ਕੰਪਰੈਸ਼ਨ ਸਟੋਕਿੰਗਜ਼ ਨਾਲ ਸਹਾਇਤਾ ਕਿਵੇਂ ਕਰੀਏ
ਕਈ ਵਾਰ ਕੋਈ ਡਾਕਟਰ ਸੁੱਜੀਆਂ ਲੱਤਾਂ ਅਤੇ ਪੈਰਾਂ ਵਾਲੇ ਵਿਅਕਤੀ ਦੀ ਸਹਾਇਤਾ ਲਈ ਕੰਪਰੈਸ਼ਨ ਸਟੋਕਿੰਗਜ਼ ਦਾ ਆਦੇਸ਼ ਦੇਵੇਗਾ। ਕੰਪਰੈਸ਼ਨ ਸਟੋਕਿੰਗ ਪਾੳਣ ਲਈ ਤੰਗ ਹੋ ਸਕਦੀ ਹੈ ਅਤੇ ਜੇ ਗਲਤ ਢੰਗ ਨਾਲ ਪਾਈ ਗਈ ਤਾਂ ਸਰਕੂਲੇਸ਼ਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਹ ਕੀ ਹਨ, ਅਸੀਂ ਉਨ੍ਹਾਂ ਦੀ ਵਰਤੋਂ ਕਿਉਂ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਕੁਝ ਜਾਣਕਾਰੀ ਦੇਵਾਂਗੇ ਕਿ ਇਨ੍ਹਾਂ ਸਟੋਕਿੰਗਜ਼ ਨੂੰ ਕਿਵੇਂ ਪਾਇਆ ਜਾਵੇ।
ਕਈ ਵਾਰ ਡਾਕਟਰ ਸੁੱਜੀਆਂ ਹੋਈਆਂ ਲੱਤਾਂ ਅਤੇ ਪੈਰਾਂ ਵਾਲੇ ਵਿਅਕਤੀ ਦੀ ਮਦਦ ਲਈ ਕੰਪਰੈਸ਼ਨ ਸਟੋਕਿੰਗ ਪਾਉਣ ਲਈ ਆਖਦੇ ਹਨ।
ਇਸ ਛੋਟੀ ਜਿਹੀ ਵੀਡੀਓ ਵਿਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਹ ਕੀ ਹਨ, ਅਸੀਂ ਇਸ ਨੂੰ ਕਿਉਂ ਇਸਤੇਮਾਲ ਕਰਦੇ ਹਾਂ ਅਤੇ ਤੁਹਾਨੂੰ ਇਨ੍ਹਾਂ ਨੂੰ ਪਾਉਣ ਦੇ ਕੁਝ ਸੁਝਾਅ ਦੇਵਾਂਗੇ।
ਆਓ ਕੋਸ਼ਿਸ਼ ਕਰੀਏ।
ਦਬਾਅ ਵਾਲੀਆਂ ਜੁਰਾਬਾਂ ਇਕ ਲਾਸਟਿਕ ਦੀਆਂ ਟਾਈਟ ਜੁਰਾਬਾਂ ਹੁੰਦੀਆਂ ਹਨ ਜੋ ਗੋਡੇ ਤੋਂ ਉਪਰ ਜਾਂ ਪੱਟ ਜਿੰਨੀਆਂ ਉੱਚੀਆਂ ਹੁੰਦੀਆਂ ਹਨ। ਤੁਸੀਂ ਇਸ ਦਾ ਨਾਮ ਟੈੱਡ ਸਟਾਕਿੰਗ ਵੀ ਸੁਣਿਆ ਹੋਵੇਗਾ।
ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਸਹਾਇਤਾ ਲਈ ਸਾਨੂੰ ਸਾਫ ਜੁਰਾਬਾਂ ਦੇ ਜੋੜੇ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ।
ਚੁਣਨ ਲਈ ਤੁਹਾਡੇ ਕੋਲ ਬਹੁਤ ਸਾਰੀਆਂ ਕਿਸਮਾਂ ਹਨ, ਇਹ ਕਈ ਤਰ੍ਹਾਂ ਦੀ ਲੰਬਾਈ, ਆਕਾਰ ਅਤੇ ਗੁਣਾ ਦੀਆਂ ਵੀ ਹੁੰਦੀਆਂ ਹਨ। ਕਈ ਬੰਦ ਉਂਗਲਾਂ ਵਾਲੀਆਂ ਹੁੰਦੀਆਂ ਹਨ ਅਤੇ ਕਈ ਖੁੱਲ੍ਹੀ ਉਂਗਲਾਂ ਵਾਲੀਆਂ।
ਜੇ ਤੁਸੀਂ ਉਸ ਕਿਸਮ ਦੇ ਕੰਮ ਕਰ ਰਹੇ ਹੋ ਜਿਸ ਵਿਚ ਖੁੱਲ੍ਹੀ ਉਂਗਲੀ ਹੈ, ਤਾਂ ਨਾਈਲਾਨ ਦੀਆਂ ਚੱਪਲਾਂ ਅਸਲ ਚ ਸਹਾਇਕ ਹਨ। ਰੱਬੜ ਦੇ ਦਸਤਾਨੇ ਵੀ ਜੁਰਾਬਾਂ ਦੀ ਪਕੜ ਵਿਚ ਮਦਦਗਾਰ ਹੁੰਦੇ ਹਨ।
ਜਦੋਂ ਦੇਖਭਾਲ ਪ੍ਰਾਪਤ ਕਰਨ ਵਾਲਾ ਵਿਅਕਤੀ ਬਿਸਤਰੇ ਤੇ ਨਹੀਂ ਲੇਟਿਆ ਤਾਂ ਪੈਰਾਂ ਲਈ ਸਟੂਲ ਰੱਖਣਾ ਜੁਰਾਬਾਂ ਪਾਉਣ ਵਿਚ ਸਹਾਈ ਹੋ ਸਕਦਾ ਹੈ।
ਦਬਾਅ ਵਾਲੀਆਂ ਜੁਰਾਬਾਂ ਪੈਰਾਂ (ਐਡੀਮਾ), ਨਾੜੀ (ਫਲੈਬਿਟਸ) ਦੀ ਸੋਜਿਸ਼ ਜਾਂ ਖੂਨ ਦੇ ਜੰਮਣ (ਡੂੰਘੀ ਨਾੜੀ ਖੂਨ ਜਾਂ ਡੀ.ਵੀ.ਟੀ.) ਵਿਚ ਤਰਲ ਵਾਧੇ ਨੂੰ ਰੋਕਣ ਵਿਚ ਸਹਾਇਤਾ ਲਈ ਪਹਿਨੀਆਂ ਜਾਂਦੀਆਂ ਹਨ।
ਆਮਤੌਰ ਤੇ, ਤੁਸੀਂ ਇਸ ਨੂੰ ਸਵੇਰੇ ਪਹਿਨਦੇ ਹੋ ਅਤੇ ਸੌਣ ਵੇਲੇ ਉਤਾਰ ਦਿੰਦੇ ਹੋ।
ਡਾਕਟਰ ਫੈਸਲਾ ਕਰੇਗਾ ਕੀ ਕਿਸ ਕਿਸਮ ਦੀ ਸਭ ਤੋਂ ਵਧੀਆ ਅਤੇ ਕਿੰਨੀ ਦੇਰ ਉਨ੍ਹਾਂ ਨੂੰ ਪਹਿਨਣ ਦੀ ਲੋੜ ਹੈ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਲੇਟਿਆ ਹੋਇਆ ਹੈ ਤਾਂ ਜੁਰਾਬਾਂ ਪਾਉਣੀਆਂ ਆਸਾਨ ਹਨ। ਜੇਕਰ ਇਸ ਤਰ੍ਹਾਂ ਆਰਾਮਦਾਇਕ ਨਹੀਂ ਹੈ, ਉਨ੍ਹਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਦੇ ਪੈਰ ਸਟੂਲ ਤੇ ਰੱਖੋ।
ਜੇ ਉਨ੍ਹਾਂ ਕੋਲ ਖੁਲ੍ਹੀਆਂ ਉਂਗਲਾਂ ਵਾਲੀਆਂ ਜੁਰਾਬਾਂ ਹਨ, ਤਾਂ ਤੁਸੀਂ ਉਨ੍ਹਾਂ ਦੇ ਪੈਰਾਂ ਉਪਰ ਹੁਣ ਉਂਗਲਾ ਸਲਿਪ ਵਾਲੀ ਪਹਿਨਾਓ।
ਸਭ ਤੋਂ ਪਹਿਲਾਂ ਜੁਰਾਬਾਂ ਅੰਦਰ ਤੱਕ ਪਹਿਨਾਓ ਜਦੋਂ ਤੱਕ ਤੁਸੀਂ ਅੱਢੀ ਨਹੀਂ ਲੱਭ ਲੈਂਦੇ, ਇਸ ਤਰ੍ਹਾਂ ਜੁਰਾਬਾਂ ਨੂੰ ਉਨ੍ਹਾਂ ਦੇ ਪੈਰਾਂ ਤੋਂ ਅੱਡੀ ਤੱਕ ਪਹਿਨਾਉਣ ਦੀ ਸ਼ੁਰੂਆਤ ਕਰੋ।
ਇਕ ਵਾਰ ਅੱਡੀ ਮਿਲ ਜਾਵੇ ਤਾਂ ਜੁਰਾਬਾਂ ਦੇ ਉਪਰਲੇ ਬੈਂਡ ਨੂੰ ਫੜ ਕੇ ਲੱਤਾਂ ਤੱਕ ਲੈ ਜਾਓ। ਜੇ ਤੁਸੀਂ ਉਪਰ ਖਿੱਚਣ ਵਿਚ ਮੁਸ਼ਕਿਲ ਮਹਿਸੂਸ ਕਰਦੇ ਹੋ, ਤਾਂ ਤੁਸੀਂ ਰਬੜ ਦੇ ਦਸਤਾਨਿਆਂ ਦੀ ਸਹਾਇਤਾ ਨਾਲ ਜੁਰਾਬਾਂ ਉਪਰ ਕਰ ਸਕਦੇ ਹੋ।
ਜੇ ਤੁਹਾਡੇ ਲੰਬੇ ਅਤੇ ਤਿੱਖੇ ਨਹੁੰ ਹਨ, ਤਾਂ ਧਿਆਨ ਦਿਓ ਕਿ ਉਨ੍ਹਾਂ ਦੇ ਖਰੋਚ ਨਾ ਲੱਗੇ।
ਜੇ ਤੁਸੀਂ ਪੈਰਾਂ ਦੇ ਸਲਿਪਰ ਦੀ ਵਰਤੋਂ ਕਰਦੇ ਹੋ, ਇਸ ਨੂੰ ਹੁਣ ਤੁਸੀਂ ਉਤਾਰ ਦਿਓ।
ਜੇ ਜੁਰਾਬਾਂ ਗੋਡਿਆਂ ਤੋਂ ਜਿਆਦਾ ਲੰਬੀਆਂ ਹਨ, ਯਕੀਨੀ ਕਰੋ ਕਿ ਗੋਡਿਆਂ ਦੇ ਅੰਦਰ ਦੋ ਉਂਗਲਾਂ ਜਿੰਨੀ ਜਗ੍ਹਾ ਹੋਵੇ ਤਾਂ ਕਿ ਕੋਈ ਖੂਨ ਦਾ ਕੱਟ ਨਾ ਲੱਗੇ ਅਤੇ ਸੋਜ ਚ ਵਾਧਾ ਨਾ ਹੋਵੇ।
ਸਿਕੁੜਨ ਜਾਂ ਹਵਾ ਦੇ ਪ੍ਰਵੇਸ਼ ਤੋਂ ਬਿਨਾਂ ਆਰਾਮ ਨਾਲ ਇਸ ਨੂੰ ਖਤਮ ਕਰੋ। ਜੁਰਾਬਾਂ ਵਿਚ ਸਿਕੁੜਨ ਨਾਲ ਦਰਦ ਜਾਂ ਚਮੜੀ ਨੂੰ ਸੱਟ ਪਹੁੰਚ ਸਕਦੀ ਹੈ। ਘਬਰਾਉਣ ਦੀ ਲੋੜ ਨਹੀਂ, ਰਬੜ ਦੇ ਦਸਤਾਨੇ ਵੀ ਇਸ ਵਿਚ ਮਦਦ ਕਰਦੇ ਹਨ।
ਹੁਣ ਆਓ ਅਸੀਂ ਇਨ੍ਹਾਂ ਜੁਰਾਬਾਂ ਨੂੰ ਉਤਾਰਨ ਬਾਰੇ ਕੰਮ ਕਰਦੇ ਹਾਂ।
ਰਬੜ ਦੇ ਦਸਤਾਨੇ ਤੁਹਾਨੂੰ ਜੁਰਾਬਾਂ ਉਤਾਰਨ ਵਿਚ ਸਹਾਇਤਾ ਕਰ ਸਕਦੇ ਹਨ। ਜਿਉਂ ਹੀ ਤੁਸੀਂ ਉਨ੍ਹਾਂ ਨੂੰ ਬੰਦ ਕਰਦੇ ਹੋ, ਉਨ੍ਹਾਂ ਨੂੰ ਅੰਦਰੋ ਬਾਹਰ ਕਰ ਦਿਓ।
ਇਕ ਵਾਰ ਜੁਰਾਬਾਂ ਉਤਰ ਜਾਣ, ਦੇਖਭਾਲ ਪ੍ਰਾਪਤ ਕਰਦਾ ਵਿਅਕਤੀ ਦੀ ਲੱਤਾਂ ਸਾਫ ਕਰਨ ਵਿਚ ਮਦਦ ਕਰੋ। ਜੇ ਜਰੂਰੀ ਹੋਵੇ ਤਾਂ ਸਾਬਣ ਅਤੇ ਪਾਣੀ ਦੀ ਵਰਤੋਂ ਕਰੋ। ਹੁਣ ਸ਼ਾਵਰ ਜਾਂ ਨਹਾਉਣ ਲਈ ਵਧੀਆ ਸਮਾਂ ਹੋਵੇਗਾ। ਜੇ ਤੁਸੀਂ ਇਸ ਵਿਸ਼ੇ ਤੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਥੇ ਕਲਿਕ ਕਰੋ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਲੱਤਾਂ ਤੇ ਕੋਈ ਕ੍ਰੀਮ ਜਾਂ ਲੋਸ਼ਨ ਲਗਾਉਣਾ ਪਸੰਦ ਕਰਦਾ ਹੈ ਤਾਂ ਇਸ ਨੂੰ ਸਿਰਫ ਜੁਰਾਬਾ ਉਤਾਰਨ ਤੋਂ ਬਾਅਦ ਲਗਾਓ।
ਲੋਸ਼ਨ ਤੋਂ ਨਮੀ ਕਾਰਨ ਧੱਫੜ ਹੋ ਸਕਦੇ ਹਨ, ਜਖ਼ਮ ਹੋ ਸਕਦੇ ਹਨ ਜਾਂ ਜੁਰਾਬਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜੇ ਤੁਸੀਂ ਸਵੇਰ ਵੇਲੇ ਤੋਂ ਜੁਰਾਬਾ ਪਹਿਨੀਆ ਹੋਈਆਂ ਨੇ ।
ਜੁਰਾਬਾਂ ਨੂੰ ਜੇ ਉਹ ਗੰਦੀਆਂ ਹੋਣ ਹਰ ਦੋ ਦਿਨ ਬਾਅਦ ਧੋਣਾ ਚਾਹੀਦਾ ਹੈ । ਉਨ੍ਹਾਂ ਦੇ ਨਾਲ ਆਏ ਦੇਖਭਾਲ ਕਰਤਾ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਪਰੰਤੂ ਜਿਆਦਾਤਰ ਤੁਸੀਂ ਉਨ੍ਹਾਂ ਨੂੰ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਦਿਓ ਅਤੇ ਜਿਆਦਾ ਪਾਣੀ ਪਾਓ। ਜੁਰਾਬਾਂ ਨੂੰ ਉਤਾਰਨ ਲਈ ਇਨ੍ਹਾਂ ਨੂੰ ਮੋੜਨਾ ਨਹੀਂ ਚਾਹੀਦਾ, ਕਿਉਂਕੀ ਇਸ ਤਰਾਂ ਕਰਨਾ ਲਚਕਤਾ ਨੂੰ ਘਟਾ ਸਕਦੇ ਹੈ ।
ਤੁਸੀਂ ਜੁਰਾਬਾਂ ਨੂੰ ਰੈਕ ਜਾਂ ਸ਼ਾਵਰ ਰੇਲ ਤੇ ਸੁਕਾਉਣ ਲਈ ਟੰਗ ਸਕਦੇ ਹੋ। ਡਰਾਇਰ ਦੀ ਵਰਤੋਂ ਨਾਲ ਲਚਕਤਾ ਘਟ ਸਕਦੀ ਹੈ, ਇਸ ਲਈ ਇਸ ਨੂੰ ਇਸਤੇਮਾਲ ਨਾ ਕਰਨਾ ਸਹੀ ਹੈ।
ਜਦੋਂ ਕੰਪਰੈਸ਼ਨ ਸਟੋਕਿੰਗ ਪਹਿਨੋ, ਹਮੇਸ਼ਾ ਦੇਖੋ ਕਿ ਉਨ੍ਹਾਂ ਦੀਆਂ ਲੱਤਾਂ ਤੇ ਜਿਆਦਾ ਸੋਜ, ਚਮੜੀ ਤੋਂ ਕੋਈ ਤਰਲ ਪਦਾਰਥ ਨਾ ਨਿਕਲ ਰਿਹਾ ਹੋਵੇ, ਦਰਦ, ਲਾਲੀ ਜਾਂ ਕੋਈ ਖੁੱਲ੍ਹਾ ਖੇਤਰ ਨਾ ਹੋਵੇ।
ਜੇ ਤੁਸੀਂ ਇਹ ਦੇਖਦੇ ਹੋ ਤਾਂ ਜੁਰਾਬਾਂ ਨਾ ਪਿਹਨਾਓ ਅਤੇ ਸਿਹਤ ਸੰਭਾਲ ਪ੍ਰਦਾਤਾ ਨੂੰ ਇਸ ਦੀ ਜਾਣਕਾਰੀ ਦਿਓ।
ਕੰਪਰੈਸ਼ਨ ਸਟੋਕਿੰਗ ਪਿਹਨਾਉਣਾ ਸੌਖਾ ਕੰਮ ਨਹੀਂ ਹੈ। ਅਸੀਂ ਆਸ ਕਰਦੇ ਹਾਂ ਕਿ ਇਨ੍ਹਾਂ ਆਸਾਨ ਨੁਕਤਿਆਂ ਨਾਲ ਤੁਸੀਂ ਹੋਰ ਜਿਆਦਾ ਆਰਮਦਾਇਕ ਅਤੇ ਕੁਸ਼ਲ ਮਹਿਸੂਸ ਕਰੋਗੇ।
ਹੋਰ ਦੇਖਭਾਲਕਰਤਾ ਦੀਆਂ ਸਹਾਇਕ ਜਾਣਕਾਰੀ ਲਈ ਸਾਡੀਆਂ ਦੇਖਭਾਲ ਕਰਤਾ ਲਈ ਜਰੂਰੀ ਵੀਡੀਓ ਸੀਰੀਜ ਦੇਖੋ।