ਵਿਅਕਤੀਗਤ ਮੈਡੀਕਲ ਸੁਰੱਖਿਅਤ ਉਪਕਰਣ ਦੀ ਵਰਤੋਂ ਕਿਵੇਂ ਕਰੀਏ
ਕਈ ਵਾਰ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਇਨਫੈਕਸ਼ਨ ਗ੍ਰਸਤ ਜਾਂ ਬਿਮਾਰ ਹੋ ਜਾਂਦਾ ਹੈ ਜਿਸ ਨਾਲ ਇਹ ਉਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਤੱਕ ਵੀ ਫੈਲ ਸਕਦੀ ਹੈ। ਇਹ ਜਾਣਨਾ ਡਰਾਉਣਾ ਹੋ ਸਕਦਾ ਹੈ, ਅਤੇ ਹੋ ਸਕਦਾ ਹੈ ਕਿ ਤੁਸੀਂ ਇਸ ਸਥਿਤੀ ਵਿਚ ਦੇਖਭਾਲ ਕਰਨ ਵਿਚ ਬੇਚੈਨੀ ਮਹਿਸੂਸ ਕਰੋ – ਨਾ ਸਿਰਫ ਤੁਹਾਡੇ ਲਈ, ਬਲਕਿ ਪਰਿਵਾਰ ਅਤੇ ਮਿਲਣ ਆਉਣ ਵਾਲੇ ਲੋਕਾਂ ਲਈ ਵੀ। ਇਸ ਵੀਡੀਓ ਵਿੱਚ ਅਸੀਂ ਉਨ੍ਹਾਂ ਉਪਕਰਣਾਂ ਦੀ ਸਮੀਖਿਆ ਕਰਾਂਗੇ ਜੋ ਤੁਹਾਨੂੰ ਸੁਰੱਖਿਅਤ ਰੱਖਣਗੇ। ਅਸੀਂ ਇਨ੍ਹਾਂ ਉਤਪਾਦਾਂ ਨੂੰ ਨਿੱਜੀ ਸੁਰੱਖਿਆ ਉਪਕਰਣ ਜਾਂ ਪੀ.ਪੀ.ਈ. ਕਹਿੰਦੇ ਹਾਂ ਅਤੇ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਇਸ ਨੂੰ ਸਹੀ ਤਰ੍ਹਾਂ ਕਿਵੇਂ ਵਰਤਣਾ ਹੈ, ਇਹ ਸੁਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਘਰ ਵਿਚ ਹਰੇਕ ਨੂੰ ਸੁਰੱਖਿਅਤ ਰੱਖਣ ਲਈ ਸਾਧਨ ਹਨ।
ਕਈ ਵਾਰ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਇਨਫੈਕਸ਼ਨ ਗ੍ਰਸਤ ਜਾਂ ਬਿਮਾਰ ਹੋ ਜਾਂਦਾ ਹੈ ਜਿਸ ਨਾਲ ਇਹ ਉਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਤੱਕ ਵੀ ਫੈਲ ਸਕਦੀ ਹੈ।
ਇਹ ਜਾਣਨਾ ਤੁਹਾਡੇ ਲਈ ਡਰਾਉਣਾ ਹੋ ਸਕਦਾ ਹੈ ਅਤੇ ਦੇਖਭਾਲ ਕਰਨ ਦੀ ਸਥਿਤੀ ’ਚ ਤੁਹਾਨੂੰ ਬੇਚੈਨੀ ਲੱਗ ਸਕਦੀ ਹੈ। ਸਿਰਫ ਤੁਹਾਡੇ ਲਈ ਨਹੀਂ, ਪਰ ਪਰਿਵਾਰ ਅਤੇ ਦੇਖਣ ਵਾਲਿਆਂ ਲਈ ਵੀ।
ਇਨ੍ਹਾਂ ਮਾਮਲਿਆਂ ਵਿਚ, ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਲਈ ਵੀ ਮੁਸ਼ਕਿਲ ਹੁੰਦੀ ਹੈ। ਉਨ੍ਹਾਂ ਨੂੰ ਸ਼ਾਇਦ ਇਕੱਲੇ ਰਹਿਣ ਦੀ ਲੋੜ ਹੈ ਜਾਂ ਉਦੋਂ ਤੱਕ ਦੂਜਿਆਂ ਤੋਂ ਦੂਰ ਰੱਖਣ ਦੀ ਲੋੜ ਹੁੰਦੀ ਹੈ ਜਦੋਂ ਤੱਕ ਕਿ ਉਹ ਤੰਦਰੁਸਦ ਨਾ ਹੋ ਜਾਣ; ਅਤੇ ਉਨ੍ਹਾਂ ਨੂੰ ਦੇਖਣ ਵਾਲੇ ਜਾਂ ਦੇਖਭਾਲ ਕਰਨ ਵਾਲਿਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਵਿਸ਼ੇਸ਼ ਉਪਕਰਣ ਦੀ ਲੋੜ ਪਵੇਗੀ।
ਇਸ ਵੀਡਿਓ ਵਿਚ ਅਸੀਂ ਉਨ੍ਹਾਂ ਉਪਕਰਣਾਂ ਦੀ ਸਮੀਖਿਆ ਕਰਾਂਗੇ ਜੋ ਤੁਹਾਨੂੰ ਬਚਾਉਂਦੇ ਹਨ। ਅਸੀਂ ਆਮਤੌਰ ’ਤੇ ਇਨ੍ਹਾਂ ਉਪਕਰਣਾਂ ਨੂੰ ਨਿੱਜੀ ਸੁਰੱਖਿਆ ਉਪਕਰਣ ਜਾਂ ਪੀ ਪੀ ਈ ਕਹਿੰਦੇ ਹਾਂ ਅਤੇ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਇਨ੍ਹਾਂ ਉਪਕਰਣਾਂ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ ਤਾਂ ਜੋ ਤੁਸੀਂ ਘਰ ਵਿਚ ਹਰ ਇਕ ਨੂੰ ਸੁਰੱਖਿਅਤ ਰੱਖ ਸਕੋ।
ਆਓ ਕੋਸ਼ਿਸ਼ ਕਰੀਏ।
ਪੀ.ਪੀ.ਈ. ਦੀ ਜ਼ਰੂਰਤ ਤੁਹਾਡੇ ਦੁਆਰਾ ਇਨਫੈਕਸ਼ਨ ਜਾਂ ਬਿਮਾਰੀ ਦੇ ਸੰਪਰਕ ਵਿਚ ਆਉਣ ’ਤੇ ਨਿਰਭਰ ਕਰਦੀ ਹੈ।
ਦੇਖਭਾਲ ਪ੍ਰਾਪਤ ਕਰਤਾ ਦੇ ਸਿਹਤ ਇਤਿਹਾਸ ਦੇ ਆਧਾਰ ’ਤੇ ਤੁਹਾਡੀ ਲੋਕਲ ਸਿਹਤ ਸੰਭਾਲ ਟੀਮ ਤੁਹਾਨੂੰ ਦੱਸੇਗੀ ਕਿ ਤੁਹਾਨੂੰ ਕਿਸ ਪੀ.ਪੀ.ਈ. ਦੀ ਲੋੜ ਪਵੇਗੀ।
ਸਭ ਤੋਂ ਆਮ ਪੀ.ਪੀ.ਈ. ਜਿਸ ਦੀ ਤੁਹਾਨੂੰ ਲੋੜ ਪੈ ਸਕਦੀ ਹੈ, ਓਹ ਹੈ –
ਡਿਸਪੋਜੇਬਲ ਦਸਤਾਨੇ ਜੋ ਤੁਹਾਡੇ ਹੱਥਾਂ ਦੀ ਰੱਖਿਆ ਕਰਨਗੇ।
ਇਕ ਗਾਊਨ ਜੋ ਤੁਹਾਡੀ ਚਮੜੀ ਅਤੇ ਕੱਪੜਿਆਂ ਦੀ ਰੱਖਿਆ ਕਰੇਗਾ। ਘਰ ਵਿਚ ਡਿਸਪੋਜੇਬਲ ਗਾਊਨ ਬਿਹਤਰ ਹੈ ਕਿਉਂਕਿ ਤੁਸੀਂ ਇਸ ਨੂੰ ਬਾਹਰ ਸੁੱਟ ਦੇਣਾ ਹੈ। ਇਹ ਤੁਹਾਡੀ ਲੋਕਲ ਸਰਕਾਰੀ ਸਰਵਿਸ ਤੋਂ ਮਿਲ ਸਕਦਾ ਹੈ, ਇਸ ਲਈ ਉੱਥੇ ਖਰੀਦੋ ਜੇ ਤੁਹਾਨੂੰ ਲੋੜ ਹੈ।
ਮਾਸਕ ਤੁਹਾਨੂੰ ਖਤਰਨਾਕ ਜਗ੍ਹਾ ’ਚ ਸਾਹ ਲੈਣ ਵਿਚ ਮਦਦ ਕਰੇਗਾ ਅਤੇ ਇਹ ਆਮ ਮਾਸਕ ਹੋ ਸਕਦੇ ਹਨ ਜਾਂ ਐਨ-95 ਸਾਹ ਲੈਣ ਵਾਲੇ ਮਾਸਕ ਹੋ ਸਕਦੇ ਹਨ।
ਤੁਹਾਨੂੰ ਆਪਣੀਆਂ ਅੱਖਾਂ ਦੇ ਬਚਾਵ ਲਈ ਸੁਰਖਿਆ ਚਸ਼ਮੇ ਦੀ ਵੀ ਲੋੜ ਪੈ ਸਕਦੀ ਹੈ। ਜੇ ਤੁਸੀਂ ਆਮ ਤੌਰ ’ਤੇ ਚਸ਼ਮਾ ਪਾਉਂਦੇ ਹੋ ਤਾਂ ਇਕ ਅਜਿਹਾ ਜੋੜਾ ਚਸ਼ਮਿਆਂ ਦਾ ਚੁਣੋ ਜੋ ਤੁਹਾਡੇ ਚਸ਼ਮੇ ’ਤੇ ਆਸਾਨੀ ਨਾਲ ਪੂਰਾ ਆ ਜਾਵੇ।
ਬਿਮਾਰੀ ਅਤੇ ਇਨਫੈਕਸ਼ਨ ਦੇ ਫੈਲਣ ਤੋਂ ਬਚਣ ਲਈ ਸਭ ਤੋਂ ਜਰੂਰੀ ਚੀਜ਼ ਹੈ ਆਪਣੇ ਹੱਥ ਧੋਣਾ, ਇਸ ਲਈ ਆਪਣੇ ਹੱਥ ਧੋਣ ਤੋਂ ਸ਼ੁਰੂਆਤ ਕਰੋ।
ਹੱਥ ਧੋਣ ਬਾਰੇ ਹੋਰ ਜਾਣਕਾਰੀ ਲਈ, ਇਸ ਬਾਰੇ ਵੀਡੀਓ ਦੇਖਣ ਲਈ ਇਥੇ ਕਲਿਕ ਕਰੋ।
ਨਿਜੀ ਸੁਰੱਖਿਆ ਉਪਕਰਣਾਂ ਨੂੰ ਪਾਉਣ ਅਤੇ ਉਤਾਰਨ ਲਈ ਤੁਹਾਨੂੰ ਵਿਸ਼ੇਸ਼ ਤਰ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਪਹਿਲਾਂ ਆਪਣਾ ਗਾਊਨ ਪਾਉਣ ਤੋਂ ਸ਼ੁਰੂਆਤ ਕਰੋ।
ਚੰਗੀ ਤਰ੍ਹਾਂ ਗਾਊਨ ਪਾਓ। ਤੁਹਾਨੂੰ ਗਾਊਨ ਨੂੰ ਪਾਉਣ ਲਈ ਪਿੱਠ ਪਾਸੋ ਖੋਲ੍ਹਣਾ ਹੋਵੇਗਾ ਅਤੇ ਫਿਰ ਡੋਰੀਆਂ ਨੂੰ ਗਰਦਨ ਅਤੇ ਕਮਰ ਤੱਕ ਬੰਨ੍ਹੋ।
ਅੱਗੇ, ਆਪਣਾ ਮਾਸਕ ਅਤੇ ਚਸ਼ਮਾ ਪਾਓ।
ਮਾਸਕ ਪਾਉਣ ਲਈ, ਮਾਸਕ ਨੂੰ ਆਪਣੇ ਨੱਕ, ਮੂੰਹ ਅਤੇ ਠੋਢੀ ਦੇ ਉਪਰ ਲਿਆਓ।
ਜੇ ਮਾਸਕ ਡੋਰੀ ਵਾਲਾ ਹੋਵੇ, ਉਸ ਨੂੰ ਆਪਣੇ ਸਿਰ ਪਿੱਛੋ ਬੰਨੋ। ਕੁਝ ਮਾਸਕ ਈਲਾਸਟਿਕ ਵਾਲੇ ਹੁੰਦੇ ਹਨ ਜੋ ਤੁਹਾਡੇ ਕੰਨਾ ਦੇ ਆਲੇ ਦੁਆਲੇ ਫਿਟ ਹੋ ਜਾਂਦੇ ਹਨ। ਇਹ ਇਸਤੇਮਾਲ ਕਰਨ ਵਿਚ ਜਿਆਦਾ ਆਸਾਨ ਹਨ।
ਕੁਝ ਮਾਸਕ ਵਿਚ ਲਚਕੀਲਾ ਮੈਟਲ ਦਾ ਟੁਕੜਾ ਹੁੰਦਾ ਹੈ ਜੋ ਤੁਹਾਡੇ ਨੱਕ ਦੇ ਆਲੇ ਦੁਆਲੇ ਫਿਟ ਹੋਣ ਵਿਚ ਮਦਦ ਕਰੇਗਾ। ਤੁਸੀਂ ਇਸ ਨੂੰ ਆਸਾਨੀ ਨਾਲ ਜਗ੍ਹਾ ’ਤੇ ਦਬਾ ਸਕਦੇ ਹੋ।
ਜੇ ਤੁਹਾਨੂੰ ਐਨ-95 ਸਾਹ ਲੈਣ ਵਾਲੇ ਮਾਸਕ ਦੀ ਲੋੜ ਹੈ, ਹਰ ਇਕ ਮਾਸਕ ਨੂੰ ਇਸਤੇਮਾਲ ਕਰਨ ਦਾ ਵਿਸ਼ੇਸ਼ ਤਰੀਕਾ ਹੈ ਅਤੇ ਤੁਹਾਨੂੰ ਇਸ ਨੂੰ ਸਹੀ ਤਰ੍ਹਾਂ ਫਿਟ ਕਰਨਾ ਹੋਵੇਗਾ। ਟੈਸਟ ਕਰਨ ਵਾਲਾ ਤਕਨੀਸ਼ੀਅਨ ਤੁਹਾਨੂੰ ਦਿਖਾਵੇਗਾ ਕਿ ਇਸ ਦੀ ਵਰਤੋਂ ਕਿਵੇਂ ਕਰਨੀ ਹੈ।
ਚੰਗੀ ਖਬਰ ਇਹ ਹੈ ਕਿ ਐਨ-95 ਮਾਸਕ ਦੀ ਵਰਤੋਂ ਘਰ ਵਿਚ ਬਹੁਤ ਘੱਟ ਹੁੰਦੀ ਹੈ।
ਅੱਗੇ ਆਪਣੇ ਸੁਰਖਿਆ ਚਸ਼ਮੇ ਸਾਧਾਰਨ ਚਸ਼ਮੇ ਵਾਂਗ ਪਾਓ।
ਹਮੇਸ਼ਾ ਆਪਣੇ ਦਸਤਾਨੇ ਅੰਤ ਵਿਚ ਪਾਓ।
ਦਸਤਾਨੇ ਕਿਸੇ ਵੀ ਗਿਲੀ ਚੀਜ਼ ਨੂੰ ਚਿਪਕ ਜਾਂਦੇ ਹਨ ਅਤੇ ਇਹ ਉਨ੍ਹਾਂ ਨੂੰ ਪਾਉਣਾ ਕਾਫੀ ਮੁਸ਼ਕਿਲ ਬਣਾ ਦਿੰਦਾ ਹੈ, ਇਸ ਲਈ ਯਕੀਨੀ ਕਰੋ ਕਿ ਤੁਹਾਡੇ ਹੱਥ ਸੁੱਕੇ ਹੋਏ ਹੋਣ।
ਇਕ ਵਾਰ ਤੁਹਾਡੇ ਹੱਥ ਸੁੱਕੇ ਹੋਣ, ਗਾਊਨ ਦੀਆਂ ਬਾਂਹਾਂ ਨੂੰ ਕਿਨਾਰੇ ਤੋਂ ਉਪਰ ਕਰਕੇ ਆਪਣੇ ਦਸਤਾਨੇ ਪਹਿਨੋ।
ਜਦੋਂ ਤੁਸੀਂ ਆਪਣੇ ਨਿਜੀ ਸੁਰੱਖਿਆ ਉਪਕਰਣ ਉਤਾਰਦੇ ਹੋ,
ਆਪਣੇ ਦਸਤਾਨੇ ਪਹਿਲਾਂ ਉਤਾਰੋ।
ਦਸਤਾਨੇ ਉਤਾਰਨ ਲਈ, ਤੁਹਾਡੇ ਕਲਾਈ ਤੋਂ ਕਿਨਾਰੇ ਨੂੰ ਖਿੱਚੋ ਅਤੇ ਦਸਤਾਨੇ ਨੂੰ ਅੰਦਰੋਂ ਦੀ ਬਾਹਰ ਉਤਾਰੋ।
ਆਪਣੇ ਦੂਸਰੇ ਹੱਥ ਵਿਚ ਉਤਾਰੇ ਹੋਏ ਦਸਤਾਨੇ ਨੂੰ ਫੜੋ ਅਤੇ ਦੂਸਰੇ ਦਸਤਾਨੇ ਨੂੰ ਅੰਦਰੋਂ ਬਾਹਰ ਉਤਾਰਨ ਲਈ ਉਹੀ ਸਮਾਨ ਤਰੀਕਾ ਅਪਣਾਓ। ਇਸ ਵਾਰ ਦੂਸਰਾ ਦਸਤਾਨਾ ਅੰਦਰ ਰਹੇਗਾ।
ਜੇ ਨਿਜੀ ਸੁਰੱਖਿਆ ਉਪਕਰਣ ਉਤਾਰਨ ਵੇਲੇ ਤੁਹਾਡੇ ਹੱਥ ਗੰਦੇ ਦਿਸਣ, ਤਾਂ ਅਗਲਾ ਉਪਕਰਣ ਉਤਾਰਨ ਤੋਂ ਪਹਿਲਾਂ ਆਪਣੇ ਹੱਥ ਧੋਵੋ।
ਅੱਗੇ ਆਪਣਾ ਗਾਊਨ ਸਾਵਧਾਨੀ ਨਾਲ ਡੋਰੀਆਂ ਖੋਲ੍ਹ ਕੇ ਉਤਾਰੋ ਅਤੇ ਗਾਊਨ ਨੂੰ ਆਪਣੀ ਗਰਦਨ ਅਤੇ ਮੋਢਿਆਂ ਤੋਂ ਥੱਲੇ ਖਿੱਚੋ ਅਤੇ ਇਸ ਨੂੰ ਆਪਣੇ ਆਪ ਪੈਕ ਕਰੋ।
ਆਪਣੇ ਚਸ਼ਮੇ ਉਤਾਰ ਕੇ ਅੰਤ ਕਰੋ ਅਤੇ ਆਪਣਾ ਮਾਸਕ ਉਤਾਰੋ। ਇਹ ਡੋਰੀਆਂ ਖੋਲ੍ਹ ਕੇ ਜਾਂ ਈਲਾਸਟਿਕ ਨੂੰ ਉਤਾਰ ਕੇ ਕਰੋ ਅਤੇ ਉਤਾਰਨ ਤੋਂ ਬਾਅਦ ਆਪਣੇ ਚਿਹਰੇ ਨੂੰ ਹੱਥ ਨਾ ਲਗਾਓ।
ਅੰਤ ਵਿਚ ਆਪਣੇ ਹੱਥ ਧੋਵੋ ਅਤੇ ਤੁਸੀਂ ਜਾ ਸਕਦੇ ਹੋ।
ਘਰ ਵਿਚ ਬਿਮਾਰੀਆਂ ਅਤੇ ਇਨਫੈਕਸ਼ਨ ਬਾਰੇ ਸੋਚਣਾ ਡਰਾਉਣਾ ਹੋ ਸਕਦਾ ਹੈ ਪਰ ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਬਚਾਉਣ ਲਈ ਕਦਮ ਲੈਂਦੇ ਹੋ ਜੋਖ਼ਿਮ ਘੱਟ ਹੋ ਜਾਂਦੇ ਹਨ।
ਹੋਰ ਦੇਖਭਾਲ ਕਰਤਾ ਲਈ ਵੀਡੀਓ ਲਈ ਸਾਡੇ ਦੇਖਭਾਲ ਚੈਨਲ ਨੂੰ ਦੇਖੋ।