ਕਿਸੇ ਨੂੰ ਬਿਸਤਰੇ ਵਿਚ ਲਿਜਾਣ ਵਿਚ ਕਿਵੇਂ ਮਦਦ ਕੀਤੀ ਜਾਵੇ.

ਜਦੋਂ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਨੂੰ ਲੰਬੇ ਸਮੇਂ ਲਈ ਬਿਸਤਰੇ ‘ਤੇ ਰਹਿਣਾ ਪੈਂਦਾ ਹੈ, ਤੁਹਾਨੂੰ ਉਨ੍ਹਾਂ ਦੀ ਬਿਸਤਰੇ ਵਿਚ ਨਿੱਜੀ ਦੇਖਭਾਲ ਕਰਨੀ ਪੈ ਸਕਦੀ ਹੈ। ਕਿਸੇ ਦਾ ਬਿਸਤਰੇ ਵਿਚ ਘੁੰਮਣਾ ਥਕਾਵਟ ਵਾਲਾ ਹੋ ਸਕਦਾ ਹੈ ਅਤੇ ਤੁਸੀਂ ਸ਼ਾਇਦ ਆਪਣੇ ਆਪ ਨੂੰ ਜਾਂ ਉਸ ਵਿਅਕਤੀ ਨੂੰ ਦੁਖੀ ਕਰਨ ਤੋਂ ਡਰ ਸਕਦੇ ਹੋ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ। ਇਸ ਵੀਡੀਓ ਵਿਚ ਅਸੀਂ ਇਸ ਗੱਲ ਦੀ ਸਮੀਖਿਆ ਕਰਾਂਗੇ ਕਿ ਕਿਸੇ ਨੂੰ ਬਿਸਤਰੇ ਵਿਚ ਕਿਵੇਂ ਰੋਲ ਕਰਨਾ ਹੈ, ਕਿਸੇ ਨੂੰ ਬਿਸਤਰੇ ਤੋਂ ਕਿਵੇਂ ੳਪਰ ੳਠਾਉਣਾ ਹੈ ਅਤੇ ਕਿਸੇ ਨੂੰ ਬਿਸਤਰੇ ਦੇ ਪਾਸੇ ਕਿਵੇਂ ਬਿਠਾਇਆ ਜਾਵੇ ।