ਕਿਸੇ ਨੂੰ ਬਿਸਤਰੇ ਵਿਚ ਕਿਸ ਤਰ੍ਹਾਂ ਤਿਆਰ ਕਰਨਾ ਹੈ
ਕੱਪੜੇ ਪਾਉਣ ਅਤੇ ਕੱਪੜੇ ਪਾਉਣਾ ਇਕ ਰੋਜ਼ਾਨਾ ਕੰਮ ਹੈ ਜੋ ਬਹੁਤ ਸਾਰੇ ਬਜ਼ੁਰਗਾਂ ਲਈ ਚੁਣੌਤੀ ਭਰਪੂਰ ਹੁੰਦਾ ਹੈ। ਕਈ ਤਰਾਂ ਦੀਆਂ ਸਿਹਤ ਦੀਆਂ ਸਥਿਤੀਆਂ ਸੁਤੰਤਰ ਡਰੈਸਿੰਗ ਨੂੰ ਮੁਸ਼ਕਲ ਬਣਾ ਸਕਦੀਆਂ ਹਨ। ਇਸ ਵੀਡੀਓ ਵਿੱਚ, ਅਸੀਂ ਤੁਹਾਨੂੰ ਵਿਖਾਵਾਂਗੇ ਕਿ ਉਸ ਵਿਅਕਤੀ ਨੂੰ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ ਕਿਵੇਂ ਕਪੜੇ ਪਾੳਣੇ ਹਨ ਤੇ ਕਿਵੇਂ ਲਾਹੁਣੇ ਹਨ ਜਦੋਂ ਉਹ ਬੈੱਡ ਵਿੱਚ ਹਨ।
ਕਿਸੇ ਨੂੰ ਕੱਪੜੇ ਪਾਉਣ ਵਿਚ ਮਦਦ ਕਰਨਾ ਔਖਾ ਹੋ ਸਕਦਾ ਹੈ, ਖ਼ਾਸ ਕਰਕੇ ਜੇ ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਨੂੰ ਤੁਰਨ-ਫਿਰਨ ਵਿਚ ਮੁਸ਼ਕਿਲ ਹੋਵੇ।
ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਿਖਾਂਵਾਂਗੇ ਕਿ ਜਦੋਂ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਬਿਸਤਰੇ ਤੇ ਹੋਵੇ ਤਾਂ ਉਸ ਨੂੰ ਕੱਪੜੇ ਕਿਵੇਂ ਪਹਿਨਾਉਣੇ ਹਨ ਅਤੇ ਉਤਾਰਨੇ ਹਨ।
ਆਓ ਕੋਸ਼ਿਸ਼ ਕਰੀਏ।
ਉਨ੍ਹਾਂ ਦੇ ਕੱਪੜੇ ਇਕੱਠੇ ਕਰਕੇ ਸ਼ੁਰੂਆਤ ਕਰੋ, ਉਹ ਆਪਣੇ ਲਈ ਕੋਈ ਚੁਣ ਸਕਦੇ ਹਨ ਜਾਂ ਤੁਸੀਂ ਉਨ੍ਹਾਂ ਨੂੰ ਚੁਣਨ ਵਿਚ ਸਹਾਇਤਾ ਕਰ ਸਕਦੇ ਹੋ।
ਜੋ ਉਹ ਪੂਰੇ ਦਿਨ ਵਿਚ ਕਰਦੇ ਹਨ ਉਸ ਨੂੰ ਦਿਮਾਗ ਵਿਚ ਰੱਖੋ ਅਤੇ ਉਨ੍ਹਾਂ ਨੂੰ ਉਹ ਕੰਮ ਅਤੇ ਤਾਪਮਾਨ ਅਨੁਸਾਰ ਕੱਪੜੇ ਚੁਨਣ ਵਿਚ ਸਹਾਇਤਾ ਕਰੋ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨਾ ਹਿੱਲਣਯੋਗ ਹੈ, ਤਾਂ ਬੈਕ ਕਲੋਜਰ ਟਾਪ, ਸਾਈਡ ਜਿਪਰ ਪੈਂਟ ਜਾਂ ਵੀਲ੍ਹ ਚੇਅਰ ਪੈਂਟ ਜਾਂ ਡਰੈੱਸ ਵਰਤਣ ਲਈ ਆਸਾਨ ਹੈ। ਕੋਸ਼ਿਸ਼ ਕਰੋ ਅਤੇ ਟਾਈਟ ਕੱਪੜੇ ਜਿਸ ਦੇ ਬਹੁਤ ਸਾਰੇ ਬਟਨ, ਜਿਪ ਜਾਂ ਫੈਬਰਿਕ ਤਣਾਅ ਵਾਲੇ ਕੱਪੜਿਆਂ ਤੋਂ ਪਰਹੇਜ਼ ਕਰੋ।
ਦੇਖਭਾਲ ਪ੍ਰਾਪਤ ਕਰਤਾ ਦੇ ਕੱਪੜੇ ਉਤਾਰਨ ਲਈ ਹੇਠਾਂ ਲਿਖੇ ਕਦਮਾਂ ਦੀ ਪਾਲਣਾ ਕਰੋ।
ਜੇ ਉਹ ਆਪਣੇ ਬੈੱਡ ਨੂੰ ਨਾ ਛੱਡ ਸਕਣ, ਉਨ੍ਹਾਂ ਨੂੰ ਲਿਟਾ ਕੇ ਸ਼ੁਰੂਆਤ ਕਰੋ। ਉਨ੍ਹਾਂ ਦੇ ਕੱਪੜੇ ਉਤਾਰਨ ਵੇਲੇ, ਇਕ ਚਾਦਰ ਉਨ੍ਹਾਂ ਉਤੇ ਰੱਖੋ ਤਾਂ ਜੋ ਉਹ ਨਿੱਘੇ ਰਿਹਣ ਅਤੇ ਇਹ ਘੱਟ ਖਰਾਬ ਲੱਗੇ।
ਪਹਿਲਾਂ ਕੋਈ ਬਟਨ, ਜਿਪ ਜਾਂ ਪ੍ਰੈਸ ਬਟਨ ਨੂੰ ਖੋਲ੍ਹੋ ਅਤੇ ਉਨ੍ਹਾਂ ਦੀ ਇਕ ਬਾਂਹ ਉਤਾਰੋ ਅਤੇ ਉਨ੍ਹਾਂ ਦੀ ਸ਼ਰਟ ਦਾ ਦੂਸਰਾ ਪਾਸਾ ਜਿੰਨਾ ਤੁਸੀਂ ਪਿੱਛੇ ਕਰ ਸਕੋ ਸਮੇਟੋ।
ਜੇ ਉਨ੍ਹਾਂ ਨੂੰ ਇਕ ਪਾਸੇ ਕੋਈ ਕਮਜੋਰੀ ਹੋਵੇ, ਤਾਂ ਮਜਬੂਤੀ ਵਾਲੇ ਪਾਸੇ ਕੱਪੜੇ ਉਤਾਰਨ ਦੀ ਸ਼ੁਰੂਆਤ ਕਰੋ।
ਥੱਲਿਓਂ ਦੀ ਉਨ੍ਹਾਂ ਦੀ ਪੈਂਟ ਅਤੇ ਅੰਡਰਗਾਰਮੈਂਟ ਨੂੰ ਕੁਲ੍ਹੇ ਤੋਂ ਹੇਠਾ ਕਰੋ।
ਇਹ ਕਰਨ ਤੋਂ ਬਾਅਦ, ਉਨ੍ਹਾਂ ਨੂੰ ਆਪਣੇ ਮਜਬੂਤ ਪਾਸੇ ਵਲ ਜਾਣ ਲਈ ਮਦਦ ਕਰੋ। ਹੁਣ, ਉਨ੍ਹਾਂ ਦੀ ਪੈਂਟ ਨੂੰ ਦੂਸਰੇ ਪਾਸਿਓਂ ਦੀ ਕੁਲ੍ਹੇ ਤੋਂ ਉਤਾਰੋ ਅਤੇ ਸਾਵਧਾਨੀ ਨਾਲ ਉਨ੍ਹਾਂ ਦੀ ਸ਼ਰਟ ਕਮਜੋਰ ਪਾਸੇ ਵੱਲੋਂ ਉਤਾਰੋ।
ਜੇ ਉਨ੍ਹਾਂ ਨੂੰ ਬੈੱਡ ਬਾਥ ਲੋੜ ਹੈ ਤਾਂ ਇਹ ਸਮਾਂ ਹੈ।
ਬੈੱਡ ਬਾਥ ਕਿਵੇਂ ਕਰਨੀ ਹੈ ਸਬੰਧੀ ਵਧੇਰੇ ਜਾਣਕਾਰੀ ਦੀ ਵੀਡੀਓ ਦੇਖਣ ਲਈ ਇਥੇ ਕਲਿੱਕ ਕਰੋ।
ਉਨ੍ਹਾਂ ਦੇ ਸਾਫ ਕੱਪੜੇ ਚੁੱਕੋ, ਸਭ ਕੁਝ ਉਲਟਾ ਸ਼ੁਰੂ ਕਰੋ।
ਜੇ ਉਨ੍ਹਾਂ ਨੂੰ ਕਮਜੋਰੀ ਹੈ, ਉਨ੍ਹਾਂ ਨੂੰ ਮਜਬੂਤੀ ਵਾਲੇ ਪਾਸੇ ਲਿਟਾ ਦਿਓ। ਉਨ੍ਹਾਂ ਦੀ ਕਮੀਜ ਬਾਂਹ ਨੂੰ ਕਮਜੋਰ ਪਾਸੇ ਤੋਂ ਪਹਿਨਾ ਕੇ ਸ਼ੁਰੂਆਤ ਕਰੋ। ਜਿੰਨੀ ਜਿਆਦਾ ਤੁਸੀਂ ਕਰ ਸਕੋ ਓਨੀ ਜਿਆਦਾ ਸ਼ਰਟ ਅੰਦਰ ਸਮੇਟੋ।
ਅਗੇ, ਉਨ੍ਹਾਂ ਦਾ ਅੰਡਰਵਿਅਰ ਅਤੇ ਪੈਂਟ ਪੈਰਾਂ ਚ ਪਾਓ ਅਤੇ ਜਿੰਨਾ ਜਿਆਦਾ ਹੋ ਸਕੇ ਉਨ੍ਹਾਂ ਦੇ ਕਮਜੋਰ ਪਾਸੇ ਵੱਲ ਉਪਰ ਖਿੱਚੋ।
ਜਦੋਂ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਕਮਜੋਰ ਪਾਸੇ ਵੱਲ ਲੈ ਕੇ ਜਾਂਦੇ ਹੋ, ਉਨ੍ਹਾਂ ਦੀ ਪੈਂਟ ਅਤੇ ਸ਼ਰਟ ਨੂੰ ਜਿੰਨਾ ਸੰਭਵ ਹੋ ਸਕੇ ਫੜ੍ਹ ਕੇ ਰੱਖੋ।
ਇਥੇ ਤੁਸੀਂ ਅੰਡਰਗਾਰਮੈਂਟ ਨੂੰ ਉਪਰ ਖਿੱਚ ਸਕਦੇ ਹੋ ਅਤੇ ਉਨ੍ਹਾਂ ਦੀ ਸ਼ਰਟ ਦੀ ਦੂਸਰੀ ਬਾਂਹ ਨੂੰ ਪਹਿਨਾ ਸਕਦੇ ਹੋ।
ਕਿਸੇ ਵੀ ਬਟਨ, ਪ੍ਰੈਸ ਬਟਨ ਜਾਂ ਹੁੱਕ ਨੂੰ ਲਗਾ ਕੇ ਸਮਾਪਤ ਕਰੋ। ਕਿਸੇ ਵੀ ਸਿਕੁੜਨ ਨੂੰ ਠੀਕ ਕਰੋ ਅਤੇ ਯਕੀਨੀ ਕਰੋ ਕੀ ਉਨ੍ਹਾਂ ਦੇ ਕੱਪੜੇ ਕਿਸੇ ਪਾਸੋਂ ਵੀ ਚੂੰਡੀ ਜਾਂ ਖਿਚਾਵ ਨਾ ਕਰ ਰਹੇ ਹੋਣ।
ਅੰਤ ਵਿਚ ਉਨ੍ਹਾਂ ਨੂੰ ਟਾਈ, ਸਕਾਰਫ, ਹੈਟ ਜਾਂ ਗਹਿਣੇ ਦੇ ਕੇ ਮਦਦ ਕਰੋ।
ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਵਧੀਆ ਢੰਗ ਨਾਲ ਕੱਪੜੇ ਪਾਉਣ ਵਿਚ ਮਦਦ ਕਰਨ ਨਾਲ ਨਾ ਸਿਰਫ ਉਹ ਚੰਗਾ ਦਿਸਦਾ ਹੈ ਪਰੰਤੂ ਉਹ ਚੰਗਾ ਮਹਿਸੂਸ ਕਰਨ ਵਿਚ ਵੀ ਮਦਦ ਕਰਦਾ ਹੈ।
ਤੁਹਾਡੀ ਦੇਖਭਾਲ ਯਾਤਰਾ ਵਿਚ ਤੁਹਾਡੀ ਸਹਾਇਤਾ ਕਰਨ ਲਈ ਵਧੇਰੇ ਮਦਦਗਾਰ ਸੁਝਾਆਂ ਲਈ, ਸਾਡੇ ਚੈਨਲ ਨੂੰ ਦੇਖੋ ਅਤੇ ਸਬਸਕਰਾਇਬ ਕਰੋ ।