ਸਨਡਾਉਨਿੰਗ ਦਾ ਕਿਵੇਂ ਪਤਾ ਕਰਨਾ ਅਤੇ ਪ੍ਰਬੰਧਿਤ ਕਰਨਾ ਹੈ
ਜੇ ਤੁਸੀਂ ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਤਾਂ ਤੁਸੀਂ ਦੇਖਿਆ ਹੋਵੇਗਾ ਕਿ ਦਿਨ ਦੇ ਅੰਤ ਦੇ ਨੇੜੇ ਉਹ ਕਈ ਵਾਰੀ ਉਲਝਣ, ਬੇਚੈਨ ਜਾਂ ਪ੍ਰੇਸ਼ਾਨ ਮਹਿਸੂਸ ਕਰਦੇ ਹਨ।
ਇਹ ਉਸ ਵਿਅਕਤੀ ਲਈ ਇੱਕ ਡਰਾਉਣਾ ਤਜਰਬਾ ਹੋ ਸਕਦਾ ਹੈ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ, ਅਤੇ ਇਹ ਤੁਹਾਨੂੰ ਉਨ੍ਹਾਂ ਦੇ ਦੇਖਭਾਲ ਕਰਨ ਵਾਲੇ ਦੇ ਰੂਪ ਵਿੱਚ ਨਿਰਾਸ਼ ਮਹਿਸੂਸ ਕਰਾ ਸਕਦਾ ਹੈ।
ਇਸ ਵੀਡੀਓ ਵਿਚ ਅਸੀਂ ਕੁਝ ਚੀਜ਼ਾਂ ‘ਤੇ ਨਜ਼ਰ ਮਾਰਾਂਗੇ ਜੋ ਸਨਡਾੳਨਿੰਗ ਦਾ ਕਾਰਨ ਬਣ ਸਕਦੀਆਂ ਹਨ, ਅਤੇ ਤੁਹਾਨੂੰ ਇਸ ਦੇ ਪ੍ਰਬੰਧਨ ਬਾਰੇ ਕੁਝ ਮਦਦਗਾਰ ਸੁਝਾਅ ਦਵਾਂਗੇ ।
ਜੇ ਤੁਸੀਂ ਕਿਸੇ ਡਿਮੇਂਸ਼ਿਆ ਗ੍ਰਸਤ ਦੀ ਦੇਖਭਾਲ ਕਰ ਰਹੇ ਹੋ, ਤੁਸੀਂ ਦੇਖਿਆ ਹੋਵੇਗਾ ਕਿ ਦਿਨ ਦੇ ਅੰਤ ਵਿਚ ਉਹ ਪਰੇਸ਼ਾਨ, ਬੇਚੈਨ, ਜਾਂ ਉਤੇਜਿਤ ਮਹਿਸੂਸ ਕਰਦੇ ਹਨ।
ਇਹ ਵਿਵਹਾਰ, ਜਿਸ ਨੂੰ ਸਨਡਾਊਨਿਂਗ ਯਾਨਿ ਕਿ ਹਾਰਿਆ ਹੋਇਆ ਮਹਿਸੂਸ ਕਰਨਾ ਵਜੋਂ ਜਾਣਿਆ ਜਾਂਦਾ ਹੈ, ਉਸ ਵਿਅਕਤੀ ਲਈ ਇੱਕ ਡਰਾਉਣਾ ਤਜਰਬਾ ਹੋ ਸਕਦਾ ਹੈ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ।
ਇਸ ਵੀਡੀਓ ਵਿਚ ਅਸੀਂ ਕੁਝ ਚੀਜ਼ਾਂ ‘ਤੇ ਨਜ਼ਰ ਮਾਰਾਂਗੇ ਜੋ ਸਨਡਾਊਨਿਂਗ ਦਾ ਕਾਰਨ ਬਣ ਸਕਦੀਆਂ ਹਨ, ਅਤੇ ਤੁਹਾਨੂੰ ਇਸ ਦੇ ਪ੍ਰਬੰਧਨ ਬਾਰੇ ਕੁਝ ਮਦਦਗਾਰ ਸੁਝਾਅ ਦਵਾਂਗੇ ।
ਇੱਥੇ ਬਹੁਤ ਸਾਰੇ ਕਾਰਕ ਹਨ ਜੋ ਸਨਡਾਊਨਿਂਗ ਹੋਣ ਵਿੱਚ ਯੋਗਦਾਨ ਪਾ ਸਕਦੇ ਹਨ. ਉਨ੍ਹਾਂ ਵਿੱਚੋਂ ਕੁਝ ਉਸ ਵਿਅਕਤੀ ਦੀਆਂ ਆਦਤਾਂ ਅਤੇ ਸਰੀਰਕ ਜ਼ਰੂਰਤਾਂ ਨਾਲ ਸੰਬੰਧਿਤ ਹੋ ਸਕਦੇ ਹਨ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ।
ਇਥੇ ਕੁਝ ਪ੍ਰਸ਼ਨ ਹਨ ਜੋ ਤੁਸੀਂ ਆਪਣੇ ਆਪ ਤੋਂ ਪੁੱਛ ਸਕਦੇ ਹੋ ਕਿ ਉਨ੍ਹਾਂ ਨੂੰ ਹਾਰਿਆ ਹੋਇਆ (ਸਨਡਾਊਨਿਂਗ)ਮਹਿਸੂਸ ਕਰਨ ਦੇ ਕੀ ਕਾਰਣ ਹਨ।
ਕੀ ਉਹ ਦੇਰ ਦੁਪਹਿਰ ਤੱਕ ਮਾਨਸਿਕ ਅਤੇ ਸਰੀਰਕ ਤੌਰ ‘ਤੇ ਥੱਕੇ ਹੋਏ ਪ੍ਰਤੀਤ ਹੁੰਦੇ ਹਨ?
ਕੀ ਉਹ ਅਕਸਰ ਰਾਤ ਵੇਲੇ ਜਾਗਦੇ ਅਤੇ ਦਿਨ ਵਿਚ ਸੌਂਦੇ ਹਨ?
ਕੀ ਉਹ ਭੁੱਖ, ਡੀਹਾਈਡਰੇਸ਼ਨ, ਕਬਜ਼, ਜਾਂ ਦਰਦ ਵਰਗੇ ਸਰੀਰਕ ਮਸਲਿਆਂ ਨਾਲ ਸੰਘਰਸ਼ ਕਰਦੇ ਪ੍ਰਤੀਤ ਹੁੰਦੇ ਹਨ?
ਕੀ ਉਨ੍ਹਾਂ ਦੀ ਰਹਿਣ ਵਾਲੀ ਥਾਂ ਤੇ ਰੋਸ਼ਨੀ ਪਰਛਾਵਾਂ ਬਣਾਉਂਦੀ ਹੈ ਜੋ ਉਲਝਣ ਜਾਂ ਭਰਮ ਦਾ ਕਾਰਨ ਬਣ ਸਕਦੀ ਹੈ?
ਕਿ ਉਹ ਦੂਜਿਆਂ ਦੇ ਤਣਾਅ ਵਿਚ ਆਪਣੇ ਆਪ ਨੂੰ ਸ਼ਾਮਿਲ ਕਰ ਰਹੇ ਹਨ?
ਜੇ ਇਨ੍ਹਾਂ ਸਾਰੇ ਸਵਾਲਾਂ ਦਾ ਉੱਤਰ ਹਾਂ ਵਿਚ ਹੈ, ਤਾਂ ਤੁਸੀਂ ਇਕ ਜਾਂ ਇਕ ਤੋਂ ਵਧ ਸਨਡਾਊਨਿਂਗ ਮਹਿਸੂਸ ਹੋਣ ਦੇ ਕਾਰਣ ਲੱਭ ਸਕਦੇ ਹੋ।
ਹੁਣ ਜਦੋਂ ਤੁਸੀਂ ਜਾਣਦੇ ਹੋ ਕਿ ਕਿਸ ਚੀਜ਼ ਦੀ ਭਾਲ ਕਰਨੀ ਹੈ, ਇਹ ਕੁਝ ਸੁਝਾਅ ਹਨ ਜੋ ਤੁਹਾਡੀ ਦੇਖਭਾਲ ਕਰ ਰਹੇ ਵਿਅਕਤੀ ‘ਤੇ ਸਨਡਾਊਨਿਂਗ ਦੇ ਪ੍ਰਭਾਵਾਂ ਨੂੰ ਪ੍ਰਬੰਧਿਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਉਨ੍ਹਾਂ ਦੀਆਂ ਗਤੀਵਿਧੀਆਂ, ਵਿਵਹਾਰ ਅਤੇ ਵਾਤਾਵਰਣ ਤੇ ਨਜ਼ਰ ਰੱਖੋ ਤਾਂ ਕਿ ਤੁਸੀਂ ਉਨ੍ਹਾਂ ਨਮੂਨਿਆਂ ਨੂੰ ਦੇਖੋ ਜੋ ਚੀਜਾਂ ਨੂੰ ਬਦਤਰ ਬਣਾ ਰਹੀਆਂ ਹਨ।
ਪਹਿਲਾਂ ਉਨ੍ਹਾਂ ਨੂੰ ਦੁਪਹਿਰ ਵੇਲੇ ਆਰਾਮ ਕਰਨ ਲਈ ਪ੍ਰੇਰਿਤ ਕਰੋ।
ਭੁੱਖ, ਦਰਦ ਅਤੇ ਬਾਥਰੂਮ ਦੀ ਵਰਤੋਂ ਕਰਨ ਸੰਬੰਧੀ ਉਨ੍ਹਾਂ ਦੇ ਆਰਾਮ ਦੇ ਪੱਧਰਾਂ ਬਾਰੇ ਨਿਯਮਤ ਤੌਰ ਤੇ ਜਾਂਚ ਕਰੋ।
ਉਨ੍ਹਾਂ ਦੇ ਕੈਫੀਨ ਅਤੇ ਅਲਕੋਹਲ ਦੇ ਸੇਵਨ ਨੂੰ ਸੀਮਿਤ ਕਰੋ, ਅਤੇ ਦਿਨ ਦੇ ਸ਼ੁਰੂ ਵਿਚ ਜਿਆਦਾ ਭੋਜਨ ਦੀ ਯੋਜਨਾ ਬਣਾਉਣ ਦੀ ਕੋਸ਼ਿਸ਼ ਕਰੋ।
ਉਨ੍ਹਾਂ ਦੀ ਰਹਿਣ ਵਾਲੀ ਜਗ੍ਹਾ ਤੇ ਹਨ੍ਹੇਰੇ ਤੋਂ ਬਾਅਦ ਪਰਛਾਈ ਨੂੰ ਘੱਟ ਕਰਨ ਲਈ ਹੋਰ ਰੌਸ਼ਨੀ ਦਾ ਪ੍ਰਬੰਧ ਕਰੋ।
ਉਨ੍ਹਾਂ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਨੂੰ ਸਾਧਾਰਨ ਸਾਹ ਦੀ ਕਸਰਤ ਵਿਚ ਸ਼ਾਮਿਲ ਕਰੋ। ਇਕੱਠੇ ਬੈਠੋ ਅਤੇ ਹੌਲੀ ਹੌਲੀ ਪੰਜ ਵਾਰ ਆਪਣੇ ਨੱਕ ਰਾਹੀਂ ਸਾਹ ਲਵੋ ਅਤੇ ਮੂੰਹ ਰਾਹੀਂ ਬਾਹਰ ਕੱਢੋ।
ਜੇ ਉਹ ਬੇਚੈਨ ਹੋਣ, ਤਾਂ ਉਨ੍ਹਾਂ ਨੂੰ ਕਿਸੇ ਭਰੋਸੇਮੰਦ ਵਿਅਕਤੀ ਨਾਲ ਤੁਰਨ ਜਾਂ ਡਰਾਈਵ ਕਰਨ ਲਈ ਭੇਜੋ।
ਜਦੋਂ ਸੌਣ ਦਾ ਵੇਲਾ ਹੋਵੇ, ਉਨ੍ਹਾਂ ਦੇ ਪਰਦੇ ਬੰਦ ਕਰੋ ਅਤੇ ਰਾਤ ਦੀ ਰੌਸ਼ਨੀ ਜਗ੍ਹਾ ਦਿਓ ਜਾਂ ਹਲਕਾ ਸੰਗੀਤ ਚਲਾਓ ।
ਜੇ ਉਨ੍ਹਾਂ ਦੀ ਨੀਂਦ ਦੌਰਾਨ ਪ੍ਰੇਸ਼ਾਨੀ ਜਾਰੀ ਰਹਿੰਦੀ ਹੈ, ਡਾਕਟਰ ਨੂੰ ਉਨ੍ਹਾਂ ਦੇ ਲਛਣਾਂ ਬਾਰੇ ਸੂਚਿਤ ਕਰੋ ਅਤੇ ਪੁੱਝੋ ਕਿ ਕੋਈ ਦਵਾਈਆਂ ਹਨ ਜੋ ਮਦਦ ਕਰ ਸਕਦੀਆਂ ਹਨ।
ਯਾਦ ਰੱਖੋ, ਤੁਹਾਡੇ ਦਿਨ ਦੇ ਦੌਰਾਨ, -ਦੇਖ-ਭਾਲ ਦੇ ਕੁਝ ਮਿੰਟਾਂ ਦਾ ਅਨੰਦ ਲੈਣ ਲਈ ਤੁਹਾਡੀ ਦੇਖਭਾਲ ਕਰਨ ਵਾਲੀ ਭੂਮਿਕਾ ਤੋਂ ਬਾਹਰ ਜਾਣਾ ਬਿਲਕੁਲ ਸਹੀ ਹੈ। ਜੇ ਤੁਸੀਂ ਤਣਾਅ ਵਿੱਚ ਹੋ ਤਾਂ ਇਹ ਉਸ ਵਿਅਕਤੀ ਵਿੱਚ ਯੋਗਦਾਨ ਪਾ ਸਕਦਾ ਹੈ ਜਿਸ ਦੀ ਤੁਸੀਂ ਸੰਭਾਲ ਕਰ ਰਹੇ ਹੋ।
ਸਨਡਾਊਨਿਂਗ ਵਿਚ ਹੋਰ ਸੁਝਾਵ ਅਤੇ ਨੀਤੀਆਂ ਲਈ, ਸਾਡੀ ਦੇਖਭਾਲ ਗਾਈਡ ਦੇਖੋ।
ਵਾਧੂ ਦੇਖਭਾਲ ਕਰਨ ਵਾਲੇ ਸਹਾਇਤਾ ਅਤੇ ਸਰੋਤਾਂ ਲਈ ਸਾਡੇ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਅਤੇ ਵੇਖਣਾ ਨਿਸ਼ਚਤ ਕਰੋ।