ਕਿਸੇ ਦੇ ਨਹੁੰਆਂ ਦੀ ਦੇਖਭਾਲ ਕਿਵੇਂ ਕਰੀਏ
ਜਦੋਂ ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਆਪਣੇ ਖੁਦ ਦੇ ਨਹੁੰ ਨਹੀਂ ਕੱਟ ਸਕਦਾ, ਉਨ੍ਹਾਂ ਨੂੰ ਲਾਗ, ਲੰਮੇ ਨਹੁੰ ਦੇ ਵਾਧੇ ਤੋਂ ਦਰਦ ਅਤੇ ਸਕ੍ਰੈਚ ਦੀਆਂ ਸੱਟਾਂ ਦਾ ਖ਼ਤਰਾ ਹੋ ਸਕਦਾ ਹੈ । ਜਦੋਂ ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਆਪਣੇ ਖੁਦ ਦੇ ਨਹੁੰ ਨਹੀਂ ਕੱਟ ਸਕਦਾ, ਉਨ੍ਹਾਂ ਨੂੰ ਲਾਗ, ਲੰਮੇ ਨਹੁੰ ਦੇ ਵਾਧੇ ਤੋਂ ਦਰਦ ਅਤੇ ਸਕ੍ਰੈਚ ਦੀਆਂ ਸੱਟਾਂ ਦਾ ਖ਼ਤਰਾ ਹੋ ਸਕਦਾ ਹੈ ।ਚੰਗੀ ਖ਼ਬਰ ਇਹ ਹੈ ਕਿ ਆਪਣੇ ਨਹੁੰ ਛੋਟੇ ਅਤੇ ਸਾਫ ਰੱਖਣਾ ਇਸ ਨੂੰ ਵਾਪਰਨ ਤੋਂ ਬਚਾਉਣ ਵਿਚ ਸਹਾਇਤਾ ਕਰੇਗਾ।ਇਸ ਵੀਡੀਓ ਵਿੱਚ, ਅਸੀਂ ਤੁਹਾਨੂੰ ਹੱਥ ਅਤੇ ਪੈਰ ਦੀ ਦੇਖਭਾਲ ਦੀਆਂ ਬੁਨਿਆਦੀ ਗੱਲਾਂ ਨੂੰ ਸਿੱਖਣ ਵਿੱਚ ਸਹਾਇਤਾ ਕਰਾਂਗੇ ਤਾਂ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਨੂੰ ਸਭ ਤੋਂ ਵਧੀਆ ਮਹਿਸੂਸ ਹੁੰਦਾ ਅਤੇ ਦਿਖਾਈ ਦਿੰਦਾ ਹੈ।
ਜਦੋਂ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਆਪਣੇ ਨਹੁੰ ਨਹੀਂ ਕੱਟ ਸਕਦਾ, ਤਾਂ ਉਨ੍ਹਾਂ ਨੂੰ ਇਨਫੈਕਸ਼ਨ, ਲੰਬੇ ਨਹੁੰਆਂ ਨਾਲ ਦਰਦ ਅਤੇ ਖਰਾਸ਼ ਨਾਲ ਸੱਟ ਲੱਗਣ ਦਾ ਡਰ ਹੁੰਦਾ ਹੈ।
ਚੰਗੀ ਗੱਲ ਇਹ ਹੈ ਕਿ ਉਨ੍ਹਾਂ ਦੇ ਨਹੁੰ ਨੂੰ ਛੋਟਾ ਅਤੇ ਸਾਫ ਰੱਖਣ ਨਾਲ ਇਹ ਸਭ ਹੋਣ ਤੋਂ ਬਚਿਆ ਜਾ ਸਕਦਾ ਹੈ।
ਇਸ ਵੀਡੀਓ ਵਿਚ ਤੁਹਾਡੀ ਹੱਥਾ ਅਤੇ ਪੈਰਾਂ ਦੀ ਦੇਖਭਾਲ ਦੀਆਂ ਮੂਲ ਗੱਲਾਂ ਸਿਖਾਵਾਂਗੇ ਤਾਂ ਜੋ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਬਿਹਤਰ ਮਹਿਸੂਸ ਕਰੇ ਅਤੇ ਬਿਹਤਰ ਦਿਖ ਸਕੇ।
ਆਓ ਕੋਸ਼ਿਸ਼ ਕਰੀਏ।
ਸਾਨੂੰ ਕੁਝ ਚੀਜਾਂ ਇਕੱਠੀਆਂ ਕਰਨ ਦੀ ਲੋੜ ਹੋਵੇਗੀ ਜਿਵੇਂ ਇਕ ਗਰਮ ਪਾਣੀ ਦੀ ਕਟੋਰੀ ਅਤੇ ਥੋੜ੍ਹਾ ਸਾਬਣ ਜਾਂ ਕਲੀਨਰ, ਥੋੜ੍ਹੇ ਜਿਹੇ ਸਾਫ ਕੱਪੜੇ ਅਤੇ ਤੋਲੀਏ ਅਤੇ ਇਕ ਨਹੁੰ ਕੱਟਣ ਵਾਲੀ ਕਿਟ ਜਿਸ ਵਿਚ ਨੇਲ ਕਲਿਪਰ, ਨੇਲ ਫਾਈਲ ਅਤੇ ਨੇਲ ਸਟਿਕ ਜਾਂ ਨਹੁੰਆਂ ਦੇ ਅੰਦਰ ਸਫਾਈ ਕਰਨ ਲਈ ਬ੍ਰਸ਼ ਹੋਵੇ।
ਸਾਨੂੰ ਉਨ੍ਹਾਂ ਦੇ ਪਸੰਦੀਦਾ ਲੋਸ਼ਨ ਦੀ ਵੀ ਲੋੜ ਪਵੇਗੀ।
ਜੇ ਤੁਸੀਂ ਕੋਈ ਸੋਜ, ਲਾਲੀ, ਧੱਫੜ, ਖੁੱਲ੍ਹੇ ਖੇਤਰ ਜਾਂ ਮੋਟੇ ਨਹੁੰ ਦੇਖਦੇ ਹੋ ਤਾਂ ਉਨ੍ਹਾਂ ਦੇ ਸਿਹਤ ਸੰਭਾਲ ਪ੍ਰਦਾਤਾ ਨਾਲ ਰਾਬਤਾ ਕਾਇਮ ਕਰਨਾ ਬਿਹਤਰ ਹੈ ਅਤੇ ਉਦੋਂ ਤੱਕ ਨਹੁੰਆਂ ਦੀ ਦੇਖਭਾਲ ਨਹੀਂ ਕਰਨੀ ਜਦੋਂ ਤੱਕ ਅਗਿਓਂ ਦੀ ਤੁਹਾਨੂੰ ਆਗਿਆ ਨਹੀਂ ਮਿਲ ਜਾਂਦੀ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਖੂਨ ਪਤਲੇ ਕਰਨ ਵਾਲੀਆਂ ਦਵਾਈਆਂ ਲੈ ਰਿਹਾ ਹੈ, ਉਸ ਨੂੰ ਸ਼ੂਗਰ ਹੈ ਜਾਂ ਉਹ ਕਹਿਣ ਕੀ ਉਨ੍ਹਾਂ ਨੂੰ ਖੂਨ ਦੇ ਸੰਚਾਰ ਜਾਂ ਕੋਈ ਚਮੜੀ ਵਿਕਾਰ ਹੈ, ਤਾਂ ਨਹੁੰਆਂ ਦੀ ਦੇਖਭਾਲ ਸਿਰਫ ਪੇਸ਼ੇਵਰ ਨਹੁੰ ਦੀ ਦੇਖਭਾਲ ਵਾਲੀ ਨਰਸ ਜਾਂ ਡਾਕਟਰ ਵਲੋਂ ਕੀਤੀ ਜਾਣੀ ਚਾਹੀਦੀ ਹੈ।
ਆਓ ਉਨ੍ਹਾਂ ਦੇ ਹੱਥਾਂ ਤੋਂ ਸ਼ੁਰੂ ਕਰਦੇ ਹਾਂ
ਜੇ ਉਹ ਬੈਠਣ ਦੇ ਸਮਰੱਥ ਹਨ, ਉਨ੍ਹਾਂ ਨੂੰ ਆਰਾਮਦਾਇਕ ਕੁਰਸੀ ਦਿਓ। ਜੇ ਨਹੀਂ, ਬਿਸਤਰੇ ਤੇ ਲਿਟਾ ਕੇ ਵੀ ਕੰਮ ਕਰ ਸਕਦੇ ਹਾਂ। ਤੁਸੀਂ ਉਨ੍ਹਾਂ ਦੇ ਬੈਡ ਜਾਂ ਗੋਦ ਨੂੰ ਸੁੱਕੀ ਰੱਖਣ ਲਈ ਉਨ੍ਹਾਂ ਦੇ ਹੱਥਾਂ ਥੱਲੇ ਤੋਲੀਆ ਵੀ ਰੱਖ ਸਕਦੇ ਹੋ।
ਪਾਣੀ ਦਾ ਤਾਪਮਾਨ ਜਾਂਚ ਕਰਨ ਤੋਂ ਬਾਅਦ, ਆਪਣੇ ਨੇੜੇ ਇਕ ਕਟੋਰੀ ਰੱਖੋ ਅਤੇ ਉਨ੍ਹਾਂ ਦੇ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ।
ਜੇ ਉਹ ਆਪਣੇ ਆਪ ਹੱਥ ਨਹੀਂ ਧੋ ਸਕਦੇ, ਤਾਂ ਤੁਸੀਂ ਸਾਫ ਕੱਪੜੇ ਦੀ ਵਰਤੋਂ ਕਰੋ ਅਤੇ ਉਨ੍ਹਾਂ ਲਈ ਇਹ ਕਰੋ।
ਪਾਣੀ ਨਾਲ ਸਾਬਣ ਸਾਫ ਕਰੋ ਅਤੇ ਹੱਥਾਂ ਨੂੰ ਸੁਖਾਓ, ਉਨ੍ਹਾਂ ਦੀਆਂ ਉਂਗਲਾਂ ਨੂੰ ਵੀ ਸੁਕਾਉਣਾ ਯਕੀਨੀ ਕਰੋ।
ਨੇਲ ਸਟਿਕ ਜਾਂ ਬ੍ਰਸ਼ ਦੀ ਵਰਤੋਂ ਨਾਲ ਸਾਵਧਾਨੀ ਨਾਲ ਉਨ੍ਹਾਂ ਦੇ ਨਹੁੰਆਂ ਅੰਦਰ ਸਫਾਈ ਕਰੋ।
ਅੱਗੇ, ਨੇਲ ਫਾਈਲ ਦੇ ਨਾਲ ਉਨ੍ਹਾਂ ਦੇ ਨਹੁੰਆਂ ਨੂੰ ਛੋਟਾ ਆਕਾਰ ਦਿਓ। ਆਕਾਰ ਦੇਣ ਚ ਥੋੜ੍ਹਾ ਲੰਮਾ ਸਮਾਂ ਲਗ ਸਕਦਾ ਹੈ, ਪਰ ਇਹ ਬਹੁਤ ਸੁਰੱਖਿਅਤ ਹੈ।
ਅੰਦਰੂਨੀ ਨਹੁੰਆਂ ਤੋਂ ਬਚਣ ਲਈ ਇਨ੍ਹਾਂ ਨੂੰ ਸਿੱਧਾ ਆਕਾਰ ਦਿਓ, ਪਰੰਤੂ ਇਹ ਯਕੀਨੀ ਕਰੋ ਕਿ ਕੋਨਿਆਂ ਤੋਂ ਨਹੁੰ ਤਿੱਖੇ ਨਾ ਹੋਣ।
ਤੁਸੀਂ ਨੇਲ ਕਲਿੱਪਰ ਦੀ ਵਰਤੋਂ ਕਰ ਸਕਦੇ ਹੋ, ਸਾਵਧਾਨ ਰਹੋ ਕਿ ਚਮੜੀ ਨਾ ਕੱਟੀ ਜਾਵੇ।
ਉਨ੍ਹਾਂ ਦੇ ਪਸੰਦੀਦਾ ਲੋਸ਼ਨ ਲਗਾ ਕੇ ਹੱਥਾਂ ਨੂੰ ਨਮੀ ਦੇ ਕੇ ਸਮਾਪਤ ਕਰੋ।
ਹੁਣ ਉਨ੍ਹਾਂ ਦੇ ਹੱਥ ਹੋ ਚੁੱਕੇ ਹਨ, ਆਓ ਉਨ੍ਹਾਂ ਦੇ ਪੈਰਾਂ ਵੱਲ ਚੱਲੀਏ।
ਜੇ ਉਹ ਸਾਹਮਣੇ ਬੈਠੇ ਹਨ, ਯਕੀਨੀ ਕਰੋ ਕਿ ਤੁਸੀਂ ਆਰਾਮਦਾਇਕ ਸਥਿਤੀ ਚ ਹੋ, ਛੋਟੇ ਸਟੂਲ ਤੇ ਬੈਠਣਾ ਇਸ ਵਿਚ ਮਦਦ ਕਰੇਗਾ। ਜੇ ਤੁਸੀਂ ਦੇਖੋਗੇ ਕੀ ਤੁਸੀਂ ਪੈਰਾਂ ਤੱਕ ਪਹੁੰਚਣ ਵਿਚ ਦਰਦ ਮਹਿਸੂਸ ਕਰ ਰਹੇ ਹੋ, ਉਨ੍ਹਾਂ ਨੂੰ ਬੈੱਡ ਤੇ ਲਿਟਾ ਦਿਓ।
ਫਰਸ਼ ਜਾਂ ਉਨ੍ਹਾਂ ਦਾ ਬਿਸਤਰਾ ਤੋਲੀਏ ਨਾਲ ਸੁਰੱਖਿਅਤ ਕਰੋ ਅਤੇ ਉਨ੍ਹਾਂ ਦੇ ਪੈਰ ਸਾਬਣ ਅਤੇ ਗਰਮ ਪਾਣੀ ਨਾਲ ਧੋ ਕੇ ਸ਼ੁਰੂਆਤ ਕਰੋ। ਸਾਫ ਕਰਨ ਤੋਂ ਬਾਅਦ, ਉਨ੍ਹਾਂ ਦੇ ਪੈਰਾਂ ਨੂੰ ਸੁਕਾਉਣਾ ਯਕੀਨੀ ਕਰੋ, ਖਾਸ ਤੌਰ ਤੇ ਉਂਗਲਾਂ ਦੇ ਵਿਚ।
ਉਨ੍ਹਾਂ ਦੇ ਪੈਰਾਂ ਨੂੰ ਡੁਬਾਉਣਾ ਆਰਾਮਦਾਇਕ ਹੋ ਸਕਦਾ ਹੈ, ਪਰ ਜੇਕਰ ਅੰਦਰੂਨੀ ਨਹੁੰ ਹਨ, ਚਮੜੀ ਦਾ ਰੋਗ ਹੋਵੇ, ਸ਼ੂਗਰ ਜਾਂ ਖੂਨ ਦੇ ਸੰਚਾਰ ਵਿਚ ਮੁਸ਼ਕਿਲ ਹੋਵੇ ਤਾਂ ਇਸ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਇਨ੍ਹਾਂ ਮਾਮਲਿਆਂ ਵਿਚ ਉਨ੍ਹਾਂ ਦੇ ਪੈਰਾਂ ਦੀ ਚਮੜੀ ਥੱਲਿਓਂ ਫਟ ਜਾਂਦੀ ਹੈ ਅਤੇ ਜ਼ਖ਼ਮਾਂ ਦਾ ਕਾਰਣ ਬਣਦੀ ਹੈ। ਜੇ ਉਨ੍ਹਾਂ ਨੂੰ ਇਨ੍ਹਾਂ ਵਿਚੋਂ ਕੋਈ ਮੁਸ਼ਕਿਲ ਹੋਵੇ ਤਾਂ ਉਨ੍ਹਾਂ ਦੇ ਪੈਰਾਂ ਨੂੰ 5-10 ਮਿੰਟ ਲਈ ਡੁਬਾਉਣਾ ਠੀਕ ਹੈ।
ਹੱਥ ਦੀਆਂ ਉਂਗਲਾ ਦੇ ਨਹੁੰਆਂ ਦੀ ਤਰ੍ਹਾਂ ਪੈਰਾਂ ਦੀਆਂ ਉਂਗਲਾਂ ਨੂੰ ਵੀ ਨੇਲ ਸਟਿਕ ਜਾਂ ਬ੍ਰਸ਼ ਨਾਲ ਸਾਵਧਾਨੀ ਨਾਲ ਸਾਫ ਕਰੋ ਅਤੇ ਉਨ੍ਹਾਂ ਦੇ ਨਹੁੰਆਂ ਨੂੰ ਸਿੱਧਾ ਆਕਾਰ ਦਿਓ, ਇਹ ਯਕੀਨੀ ਕਰੋ ਕਿ ਕੋਨੇ ਤਿੱਖੇ ਨਾ ਹੋਣ।
ਅੰਦਰੂਨੀ ਨਹੁੰ ਵੀ ਹੋ ਸਕਦਾ ਹੈ ਜੇ ਨਹੁੰਆਂ ਨੂੰ ਬਹੁਤ ਛੋਟਾ ਆਕਾਰ ਦਿੱਤਾ ਹੋਵੇ, ਇਸ ਲਈ ਥੋੜਾ ਵਧਣ ਲਈ ਯਕੀਨੀ ਕਰੋ, ਅਤੇ ਪੈਰਾਂ ਦੀਆਂ ਉਂਗਲਾਂ ਦੇ ਅੰਤ ਤੱਕ ਆਕਾਰ ਦਿਓ।
ਉਨ੍ਹਾਂ ਦੀ ਪਸੰਦੀਦਾ ਨਮੀ ਦੇਣ ਵਾਲੀ ਕ੍ਰੀਮ ਲਗਾਓ।
ਨਾ ਕੇਵਲ ਲੋੜੀਂਦੀ ਦੇਖਭਾਲ ਦੀ ਲੋੜ ਹੈ ਬਲਕਿ ਇਹ ਉਸ ਵਿਅਕਤੀ ਲਈ ਬਹੁਤ ਹੀ ਉਪਚਾਰਕ ਹੋ ਸਕਦੀ ਹੈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ। ਇਹ ਕਰਨਾ ਉਹਨਾਂ ਲਈ ਇੱਕ ਅਸਲੀ ਇਲਾਜ ਹੋ ਸਕਦਾ ਹੈ,
ਮੈਨੀਕਿਓਰ ਜਾਂ ਪੈਡੀਕਿਓਰ ਨਾਲ ਆਪਣਾ ਇਲਾਜ ਕਰਨਾ ਤਣਾਅ ਤੋਂ ਬਚਣ ਦਾ ਸਹੀ ਰਸਤਾ ਹੈ।
ਦੇਖਭਾਲ ਕਰਨ ਵਾਲਿਆ ਲਈ ਹੋਰ ਵੀਡੀਓਜ਼ ਲਈ, ਨਿੱਜੀ ਦੇਖਭਾਲ ਨੂੰ ਸਵੈ-ਦੇਖਭਾਲ ਅਤੇ ਇਸ ਵਿੱਚਕਾਰ ਹਰ ਚੀਜ ਨੂੰ ਕਵਰ ਕਰਨ ਲਈ, ਸਾਡੇ ਚੈਨਲ ਨੂੰ ਵੇਖਣਾ ਨਿਸ਼ਚਤ ਕਰੋ।