ਇੱਕ ਮਿੰਟ ਦੀ ਤਣਾਅ ਕਸਰਤ
ਤਣਾਅ ਦੇ ਪਲਾਂ ਦੇ ਦੌਰਾਨ, ਕੀ ਤੁਸੀਂ ਕਦੇ ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਕਿਹਾ ਹੈ, “ਮੈਨੂੰ ਸਿਰਫ ਸਾਹ ਲੈਣ ਲਈ ਕੁਝ ਜਗ੍ਹਾ ਚਾਹੀਦੀ ਹੈ ਜਾਂ ਮੈਨੂੰ ਇੱਕ ਮਿੰਟ ਦੀ ਲੋੜ ਹੈ?”
ਤੁਸੀਂ ਸ਼ਾਇਦ ਜਾਣਦੇ ਹੋਵੋ ਕਿ ਇਹ ਕਿਸ ਤਰ੍ਹਾਂ ਦਾ ਹੈ ਹਮੇਸ਼ਾਂ ਚਲਦੇ ਰਹਿਣਾ ਅਤੇ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਆਪਣੇ ਨਾਲੋਂ ਅੱਗੇ ਰੱਖਣਾ । ਖੈਰ ਜੇ ਹਾਂ, ਤਾਂ ਇਹ 1 ਮਿੰਟ ਦੀ ਕਸਰਤ ਉਹ ਜਗ੍ਹਾ ਬਣਾਉਣ ਦੀ ਕੁੰਜੀ ਹੈ ਜਿਸਦੀ ਤੁਹਾਨੂੰ ਜ਼ਰੂਰਤ ਹੈ।
ਸੰਗੀਤ ਨੀਂਦ ਉਡਾਉਂਦਾ ਹੈ।
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਦੇਖਭਾਲ ਕਰਨਾ ਤਣਾਅਪੂਰਨ ਹੈ।
ਸਾਡੇ ਵਿਚੋਂ ਕੁਝ ਲੋਕਾਂ ਨੇ ਇਸ ਨੂੰ ਨੋਟਿਸ ਵੀ ਨਹੀਂ ਕੀਤਾ ਹੋਵੇਗਾ ਕਿਉਂਕਿ ਅਸੀਂ ਦੂਸਰਿਆਂ ਦੀ ਦੇਖਭਾਲ ਕਰਨ ਵਿਚ ਬਹੁਤ ਵਿਅਸਤ ਹਾਂ।
ਸਾਡੇ ਦੇਖਭਾਲਕਰਤਾ ਮਾਹਿਰ ਇਸ ਇਕ ਮਿੰਟ ਦੀ ਤਣਾਅ ਨੂੰ ਘਟਾਉਣ ਵਾਲੀ ਕਸਰਤ ਦੀ ਸਿਫਾਰਿਸ਼ ਕਰਦੇ ਹਨ ਜੋ ਦਿਨ ਵਿਚ ਆਸਾਨੀ ਨਾਲ ਹੋ ਸਕਦੀ ਹੈ।
ਇਹ ਇਕ ਤੇਜ ਅਤੇ ਪ੍ਰਮਾਣਿਤ ਕੀਤਾ ਅਭਿਆਸ ਹੈ ਜੋ ਤੁਹਾਡੇ ਤਣਾਅ ਨੂੰ ਘੱਟ ਕਰਦਾ ਹੈ ਅਤੇ ਖੁਦ ਤੇ ਫੋਕਸ ਕਰਨ ਵਿਚ ਮਦਦ ਕਰਦਾ ਹੈ।
ਚਲੋ ਇਸ ਨੂੰ ਕਰਦੇ ਹਾਂ।
ਜੋ ਤੁਸੀਂ ਕਰ ਰਹੇ ਹੋ ਉਸ ਨੂੰ ਰੋਕੋ ਅਤੇ ਇਕ ਆਰਾਮਦਾਇਕ ਜਗ੍ਹਾ ਲੱਭੋ ਜਿਥੇ ਕੋਈ ਸ਼ੋਰ-ਸ਼ਰਾਬਾ ਨਾ ਹੋਵੇ।
ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣੀਆਂ ਅੱਖਾਂ ਬੰਦ ਕਰ ਸਕਦੇ ਹੋ।
(ਇਕ ਮਿੰਟ ਇਥੋਂ ਸ਼ੁਰੂ ਹੁੰਦਾ ਹੈ)
(ਰੁਕੋ)
ਡੂੰਘੇ ਅਤੇ ਹੌਲੇ ਸਾਹ ਲਵੋ।
(ਸਾਹ ਲੈਂਦੇ ਰਹੋ)
ਹੁਣ, ਆਪਣੇ ਨੱਕ ਵਿਚੋਂ ਆਉਣ ਵਾਲੇ ਸਾਹ ਦੀ ਪਾਲਣਾ ਕਰੋ, ਆਪਣੇ ਫੇਫੜਿਆਂ ਨੂੰ ਭਰ ਕੇ, ਫਿਰ ਮੂੰਹ ਚੋਂ ਬਾਹਰ ਕੱਢੋ। ਆਪਣੇ ਸਾਹ ਨੂੰ ਜਿੰਨਾ ਸੰਭਵ ਹੋ ਸਕੇ ਰੱਖਣ ਦੀ ਕੋਸ਼ਿਸ਼ ਕਰੋ।
ਕਲਪਨਾ ਕਰੋ ਕਿ ਤੁਹਾਡਾ ਸਾਹ ਸਹਾਰਾ ਹੈਂ ਜੋ ਤੁਹਾਡੇ ਕੋਲ ਮੌਜੂਦ ਹੈ।
ਅੱਗੇ, ਇਸ ਤੇ ਵਿਚਾਰ ਕਰੋ।
“ਤੁਸੀਂ ਇਸ ਵੇਲੇ ਕੀ ਸੋਚ ਰਹੇ ਹੋ?”
ਬਸ ਚੌਕਸ ਰਹੋ। ਜੋ ਤੁਸੀਂ ਸੋਚ ਰਹੇ ਹੋ ਉਸ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ।
“ਤੁਸੀਂ ਆਪਣੇ ਆਪ ਨੂੰ ਕੀ ਕਹਿ ਰਹੇ ਹੋ?”
ਹੁਣ ਆਓ ਆਪਣੀਆਂ ਭਾਵਨਾਵਾਂ ਤੋਂ ਅੱਗੇ ਵਧੀਏ।
“ਹੁਣ ਤੁਸੀਂ ਕਿਵੇਂ ਅਤੇ ਕੀ ਮਹਿਸੂਸ ਕਰ ਰਹੇ ਹੋ?”
ਤੁਹਾਡਾ ਜਵਾਬ ਜ਼ਜਬਾਤਾਂ ਦੀ ਇਕ ਲੜੀ ਹੋ ਸਕਦਾ ਹੈ।
ਆਪਣੇ ਸਰੀਰ ਵਿਚ ਜਾਓ, ਉਸ ਭਾਵਨਾ ਨੂੰ ਨੋਟ ਕਰੋ ਜੋ ਤੁਸੀਂ ਮਹਿਸੂਸ ਕਰ ਰਹੇ ਹੋ।
ਤੁਸੀਂ ਤਣਾਅ ਮਹਿਸੂਸ ਕਰ ਰਹੇ ਹੋ? ਜਾਂ ਹਲਕਾ?
ਯਾਦ ਰੱਖੋ, ਤੁਸੀਂ ਸਿਰਫ ਜਾਗਰੂਕ ਹੋ ਰਹੇ ਹੋ, ਤੁਸੀਂ ਕੁਝ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ। ਆਪਣੀਆਂ ਭਾਵਨਾਵਾਂ ਨੂੰ ਧਿਆਨ ਦੇਣ ਅਤੇ ਨਾਂਅ ਦੇਣ ਦੀ ਕਾਰਵਾਈ ਪਹਿਲਾਂ ਹੀ ਪ੍ਰਭਾਵਿਤ ਹੈ।
ਆਪਣੀ ਕਸਰਤ ਨਾਲ ਇਹ ਅਭਿਆਸ ਕਰੋ।
ਇਹ ਸ਼ਾਂਤ ਅਤੇ ਜਾਗਰੂਕਤਾ ਦੇ ਨਵੇਂ ਭਾਵ ਲੱਭਣ ਵਿਚ ਮਦਦ ਕਰੇਗੀ।
ਅਭਿਆਸ ਨਾਲ ਤੁਸੀਂ ਇਸ ਨੂੰ ਕਿਤੇ ਵੀ ਕਰ ਸਕਦੇ ਹੋ- ਕਿਸੇ ਵੀ ਵੇਲੇ।
ਅਤੇ ਯਾਦ ਰੱਖੋ, ਤੁਸੀਂ ਇਥੇ ਦੁਬਾਰਾ ਆ ਸਕਦੇ ਹੋ ਅਤੇ ਇਸ ਵੀਡਿਓ ਨੂੰ ਦੁਬਾਰਾ ਦੇਖ ਸਕਦੇ ਹੋ।
ਹੋਰ ਦੇਖਭਾਲਕਰਤਾ ਸਹਾਇਤਾ ਅਤੇ ਸਰੋਤ ਲਈ ਸਾਡੀਆਂ ਹੋਰ ਦੇਖਭਾਲਕਰਤਾ ਵੀਡੀੳ ਦੇਖਣਾ ਯਕੀਨੀ ਬਣਾਓ।