ਵਿਅਕਤੀਗਤ ਮੈਡੀਕਲ ਸੁਰੱਖਿਅਤ ਉਪਕਰਣ ਦੀ ਵਰਤੋਂ ਕਿਵੇਂ ਕਰੀਏ

ਕਈ ਵਾਰ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਇਨਫੈਕਸ਼ਨ ਗ੍ਰਸਤ ਜਾਂ ਬਿਮਾਰ ਹੋ ਜਾਂਦਾ ਹੈ ਜਿਸ ਨਾਲ ਇਹ ਉਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਤੱਕ ਵੀ ਫੈਲ ਸਕਦੀ ਹੈ। ਇਹ ਜਾਣਨਾ ਡਰਾਉਣਾ ਹੋ ਸਕਦਾ ਹੈ, ਅਤੇ ਹੋ ਸਕਦਾ ਹੈ ਕਿ ਤੁਸੀਂ ਇਸ ਸਥਿਤੀ ਵਿਚ ਦੇਖਭਾਲ ਕਰਨ ਵਿਚ ਬੇਚੈਨੀ ਮਹਿਸੂਸ ਕਰੋ – ਨਾ ਸਿਰਫ ਤੁਹਾਡੇ ਲਈ, ਬਲਕਿ ਪਰਿਵਾਰ ਅਤੇ ਮਿਲਣ ਆਉਣ ਵਾਲੇ ਲੋਕਾਂ ਲਈ ਵੀ। ਇਸ ਵੀਡੀਓ ਵਿੱਚ ਅਸੀਂ ਉਨ੍ਹਾਂ ਉਪਕਰਣਾਂ ਦੀ ਸਮੀਖਿਆ ਕਰਾਂਗੇ ਜੋ ਤੁਹਾਨੂੰ ਸੁਰੱਖਿਅਤ ਰੱਖਣਗੇ। ਅਸੀਂ ਇਨ੍ਹਾਂ ਉਤਪਾਦਾਂ ਨੂੰ ਨਿੱਜੀ ਸੁਰੱਖਿਆ ਉਪਕਰਣ ਜਾਂ ਪੀ.ਪੀ.ਈ. ਕਹਿੰਦੇ ਹਾਂ ਅਤੇ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਇਸ ਨੂੰ ਸਹੀ ਤਰ੍ਹਾਂ ਕਿਵੇਂ ਵਰਤਣਾ ਹੈ, ਇਹ ਸੁਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਘਰ ਵਿਚ ਹਰੇਕ ਨੂੰ ਸੁਰੱਖਿਅਤ ਰੱਖਣ ਲਈ ਸਾਧਨ ਹਨ।