ਕਮੋਡ ਚੇਅਰ / ਪਿਸ਼ਾਬ ਵਾਲੇ ਭਾਂਡੇ ਨਾਲ ਕਿਵੇਂ ਮਦਦ ਕਰੀਏ

ਕਈ ਵਾਰ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਟਾਇਲਟ ਦੀ ਵਰਤੋਂ ਕਰਨ ਵਿੱਚ ਸਹਾਇਤਾ ਦੀ ਜ਼ਰੂਰਤ ਹੋ ਸਕਦੀ ਹੈ।ਜੇ ਉਹ ਵਾਸ਼ਰੂਮ ‘ਤਕ ਚੱਲਣ ਦੇ ਯੋਗ ਨਹੀਂ ਹੁੰਦੇ, ਤਾਂ ਬੈੱਡਸਾਈਡ ਕਮੋਡ ਜਾਂ ਪਿਸ਼ਾਬ ਲਈ ਭਾਂਡੇ ਦੀ ਵਰਤੋਂ ਕਰਨਾ ਇੱਕ ਵਧੀਆ ਵਿਕਲਪ ਹੋ ਸਕਦਾ ਹੈ । ਟਾਇਲਟ ਦੀ ਵਰਤੋਂ ਕਰਨ ਵਿਚ ਕਿਸੇ ਦੀ ਮਦਦ ਕਰਨਾ ਤੁਹਾਡੇ ਦੋਵਾਂ ਲਈ ਸ਼ਰਮਿੰਦਾ ਹੋਨ ਵਾਲਾ ਹੋ ਸਕਦਾ ਹੈ, ਪਰ ਅਜਿਹਾ ਨਹੀਂ ਹੋਣਾ ਚਾਹੀਦਾ।ਇਸ ਵੀਡੀਓ ਵਿੱਚ ਅਸੀਂ ਉਨ੍ਹਾਂ ਕਦਮਾਂ ਦੀ ਸਮੀਖਿਆ ਕਰਾਂਗੇ ਜਿਨਾ ਦੀ ਤੁਹਾਨੂੰ ਉਸ ਵਿਅਕਤੀ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ ਦੀ ਇੱਕ ਕਮੋਡ ਜਾਂ ਪਿਸ਼ਾਬ ਦੇ ਭਾਂਡੇ ਦੀ ਸੁਰੱਖਿਅਤ ਵਰਤੋਂ.ਕਰਨ ਵਿਚ ਸਹਾਇਤਾ ਦੀ ਜ਼ਰੂਰਤ ਹੋਏਗੀ ।