ਦੰਦਾਂ ਦੀ ਬੁਰਸ਼ ਕਰਨ ਵਿਚ ਮਦਦ ਕਿਵੇਂ ਕਰੀਏ
ਆਪਣੇ ਦੰਦਾਂ ਨੂੰ ਬੁਰਸ਼ ਕਰਨਾ ਇੱਕ ਸਧਾਰਨ ਕੰਮ ਹੈ ਪਰ ਇਹ ਇੰਨਾ ਸੌਖਾ ਨਹੀਂ ਹੁੰਦਾ ਜਦੋਂ ਤੁਹਾਨੂੰ ਕਿਸੇ ਹੋਰ ਲਈ ਕਰਨਾ ਪੈਂਦਾ ਹੈ। ਮੂੰਹ ਦੀ ਦੇਖਭਾਲ ਮਹੱਤਵਪੂਰਣ ਹੈ ਕਿਉਂਕਿ ਇਹ ਮੌਖਿਕ ਸਿਹਤ ਨੂੰ ਬਣਾਈ ਰੱਖਦਾ ਹੈ, ਲਾਗ ਨੂੰ ਰੋਕਦਾ ਹੈ ਅਤੇ ਭੁੱਖ ਨੂੰ ਬਣਾਈ ਰੱਖਣ ਵਿਚ ਸਹਾਇਤਾ ਕਰਦਾ ਹੈ। ਇਸ ਵੀਡੀਓ ਵਿਚ ਅਸੀਂ ਤੁਹਾਨੂੰ ਉਹ ਸਾਧਨ ਦੇਵਾਂਗੇ ਜਿਨ੍ਹਾਂ ਦੀ ਤੁਹਾਨੂੰ ਆਪਣੇ ਹੁਨਰਾਂ ਨੂੰ ਵਿਕਸਤ ਕਰਨ ਲਈ ਜ਼ਰੂਰਤ ਹੈ ਤਾਂ ਜੋ ਤੁਸੀਂ ਜਿਸ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਦੇ ਦੰਦ ਸਾਫ਼ ਕਰਨ ਵਿਚ ਭਰੋਸੇ ਨਾਲ ਸਹਾਇਤਾ ਕਰ ਸਕਦੇ ਹੋ।
ਆਪਣੇ ਦੰਦਾ ਨੂੰ ਬ੍ਰਸ਼ ਕਰਨਾ ਆਸਾਨ ਕੰਮ ਹੈ ਪਰ ਕਿਸੇ ਦੂਸਰੇ ਵਿਅਕਤੀ ਦੇ ਕਰਨਾ ਆਸਾਨ ਨਹੀਂ ਹੈ।
ਮੂੰਹ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਇਨਫੈਕਸ਼ਨ ਤੋਂ ਬਚਾਉਂਦਾ ਹੈ ਅਤੇ ਭੁੱਖ ਨੂੰ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ।
ਹੋ ਸਕਦਾ ਹੈ ਕਿ ਤੁਸੀਂ ਡਰ ਰਹੇ ਹੋਵੋ ਕਿ ਉਨ੍ਹਾਂ ਦੇ ਦੰਦਾਂ ਨੂੰ ਨੁਕਸਾਨ ਨਾ ਪਹੁੰਚ ਜਾਵੇ। ਪਰ ਦੇਖਭਾਲਕਰਤਾ ਤੁਹਾਨੂੰ ਡਰਨ ਦੀ ਲੋੜ ਨਹੀਂ।
ਇਸ ਵੀਡੀਓ ਵਿਚ ਅਸੀਂ ਲੋੜੀਂਦੇ ਸਾਧਨ ਦੇਵਾਂਗੇ ਤਾਂ ਜੋ ਤੁਸੀਂ ਉਸ ਵਿਅਕਤੀ ਦੇ ਦੰਦਾਂ ਦੀ ਦੇਖਭਾਲ ਕਰ ਸਕੋ ਅਤੇ ਉਸ ਦੇ ਦੰਦਾ ਨੂੰ ਬ੍ਰਸ਼ ਕਰ ਸਕੋ।
ਆਓ ਕੋਸ਼ਿਸ਼ ਕਰੀਏ।
ਸਭ ਤੋਂ ਪਹਿਲਾਂ ਸਾਰੀਆਂ ਲੋੜੀਂਦੀਆਂ ਚੀਜਾਂ ਨੂੰ ਇਕੱਠਾ ਕਰੋ।
ਇਕ ਮੁਲਾਇਮ ਟੂਥ ਬ੍ਰਸ਼, ਉਨ੍ਹਾਂ ਦੀ ਪਸੰਦ ਦਾ ਟੂਥ ਪੇਸਟ ਅਤੇ ਜੇ ਉਹ ਇਸਤਮੇਲ ਕਰਦੇ ਹਨ ਤਾਂ ਉਨ੍ਹਾਂ ਦਾ ਮਨਪਸੰਦ ਮਾਊਥ ਵਾਸ਼।
ਕੁਝ ਦੰਦ ਸਾਫ ਕਰਨ ਵਾਲੇ ਧਾਗੇ, ਜਾਂ ਫਲੋਸ ਸਟਿਕ
ਇਕ ਗਲਾਸ ਪਾਣੀ ਟੂਥਪੇਸਟ ਨੂੰ ਸਾਫ ਕਰਨ ਵਾਸਤੇ।
ਇਕ ਛੋਟੀ ਕਟੋਰੀ ਗੰਦੇ ਪਾਣੀ ਨੂੰ ਥੁੱਕਣ ਵਾਸਤੇ।
ਇਕ ਤੋਲੀਆ ਮੂੰਹ ਜਾਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਨੂੰ ਸਾਫ ਕਰਨ ਲਈ
ਤੁਹਾਡੇ ਲਈ ਇਕ ਜੋੜਾ ਡਿਸਪੋਜੇਬਲ ਦਸਤਾਨੇ ਅਤੇ ਇਕ ਲਿਪ ਬਾਮ ਜੇ ਉਹ ਇਸਤੇਮਾਲ ਕਰਦੇ ਹੋਣ।
ਆਪਣੇ ਹੱਥ ਧੋਣ ਅਤੇ ਦਸਤਾਨੇ ਪਹਿਨਣ ਤੋਂ ਸ਼ੁਰੂਆਤ ਕਰੋ।
ਉਨ੍ਹਾਂ ਨੂੰ ਬਿਠਾ ਕੇ ਸ਼ੁਰੂਆਤ ਕਰੋ ਅਤੇ ਗੰਦਗੀ ਫੈਲਣ ਦੇ ਮਾਮਲੇ ਵਿਚ ਇਕ ਤੋਲੀਆ ਉਨ੍ਹਾਂ ਦੀ ਛਾਤੀ ਤੇ ਰੱਖੋ।
ਟੂਥਬ੍ਰਸ਼ ਨੂੰ ਪਾਣੀ ਨਾਲ ਗਿੱਲਾ ਕਰਨ ਤੋਂ ਬਾਅਦ, ਥੋੜ੍ਹੀ ਜਿਹੀ ਮਾਤਰਾ ਵਿਚ ਟੂਥਪੇਸਟ ਲਗਾਓ।
ਜੇ ਉਹ ਇਸ ਵਿਚ ਸਮਰੱਥ ਹਨ, ਤਾਂ ਦੇਖਭਾਲ ਪ੍ਰਾਪਤ ਕਰਤਾ ਨੂੰ ਆਪਣੇ ਦੰਦ ਆਪ ਬ੍ਰਸ਼ ਕਰਨ ਦਿਓ। ਜੇ ਉਹ ਸਮਰੱਥ ਨਹੀਂ ਹਨ, ਉਨ੍ਹਾਂ ਦੇ ਦੰਦਾਂ ਦੇ ਸਾਰੇ ਪਾਸੇ ਅਤੇ ਅੰਦਰੋਂ ਦੀ ਮੂੰਹ ਨੂੰ ਘੁਮਾਵਦਾਰ ਗਤੀ ਨਾਲ ਸਾਫ ਕਰਨ ਵਿਚ ਮਦਦ ਕਰੋ।
ਉਨ੍ਹਾਂ ਨੂੰ ਪਾਣੀ ਅਤੇ ਕਟੋਰਾ ਥੁੱਕਣ ਲਈ ਪੇਸ਼ ਕਰੋ ਜਿਵੇਂ ਕਿ ਉਨ੍ਹਾਂ ਨੂੰ ਲੋੜ ਹੈ।
ਜੇ ਦੰਦਾਂ ਵਿਚ ਫਲੋਸ ਦੀ ਵਰਤੋਂ ਕੀਤੀ ਜਾ ਰਹੀ ਹੈ, ਬੜੀ ਸਾਵਧਾਨੀ ਨਾਲ ਫਲੋਸ ਨੂੰ ਉਨ੍ਹਾਂ ਦੇ ਦੰਦਾਂ ਵਿਚ ਫੇਰੋ, ਫਲੋਸ ਸਟਿਕ ਨਾਲ ਇਹ ਕੰਮ ਥੋੜ੍ਹਾ ਆਸਾਨ ਹੋ ਸਕਦਾ ਹੈ।
ਜੇ ਉਹ ਮਾਊਥਵਾਸ਼ ਇਸਤੇਮਾਲ ਕਰਦੇ ਹਨ, ਤਾਂ ਇਸ ਨਾਲ ਉਨ੍ਹਾਂ ਦੀ ਮਦਦ ਕਰਕੇ ਸਮਾਪਤ ਕਰੋ ਅਤੇ ਫਿਰ ਉਹ ਕੁਰਲੀ ਕਰ ਸਕਦੇ ਹਨ ਅਤੇ ਕਟੋਰੀ ਵਿਚ ਥੁੱਕ ਵੀ ਸਕਦੇ ਹਨ।
ਉਨ੍ਹਾਂ ਦੇ ਮੂੰਹ ਨੂੰ ਸੁੱਕਾ ਰੱਖਣ ਵਿਚ ਮਦਦ ਕਰੋ ਅਤੇ ਜੇ ਉਨ੍ਹਾਂ ਦੇ ਬੁੱਲ ਸੁੱਕੇ ਅਤੇ ਫਟੇ ਹੋਏ ਹਨ ਤਾਂ ਲਿਪ ਬਾਮ ਲਗਾਓ।
ਅੰਤ ਵਿਚ ਕਟੋਰੀ ਨੂੰ ਸਾਬਣ ਅਤੇ ਪਾਣੀ ਨਾਲ ਸਾਫ ਕਰੋ, ਆਪਣੇ ਦਸਤਾਨੇ ਉਤਾਰੋ ਅਤੇ ਹੱਥ ਧੋਵੋ।
ਕਿਸੇ ਕਿਸਮ ਦੀ ਮੂੰਹ ਦੀ ਦੇਖਭਾਲ ਕਰਨ ਵੇਲੇ, ਹਮੇਸ਼ਾ ਕੋਈ ਦਰਦ ਦੇ ਨਿਸ਼ਾਨ, ਖੂਨ ਵਗਦੇ, ਜਾਂ ਕਿਸੇ ਜ਼ਖ਼ਮ ਜਾਂ ਚਿੱਟੀ ਫਿਲਮ (ਖਮੀਰ ਜਾਂ ਛਾਲਾ) ਉਨ੍ਹਾਂ ਦੀ ਜੁਬਾਨ ਤੇ ਦੇਖਣਾ ਯਕੀਨੀ ਕਰੋ।
ਇਹ ਸਾਰੇ ਨਿਸ਼ਾਨ ਇਨਫੈਕਸ਼ਨ ਦੇ ਹੋ ਸਕਦੇ ਹਨ, ਇਸ ਲਈ ਜੇ ਤੁਸੀਂ ਇਹ ਦੇਖਦੇ ਹੋ ਤਾਂ ਬ੍ਰਸ਼ ਨੂੰ ਬੜੀ ਸਾਵਧਾਨੀ ਨਾਲ ਕਰੋ ਅਤੇ ਦੇਖਭਾਲ ਪ੍ਰਾਪਤ ਕਰਤਾ ਦੇ ਸਿਹਤ ਸੰਭਾਲ ਪ੍ਰਦਾਤਾ ਨਾਲ ਰਾਬਤਾ ਕਾਇਮ ਕਰੋ।
ਚੰਗੀ ਮੂੰਹ ਦੀ ਦੇਖਭਾਲ ਨਾਲ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ ਅਤੇ ਦੇਖਭਾਲ ਪ੍ਰਾਪਤ ਕਰਤਾ ਸਾਫ ਅਤੇ ਤਾਜ਼ਗੀ ਮਹਿਸੂਸ ਕਰਦਾ ਹੈ। ਥੋੜ੍ਹੇ ਜਿਹੇ ਅਭਿਆਸ ਨਾਲ ਉਨ੍ਹਾਂ ਦੇ ਦੰਦਾਂ ਨੂੰ ਸਾਫ ਕਰਨਾ ਆਪਣੇ ਦੰਦਾਂ ਨੂੰ ਸਾਫ ਕਰਨ ਵਾਂਗ ਕੁਦਰਤੀ ਹੋ ਸਕਦਾ ਹੈ।
ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸਰੋਤਾਂ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ।