ਹਸਪਤਾਲ ਤੋਂ ਘਰ ਤਕ ਤਬਦੀਲੀ
ਹਸਪਤਾਲ ਛੱਡਣਾ ਰੋਮਾਂਚਕ ਅਤੇ ਤਣਾਅ ਭਰਪੂਰ ਹੋ ਸਕਦਾ ਹੈ. ਭਾਵੇਂ ਇਹ ਹਸਪਤਾਲ ਦਾ ਲੰਮਾ ਜਾਂ ਛੋਟਾ ਜਿਹਾ ਰੁਕਣਾ ਸੀ। ਘਰ ਵਾਪਸ ਪਰਤਣ ਬਾਰੇ ਅਕਸਰ ਕੁਝ ਹੱਦ ਤਕ ਚਿੰਤਾ ਰਹਿੰਦੀ ਹੈ। ਜੇ ਤੁਸੀਂ ਉਸ ਕਿਸੇ ਲਈ ਦੇਖਭਾਲ ਕਰਨ ਵਾਲੇ ਹੋ ਜੋ ਛੇਤੀ ਹੀ ਹਸਪਤਾਲ ਛੱਡਣ ਦੀ ਤਿਆਰੀ ਕਰ ਰਿਹਾ ਹੈ, ਤਾਂ ਤੁਸੀਂ ਇਹ ਸੁਨਿਸਚਿਤ ਕਰਨਾ ਚਾਹੁੰਦੇ ਹੋ ਕਿ ਘਰੇਲੂ ਜ਼ਿੰਦਗੀ ਵਿਚ ਤਬਦੀਲੀ ਜਿੰਨੀ ਸੰਭਵ ਹੋ ਸਕੇ ਓਨੀ ਅਸਾਨੀ ਨਾਲ ਚਲੇ।. ਇਸ ਵੀਡੀਓ ਵਿੱਚ, ਅਸੀਂ ਤੁਹਾਨੂੰ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਨ ਲਈ ਇੱਕ ਚੈਕਲਿਸਟ ਬਾਰੇ ਦਸਾਂਗੇ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਤਬਦੀਲੀ ਲਈ ਪੂਰੀ ਤਰ੍ਹਾਂ ਤਿਆਰ ਹੈ।
ਬਹੁਤ ਸਾਰੇ ਮਰੀਜਾਂ ਲਈ ਲੰਬਾ ਸਮਾਂ ਹਸਪਤਾਲ ਰੁਕਣ ਤੋਂ ਬਾਅਦ ਉਸਨੂੰ ਛੱਡਣਾ ਦਿਲਚਸਪ ਅਤੇ ਤਣਾਅਪੂਰਨ ਹੋ ਸਕਦਾ ਹੈ।
ਜੇ ਤੁਸੀਂ ਉਸ ਦੀ ਦੇਖਭਾਲ ਕਰ ਰਹੇ ਹੋ ਤੁਸੀਂ ਇਹ ਯਕੀਨੀ ਕਰਨਾ ਚਾਹੁੰਦੇ ਹੋ ਕਿ ਘਰ ਦੀ ਜਿੰਦਗੀ ਚ ਵਾਪਸ ਜਾਣਾ ਜਿੰਨਾ ਸੰਭਵ ਹੋ ਸਕੇ ਅਤੇ ਸੁਖਾਲਾ ਹੋਵੇ।
ਇਸ ਵੀਡੀਓ ਵਿੱਚ, ਅਸੀਂ ਤੁਹਾਨੂੰ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਨ ਲਈ ਇੱਕ ਸੂਚੀ ਵਿੱਚ ਲੈ ਚੱਲਾਂਗੇ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਤਬਦੀਲੀ ਲਈ ਪੂਰੀ ਤਰ੍ਹਾਂ ਤਿਆਰ ਹੈ।
ਸਾਡੀ ਸੂਚੀ ਵਿਚ ਪਿਹਲੇ ਨੰਬਰ ਤੇ ਹੈ – ਮੰਜਿਲ
ਕੀ ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਘਰ ਜਾ ਰਿਹਾ ਹੈ, ਜਾਂ ਉਹ ਕੋਈ ਹੋਰ ਮੰਜਿਲ ਵੱਲ ਜਾ ਰਿਹਾ ਹੈ, ਜਿਵੇਂ ਪੁਨਰਵਾਸ ਜਾਂ ਲੰਬੀ ਮਿਆਦ ਦੀ ਦੇਖਭਾਲ ਸੁਵਿਧਾ ? ਉਹ ਉਥੇ ਕਿਵੇਂ ਜਾਣਗੇ ? ਕੀ ਆਵਾਜਾਈ ਮੁਹੱਈਆ ਕਰਵਾਈ ਗਈ, ਜਾਂ ਤੁਹਾਨੂੰ ਆਪ ਲੈ ਕੇ ਜਾਣਾ ਪਵੇਗਾ ?
ਇਕ ਵਾਰ ਤੁਹਾਨੂੰ ਪਤਾ ਲਗ ਗਿਆ ਕੀ ਉਨ੍ਹਾਂ ਦੀ ਮੰਜਿਲ ਕਿੱਥੇ ਹੈ, ਜਿੰਨੀ ਜਲਦੀ ਸੰਭਵ ਹੋ ਸਕੇ ਉਨ੍ਹਾਂ ਲਈ ਆਵਾਜਾਈ ਦਾ ਪ੍ਰਬੰਧ ਕਰੋ। ਜੇ ਉਹ ਵੀਲ੍ਹ ਚੇਅਰ ਇਸਤੇਮਾਲ ਕਰਦੇ ਹਨ ਜਾਂ ਆਉਣ-ਜਾਣ ਚ ਮੁਸ਼ਕਿਲ ਹੈ ਤਾਂ ਤੁਹਾਨੂੰ ਇਕ ਖਾਸ ਵਾਹਨ ਉਨ੍ਹਾਂ ਲਈ ਬੁੱਕ ਕਰਨਾ ਚਾਹੀਦਾ ਹੈ।
ਸੂਚੀ ਦਾ ਅਗਲਾ ਹਿੱਸਾ ਹੈ- ਦਵਾਈਆਂ
ਕੀ ਦੇਖਭਾਲ ਪ੍ਰਾਪਤ ਵਿਅਕਤੀ ਨੂੰ ਕੋਈ ਨਵੀਆਂ ਦਵਾਈਆਂ ਸੁਝਾਈਆਂ ਗਈਆਂ ਹਨ ? ਕੀ ਉਨ੍ਹਾਂ ਦੀਆਂ ਪਿਛਲੀਆਂ ਦਵਾਈਆਂ ਨੂੰ ਬਦਲ ਦਿੱਤਾ ਗਿਆ ਹੈ ਜਾਂ ਬੰਦ ਕਰ ਦਿੱਤਾ ਹੈ ? ਕੀ ਕੋਈ ਪ੍ਰਤੀਕੂਲ ਦਵਾਈਆਂ ਵੀ ਹਨ ਜਿਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ ?
ਤੁਹਾਨੂੰ ਉਨ੍ਹਾਂ ਦੀ ਮੁਕੰਮਲ ਦਵਾਈਆਂ ਦੀ ਲਿਸਟ ਬਾਰੇ ਹਰ ਵੇਲੇ ਜਾਣੂ ਰਹਿਣਾ ਚਾਹੀਦਾ ਹੈ, ਅਤੇ ਨਾਲ ਹੀ ਉਨ੍ਹਾਂ ਦੇ ਹਰ ਇਕ ਖੁਰਾਕ ਅਤੇ ਸਮੇਂ ਬਾਰੇ ਵੀ ।
ਸਾਰੇ ਨਵੇਂ ਨੁਸਖਿਆਂ ਦੀ ਕਾਪੀ ਰੱਖਣਾ ਯਕੀਨੀ ਕਰੋ, ਅਤੇ ਪੁੱਛੋ ਕਿ ਕੀ ਇਸ ਦੇ ਬੁਰੇ ਪ੍ਰਭਾਵ ਵੀ ਹਨ।
ਤੀਸਰੇ ਨੰਬਰ ਤੇ ਹੈ- ਖਾਸ ਉਪਕਰਣ
ਕੀ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਘਰ ਵਿਚ ਕੋਈ ਖਾਸ ਉਪਕਰਣ ਦੀ ਲੋੜ ਹੈ, ਜਿਵੇਂ ਕਿ ਹਸਪਤਾਲ ਬੈੱਡ, ਗਤੀਸ਼ੀਲ ਸਹਾਇਤਾ, ਜਾਂ ਆਕਸੀਜਨ ਟੈਂਕ ?
ਜੇਕਰ ਹੈ, ਪੁੱਛੋ ਕਿ ਇਹ ਕਿੱਥੋਂ ਖਰੀਦੇ ਜਾਂ ਕਿਰਾਏ ਤੇ ਲਏ ਜਾ ਸਕਦੇ ਹਨ, ਅਤੇ ਕੀ ਦੇਖਭਾਲ ਪ੍ਰਾਪਤਕਰਤਾ ਨੂੰ ਇਨ੍ਹਾਂ ਵਿਚੋਂ ਕਿਸੇ ਉਪਕਰਣ ਨੂੰ ਫਿਟ ਕਰਨ ਦੀ ਲੋੜ ਹੈ।
ਸੂਚੀ ਚ ਚੌਥੇ ਨੰਬਰ ਤੇ ਹੈ – ਖੁਰਾਕ
ਕੀ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਖੁਰਾਕ ਬਦਲਣ ਦੀ ਲੋੜ ਹੈ ?
ਡਾਕਟਰ ਨੂੰ ਪੁੱਛੋ ਕਿ ਕਿਹੜਾ ਖਾਣਾ ਛੱਡਣਾ ਚਾਹੀਦਾ ਹੈ ਅਤੇ ਕਿਹੜਾ ਹੋਰ ਜਿਆਦਾ ਲੈਣਾ ਚਾਹੀਦਾ ਹੈ।
ਜੇ ਉਨ੍ਹਾਂ ਨੂੰ ਖਾਸ ਖੁਰਾਕ ਦੀ ਲੋੜ ਹੋਵੇ, ਯਕੀਨੀ ਕਰੋ ਕਿ ਹਸਪਤਾਲ ਤੋਂ ਘਰ ਆਉਣ ਤੋਂ ਪਹਿਲਾਂ ਉਨ੍ਹਾਂ ਚੀਜਾਂ ਦਾ ਤੁਹਾਡੇ ਕੋਲ ਭੰਡਾਰ ਹੋਵੇ।
ਅਗਲਾ ਕੰਮ ਗਤੀਵਿਧੀ ਹੈ
ਕੀ ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਦੀਆਂ ਪਿਛਲੀਆਂ ਸਾਰੀਆਂ ਗਤੀਵਿਧੀਆਂ ਨੂੰ ਆਮ ਤੌਰ ਤੇ ਦੁਬਾਰਾ ਸ਼ੁਰੂ ਕਰ ਸਕਦੇ ਹੋ ਜਾਂ ਕੀ ਉਹਨਾਂ ਨੂੰ ਡਰਾਇਵਿੰਗ ਜਾਂ ਕੰਮ ਕਰਨ ਵਰਗੇ ਕੁਝ ਕੰਮਾਂ ਨੂੰ ਰੋਕਣ ਦੀ ਲੋੜ ਹੈ ?
ਜੇ ਉਨ੍ਹਾਂ ਦੀਆਂ ਕੁਝ ਗਤੀਵਿਧੀਆਂ ‘ਤੇ ਪਾਬੰਦੀਆਂ ਹਨ, ਤਾਂ ਉਹਨਾਂ ਨੂੰ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਉਨ੍ਹਾਂ ਨੂੰ ਮੁੜ ਸ਼ੁਰੂ ਕਿਵੇਂ ਕਰਨਾ ਹੈ। ਜੇਕਰ ਕੋਈ ਗਤੀਵਿਧੀ ਹੈ ਤਾਂ ਉਹ ਮੁੜ ਸ਼ੁਰੂ ਕਰਨ ਦੇ ਯੋਗ ਨਹੀਂ ਹੋਣਗੇ, ਸੰਭਾਵਤ ਵਿਕਲਪਾਂ ਬਾਰੇ ਪੁੱਛੋ ।
ਲੜੀ ਨੰਬਰ ਛੇ ਹੈ – ਸਿਹਤ ਸੰਭਾਲ ਸੇਵਾਵਾਂ
ਕੀ ਦੇਖਭਾਲ ਪ੍ਰਾਪਤਕਰਤਾ ਨੂੰ ਘਰ ਵਿਚ ਸਹਾਇਤਾ ਸੇਵਾ ਗਤੀਵਿਧੀਆਂ ਦੀ ਜਰੂਰਤ ਹੈ ਜਿਵੇਂ ਨਹਾਉਣਾ, ਖਾਣਾ ਖਿਲਾਉਣਾ ਫਿਜੀਓਥਰੈਪੀ ਜਾਂ ਦਵਾਈ ਦੇਣਾ ?
ਜੇ ਅਜਿਹਾ ਹੈ ਤਾਂ ਪੁੱਛੋ ਕਿ ਉਹਨਾਂ ਨੂੰ ਕਿਵੇਂ ਸੈਟਅਪ ਕਰਨਾ ਹੈ, ਅਤੇ ਕੀ ਹਸਪਤਾਲ ਉਨ੍ਹਾਂ ਲਈ ਤੁਹਾਡੇ ਵਾਸਤੇ ਪ੍ਰਬੰਧ ਕਰ ਸਕਦਾ ਹੈ ਜਾਂ ਨਹੀਂ।
ਕੋਈ ਹੋਰ ਮੁਲਾਕਾਤ ਲਈ ਵੀ ਪੁੱਛਣਾ ਯਕੀਨੀ ਕਰੋ ਕਿ ਦੇਖਭਾਲਕਰਤਾ ਨੂੰ ਇਸ ਮੁਲਾਕਾਤ ਵਿਚ ਜਾਣਾ ਚਾਹੀਦਾ ਹੈ।
ਅਗੇ ਸਾਡੀ ਸੂਚੀ ਵਿਚ ਹੈ ਐਮਰਜੈਂਸੀ ਵਿਧੀ
ਵਿਚਾਰ ਕਰੋ ਕਿ ਕਿਹੜੇ ਲੱਛਣ ਅਤੇ ਚਿੰਨ ਹਨ ਜੋ ਸੰਕੇਤ ਕਰਦੇ ਹਨ ਕੀ ਦੇਖਭਾਲ ਪ੍ਰਾਪਤਕਰਤਾ ਨੂੰ ਐਮਰਜੈਂਸੀ ਵਿਭਾਗ ਦੀ ਲੋੜ ਹੈ ਅਤੇ ਤੁਸੀਂ ਇਹ ਯਕੀਨੀ ਬਣਾਓ ਕਿ ਕੀ ਕਰੋਗੇ ਜਿਸ ਨਾਲ ਉਹ ਜਲਦੀ ਤੋਂ ਜਲਦੀ ਉਥੇ ਪਹੁੰਚ ਸਕਣ।
ਜੇ ਤੁਹਾਨੂੰ ਐਮਰਜੈਂਸੀ ਰੂਮ ਦੀ ਅਚਾਨਕ ਯਾਤਰਾ ਕਰਨੀ ਪਵੇ ਤਾਂ ਆਵਾਜਾਈ ਦੀ ਯੋਜਨਾ ਬਨਾਉਣਾ ਇਕ ਚੰਗਾ ਵਿਚਾਰ ਹੈ।
ਸਾਡੀ ਸੂਚੀ ਦੀ ਆਖਰੀ ਲੜੀ ਹੈ ਪ੍ਰਸ਼ਨ ਅਤੇ ਚਿੰਤਾ।
ਕੀ ਦੇਖਭਾਲ ਪ੍ਰਾਪਤ ਕਰਤਾ ਦੇ ਇਸ ਨਵੀਂ ਸਥਿਤੀ ਬਾਰੇ ਕੋਈ ਪ੍ਰਸ਼ਨ, ਚਿੰਤਾ ਜਾਂ ਡਰ ਹੈ ? ਕੀ ਉਹ ਉਨ੍ਹਾਂ ਸਥਿਤੀ ਸਮਝਦੇ ਹਨ ਅਤੇ ਉਨ੍ਹਾਂ ਦੀ ਨਿੱਜੀ ਲੋੜਾਂ ਨੂੰ ਅੱਗੇ ਤੋਰਨ ਦੀ ਲੋੜ ਹੈ ?
ਉਨ੍ਹਾਂ ਨੂੰ ਉਨ੍ਹਾਂ ਦੇ ਸਿਹਤ ਸੰਭਾਲ ਦੀ ਕਿਸੇ ਵੀ ਪ੍ਰਸ਼ਨ ਜਾਂ ਚਿੰਤਾਵਾਂ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਕਰੋ,ਅਤੇ ਆਪਣੇ ਆਪ ਨੂੰ ਸਵਾਲ ਪੁੱਛਣ ਤੋਂ ਨਾ ਡਰੋ ਜੇਕਰ ਤੁਸੀਂ ਉਨ੍ਹਾਂ ਦੀ ਦੇਖਭਾਲ ਨਾਲ ਸੰਬੰਧਤ ਕਿਸੇ ਵੀ ਚੀਜ਼ ਬਾਰੇ ਪੱਕਾ ਨਹੀਂ ਹੋ।
ਇਹ ਵੀ ਜਰੂਰੀ ਹੈ ਕਿ ਤੁਸੀਂ ਹੋਰ ਪ੍ਰਸ਼ਨਾਂ ਲਈ ਕਿਸ ਨੂੰ ਮਿਲਣਾ ਹੈ ਅਤੇ ਉਨ੍ਹਾਂ ਤੱਕ ਪਹੁੰਚਣ ਦਾ ਬਿਹਤਰ ਦਿਨ ਕਿਹੜਾ ਹੈ।
ਇਸ ਸੂਚੀ ਵਿਚ ਪ੍ਰਸ਼ਨਾਂ ਦੇ ਉੱਤਰ ਤੁਹਾਡੀ ਅਤੇ ਦੇਖਭਾਲ ਪ੍ਰਾਪਤਕਰਤਾ ਦੀ ਹਸਪਤਾਲ ਤੋਂ ਘਰ ਤੱਕ ਤਬਦੀਲੀ ਕਰਨ ਵਿਚ ਜਿੰਨੀ ਸੰਭਵ ਹੋਵੇ ਆਸਾਨੀ ਨਾਲ ਮਦਦ ਕਰਨਗੇ।
ਇਸ ਸੂਚੀ ਦੇ ਛਪਣਯੋਗ ਸੰਸਕਰਣ ਲਈ ਸਾਡੀ ਕੇਅਰ ਗਾਈਡ ਦੇਖੋ।
ਹੋਰ ਦੇਖਭਾਲਕਰਤਾ ਸਹਾਇਤਾ ਅਤੇ ਸਾਧਨਾਂ ਲਈ ਸਾਡੇ ਗਾਹਕ ਬਣੋ ਅਤੇ ਸਾਡੀਆਂ ਵੀਡੀਓ ਦੇਖੋ।