ਸਕਾਰਾਤਮਕ ਸੋਚ ਦੇਖਭਾਲ ਨੂੰ ਕਿਵੇਂ ਸੁਧਾਰ ਸਕਦੀ ਹੈ
ਇੱਕ ਦੇਖਭਾਲਕਰਤਾ ਹੋਣ ਦੇ ਨਾਤੇ, ਤੁਹਾਨੂੰ ਇਸ ਬਾਰੇ ਯਥਾਰਥਵਾਦੀ ਹੋਣਾ ਚਾਹੀਦਾ ਹੈ ਕਿ ਕੀ ਨਿਯੰਤਰਣ ਕੀਤਾ ਜਾ ਸਕਦਾ ਅਤੇ ਕੀ ਨਹੀਂ ਕੀਤਾ ਜਾ ਸਕਦਾ। ਤੁਹਾਡਾ ਰਵੱਈਆ ਆਪਣੀ ਦੇਖਭਾਲ ਕਰਨ ਅਤੇ ਆਪਣੇ ਅਜ਼ੀਜ਼ ਲਈ ਸਭ ਤੋਂ ਵਧੀਆ ਕੰਮ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਹੋ ਸਕਦੀ ਹੈ। ਤੁਸੀਂ ਆਪਣੇ ਆਪ ਤੇ ਸ਼ੱਕ ਕਰਦੇ ਹੋ ਅਤੇ ਆਪਣੇ ਦੇਖਭਾਲ ਕਰਨ ਦੇ ਹੁਨਰਾਂ ਬਾਰੇ ਨਕਾਰਾਤਮਕ ਵਿਚਾਰ ਸੋਚਦੇ ਹੋ. ਜਿਵੇਂ, “ਮੈਂ ਬਹੁਤ ਬੁਰਾ ਦੇਖਭਾਲ ਕਰਨ ਵਾਲਾ ਹਾਂ,” ਜਾਂ “ਮੇਰੇ ਲਈ ਸੰਭਾਲਣ ਲਈ ਇਹ ਬਹੁਤ ਜ਼ਿਆਦਾ ਹੈ.”ਜੇ ਜਾਂਚ ਨਾ ਕੀਤੀ ਗਈ, ਤਾਂ ਇਹ ਨਕਾਰਾਤਮਕ ਭਾਵਨਾਵਾਂ ਤੁਹਾਡੇ ਦਿਮਾਗ ਵਿਚ ਪੈਦਾ ਹੋ ਸਕਦੀਆਂ ਹਨ ਅਤੇ ਸਮੇਂ ਦੇ ਨਾਲ, ਤੁਸੀਂ ਉਨ੍ਹਾਂ ‘ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਸਕਦੇ ਹੋ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਨਕਾਰਾਤਮਕ ਸੋਚ ਤੋਂ ਕਿਵੇਂ ਬਚਣ ਬਾਰੇ ਕੁਝ ਸੁਝਾਅ ਦੇਵਾਂਗੇ, ਅਤੇ ਤੁਹਾਨੂੰ ਇੱਕ ਮਜ਼ਬੂਤ ਮਨ ਦੀ ਸਥਿਤੀ ਬਣਾਈ ਰੱਖਣ ਵਿੱਚ ਸਹਾਇਤਾ ਕਰਨ ਲਈ ਇੱਕ ਅਭਿਆਸ ਸਿਖਾਵਾਂਗੇ।
ਦੇਖਭਾਲਕਰਤਾ ਵਜੋਂ, ਤੁਹਾਡੇ ਕੋਲ ਇਸ ਤਰ੍ਹਾਂ ਦੇ ਦਿਨ ਹੋਣਗੇ ਜਦੋਂ ਤੁਸੀਂ ਆਪਣੇ ਆਪ ’ਤੇ ਸ਼ੱਕ ਕਰੋਗੇ ਅਤੇ ਆਪਣੇ ਦੇਖਭਾਲਕਰਤਾ ਦੇ ਹੁਨਰ ਬਾਰੇ ਨਾਕਾਰਤਮਕ ਸੋਚ ਸੋਚੋਗੇ। ਜਿਵੇਂ, ਮੈਂ ਇਕ ਬਹੁਤ ਬੁਰਾ ਦੇਖਭਾਲਕਰਤਾ ਹਾਂ, ਜਾਂ ਇਹ ਮੇਰੇ ਸੰਭਾਲਣ ਲਈ ਬਹੁਤ ਜਿਆਦਾ ਹੈ। ਜੇਕਰ ਇਹ ਨਾ ਛੱਡਿਆ ਤਾਂ ਇਹ ਨਿਰਾਸ਼ਾਜਨਕ ਭਾਵਨਾਵਾਂ ਤੁਹਾਡੇ ਦਿਮਾਗ ਵਿਚ ਪੈਦਾ ਹੋ ਸਕਦੀਆਂ ਹਨ ਅਤੇ ਸਮੇਂ ਦੇ ਨਾਲ ਤੁਸੀਂ ਇਸ ’ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਸਕਦੇ ਹੋ।
ਇਸ ਵੀਡੀੳ ਵਿਚ ਅਸੀਂ ਤੁਹਾਨੂੰ ਨਾਕਾਰਤਮਕ ਵਿਚਾਰਾਂ ਨੂੰ ਦੂਰ ਕਰਨ ਦੇ ਕੁਝ ਨੁਕਤੇ ਦੇਵਾਂਗੇ, ਅਤੇ ਮਨ ਦੀ ਮਜਬੂਤ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਕ ਕਸਰਤ ਸਿਖਾਵਾਂਗੇ।
ਤੁਹਾਡਾ ਦਿਮਾਗ ਉਨ੍ਹਾਂ ਵਿਚਾਰਾਂ ਦਾ ਰਿਕਾਰਡ ਅਤੇ ਧਿਆਨ ਰੱਖਦਾ ਹੈ ਜਿਸ ਨੂੰ ਤੁਸੀਂ ਆਪਣੇ ਆਪ ਨਾਲ ਦੁਹਰਾਉਂਦੇ ਹੋ, ਇਸ ਲਈ ਨਾਕਾਰਤਮਕ ਸੋਚ ਤੋਂ ਬਚਣ ਲਈ ਸਭ ਤੋਂ ਬਿਹਤਰ ਚੀਜ਼ ਹੈ ਸਕਾਰਾਤਮਕ ਵਿਚਾਰਾਂ ਦੀ ਸ਼ੁਰੂਆਤ ਕਰਨਾ।
ਸਕਾਰਾਤਮਕ ਕਥਨ ਉਹ ਹੁੰਦੇ ਹਨ ਜਿਸ ਨੂੰ ਤੁਸੀਂ ਆਪਣੇ ਆਪ ਨੂੰ ਕਈ ਵਾਰ ਦਿਨ ਵਿਚ ਦੁਹਰਾਉਂਦੇ ਹੋ। ਇਹ ਉਤਸ਼ਾਹ, ਪ੍ਰੇਰਣਾ ਅਤੇ ਆਸ਼ਾਵਾਦ ਪ੍ਰਦਾਨ ਕਰਦੇ ਹਨ ਜਦੋਂ ਤੁਹਾਡਾ ਉਤਸਾਹ ਘੱਟ ਹੋਵੇ।
ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਆਪਣੇ ਬਾਰੇ ਕੁਝ ਚੰਗੀਆਂ ਗੱਲਾਂ ਕਹਿ ਕੇ ਤੁਸੀਂ ਕਿੰਨੀ ਜਲਦੀ ਆਪਣਾ ਮੂਡ ਬਿਹਤਰ ਬਣਾ ਸਕਦੇ ਹੋ।
ਇਥੇ ਸਕਾਰਾਤਮਕ ਕਥਨ ਨੂੰ ਵਰਤੋਂ ਕਰਨ ਦੇ ਕੁਝ ਬੁਨਿਆਦੀ ਨੁਕਤੇ ਹਨ। ਦੁਹਰਾਉਣਾ ਕੁੰਜੀ ਹੈ। ਤੁਹਾਡੇ ਦਿਮਾਗ ਵਿਚ ਇਕ ਸਕਾਰਾਤਮਕ ਕਥਨ ਹਰ ਵਾਰੀ ਮਜ਼ਬੂਤ ਹੋ ਜਾਂਦਾ ਹੈ ਜਦੋਂ ਤੁਸੀਂ ਇਸ ਨੂੰ ਉੱਚਾ ਕਹਿੰਦੇ ਹੋ। ਰੋਜਾਨਾ ਕਥਨਾਂ ਨੂੰ ਘੱਟੋ-ਘੱਟ 5 ਵਾਰ ਦੁਹਰਾਓ, ਅਤੇ ਦਿਨ ਵਿਚ ਕੁਝ ਸਮੇਂ ਲਈ ਕਰੋ।
ਹਮੇਸ਼ਾ ਵਰਤਮਾਨ ’ਚ ਰਹੋ। ਤੁਹਾਡਾ ਦਿਮਾਗ ਵਰਤਮਾਨ ’ਚ ਹੋ ਰਹੀਆਂ ਘਟਨਾਵਾਂ ਬਾਰੇ ਜਿਆਦਾ ਜਵਾਬ ਦਿੰਦਾ ਹੈ, ਇਸ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੱਸੋ, ਕਿ, ਮੈਂ ਇਕ ਮਹਾਨ ਦੇਖਭਾਲਕਰਤਾ ਹਾਂ, ਬਜਾਇ ਕਿ, ਮੈਂ ਹੋਵਾਂਗਾ ਜਾਂ ਹੋ ਸਕਦਾ ਹਾਂ।
ਹਮੇਸ਼ਾ ਸਕਾਰਾਤਮਕ ਸ਼ਬਦਾਂ ਦੀ ਵਰਤੋਂ ਕਰੋ। ਮੈਂ ਨਹੀਂ ਕਰ ਸਕਦਾ, ਨਾ ਕਰੋ, ਨਹੀਂ ਜਾਂ ਨਫਰਤ ਵਰਗੀਆਂ ਚੀਜਾਂ ਤੋਂ ਪਰਹੇਜ਼ ਕਰੋ।
ਆਪਣੇ ਬਿਆਨਾਂ ਦਾ ਉਚਾਰਨ ਇੰਝ ਕਰੋ ਕਿ ਉਹ ਪਹਿਲਾਂ ਹੀ ਸੱਚ ਲੱਗਣ। ਇਹ ਕਹਿਣਾ ਜਿਆਦਾ ਸ਼ਕਤੀਸ਼ਾਲੀ ਹੋਵੇਗਾ ਕਿ ਮੈਂ ਆਪਣਾ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਨਾਲੋਂ ਮੈਂ ਸਭ ਤੋਂ ਵਧੀਆ ਕਰ ਰਿਹਾ ਹਾਂ।
ਹੁਣ ਇਥੇ ਇਕ ਤੇਜ ਅਭਿਆਸ ਹੈ ਜਿਸ ਦੀ ਤੁਸੀਂ ਆਪਣੇ ਖੁਦ ਦੇ ਸਕਾਰਤਮਕ ਕਥਨ ਲਈ ਵਰਤੋਂ ਕਰ ਸਕਦੇ ਹੋ।
ਪਹਿਲਾਂ, ਉਨ੍ਹਾਂ ਗੁਣਾ ਬਾਰੇ ਸੋਚੋ ਜਿਸ ਨੂੰ ਤੁਸੀਂ ਸੁਧਾਰਨਾ ਚਾਹੁੰਦੇ ਹੋ। ਆਪਣੇ ਬਾਰੇ ਤੁਹਾਡੇ ਨਾਕਾਰਤਮਕ ਵਿਚਾਰ ਅਤੇ ਭਾਵਨਾਵਾਂ ਨੂੰ ਜਾਹਿਰ ਕਰਨ ਲਈ ਕਾਗਜ਼ ਦਾ ਟੁਕੜਾ ਜਾਂ ਫੋਨ ਲਵੋ। ਇਸ ਤਰ੍ਹਾਂ ਲਿਖਣਾ ਕਿ ਮੈਂ ਨਹੀਂ, ਮੈਂ ਨਹੀਂ ਕਰ ਸਕਦਾ, ਜਾਂ ਮੈਨੂੰ ਨਫਰਤ ਹੈ ਮਦਦ ਕਰ ਸਕਦੇ ਹਨ।
ਤੁਹਾਡੇ ਨਾਕਾਰਤਮਕ ਵਿਚਾਰ ਲਿਖਣ ਤੋਂ ਬਾਅਦ, ਉਨ੍ਹਾਂ ਨੂੰ ਪੜ੍ਹੋ ਅਤੇ ਕੁਝ ਅਜਿਹਾ ਚੁਣੋ ਜੋ ਤੁਹਾਡੀ ਨਿਜੀ ਬੇਆਰਾਮੀ ਦਾ ਕਾਰਣ ਹੋਣ।
ਹਰੇਕ ਨਾਕਾਰਾਤਮਕ ਵਿਚਾਰ ਲਈ, ਇਸ ਦੇ ਉਲਟ ਸ਼ਕਤੀਸ਼ਾਲੀ ਬਿਆਨ ਲਿਖੋ। ਇਸ ਦੇ ਉਦਾਹਰਣ ਵਜੋਂ, ਮੈਂ ਇਕ ਚੰਗਾ ਦੇਖਭਾਲਕਰਤਾ ਹਾਂ, ਮੈਂ ਇਹ ਕਰ ਸਕਦਾ ਹਾਂ, ਮੈਂ ਗੁੱਸੇ ਤੋਂ ਮੁਕਤ ਹਾਂ, ਮੈਂ ਸ਼ਾਂਤ ਹਾਂ, ਅਤੇ ਮੈਂ ਕਈ ਨਵੇਂ ਤਜਰਬੇ ਸਿਖ ਰਿਹਾ ਹਾਂ।
ਜਦੋਂ ਤੁਸੀਂ ਸਕਾਰਾਤਮਕ ਕਥਨ ਲਿਖਦੇ ਹੋ, ਇਸ ਨੂੰ ਆਪਣੇ ਆਪ ਨੂੰ ਉੱਚੀ ਆਵਾਜ ਵਿਚ ਕਹੋ। ਜਦੋਂ ਤੁਸੀਂ ਇਹ ਸ਼ਬਦ ਬੋਲੋਗੇ, ਇਸ ਨੂੰ ਚੰਗੀ ਤਰ੍ਹਾਂ ਸਮਝੋਗੇ।
ਸ਼ਬਦਾਂ ਨੂੰ ਦੁਹਰਾ ਕੇ ਉਸ ਦੇ ਸਕਾਰਾਤਮਕ ਅਰਥ ਮਹਿਸੂਸ ਕਰੋ। ਇਕ ਕਥਨ ਦੁਹਰਾਉਣ ਤੋਂ ਬਾਅਦ, ਲੰਬਾ, ਗਹਿਰਾ ਸਾਹ ਲਵੋ ਅਤੇ ਆਪਣੇ ਆਪ ਨੂੰ ਦੱਸੋ ਕਿ ਇਹ ਸ਼ਬਦ ਅਸਲ ਵਿਚ ਸੱਚੇ ਹਨ।
ਆਪਣੇ ਬਟੂਏ ਜਾਂ ਫੋਨ ਵਿਚ ਹਾਂ ਪੱਖੀ ਕਥਨ ਨੂੰ ਰੱਖੋ, ਅਤੇ ਇਨ੍ਹਾਂ ਨੂੰ ਹਰ ਦਿਨ ਕੁਝ ਸਮੇਂ ਲਈ ਕਹਿਣ ਦੀ ਕੋਸ਼ਿਸ਼ ਕਰੋ।
ਇਸ ਤਰ੍ਹਾਂ ਦੇ ਅਭਿਆਸ ਦੀ ਵਰਤੋਂ ਕਰਨ ਨਾਲ ਤੁਸੀਂ ਨਾਕਾਰਾਤਮਕ ਸੋਚ ਦੇ ਪੈਟਰਨ ਵਿਚੋਂ ਬਾਹਰ ਨਿਕਲ ਸਕਦੇ ਹੋ । ਇਹ ਤੁਹਾਨੂੰ ਰੋਜ਼ਾਨਾ ਦੀ ਦੇਖਭਾਲ ਕਰਨ ਦੀ ਸਮਰੱਥਾ ਵਿਚ ਤੁਹਾਨੂੰ ਵਧੇਰੇ ਭਰੋਸਾਂ ਦਿਵਾਉਂਦਾ ਹੈ।
ਇਸ ਲਈ ਅਗਲੀ ਵਾਰ ਜਦੋਂ ਤੁਸੀਂ ਆਪਣੇ ਬਾਰੇ ਨਿਰਾਸ਼ਾ ਜਾਂ ਬੇਯਕੀਨੀ ਮਹਿਸੂਸ ਕਰੋ, ਤਾਂ ਸਕਾਰਤਮਕ ਕਥਨ ਦੀ ਕੋਸ਼ਿਸ਼ ਕਰੋ।
ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸਰੋਤ ਲਈ ਸਾਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਹੋਰ ਵੀਡੀਓ ਦੇਖਣਾ ਯਕੀਨੀ ਕਰੋ।