ਸੋਟੀ ਨਾਲ ਕਿਸੇ ਦੀ ਸਹਾਇਤਾ ਕਿਵੇਂ ਕਰੀਏ
ਇੱਕ ਦੇਖਭਾਲ ਕਰਨ ਵਾਲੇ ਵਜੋਂ, ਅਤੇ ਸਾਡੇ ਵਿੱਚੋਂ ਬਹੁਗਿਣਤੀ ਵਾਂਗ, ਤੁਸੀਂ ਇੱਕ ਦਿਨ ਵਿੱਚ ਅਣਗਿਣਤ ਵਾਰ ਬਿਨਾਂ ਸੋਚੇ ਵਿਚਾਰ ਕੀਤੇ। ਹਾਲਾਂਕਿ, ਇਹ ਕੰਮ ਉਸ ਵਿਅਕਤੀ ਲਈ ਮੁਸ਼ਕਲ ਹੋ ਸਕਦਾ ਹੈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ। ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਕੋਈ ਸੱਟ ਲੱਗੀ ਹੈ ਜਾਂ ਉਹ ਆਪਣੇ ਪੈਰਾਂ ਤੇ ਅਡੋਲ ਹੋ ਜਾਂਦਾ ਹੈ ਤਾਂ ਉਸਨੂੰ ਸੋਟੀ ਵਰਤਣ ਦੀ ਜ਼ਰੂਰਤ ਪੈ ਸਕਦੀ ਹੈ। ਤੁਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹੋ ਕਿ ਉਹ ਸੁਰੱਖਿਅਤ ਹਨ, ਪਰ ਤੁਸੀਂ ਸ਼ਾਇਦ ਸੋਚ ਰਹੇ ਹੋਵੋ ਕਿ ਕਿੱਥੇ ਸ਼ੁਰੂ ਕਰਨਾ ਹੈ ਅਤੇ ਮਦਦ ਕਿਵੇਂ ਕਰਨੀ ਹੈ.।ਇਸ ਵਿਡੀਓ ਵਿਚ ਅਸੀਂ ਇਸ ਬਾਰੇ ਦਸਾਂਗੇ ਜਿਸ ਨਾਲ ਤੁਸੀਂ ਉਸ ਵਿਅਕਤੀ ਦੀ ਸੋਟੀ ਨੂੰ ਸੁਰੱਖਿਅਤ ਢੰਗ ਨਾਲ ਵਰਤਣ ਲਈ.ਸਹਾਇਤਾ ਕਰ ਸਕਦੇ ਹੋ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ।
ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਕੋਈ ਸੱਟ ਲੱਗੀ ਹੈ ਜਾਂ ਉਹ ਆਪਣੇ ਪੈਰਾਂ ਤੇ ਅਡੋਲ ਹੋ ਜਾਂਦਾ ਹੈ ਤਾਂ ਉਸਨੂੰ ਸੋਟੀ ਵਰਤਣ ਦੀ ਜ਼ਰੂਰਤ ਪੈ ਸਕਦੀ ਹੈ।
ਤੁਸੀਂ ਇਹ ਯਕੀਨੀ ਕਰਨਾ ਚਾਹੁੰਦੇ ਹੋ ਕਿ ਉਹ ਸੁਰੱਖਿਅਤ ਰਹਿਣ, ਪਰ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਕਿਥੋਂ ਅਤੇ ਕਿਵੇਂ ਮਦਦ ਸ਼ੁਰੂ ਕਰਨੀ ਹੈ।
ਇਸ ਵੀਡੀਓ ਵਿਚ ਅਸੀਂ ਦੇਖਾਂਗੇ ਕਿ ਕਿਵੇਂ ਇਕ ਸੋਟੀ ਦੇ ਵਰਤਣ ਨਾਲ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਤੁਸੀਂ ਸਹਾਇਤਾ ਦੇ ਸਕਦੇ ਹੋ।
ਜੇ ਤੁਸੀਂ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਸੋਟੀ ਨੂੰ ਖਰੀਦਣ ਵਿਚ ਮਦਦ ਕਰ ਰਹੇ ਹੋ, ਤਾਂ ਹੈਲਥ ਸਟੋਰ ਦੇ ਸਟਾਫ ਨਾਲ ਗੱਲਬਾਤ ਕਰੋ ਜਾਂ ਪੇਸ਼ੇਵਰ ਥੈਰੇਪਿਸਟ ਤੁਹਾਡੀ ਮਦਦ ਕਰੇਗਾ ਕਿ ਕਿਵੇਂ ਮਾਪਣਾ ਹੈ ਅਤੇ ਕਿਸ ਕਿਸਮ ਦੀ ਵਰਤੋਂ ਕਰਨੀ ਹੈ। ਪੁਰਾਣੀ ਸੋਟੀ ਨੂੰ ਵਿਅਕਤੀਗਤ ਤੌਰ ’ਤੇ ਵਰਤਣਾ ਇਕ ਚੰਗਾ ਵਿਚਾਰ ਨਹੀਂ ਹੈ।
ਆਮਤੌਰ ’ਤੇ, ਸੋਟੀ ਵਿਅਕਤੀ ਦੀ ਉਚਾਈ ਤੋਂ ਅੱਧੀ ਹੋਣੀ ਚਾਹੀਦੀ ਹੈ ਜਦੋਂ ਉਨ੍ਹਾਂ ਨੇ ਨਾ-ਤਿਲਕਣ ਵਾਲੇ ਬੂਟ ਪਾਏ ਹੋਣ।
ਆਓ ਦੇਖ ਕੇ ਸ਼ੁਰੂ ਕਰੀਏ ਕਿ ਸੋਟੀ ਦੀ ਵਰਤੋਂ ਕਿਵੇਂ ਕਰਨੀ ਹੈ ਤਾਂ ਜੋ ਤੁਸੀਂ ਦੇਖਭਾਲ ਪ੍ਰਾਪਤ ਕਰਤਾ ਦੀ ਸਹਾਇਤਾ ਕਰ ਸਕੋ।
ਉਨ੍ਹਾਂ ਨੂੰ ਸੋਟੀ ਨੂੰ ਆਪਣੇ ਹੱਥ ਨਾਲ ਆਪਣੇ ਮਜਬੂਤ ਪਾਸੇ ਫੜ੍ਹਨਾ ਚਾਹੀਦਾ ਹੈ।
ਜਦੋਂ ਉਹ ਸਮਤਲ ਫਰਸ਼ ’ਤੇ ਤੁਰਨਾ ਸ਼ੁਰੂ ਕਰਦੇ ਹਨ, ਉਨ੍ਹਾਂ ਨੂੰ ਤੁਰਨ ਲਈ ਆਪਣੇ ਕਮਜੋਰ ਪਾਸਾ ਅੱਗੇ ਕਰਕੇ ਪਹਿਲਾਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸੋਟੀ ਨੂੰ ਉਸੇ ਸਮੇਂ ਅੱਗੇ ਲੈ ਕੇ ਜਾਣਾ ਚਾਹੀਦਾ ਹੈ।
ਇਹ ਜਰੂਰੀ ਹੈ ਕਿ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਸੋਟੀ ਨੂੰ ਸਿਰਫ ਆਪਣੇ ਸਾਧਾਰਨ ਕਦਮ ਨਾਲ ਅੱਗੇ ਰੱਖੇ।
ਜੇ ਉਹ ਸੋਟੀ ਤੋਂ ਦੂਰ ਪਹੁੰਚ ਰਹੇ ਹਨ ਜਿਸ ਨਾਲ ਉਹ ਸੋਟੀ ਨੂੰ ਫੜਨ ਲਈ ਖਿਚ ਰਹੇ ਹਨ ਜਾਂ ਸੋਟੀ ਦੇ ਅੱਗੇ ਚਲ ਰਹੇ ਹਨ, ਤਾਂ ਉਨ੍ਹਾਂ ਨੂੰ ਪ੍ਰੇਰਿਤ ਕਰੋ ਤਾਂ ਜੋ ਸੋਟੀ ਉਨ੍ਹਾਂ ਦੀ ਕਮਜੋਰ ਲੱਤ ਨੂੰ ਸਹਾਰਾ ਦੇ ਸਕੇ।
ਸੋਟੀ ਨਾਲ ਚੱਲਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਸਕਦਾ ਹੈ ਜਦੋਂ ਤੱਕ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਇਸ ਨੂੰ ਲਟਕਾ ਨਹੀਂ ਲੈਂਦੇ।
ਪੌੜੀਆਂ ਚੜ੍ਹਨ ਵੇਲੇ, ਇਕ ਹੱਥ ਨਾਲ ਜੰਗਲੇ ਨੂੰ ਫੜ੍ਹਨ ਨਾਲ ਸ਼ੁਰੂਆਤ ਕਰੋ ਅਤੇ ਉਨ੍ਹਾਂ ਦੀ ਸੋਟੀ ਦੂਸਰੇ ਹੱਥ ਵਿਚ ਹੋਵੇ। ਉਨ੍ਹਾਂ ਦੀ ਮਜਬੂਤ ਲੱਤ ਨੂੰ ਵਰਤਦੇ ਹੋਏ ਇਕ ਪੌੜੀ ਚੜ੍ਹਨ ਵਿਚ ਮਦਦ ਕਰੋ। ਤੁਸੀਂ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਪਿੱਠ ਨੂੰ ਸਹਾਰਾ ਦੇਣ ਲਈ ਖੜ੍ਹੇ ਹੋ ਸਕਦੇ ਹੋ।
ਇਕ ਵਾਰ ਉਨ੍ਹਾਂ ਦੀ ਮਜਬੂਤ ਲੱਤ ਪੌੜੀ ’ਤੇ ਆ ਜਾਵੇ, ਫਿਰ ਉਨ੍ਹਾਂ ਨੂੰ ਆਪਣੀ ਕਮਜੋਰ ਲੱਤ ਅਤੇ ਸੋਟੀ ਨੂੰ ਇਕੋ ਵੇਲੇ ਪੌੜੀ ਚੜ੍ਹਨਾ ਚਾਹੀਦਾ ਹੈ। ਇਸ ਕਿਰਿਆ ਨੂੰ ਪੌੜੀਆਂ ਚੜ੍ਹਨ ਲਈ ਵਰਤੋ।
ਪੌੜੀਆਂ ਤੋਂ ਥੱਲੇ ਜਾਣ ਲਈ, ਉਨ੍ਹਾਂ ਦਾ ਇਕ ਹੱਥ ਜੰਗਲੇ ’ਤੇ ਹੋਣਾ ਚਾਹੀਦਾ ਹੈ ਅਤੇ ਇਕ ਹੱਥ ਉਨ੍ਹਾਂ ਦੀ ਸੋਟੀ ’ਤੇ ਹੋਣਾ ਚਾਹੀਦਾ ਹੈ। ਪਰ ਉਨ੍ਹਾਂ ਨੂੰ ਆਪਣੀ ਕਮਜੋਰ ਲੱਤ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸੋਟੀ ਨੂੰ ਇਕ ਪੌੜੀ ਥੱਲੇ ਪਹਿਲਾਂ ਰੱਖੋ, ਫਿਰ ਉਨ੍ਹਾਂ ਦੀ ਮਜਬੂਤ ਲੱਤ ਨੂੰ ਅਗਲੀ ਪੌੜੀ ’ਤੇ ਲੈ ਕੇ ਜਾਓ।
ਤੁਸੀਂ ਇਕ ਜਾਂ ਦੋ ਪੌੜੀ ਹੇਠਾਂ ਖੜ੍ਹੇ ਹੋ ਕੇ ਉਨ੍ਹਾਂ ਦੀ ਸਹਾਇਤਾ ਅਤੇ ਸਹਾਰੇ ਲਈ ਖੜੇ ਹੋ ਸਕਦੇ ਹੋ।
ਸੋਟੀ ਨਾਲ ਚੱਲਣ ਲਈ ਕੁਝ ਅਭਿਆਸ ਦੀ ਲੋੜ ਪੈਂਦੀ ਹੈ, ਪਰੰਤੂ ਸਮੇਂ ਦੇ ਨਾਲ ਉਹ ਇਸ ਨੂੰ ਵਰਤਣ ਯੋਗ ਹੋ ਜਾਂਦੇ ਹਨ। ਤੁਸੀਂ ਉਨ੍ਹਾਂ ਨੂੰ ਭਲੇ ਯਾਦ ਕਰਵਾ ਸਕਦੇ ਹੋ ਅਤੇ ਉਨ੍ਹਾਂ ਨੂੰ ਸਮਰਥਨ ਅਤੇ ਹੌਂਸਲਾ ਦੇਣ ਲਈ ਨੇੜੇ ਆ ਸਕਦੇ ਹੋ। (ਉਨ੍ਹਾਂ ਨੂੰ ਪ੍ਰੋਤਸਾਹਿਤ ਕਰ ਸਕਦੇ ਹੋ)
ਸਭ ਤੋਂ ਜਰੂਰੀ ਯਾਦ ਜੋ ਤੁਸੀਂ ਸੋਟੀ ਨੂੰ ਵਰਤਣਾ ਸਿਖਣ ਵਾਲੇ ਵਿਅਕਤੀ ਨੂੰ ਕਰਾ ਸਕਦੇ ਹੋ ਕਿ ਇਹ ਯਕੀਨੀ ਕਰੋ ਕਿ ਉਹ ਆਪ ਇਸ ਨੂੰ ਵਰਤ ਰਹੇ ਹੋਣ।
ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ, ਆਪਣੀ ਦੇਖਭਾਲ ਕਰਤਾ ਜਾਣਕਾਰੀ ਅਤੇ ਹੁਨਰ ਲਈ ਸਾਡੇ ਕੇਅਰ ਚੈਨਲ ਨੂੰ ਦੇਖੋ।