ਆਪਣੇ ਹੱਥ ਕਿਵੇਂ ਧੋਣੇ ਹਨ
ਹੱਥ ਧੋਣਾ ਸਭ ਤੋਂ ਮਹੱਤਵਪੂਰਣ ਚੀਜ਼ ਹੈ ਜੋ ਅਸੀਂ ਆਪਣੇ ਲਈ ਅਤੇ ਲੋਕਾਂ ਲਈ ਜਿਨਾਂ ਦੀ ਅਸੀਂ ਦੇਖਭਾਲ ਕਰ ਰਹੇ ਹਾਂ ਕਰ ਸਕਦੇ ਹਾਂ ।ਜੋ ਵੀ ਸਾਡੇ ਸੰਪਰਕ ਵਿੱਚ ਆਉਂਦੇ ਹਨ ਉਨਾਂ ਵਿੱਚ ਕੀਟਾਣੂ ਹੋ ਸਕਦੇ ਹਨ ਅਤੇ ਅਸੀਂ ਇਸ ਨੂੰ ਜਾਣੇ ਬਗੈਰ ਆਪਣੀਆਂ ਅੱਖਾਂ, ਮੂੰਹ ਜਾਂ ਨੱਕ ਨੂੰ ਛੂਹ ਕੇ ਸੰਕਰਮਿਤ ਹੋ ਸਕਦੇ ਹਾਂ ।ਹੱਥਾਂ ਦੀ ਸਫਾਈ ਕੀਟਾਣੂਆਂ ਦੇ ਫੈਲਣ ਨੂੰ ਰੋਕਣ ਅਤੇ ਹਰੇਕ ਨੂੰ ਸਿਹਤਮੰਦ ਰੱਖਣ ਦਾ ਇਕ ਅਸਾਨ, ਸਸਤਾ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ।ਸਹੀ ਵਿਚ ਖਾਣਾ ਖਾਣ ਤੋਂ ਪਹਿਲਾਂ ਜਾਂ ਛਿੱਕ ਮਾਰਨ ਤੋਂ ਬਾਅਦ, ਨੱਕ ਵਗਣ, ਜਾਂ ਬਾਥਰੂਮ ਦੀ ਵਰਤੋਂ ਕਰਨ ਤੋਂ ਬਾਅਦ ਹੱਥ ਧੋਣਾ ਮਹੱਤਵਪੂਰਨ ਹੈ ।ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਆਪਣੇ ਹੱਥ ਕਿਵੇਂ ਧੋਣੇ ਹਨ ਅਤੇ ਤੁਹਾਨੂੰ ਕੁਝ ਪੁਆਇੰਟਰ ਦੇਵਾਂਗੇ ਜਿਨ੍ਹਾਂ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ।
ਆਖਰੀ ਵਾਰ ਤੁਸੀਂ ਆਪਣੇ ਹੱਥ ਕਦੋਂ ਸਾਫ ਕੀਤੇ ਸੀ?
ਅੱਜ ਕਿੰਨੀ ਵਾਰ ਤੁਸੀਂ ਇਸ ਨੂੰ ਸਾਫ ਕੀਤਾ?
ਸਾਫ ਹੱਥ ਇਨਫੈਕਸ਼ਨ ਨੂੰ ਰੋਕਣ ਦਾ ਆਧਾਰ ਹਨ, ਵਿਸ਼ੇਸ਼ ਤੌਰ ਤੇ ਜੇ ਤੁਸੀਂ ਦੇਖਭਾਲਕਰਤਾ ਹੋ। ਜੇ ਤੁਸੀਂ ਆਪਣੇ ਹੱਥ ਸਾਫ ਨਹੀਂ ਕੀਤੇ, ਤੁਹਾਨੂੰ ਆਪਣੇ ਆਪ ਨੂੰ, ਤੁਹਾਡਾ ਪਰਿਵਾਰ ਅਤੇ ਹੋਰ ਲੋਕ ਜਿਨ੍ਹਾਂ ਨਾਲ ਤੁਸੀਂ ਮਿਲਦੇ ਹੋ ਨੂੰ ਕੀਟਾਣੂ ਫੈਲਣ ਦਾ ਖਤਰਾ ਹੈ। ਹੈਂਡਲ ਨੂੰ ਹੱਥ ਲਾਉਣਾ?
ਸਵਿਚ ਔਨ ਕਰਨਾ ? ਇਹ ਸਾਰੇ ਕੀਟਾਣੂਆਂ ਦੇ ਫੈਲਣ ਦੇ ਰਸਤੇ ਹਨ।
ਵੱਡੇ ਬਾਲਗਾਂ ਨੂੰ ਵਿਸ਼ੇਸ਼ ਤੌਰ ਤੇ ਖਤਰੇ ਹੁੰਦੇ ਹਨ ਕਿਉਂਕਿ ਉਹ ਸੰਵੇਦਨਸ਼ੀਲ ਹੁੰਦੇ ਹਨ।
ਅਸੀਂ ਤੁਹਾਨੂੰ ਹੱਥ ਸਾਫ ਕਰਨ ਦੇ ਕੁਝ ਨੁਕਤੇ ਦੱਸਾਂਗੇ
ਇਹ ਬਹਿਤਰ ਹੋਵੇਗਾ ਕੀ ਤੁਹਾਡੇ ਨਹੁੰ ਉਂਗਲੀਆਂ ਦੇ ਪੋਟਿਆਂ ਤੋਂ ਜਿਆਦਾ ਵਧੇ ਨਾ ਹੋਣ। ਇਸ ਵਿਚ ਬੈਕਟੀਰਿਆ ਅਤੇ ਕੀਟਾਣੂ ਪਨਪ ਸਕਦੇ ਹਨ।
1. ਸਾਰੇ ਗਹਿਣੇ ਉਤਾਰਨਾ ਯਕੀਨੀ ਬਣਾਓ।
2. ਟੂਟੀ ਨੂੰ ਚਲਾਓ। ਨਿੱਘਾ, ਆਰਮਦਾਇਕ ਤਾਪਮਾਨ
ਸੈੱਟ ਕਰੋ। ਯਕੀਨੀ ਕਰੋ ਕੀ ਸਾੜ ਤੋਂ ਬਚਨ ਲਈ ਪਾਣੀ ਬਹੁਤ ਜਿਆਦਾ ਗਰਮ ਨਾ ਹੋਵੇ।
3. ਨਿੱਘੇ ਪਾਣੀ ਨਾਲ ਹੱਥ ਗਿੱਲੇ ਕਰੋ।
4. ਸਾਬਣ ਲਗਾਓ।
5. ਜੋਰ ਨਾਲ ਝੱਗ ਨੂੰ ਹੱਥਾਂ ਦੇ ਦੋਵੇਂ ਪਾਸੇ ਉਂਗਲਾਂ ਦੇ ਵਿਚ, ਅਤੇ ਨਹੁੰਆਂ ਦੇ ਥੱਲੇ ਲਗਾਓ।
6. ਇਹ ਘੱਟੋ-ਘੱਟ 15 ਤੋਂ 20 ਸਕਿੰਟਾਂ ਲਈ ਕਰੋ।
7. ਹੁਣ ਅਸੀਂ ਸਾਰੇ ਸਾਬਣ ਨੂੰ ਹੱਥਾਂ ਤੋਂ ਸਾਫ ਕਰਾਂਗੇ।
8. ਆਪਣੇ ਹੱਥ ਸਾਫ ਤੋਲੀਏ ਜਾਂ ਕਾਗਜ ਵਾਲੇ ਤੋਲੀਏ ਨਾਲ ਸੁਖਾਓ।
9. ਅੰਤ ਵਿਚ, ਸੁੱਕੀ ਚਮੜੀ ਤੋਂ ਬਚਣ ਲਈ ਇਕ ਖੁਸ਼ਬੂ ਰਹਿਤ ਨਮੀ ਵਾਲੀ ਕੀ੍ਮ ਲਗਾਓ।
ਜਦੋਂ ਕੋਈ ਸਾਬਣ ਅਤੇ ਪਾਣੀ ਮੌਜੂਦ ਨਾ ਹੋਵੇ ਅਤੇ ਤੁਹਾਡੇ ਹੱਥ ਮੈਲੇ ਵਿਖਾਈ ਦੇਣ, ਤੁਸੀਂ ਇਕ ਐਲਕੋਹਲ ਆਧਾਰਤ ਹੱਥ ਧੋਣ ਵਾਲਾ ਜਾਂ ਸੈਨੀਟਾਈਜਰ ਵਰਤ ਸਕਦੇ ਹੋ ਜਿਸ ਦੇ ਇਸਤੇਮਾਲ ਕਰਨ ਦੇ ਦਿਸ਼ਾ ਨਿਰਦੇਸ਼ ਬੋਤਲ ਤੇ ਦਿੱਤੇ ਹੋਣ।
1. ਹੱਥ ਦੇ ਸਾਰੇ ਭਾਗਾਂ ਤੇ ਰਗੜੋ, ਜਿਵੇਂ ਕਿ ਅਸੀਂ ਪਾਣੀ ਅਤੇ ਸਾਬਣ ਨਾਲ ਕਰਦੇ ਹਾਂ- ਉਦੋਂ ਤੱਕ ਰਗੜੋ ਜਦੋਂ ਤੱਕ ਇਹ ਸੁੱਕ ਨਾ ਜਾਣ।
ਅਸੀਂ ਇਕ ਦੇਖਭਾਲ ਗਾਈਡ ਵੀ ਸ਼ਾਮਿਲ ਕੀਤੀ ਹੈ ਜੋ ਇਨਫੈਕਸ਼ਨ ਤੋਂ ਰੋਕਣ ਦੇ ਵੇਰਵਿਆਂ ਵਿਚ ਆਉਂਦੀ ਹੈ ਜੋ ਤੁਸੀਂ ਸਾਡੇ ਵੇਰਵੇ ਵਾਲੇ ਸੈਕਸ਼ਨ ਵਿਚ ਦੇਖ ਸਕਦੇ ਹੋ।
ਇਸ ਵੀਡੀਓ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨਾ ਯਕੀਨੀ ਬਣਾਓ। ਤੁਸੀਂ ਹਮੇਸ਼ਾ ਦੇਖਭਾਲ ਕਰਨ ਵਾਲੇ ਸੁਝਾਅ ਅਤੇ ਸਹਾਇਤਾ ਲਈ ਸਾਡੇ ਚੈਨਲ ਤੇ ਹੋਰ ਵਧੇਰੇ ਜਾਣ ਸਕਦੇ ਹੋ।