ਕਿਸੇ ਨੂੰ ਬਿਸਤਰੇ ਤੋਂ ਕੁਰਸੀ ਤੱਕ ਕਿਵੇਂ ਤਬਦੀਲ ਕੀਤਾ ਜਾਵੇ
ਕਈ ਵਾਰ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਨੂੰ ਦਰਦ, ਸਰਜਰੀ ਜਾਂ ਤੁਰਨ ਵਿੱਚ ਮੁਸ਼ਕਲ ਕਾਰਨ ਮੰਜੇ ਤੋਂ ੳਠਨ ਲਈ ਸਹਾਇਤਾ ਦੀ ਜ਼ਰੂਰਤ ਹੋਏਗੀ। ਤੁਸੀਂ ਚਿੰਤਤ ਹੋ ਸਕਦੇ ਹੋ ਕਿ ਉਹ ਡਿੱਗਣਗੇ ਜੇਕਰ ਉਹ ਇਕੱਲੇ ਕੋਸ਼ਿਸ਼ ਕਰਨ ਜਾਂ ਤੁਸੀਂ ਆਪਣੇ ਆਪ ਨੂੰ ਸੱਟ ਲਗਨ ਤੋਂ ਡਰ ਸਕਦੇ ਹੋ । ਇਸ ਵੀਡੀਓ ਵਿਚ ਅਸੀਂ ਇਸ ਗੱਲ ਦੀ ਸਮੀਖਿਆ ਕਰਾਂਗੇ ਕਿ ਕਿਵੇਂ ਕਿਸੇ ਨੂੰ ਬਿਸਤਰੇ ਤੋਂ ਉਠਣ ਵਿਚ ਸਹਾਇਤਾ ਕੀਤੀ ਜਾ ਸਕਦੀ ਹੈ ਜੋ ਤੁਹਾਡੇ ਦੋਵਾਂ ਨੂੰ ਸੱਟ ਤੋਂ ਬਚਾਏਗਾ ।
ਕਈ ਵਾਰ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਬੈੱਡ ਤੋਂ ਉੱਠਣ ਲਈ ਦਰਦ, ਸਰਜਰੀ ਜਾਂ ਹਿੱਲਣ ਵਿਚ ਮੁਸ਼ਕਿਲ ਹੋਣ ਕਾਰਨ ਮਦਦ ਦੀ ਲੋੜ ਪੈ ਸਕਦੀ ਹੈ।
ਤੁਸੀਂ ਸ਼ਾਇਦ ਇਕੱਲੇ ਕੋਸ਼ਿਸ਼ ਕਰਨ ਵਿਚ ਘਬਰਾ ਜਾਓਗੇ ਕਿ ਉਹ ਡਿਗ ਜਾਣਗੇ ਜਾਂ ਤੁਸੀਂ ਆਪਣੇ ਆਪ ਨੂੰ ਸੱਟ ਲੱਗਣ ਤੋਂ ਡਰੋਗੇ।
ਇਸ ਵੀਡੀਓ ਵਿਚ ਅਸੀਂ ਦੇਖਾਂਗੇ ਕਿ ਕਿਸੇ ਦੀ ਬੈੱਡ ਤੋਂ ਉਠਣ ਵਿਚ ਮਦਦ ਕਿਵੇਂ ਕਰਨੀ ਹੈ ਤਾਂ ਜੋ ਤੁਸੀਂ ਦੋਵੇਂ ਸੱਟ ਤੋਂ ਬਚੇ ਰਹੋ।
ਆਓ ਕਸ਼ਿਸ਼ ਕਰੀਏ।
ਪਹਿਲਾਂ, ਸਭ ਕੁਝ ਜਿਸ ਦੀ ਤੁਹਾਨੂੰ ਲੋੜ ਹੈ ਇਕੱਠਾ ਕਰੋ।
ਉਨ੍ਹਾਂ ਦੀ ਸਹਾਇਤਾ ਲਈ ਤੁਹਾਨੂੰ ਪੋਰਟੇਬਲ ਕੁਰਸੀ, ਮਲ-ਮੂਤਰ ਵਾਲੀ ਕੁਰਸੀ ਜਾਂ ਵੀਲ੍ਹ ਚੇਅਰ ਦੀ ਜ਼ਰੂਰਤ ਹੋਵੇਗੀ।
ਅਤੇ ਨਾ ਤਿਲਕਣ ਵਾਲਾ ਪੈਰਾਂ ਲਈ ਜੁੱਤੇ ਤੁਹਾਡੇ ਦੋਵਾਂ ਲ਼ਈ।
ਨਾ ਤਿਲਕਣ ਵਾਲੇ ਜੁੱਤੇ ਪਹਿਨਾ ਕੇ ਸ਼ੁਰੂਆਤ ਕਰੋ ਅਤੇ ਜੋ ਕੁਰਸੀ ਤੁਸੀਂ ਇਸਤੇਮਾਲ ਕਰ ਰਹੇ ਹੋ ਉਨ੍ਹਾਂ ਦੇ ਬਿਸਤਰੇ ਕੋਲ ਲੈ ਜਾਓ।
ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਨਾ ਤਿਲਕਣ ਵਾਲੇ ਜੁੱਤੇ ਪਹਿਣਾਉਣ ਵਿਚ ਮਦਦ ਕਰੋ ਅਤੇ ਬੈੱਡ ਦੇ ਇਕ ਪਾਸੇ ਬੈਠਣ ਵਿਚ ਸਹਾਇਤਾ ਕਰੋ।
ਬੈੱਡ ਦੇ ਕੋਲ ਜਿੰਨਾ ਸੰਭਵ ਹੋਵੇ ਕੁਰਸੀ ਲੈ ਜਾਓ ਅਤੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੇ ਉਸ ਪਾਸੇ ਮਜ਼ਬੂਤ ਸਥਿਤੀ ’ਚ ਰੱਖੋ।
ਜੇ ਕੁਰਸੀ ਟੁੱਟੀ ਹੈ ਤਾਂ ਯਕੀਨੀ ਕਰੋ ਕੀ ਤੁਸੀਂ ਉਸ ਨੂੰ ਪਹਿਲਾਂ ਬਦਲੋ।
ਜੇ ਤੁਸੀਂ ਵੀਲ੍ਹ ਚੇਅਰ ਇਸਤੇਮਾਲ ਕਰਦੇ ਹੋ, ਕਈ ਵਾਰ ਬਾਂਹ ਥੱਲੇ ਆ ਜਾਂਦੀ ਹੈ ਜਾਂ ਤਿਲਕ ਜਾਂਦੀ ਹੈ। ਸਿਰਫ ਬਿਸਤਰੇ ਦੇ ਨੇੜੇ ਪਾਸੇ ਬਾਂਹ ਨੂੰ ਹਟਾਓ। ਇਹ ਵੀ ਯਕੀਨੀ ਕਰੋ ਕਿ ਪੈਰ ਜਾਂ ਲੱਤਾਂ ਬਾਹਰ ਹਨ ਜਾਂ ਹਟਾਏ ਗਏ ਹਨ।
ਇਕ ਵਾਰ ਕੁਰਸੀ ਰੱਖਣ ਤੋਂ ਬਾਅਦ, ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਬੈੱਡ ਦੇ ਕਿਨਾਰੇ ਜਿੰਨਾ ਉਹ ਆ ਸਕਣ ਆਉਣ ਵਿਚ ਮਦਦ ਕਰੋ, ਉਨ੍ਹਾਂ ਦੇ ਪੈਰਾਂ ਦੀਆਂ ਤਲੀਆਂ ਫਰਸ਼ ਤੇ ਹੋਣ।
ਜਦੋਂ ਤੁਸੀਂ ਮਦਦ ਕਰ ਰਹੇ ਹੋ, ਆਪਣੇ ਸਰੀਰ ਵੱਲ ਜ਼ਿਆਦਾ ਧਿਆਨ ਦੇਵੋ। ਯਕੀਨੀ ਕਰੋ ਕਿ ਤੁਸੀਂ ਆਪਣੀ ਪਿੱਠ ਨੂੰ ਸਿੱਧਾ ਕਰ ਚੰਗੀ ਸਥਿਤੀ ’ਚ ਹੋ, ਤੁਹਾਡੇ ਪੈਰ ਤੁਹਾਡੇ ਮੋਢਿਆਂ ਦੇ ਬਰਾਬਰ ਹੋਣ ਅਤੇ ਤੁਹਾਡੇ ਗੋਢੇ ਥੋੜ੍ਹੇ ਝੁਕੇ ਹੋਏ ਹੋਣ।
ਉਨ੍ਹਾਂ ਦੇ ਸਭ ਤੋਂ ਕਮਜ਼ੋਰ ਹਿੱਸੇ ਨੂੰ ਉਨ੍ਹਾਂ ਦੇ ਕੁਲ੍ਹੇ ਨੂੰ ਫੜ, ਸਹਾਇਤਾ ਕਰੋ, ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਖੜ੍ਹੇ ਹੋਣ ਵਿਚ ਸਹਾਇਤਾ ਕਰੋ।
ਉਨ੍ਹਾਂ ਦੇ ਪੈਰਾ ਨੂੰ ਫਿਸਲਣ ਤੋਂ ਰੋਕਣ ਲਈ, ਜਦੋਂ ਉਹ ਖੜ੍ਹੇ ਹੋਣ ਤਾਂ ਤੁਹਾਡੇ ਪੈਰ ਉਨ੍ਹਾਂ ਦੇ ਸਾਹਮਣੇ ਸਥਿਤੀ ਵਿਚ ਹੋਣੇ ਮਦਦਗਾਰ ਹਨ।
ਜੇ ਉਹ ਯੋਗ ਹੋਣ, ਤਾਂ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਉਸ ਦੀ ਮਜ਼ਬੂਤ ਬਾਂਹ ਵਾਲੇ ਪਾਸੇ ਫੜੋ ਅਤੇ ਉਸ ਨੂੰ ਘੁੰਮਣ ਵਿਚ ਮਦਦ ਕਰੋ ਅਤੇ ਕੁਰਸੀ ਤੇ ਬਿਠਾ ਦਿਓ।
ਜਦੋਂ ਉਹ ਬੈਠਦੇ ਹਨ, ਆਪਣੇ ਗੋਡਿਆਂ ਨੂੰ ਉਨ੍ਹਾਂ ਦੇ ਲੈਵਲ ਤੱਕ ਮਿਲਣ ਲਈ ਮੋੜੋ ਬਜਾਏ ਆਪਣੀ ਕਮਰ ਨੂੰ ਅੱਗੇ ਝੁਕਣ ਦੇ।
ਉਨ੍ਹਾਂ ਨੂੰ ਲੋੜ ਅਨੁਸਾਰ ਢੁਕਵੀਂ ਆਰਾਮਦਾਇਕ ਸਥਿਤੀ ਵਿਚ ਆਉਣ ਲਈ ਮਦਦ ਦੀ ਲੋੜ ਪੈ ਸਕਦੀ ਹੈ। ਫਿਰ ਕੁਰਸੀ ਤੇ ਕਿਸੇ ਪੈਰਾ ਜਾਂ ਬਾਂਹ ਰਖਣ ਦੀ ਥਾਂ ਰੱਖ ਕੇ ਪੂਰਾ ਕਰੋ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਇਸ ਤਰ੍ਹਾਂ ਖੜ੍ਹਾ ਨਹੀਂ ਹੋ ਸਕਦਾ ਜਾਂ ਘੁੰਮ ਨਹੀਂ ਸਕਦਾ ਤਾਂ ਇਥੇ ਕੁਝ ਸਹਾਇਕ ਉਪਕਰਣ ਹਨ ਜੋ ਤੁਹਾਡੀ ਸਹਾਇਤਾ ਕਰਦੇ ਹਨ।
ਇਕ ਪੇਸ਼ੇਵਰ ਥੈਰੇਪਿਸਟ ਜਾਂ ਫਿਜਿਓਥਰੈਪਿਸਟ ਤੁਹਾਡੇ ਦੁਆਰਾ ਕੀਤੀਆਂ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਮੁਲਾਂਕਣ ਕਰਨ ਅਤੇ ਮਦਦ ਕਰਨ ਵਿਚ ਕੁਝ ਉਪਕਰਣਾਂ ਦੀ ਸਿਫਾਰਸ਼ ਕਰਨ ਵਿਚ ਸਹਾਇਤਾ ਕਰਦੇ ਹਨ, ਜਿਵੇਂ ਟਰਾਂਸਪੋਰਟ ਬੈਲਟ, ਸਲਾਈਡਰ ਬੋਰਡ ਜਾਂ ਪਿਵਟ ਡਿਸਕ। ਤੁਹਾਡਾ ਸਥਾਨਕ ਸਿਹਤ ਇੰਟੀਗ੍ਰੇਸ਼ਨ ਨੈੱਟਵਰਕ ਦਫਤਰ ਕਿਸੇ ਥੈਰੇਪਿਸਟ ਨਾਲ ਘਰੇਲੂ ਮੁਲਾਕਾਤ ਕਰਨ ਵਿਚ ਤੁਹਾਡੀ ਮਦਦ ਕਰਦਾ ਹੈ।
ਆਪਣੇ ਆਪ ਨੂੰ ਸੱਟ ਲੱਗਣ ਤੋਂ ਬਚਾਉਣਾ ਇਹ ਯਕੀਨੀ ਹੋਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਕਿਸੇ ਦੀ ਮਦਦ ਕਰਨ ਵਿਚ ਯੋਗ ਹੋ।
ਹੋਰ ਇਸ ਤਰ੍ਹਾਂ ਦੀਆਂ ਵੀਡੀਓ ਲਈ ਸਾਡੇ ਚੈਨਲ ਨੂੰ ਦੇਖਣ ਲ਼ਈ ਇਥੇ ਕਲਿਕ ਕਰੋ।