਂ ਉੱਤਮ ਰੂਪ ਵਿੱਚ ਹੋ ।
ਦੇਖਭਾਲ ਕਰਤਾ ਵਜੋਂ ਤੁਹਾਨੂੰ ਦੇਖਭਾਲ ਪ੍ਰਾਪਤ ਕਰਤਾ ਦੀ ਸਰੀਰਕ ਤੌਰ ’ਤੇ ਕੁਝ ਬਿੰਦੂਆਂ ’ਤੇ ਮਦਦ ਕਰਨੀ ਪੈ ਸਕਦੀ ਹੈ।
ਆਪਣੇ ਆਪ ਨੂੰ ਸੱਟ ਲੱਗਣ ਤੋਂ ਬਚਾਉਣਾ ਸਭ ਤੋਂ ਜਰੂਰੀ ਚੀਜ਼ਾਂ ਵਿਚੋਂ ਇਕ ਹੈ ਜੋ ਤੁਸੀਂ ਕਰ ਸਕਦੇ ਹੋ। ਜੇ ਤੁਹਾਨੂੰ ਸੱਟ ਲੱਗੀ ਹੈ ਤਾਂ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ।
ਇਸ ਵੀਡੀਓ ਵਿਚ ਅਸੀਂ ਤੁਹਾਨੂੰ ਪਿੱਠ ਅਤੇ ਸਰੀਰ ਨੂੰ ਬਚਾਉਣ ਦੇ ਕੁਝ ਨੁਕਤੇ ਦੱਸਾਂਗੇ ਜੋ ਤੁਹਾਡੀ ਇਹ ਸੁਨਿਸ਼ਚਿਤ ਕਰਨ ਵਿਚ ਮਦਦ ਕਰਨਗੇ ਕਿ ਤੁਸੀਂ ਸਬ ਤੋ ਵਧੀਆ ਰੂਪ ਵਿਚ ਹੋ।
ਪਹਿਲਾਂ, ਧਿਆਨ ਰੱਖੋ ਕਿ ਜਦੋਂ ਤੁਸੀਂ ਕਿਸੇ ਦੀ ਮਦਦ ਕਰੋ ਤਾਂ ਹਾਰ ਨਾ ਮੰਨੋ।
ਪਹਿਲਾਂ, ਜੇ ਉਹ ਬੈੱਡ ’ਤੇ ਹੋਣ, ਅਤੇ ਤੁਹਾਨੂੰ ਉਨ੍ਹਾਂ ਦੇ ਥੱਲੇ ਬੈਡ ਪੈਡ ਲਗਾਉਣ ਲਈ ਰੋਲ ਕਰਨ ਦੀ ਲੋੜ ਹੋਵੇ, ਬੈੱਡ ਦੇ ਦੂਸਰੇ ਪਾਸੇਓਂ ਦੀ ਖਿੱਚੋ,
ਜਿਨ੍ਹਾਂ ਚੀਜ਼ਾਂ ਦੀ ਤੁਹਾਨੂੰ ਲੋੜ ਹੈ ਉਨ੍ਹਾਂ ਨੂੰ ਆਪਣੇ ਕੋਲ ਰੱਖੋ। ਜਦੋਂ ਤੁਸੀਂ ਕੰਮ ਦੀ ਤਿਆਰੀ ਕਰ ਰਹੇ ਹੋਵੋ, ਸਭ ਤੋਂ ਪਹਿਲਾਂ ਜਿੰਨ੍ਹਾਂ ਚੀਜ਼ਾਂ ਦੀ ਤੁਹਾਨੂੰ ਲੋੜ ਹੈ ਪਹਿਲਾਂ ਇਕੱਠਾ ਕਰੋ। ਤਾਂ ਜੋ ਤੁਹਾਨੂੰ ਉਸ ਨੂੰ ਲੈਣ ਲਈ ਜਾਂ ਉਸ ਤੱਕ ਪਹੁੰਚਣ ਲਈ ਦੌੜਨਾ ਨਾ ਪਵੇ।
ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਜਾਂ ਆਪਣੇ ਚਿਹਰੇ ਨੂੰ ਫੜਦੇ ਹੋ। ਆਪਣੀ ਪਿੱਠ ਸਿੱਧੀ ਰੱਖੋ, ਤੁਹਾਡੇ ਪੈਰ ਤੁਹਾਡੇ ਮੋਢਿਆਂ ਦੀ ਚੌੜਾਈ ਦੇ ਬਰਾਬਰ ਹੋਣ, ਆਪਣੇ ਗੋਢੇ ਮੋੜੋ, ਬਜਾਇ ਤੁਹਾਡੀ ਪਿੱਠ ਦੇ।
ਦੇਖਭਾਲ ਕਰਤਾ ਵਿਅਕਤੀ ਨੂੰ ਬੈੱਡ ’ਤੇ ਉਲਟਾਉਣ ਤੋਂ ਪਹਿਲਾਂ ਆਪਣੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰੋ, ਜਾਂ ਉਨ੍ਹਾਂ ਨੂੰ ਬਦਲੀ ਕਰਨ ਤੋਂ ਪਹਿਲਾਂ ਜਿੰਨਾ ਹੋ ਸਕੇ ਉਸ ਨੂੰ ਆਪਣੇ ਨੇੜੇ ਕਰੋ।
ਇਥੇ ਬਹੁਤ ਸਾਰੇ ਸਹਾਇਕ ਉਪਕਰਣ ਹਨ ਜੋ ਤੁਹਾਡੇ ਜਾਂ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਲਈ ਮਦਦਗਾਰ ਹੋ ਸਕਦੇ ਹਨ।
ਜੇ ਉਹ ਬੈੱਡ ’ਤੇ ਹਨ, ਸਲਾਈਡਰ ਸ਼ੀਟ ਜਾਂ ਪੁਰਾਣਾ ਬੈਗ ਦੀ ਵਰਤੋਂ ਉਨ੍ਹਾਂ ਦੇ ਥੱਲੇ ਰੱਖਣ ਨਾਲ ਉਨ੍ਹਾਂ ਦਾ ਬੈੱਡ ਤੋਂ ਹਿੱਲਣਾ ਆਸਾਨ ਬਣਾ ਦਿੰਦਾ ਹੈ।
ਜਦੋਂ ਉਹ ਖੜ੍ਹੇ ਹੋਣ ਤਾਂ ਗ੍ਰੈਬ ਬਾਰ ਜਾਂ ਬਦਲੀ ਖੰਬੇ ਦੀ ਵਰਤੋਂ ਕਰਨਾ ਵੀ ਤੁਹਾਡੇ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰੇਗਾ।
ਜੇ ਉਨ੍ਹਾਂ ਨੂੰ ਹੋਰ ਮਦਦ ਦੀ ਲੋੜ ਹੋਵੇ, ਇਥੇ ਮਕੈਨੀਕਲ ਲਿਫਟ ਵੀ ਵਰਤੀ ਜਾ ਸਕਦੀ ਹੈ। ਇਕ ਪੇਸ਼ੇਵਰ ਥੈਰੇਪਿਸਟ ਲੋਕਲ ਸਿਹਤ ਇੰਟੀਗ੍ਰੇਸ਼ਨ ਨੈੱਟਵਰਕ ਜਾਂ ਐਲ.ਐਚ.ਆਈ.ਐਨ. ਤੁਹਾਡਾ ਇਹ ਫੈਸਲਾ ਕਰਨ ਵਿਚ ਮਦਦ ਕਰ ਸਕਦੇ ਹਨ ਜੇ ਮਕੈਨੀਕਲ ਲਿਫਟ ਦੀ ਲੋੜ ਹੈ ਅਤੇ ਸਭ ਤੋਂ ਬਿਹਤਰ ਵਰਤੋਂ ਲਈ ਕਿਹੜਾ ਹੈ।
ਤਿਲਕਣ ਅਤੇ ਡਿਗਣ ਨਾਲ ਤੁਹਾਨੂੰ ਅਤੇ ਉਨ੍ਹਾਂ ਨੂੰ ਗੰਭੀਰ ਸੱਟ ਲਗ ਸਕਦੀ ਹੈ।
ਭਾਵੇਂ ਇਹ ਬਹੁਤ ਮੁਸ਼ਕਿਲ ਹੈ, ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਡਿਗ ਰਿਹਾ ਹੈ, ਉਨ੍ਹਾਂ ਨੂੰ ਉਪਰ ਚੁੱਕਣ ਦੀ ਕੋਸ਼ਿਸ਼ ਨਾ ਕਰੋ।
ਉਨ੍ਹਾਂ ਨੂੰ ਫਰਸ਼ ਤੋਂ ਉਪਰ ਚੁੱਕੋ।
ਉਨ੍ਹਾਂ ਨੂੰ ਆਰਾਮਦਾਇਕ ਸਥਿਤੀ ਵਿਚ ਲਿਆਉਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਸਥਾਨਕ ਗੈਰ ਐਮਰਜੰਸੀ ਲਾਈਨ ਨੂੰ ਪੈਰਾਮੈਡੀਕਲ ਲਈ ਕਾਲ ਕਰੋ। ਉਹ ਆਉਣਗੇ ਅਤੇ ਉਨ੍ਹਾਂ ਦੀ ਮਦਦ ਕਰਨਗੇ।
ਆਪਣੇ ਆਪ ਨੂੰ ਡਿਗਣ ਤੋਂ ਬਚਾਉਣ ਲਈ ਨਾ ਤਿਲਕਣ ਵਾਲੇ ਬੂਟ ਪਾਉਣਾ ਵੀ ਯਾਦ ਰੱਖੋ ਅਤੇ ਡਿਗਣ ਤੋਂ ਬਚਾਵ ਵਾਲੀ ਵੀਡੀੳ ਵਿਚ ਦਿੱਤੇ ਨੁਕਤਿਆਂ ਦੀ ਪਾਲਣਾ ਕਰੋ।
ਆਪਣੇ ਆਪ ਨੂੰ ਸੱਟ ਲੱਗਣ ਤੋਂ ਬਚਾਵ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਇਹ ਯਕੀਨੀ ਕਰੋ ਕਿ ਤੁਸੀਂ ਸਭ ਤੋਂ ਬਿਹਤਰ ਆਕਾਰ ’ਚ ਹੋ।
ਸਿਹਤਮੰਦ ਖੁਰਾਕ ਖਾਣਾ, ਆਪਣੇ ਆਪ ਨੂੰ ਭਾਰ ਅਤੇ ਕਸਰਤ ਨਾਲ ਸਿਹਤਮੰਦ ਰੱਖਣਾ ਤੁਹਾਨੂੰ ਮਾਸਪੇਸ਼ੀਆਂ ਦੀਆਂ ਸੱਟਾਂ ਤੋਂ ਬਚਾਉਂਦਾ ਹੈ।
ਇਕ ਫਿਜ਼ੀਓਥੈਰੇਪਿਸਟ ਐਲ.ਆਈ.ਐਚ.ਐਨ. ਤੋਂ ਆ ਸਕਦਾ ਹੈ ਅਤੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਲਈ ਕਸਰਤ ਦੀ ਯੋਜਨਾ ਬਣਾ ਸਕਦਾ ਹੈ। ਜੇ ਅਜਿਹਾ ਹੈ ਤਾਂ ਤੁਸੀਂ ਉਨ੍ਹਾਂ ਨਾਲ ਹਮੇਸ਼ਾ ਉਸੇ ਤਰ੍ਹਾਂ ਹੀ ਕਸਰਤ ਕਰ ਸਕਦੇ ਹੋ।
ਸੱਟਾਂ ਨੂੰ ਰੋਕਣ ਲਈ ਸਭ ਤੋਂ ਵੱਡੀ ਚੀਜ਼ ਹੈ ਕਿ ਜਦੋਂ ਤੁਹਾਨੂੰ ਲੋੜ ਹੋਵੇ ਤਾਂ ਸਹਾਇਤਾ ਮੰਗੋ।
ਜੇ ਤੁਹਾਨੂੰ ਲਗਦਾ ਹੈ ਕਿ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਭਾਰਾ ਹੈ, ਬਦਲੀ ਕਰਨ ਵਿਚ ਮੁਸ਼ਕਿਲ ਹੈ ਅਤੇ ਤੁਸੀਂ ਦਰਦ ਵਿਚ ਹੋ, ਆਪਣੇ ਪਰਿਵਾਰ ਕੋਲ, ਦੋਸਤਾਂ ਅਤੇ ਸਮੁਦਾਇ ਵਿਚ ਮਦਦ ਲਈ ਜਾਓ।
ਆਪਣੇ ਸਥਾਨਕ ਐਲ.ਐਚ.ਆਈ.ਐਨ ਦੇਖਭਾਲ ਕੋਆਰਡੀਨੇਟਰ ਨਾਲ ਗੱਲ ਕਰੋ, ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਵਿਅਕਤੀਗਤ ਸਹਾਇਤਾ ਵਰਕਰ ਸੇਵਾਵਾਂ ਲਈ ਯੋਗ ਹੋ ਸਕਦਾ ਹੈ ਅਤੇ ਇਹ ਵੱਡੀ ਮਦਦ ਹੋ ਸਕਦੀ ਹੈ।
ਸਾਧਨਾਂ ਦੀ ਵਰਤੋਂ ਕਰਦੇ ਹੋਏ ਤੁਹਾਡੇ ਆਲੇ ਦੁਆਲੇ ਸਹਾਇਕ ਉਪਕਰਣ ਹਨ ਜਾਂ ਐਲ.ਐਚ.ਆਈ.ਐਨਲ. ਸਰਿਵਸ ਵੀ ਤੁਹਾਡਾ ਕੁਝ ਭਾਰ ਘਟ ਕਰ ਸਕਦੀ ਹੈ।
ਐਲ.ਐਚ.ਆਈ.ਐਨ. ਸੇਵਾਵਾਂ ਨੂੰ ਕਿਵੇਂ ਵਰਤਣਾ ਹੈ ਬਾਰੇ ਹੋਰ ਜਾਣਕਾਰੀ ਲਈ ਦੇਖਭਾਲ ਮਾਰਗਦਰਸ਼ਕ ਦੀ ਸੂਚੀ ਵੇਖੋ। ਹਮੇਸ਼ਾ ਦੀ ਤਰ੍ਹਾਂ, ਇਸ ਤਰ੍ਹਾਂ ਦੀਆਂ ਹੋਰ ਵੀਡਿਓ ਲਈ ਸਾਡਾ ਚੈਨਲ ਵੇਖੋ।