ਹੈਲਥਕੇਅਰ ਪੇਸ਼ੇਵਰਾਂ ਨਾਲ ਕੰਮ ਕਰਨਾ
ਸਫਲ ਘਰੇਲੂ ਦੇਖਭਾਲ ਲਈ ਸਿਹਤ ਸੰਭਾਲ ਦੀ ਭਾਈਵਾਲੀ ਜ਼ਰੂਰੀ ਹੈ। ਦੇਖਭਾਲ ਕਰਨ ਵਾਲੇ ਵਜੋਂ, ਤੁਸੀਂ ਸਿਹਤ ਦੇਖਭਾਲ ਟੀਮ ਦਾ ਇੱਕ ਮਹੱਤਵਪੂਰਣ ਹਿੱਸਾ ਹੋ। ਇਹ ਇਕ ਵੱਡਾ ਕੰਮ ਹੈ – 80 ਪ੍ਰਤੀਸ਼ਤ ਮਰੀਜ਼ਾਂ ਦੀ ਦੇਖਭਾਲ ਕਮਿਯੁਨਿਟੀ ਵਿਚ ਰਸਮੀ ਜਾਂ ਪਰਿਵਾਰਕ ਦੇਖਭਾਲ ਕਰਨ ਵਾਲਿਆਂ ਦੁਆਰਾ ਕੀਤੀ ਜਾਂਦੀ ਹੈ ਤਾਂ ਹੀ ਤੁਸੀਂ ਸਿਹਤ ਦੇਖਭਾਲ ਪੇਸ਼ੇਵਰਾਂ ਲਈ ਅੱਖਾਂ, ਕੰਨ ਅਤੇ ਹੱਥ ਹੋ। ਇੱਕ ਦੇਖਭਾਲ ਕਰਨ ਵਾਲੇ ਵਜੋਂ, ਤੁਸੀਂ ਸਿਹਤ ਦੇਖਭਾਲ ਪੇਸ਼ੇਵਰਾਂ ਜਿਵੇਂ ਕਿ ਡਾਕਟਰਾਂ, ਨਰਸਾਂ ਅਤੇ ਨਿੱਜੀ ਸਹਾਇਤਾ ਕਰਮਚਾਰੀਆਂ ਨਾਲ ਕੰਮ ਕਰੋਗੇ । ਸਿਰਫ ਕੁਝ ਕੁ ਲੋਕਾਂ ਦਾ ਨਾਮ ਦਿਤਾ ਹੈ।। ਤੁਸੀਂ ਕਮਿਯੁਨੀਕੇਟਰ, ਕੋਆਰਡੀਨੇਟਰ, ਐਡਵੋਕੇਟ, ਫੈਸਲਾ ਲੈਣ ਵਾਲਾ ਅਤੇ ਆਪਣੇ ਦੇਖਭਾਲ ਪ੍ਰਾਪਤ ਕਰਨ ਵਾਲੇ ਦੇ ਕੋਚ ਬਣ ਸਕਦੇ ਹੋ.।ਇਸ ਵੀਡੀਓ ਵਿੱਚ, ਤੁਸੀਂ ਸਿਖੋਗੇ ਕਿ ਇਨ੍ਹਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਸਭ ਤੋਂ ਵਧੀਆ ਸੰਬੰਧ ਕਿਵੇਂ ਬਣਾਇਆ ਜਾਵੇ।
ਦੇਖਭਾਲਕਰਤਾ ਵਜੋਂ, ਤੁਸੀਂ ਸਿਹਤ ਸੰਭਾਲ ਪੇਸ਼ੇਵਰਾਂ ਜਿਵੇਂ ਡਾਕਟਰ, ਨਰਸ ਅਤੇ ਨਿਜੀ ਸਹਾਇਤਾ ਵਰਕਰਾਂ ਨਾਲ ਕੰਮ ਕਰੋਗੇ-ਸਿਰਫ ਕੁਝ ਕੁ ਨਾਮ ਹਨ।
ਸਿਹਤ ਸੰਭਾਲ ਪੇਸ਼ੇਵੇਰ ਉਹ ਹੈ ਜੋ ਸਿਹਤ ਸੰਭਾਲ ਲਈ ਕੰਮ ਕਰਦਾ ਹੈ।
ਡਾਕਟਰ ਰੋਗ ਦੀ ਪਹਿਚਾਨ, ਇਲਾਜ ਵਿਚ ਸੁਝਾਅ, ਦਵਾਈਆਂ ਸਮੇਤ ਪਰਹੇਜ ਅਤੇ ਡਾਕਟਰੀ ਕੰਮ ਕਰਦੇ ਹਨ।
ਫਿਰ ਨਰਸਾਂ ਦਵਾਈਆਂ ਦਿੰਦੀਆਂ ਹਨ ਅਤੇ ਡਾਕਟਰ ਦੁਆਰਾ ਸੁਝਾਏ ਇਲਾਜ ਕਰਦੀਆਂ ਹਨ।
ਨਿਜੀ ਸਹਾਇਤਾ ਵਰਕਰ ਦਿਨ ਦੇ ਕੰਮ ਜਿਵੇਂ ਘਰ ਵਾਪਿਸ ਜਾਣ ਤੋਂ ਬਾਅਦ ਨਹਾਉਣਾ, ਕੱਪੜੇ ਪਾਉਣੇ ਅਤੇ ਖਾਣਾ ਆਦਿ ਵਿਚ ਸਹਾਇਤਾ ਕਰਦੇ ਹਨ।
ਡਾਇਟੀਸ਼ੀਅਨਜ਼ ਅਤੇ ਭਾਸ਼ਣ ਅਤੇ ਭਾਸ਼ਾ ਦੇ ਮਾਹਰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਦੇਖਭਾਲ ਪ੍ਰਾਪਤ ਕਰਤਾ ਲਈ ਲੋੜੀਂਦਾ ਪੋਸ਼ਣ ਮਿਲ ਰਿਹਾ ਹੈ।
ਅਤੇ ਥੈਰੇਪਿਸਟ ਜਿਵੇਂ ਫਿਜਿਓਥੈਰੇਪਿਸਟ ਅਤੇ ਪੇਸ਼ੇਵਰ ਥੈਰੇਪਿਸਟ ਜਿਹੜੀਆਂ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਕਸਰਤ ਦੀਆਂ ਯੋਜਨਾਵਾਂ ਅਤੇ ਸਹਾਇਕ ਯੰਤਰਾਂ ਵਿਚ ਅੱਗੇ ਵਧਣ ਵਿਚ ਮਦਦ ਕਰਦੇ ਹਨ, ਉਹ ਪ੍ਰਕਿਰਿਆ ਤੋਂ ਇਲਾਵਾ ਵੀ ਹੋ ਸਕਦੀਆਂ ਹਨ।
ਇਹ ਇਕ ਛੋਟੀ ਜਿਹੀ ਝਾਤ ਹੈ ਕਿ ਹਰ ਕੋਈ ਕੀ ਕਰਦਾ ਹੈ, ਅਤੇ ਦੇਖਭਾਲ ਪ੍ਰਾਪਤ ਕਰਤਾ ਦੀ ਦੇਖਭਾਲ ਵਿਚ ਇਨ੍ਹਾਂ ਮਾਹਰਾਂ ਦੀ ਟੀਮ ਸ਼ਾਮਿਲ ਹੋ ਸਕਦੀ ਹੈ, ਪਰੰਤੂ ਉਨ੍ਹਾਂ ਦੇ ਦੇਖਭਾਲਕਰਤਾ ਵਜੋਂ, ਤੁਸੀਂ ਵੀ ਸਿਹਤ ਸੰਭਾਲ ਟੀਮ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋ।
ਜਿਵੇਂ ਮੁਢਲੀ ਦੇਖ-ਭਾਲ ਕਰਨ ਵਾਲੇ ਦੂਜੇ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਕੰਮ ਕਰਦੇ ਹਨ,ਤੁਸੀਂ ਆਪਣੇ ਦੇਖਭਾਲ ਪ੍ਰਾਪਤਕਰਤਾ ਦਾ ਸੰਚਾਲਕ, ਕੋਆਰਡੀਨੇਟਰ, ਵਕੀਲ, ਨਿਰਣਾਇਕ ਅਤੇ ਕੋਚ ਬਣ ਸਕਦੇ ਹੋ।
ਇਸ ਵੀਡੀਓ ਵਿਚ ਤੁਸੀਂ ਸਮਝੋਗੇ ਕਿ ਇਨ੍ਹਾਂ ਸਿਹਤ ਸੰਭਾਲ ਮਾਹਰਾਂ ਨਾਲ ਸਬੰਧ ਕਿਵੇਂ ਸਥਾਪਿਤ ਕਰਨਾ ਹੈ।
ਇਥੇ ਕੁਝ ਨੁਕਤੇ ਹਨ ਜੋ ਤੁਹਾਡੀ ਟੀਮ ਨਾਲ ਸਾਕਾਰਤਮਕ ਸਬੰਧ ਬਣਾਉਂਦੇ ਹਨ।
1. ਨਿਸ਼ਚਿਤ ਰਹੋ ਕਿ ਦੇਖਭਾਲ ਪ੍ਰਾਪਤ ਕਰਤਾ ਦੀਆਂ ਜਰੂਰਤਾਂ ਅਤੇ ਲੋੜਾਂ ਕੀ ਹਨ।
ਕਿਸੇ ਵੀ ਚੁਣੌਤੀਆਂ ਬਾਰੇ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਜਾਣਨਾ ਚਾਹੀਦਾ ਹੈ
2. ਤੁਹਾਡਾ ਜਾਂ ਦੇਖਭਾਲ ਪ੍ਰਾਪਤਕਰਤਾ ਦਾ ਕੋਈ ਪ੍ਰਸ਼ਨ ਹੈ ਤਾਂ ਲਿਖੋ।
ਇਨ੍ਹਾਂ ਨੂੰ ਤੁਹਾਡੇ ਨਾਲ ਮੁਲਾਕਾਤ ਲਈ ਲਿਆਓ ਅਤੇ ਮੀਟਿੰਗ ਦੌਰਾਨ ਨੋਟ ਲਿਖੋ
ਜੇ ਇਹ ਸੌਖਾ ਹੋਵੇ ਤਾਂ ਗੱਲਬਾਤ ਨੂੰ ਰਿਕਾਰਡ ਕਰਨ ਲਈ ਆਪਣੇ ਫੋਨ ਦੀ ਵਰਤੋਂ ਕਰੋ
3. ਦੇਖਭਾਲ ਪ੍ਰਾਪਤ ਕਰਤਾ ਦੀ ਜਾਣਕਾਰੀ ਦਾ ਇਕ ਫੋਲਡਰ ਰੱਖੋ।
ਕੋਈ ਜਰੂਰੀ ਨੋਟ ਨੂੰ ਸ਼ਾਮਿਲ ਕਰੋ ਅਤੇ ਸਾਰੀਆਂ ਦਵਾਈਆਂ ਦੀ ਲਿਸਟ ਬਣਾਓ। ਕਿਸੇ ਐਲਰਜੀ ਨੂੰ ਦੱਸਣਾ ਯਕੀਨੀ ਰੱਖੋ- ਇਥੋਂ ਤੱਕ ਕੀ ਕੋਈ ਐਲਰਜੀ ਖਾਣੇ ਤੋਂ ਹੋਈ ਹੋਵੇ ਅਤੇ ਤੁਹਾਨੂੰ ਇਸ ਦੀ ਦਵਾਈ ਦਾ ਨਹੀਂ ਪਤਾ ਹੋਵੇਗਾ।
4. ਜੇ ਦੇਖਭਾਲਕਰਤਾ ਨੂੰ ਕੋਈ ਦਰਦ ਜਾਂ ਮਾੜੇ ਪ੍ਰਭਾਵ ਹਨ ਤਾਂ ਸਿਹਤ ਸੰਭਾਲ ਟੀਮ ਨੂੰ ਜਾਣੂ ਕਰਵਾਓ।
5. ਦੇਖਭਾਲ ਪ੍ਰਾਪਤਕਰਤਾ ਦੀ ਦੇਖਭਾਲ ਘਰ ਵਿਚ ਕਿਵੇਂ ਕਰਨੀ ਹੈ ਬਾਰੇ ਸਵਾਲ ਪੁੱਛੋ।
ਕਦੇ ਕਦੇ ਜਾਣਨਾ ਕਿ ਕੀ ਪੁੱਛਣਾ ਹੈ ਸਭ ਤੋਂ ਔਖਾ ਹੁੰਦਾ ਹੈ। ਤੁਸੀਂ ਕਿਸੇ ਵੀਡੀਓ ਨੂੰ ਦੇਖਣ ਲਈ ਇੱਥੇ ਕਲਿਕ ਕਰ ਸਕਦੇ ਹੋ ਜੋ ਕੁਝ ਸੁਝਾਵਾਂ ਲਈ ਮਦਦ ਕਰ ਸਕਦੀ ਹੈ ਕਿ ਤੁਹਾਡੀ ਸਿਹਤ ਸੰਭਾਲ ਟੀਮ ਨੂੰ ਕੀ ਪੁੱਛਣਾ ਹੈ।
6. ਇਸ ਵੇਰਵੇ ਦੇ ਬਾਰੇ ਸਭ ਕੁਝ ਹੈ, ਸੰਚਾਰ ਵਿੱਚ ਬਹੁਤ ਖਾਸ ਰਹੋ, ਕੁਝ ਵੀ ਬਾਹਰ ਨਾ ਛੱਡੋ ਅਤੇ ਈਮਾਨਦਾਰ ਰਹੋ।
ਇਹ ਸਭ ਸੁਝਾਅ ਤੁਹਾਨੂੰ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਕੰਮ ਕਰਨ ਦਾ ਸਭ ਤੋਂ ਵੱਧ ਫਾਇਦਾ ਲੈਣ ਲਈ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰਨਗੇ।
ਹੋਰ ਸਹਾਇਤਾ ਅਤੇ ਜਾਣਕਾਰੀ ਜਿਵੇਂ ਰੋਗੀ ਦਾ ਦੇਖਭਾਲ ਐਡਵੋਕੇਟ ਕਿਵੇਂ ਬਣੀਏ, ਜਾਂ ਸਿਹਤ ਸੰਭਾਲ ਮਾਹਰਾਂ ਤੋਂ ਕਿਹੜੇ ਪ੍ਰਸ਼ਨ ਪੁੱਛਣੇ ਹਨ ਆਦਿ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ।