ਜ਼ਿੰਦਗੀ ਦੇ ਅੰਤ ਤੇ ਕੀ ਉਮੀਦ ਕਰਨੀ ਹੈ
ਹਰ ਕੋਈ ਵੱਖਰਾ ਹੈ, ਇਸ ਲਈ ਇਹ ਕਹਿਣਾ ਸੌਖਾ ਨਹੀਂ ਹੈ ਕਿ ਕੀ ਹੋਵੇਗਾ ਜਦੋਂ ਕੋਈ ਆਪਣੀ ਜ਼ਿੰਦਗੀ ਦੇ ਅੰਤ ਤੇ ਪਹੁੰਚਦਾ ਹੈ। ਪਰ ਮੌਤ ਤੋਂ ਪਹਿਲਾਂ ਪਿਛਲੇ ਹਫ਼ਤਿਆਂ ਅਤੇ ਦਿਨਾਂ ਵਿਚ, ਕੁਝ ਤਬਦੀਲੀਆਂ ਦਾ ਅਨੁਭਵ ਕਰਨਾ ਆਮ ਗੱਲ ਹੈ। ਦੇਖਭਾਲ ਕਰਨ ਵਾਲਾ ਬਣਨ ਦਾ ਸਭ ਤੋਂ ਚੁਣੌਤੀਪੂਰਨ ਪਹਿਲੂਆਂ ਵਿਚੋਂ ਇਕ ਹੈ ਸਰੀਰਕ ਤਬਦੀਲੀਆਂ ਦਾ ਮੁਕਾਬਲਾ ਕਰਨਾ ਸਿੱਖਣਾ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਆਪਣੀ ਜ਼ਿੰਦਗੀ ਦੇ ਅੰਤ ਦੇ ਨੇੜੇ ਅਨੁਭਵ ਕਰੇਗਾ। ਕਿਸੇ ਅਜ਼ੀਜ਼ ਨੂੰ ਇਸ ਤਬਦੀਲੀ ਵਿੱਚੋਂ ਲੰਘਦਿਆਂ ਵੇਖਦਿਆਂ ਹੋਇਆਂ ਭਾਵਨਾਵਾਂ ਦਾ ਹੜ੍ਹ ਆ ਜਾਂਦਾ ਹੈ, ਅਤੇ ਤੁਸੀਂ ਇਸ ਬਾਰੇ ਪੱਕਾ ਨਹੀਂ ਹੋ ਸਕਦੇ ਹੋ ਕਿ ਕੀ ਉਮੀਦ ਰੱਖਣੀ ਹੈ ਜਾਂ ਕਿਵੇਂ ਵਿਵਹਾਰ ਕਰਨਾ ਹੈ। ਇਸ ਵੀਡੀਓ ਵਿੱਚ, ਅਸੀਂ ਤੁਹਾਨੂੰ ਸਰੀਰਕ ਤਬਦੀਲੀਆਂ ਦੀ ਮਾਰਗ ਦਰਸ਼ਨ ਕਰਾਵਾਂਗੇ ਜੋ ਜ਼ਿੰਦਗੀ ਦੇ ਅੰਤ ਦੇ ਨੇੜੇ ਆਮ ਹਨ, ਅਤੇ ਤੁਹਾਨੂੰ ਕੁਝ ਸੁਝਾਅ ਦੇਵਾਂਗੇ ਕਿ ਇਨ੍ਹਾਂ ਤਬਦੀਲੀਆਂ ਨੂੰ ਦੇਖਭਾਲ ਕਰਨ ਵਾਲੇ ਦੇ ਰੂਪ ਵਿੱਚ ਕਿਵੇਂ ਪ੍ਰਬੰਧਿਤ ਕੀਤਾ ਜਾਵੇ।
ਇਕ ਦੇਖਭਾਲ ਕਰਤਾ ਹੋਣ ਦੇ ਸਭ ਤੋਂ ਚੁਣੌਤੀਪੂਰਨ ਪਹਿਲੂਆਂ ਵਿਚੋਂ ਇਕ ਹੈ ਦੇਖਭਾਲ ਪ੍ਰਾਪਤ ਕਰਤਾ ਦੇ ਸਰੀਰਕ ਬਦਲਾਅ ਦੇ ਸਿੱਝਣ ਨੂੰ ਸਿਖਣਾ ਜੋ ਆਪਣੇ ਜੀਵਨ ਦੇ ਅੰਤ ਨੂੰ ਅਨੁਭਵ ਕਰ ਰਿਹਾ ਹੋਵੇ।
ਇਸ ਬਦਲਾਅ ਚ ਜਾਣ ਵਾਲੇ ਕਿਸੇ ਮਰੀਜ਼ ਨੂੰ ਸ਼ਾਇਦ ਜਜ਼ਬਾਤਾਂ ਦਾ ਹੜ ਆ ਜਾਵੇ, ਅਤੇ ਹੋ ਸਕਦਾ ਹੈ ਕਿ ਤੁਹਾਨੂੰ ਇਸ ਦਾ ਪਤਾ ਨਾ ਹੋਵੇ ਕਿ ਕੀ ਉਮੀਦ ਕਰਨੀ ਹੈ ਜਾਂ ਕਿਵੇਂ ਵਿਵਹਾਰ ਕਰਨਾ ਹੈ।
ਇਸ ਵੀਡੀਓ ਵਿਚ, ਅਸੀਂ ਤੁਹਾਨੂੰ ਜੀਵਨ ਦੇ ਅੰਤ ਵਿਚ ਹੋਣ ਵਾਲੇ ਸਰੀਰਕ ਬਦਲਾਅ ਬਾਰੇ ਜਾਣੂ ਕਰਾਂਵਾਗੇ ਅਤੇ ਤੁਹਾਨੂੰ ਕੁਝ ਨੁਕਤੇ ਦੱਸਾਂਗੇ ਕਿ ਇਕ ਦੇਖਭਾਲ ਕਰਤਾ ਵਜੋਂ ਤੁਸੀਂ ਇਸ ਨੂੰ ਕਿਵੇਂ ਪ੍ਰਬੰਧ ਕਰਨਾ ਹੈ।
ਜਦੋਂ ਦੇਖਭਾਲ ਪ੍ਰਾਪਤ ਕਰਤਾ ਨੂੰ ਕੋਈ ਜਾਨਲੇਵਾ ਬਿਮਾਰੀ ਹੋਵੇ, ਸਮਾਂ ਬੀਤਣ ਦੇ ਨਾਲ ਉਹ ਕੰਮ ਕਰਨ ਦੇ ਕਾਬਿਲ ਨਹੀਂ ਰਹਿੰਦੇ ਜੋ ਉਹ ਪਹਿਲਾਂ ਕਰ ਸਕਦੇ ਹੋਣ। ਜਿਵੇਂ ਕਿ ਉਹ ਬੁਨਿਆਦੀ ਸਰੀਰਕ ਕ੍ਰਿਆਵਾਂ ਨਹੀਂ ਕਰ ਸਕਦੇ, ਤਾਂ ਉਨ੍ਹਾਂ ਦੀ ਦੇਖਭਾਲ ਕਰਨੀ ਵੱਧ ਜਾਂਦੀ ਹੈ ।
ਇਕ ਦੇਖਭਾਲ ਕਰਤਾ ਵਜੋਂ, ਦੇਖਭਾਲ ਪ੍ਰਾਪਤ ਕਰਤਾ ਦੇ ਸਰੀਰਕ ਬਦਲਾਵ ਲਈ ਤਿਆਰ ਰਹਿਣਾ ਜਰੂਰੀ ਹੁੰਦਾ ਹੈ ਜਦੋਂ ਉਹ ਆਪਣੀ ਜਿੰਦਗੀ ਦੇ ਅੰਤ ਦੇ ਨੇੜੇ ਹੋਣ।
ਤੁਸੀਂ ਭੁੱਖ ਦੇ ਘੱਟਣ ਨੂੰ ਨੋਟਿਸ ਕਰ ਸਕਦੇ ਹੋ, ਜੋ ਕਈ ਵਾਰ ਨਾਟਕੀ ਢੰਗ ਨਾਲ ਭਾਰ ਘਟਣ ਦਾ ਕਾਰਣ ਬਣਦੇ ਹਨ। ਉਨ੍ਹਾਂ ਨੂੰ ਖਾਣਾ ਅਤੇ ਪੇਅ ਪਦਾਰਥਾਂ ਦੀ ਪੇਸ਼ਕਸ਼ ਕਰੋ ਜਦੋਂ ਉਹ ਭੁੱਖੇ ਹੋਣ, ਨਾ ਕਿ ਨਿਯਮਤ ਖਾਣੇ ਦੇ ਸਮੇਂ ਤੇ ।
ਉਨ੍ਹਾਂ ਨੂੰ ਖਾਣ ਲਈ ਪ੍ਰੇਰਿਤ ਕਰਨਾ ਠੀਕ ਹੈ ਪਰ ਉਨ੍ਹਾਂ ਨੂੰ ਮਜ਼ਬੂਰ ਕਰਨ ਦੀ ਕੋਸ਼ਿਸ਼ ਨਾ ਕਰੋ।
ਜੇ ਉਹ ਜਿਆਦਾ ਖਾਣਾ ਨਹੀਂ ਖਾਂਦੇ, ਤਾਂ ਤੁਸੀਂ ਇਹ ਵੀ ਦੇਖੋਗੇ ਕਿ ਉਹ ਕਿੰਨੀ ਵਾਰ ਬਾਥਰੂਮ ਜਾਂਦੇ ਹਨ ਅਤੇ ਉਹ ਆਪਣੇ ਆਪ ਨੂੰ ਗਿੱਲਾ ਜਾਂ ਗੰਦਾ ਕਰ ਲੈਂਦੇ ਹਨ।
ਪੇਟ ਦਰਦ ਜਾਂ ਉਲਟੀਆਂ ਸ਼ੁਰੂ ਹੋ ਜਾਣ ਤਾਂ ਉਨ੍ਹਾਂ ਦੇ ਸਿਹਤ ਸੰਭਾਲ ਪ੍ਰਦਾਤਾ ਵੱਲੋਂ ਸੁਝਾਈਆਂ ਹੋਈਆਂ ਦਵਾਈਆਂ ਸਹਾਇਕ ਹੋ ਸਕਦੀਆਂ ਹਨ।
ਮੂੰਹ ਦਾ ਸੁੱਕਾ ਜਾਂ ਦੁਖਦੇ ਹੋਣਾ ਵੀ ਇਕ ਹੋਰ ਸਰੀਰਕ ਬਦਲਾਅ ਹੈ, ਇਸ ਲਈ ਉਨ੍ਹਾਂ ਨੂੰ ਪੀਣ ਲਈ ਪ੍ਰੇਰਿਤ ਕਰੋ ਅਤੇ ਮੂੰਹ ਸਪੰਜ ਅਤੇ ਨਮੀ ਸਪਰੇਅ ਨਾਲ ਮੂੰਹ ਨੂੰ ਦੇਖਭਾਲ ਪ੍ਰਦਾਨ ਕਰੋ । ਉਨ੍ਹਾਂ ਨੂੰ ਕੋਮਲ, ਠੰਡੇ ਖਾਣੇ ਜਿਸ ਨੂੰ ਉਨ੍ਹਾਂ ਨੂੰ ਚਬਣਾ ਨਾ ਪਵੇ ਓੁਸ ਦੀ ਪੇਸ਼ਕਸ਼ ਕਰੋ ਅਤੇ ਜੇ ਉਹ ਨਕਲੀ ਦੰਦਾਂ ਨੂੰ ਪਹਿਨਦੇ ਹਨ ਤਾਂ ਉਸ ਨੂੰ ਉਤਾਰਨਾ ਵਧੇਰੇ ਆਰਾਮਦਾਇਕ ਹੋ ਸਕਦਾ ਹੈ।
ਜਿੰਦਗੀ ਦੇ ਅੰਤ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਲਈ ਥੱਕ ਜਾਣਾ ਬਹੁਤ ਹੀ ਆਮ ਗੱਲ ਹੈ। ਤੁਸੀਂ ਵੇਖੋਗੇ ਕਿ ਤੁਹਾਡਾ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਆਮ ਨਾਲੋਂ ਜਿਆਦਾ ਸੌਂਦਾ ਹੋਵੇਗਾ ਅਤੇ ਉਨ੍ਹਾਂ ਨੂੰ ਜਗਾਉਣਾ ਬਹੁਤ ਮੁਸ਼ਕਿਲ ਹੋਵੇਗਾ। ਕਿਸੇ ਖਾਸ ਮੌਕੇ ਤੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਆਉਣਾ ਵਧ ਜਾਂਦਾ ਹੈ ਇਸ ਲਈ ਉਨ੍ਹਾਂ ਦੀ ਇੱਛਾ ਦੀ ਕਦਰ ਕਰੋ ਜੇ ਉਹ ਕਹਿਣ ਕਿ ਉਹ ਕਿਤੇ ਜਾਣ ਲਈ ਬਹੁਤ ਥੱਕ ਚੁੱਕੇ ਹਨ।
ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਨੂੰ ਦਰਦ ਵੀ ਹੋ ਸਕਦਾ ਹੈ, ਹਾਲਾਂਕਿ ਉਨ੍ਹਾਂ ਨੂੰ ਤੁਹਾਨੂੰ ਦੱਸਣ ਵਿੱਚ ਮੁਸ਼ਕਲ ਹੋ ਸਕਦੀ ਹੈ। ਜੇ ਉਹ ਘੱਟ ਹਿਲ ਜੁਲ ਰਹੇ ਹਨ ਅਤੇ ਗੰਭੀਰ ਹਨ ਤੇ ਜਦੋਂ ਉਹ ਹਿਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਦਰਦ ਹੋ ਸਕਦਾ ਹੈ। ਜੇ ਤੁਹਾਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਦਰਦ ਹੈ, ਤਾਂ ਉਨ੍ਹਾਂ ਦੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਕਿ ਕੀ ਉਨ੍ਹਾਂ ਦੀ ਦਵਾਈ ਵਿਚ ਕੋਈ ਤਬਦੀਲੀ ਹੋ ਸਕਦੀ ਹੈ।
ਉਨ੍ਹਾਂ ਨੂੰ ਬੈੱਡ ਤੇ ਜਖ਼ਮ ਹੋਣ ਤੋਂ ਬਚਣ ਲਈ ਉਨ੍ਹਾਂ ਦੀ ਸਥਿਤੀ ਨੂੰ ਘੱਟੋ-ਘੱਟ ਹਰ 2 ਘੰਟੇ ਬਾਅਦ ਬਦਲੋ । ਇਕ ਗਰਮ ਪੈਡ, ਬਰਫ ਦਾ ਪੈਕਟ, ਜਾਂ ਮਸਾਜ ਵੀ ਦਰਦ ਵਿਚ ਸਹਾਇਕ ਹੁੰਦੇ ਹਨ।
ਹਾਲਾਂਕਿ ਉਨ੍ਹਾਂ ਦੀ ਚਮੜੀ ਨੂੰ ਛੂਹਣ ਤੋਂ ਠੰਡਾ ਮਹਿਸੂਸ ਹੋਣਾ ਸ਼ੁਰੂ ਹੋ ਸਕਦਾ ਹੈ, ਪਰ ਉਨ੍ਹਾਂ ਨੂੰ ਵਧੇਰੇ ਕੰਬਲ ਦੇਣ ਤੋਂ ਪਰਹੇਜ਼ ਕਰੋ, ਕਿਉਂਕਿ ਹੋਰ ਭਾਰ ਨਾਲ ਉਹ ਬੇਆਰਾਮ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਮੌਜੂਦਾ ਦਰਦ ਵਧ ਸਕਦਾ ਹੈ।
ਉਹ ਉਲਝਣਾਂ, ਭਰਮਾਂ ਅਤੇ ਗੰਭੀਰ ਮੂਡ ਦੇ ਬਦਲਾਵ ਤੋਂ ਵੀ ਗ੍ਰਸਤ ਹੋਣੇ ਸ਼ੁਰੂ ਹੋ ਸਕਦੇ ਹਨ। ਆਪਣੇ ਅਜ਼ੀਜ਼ ਦਾ ਇਸ ਢੰਗ ਨਾਲ ਪੇਸ਼ ਆਉਣਾ ਦੇਖਣਾ ਬਹੁਤ ਮੁਸ਼ਕਲ ਹੋ ਸਕਦਾ ਹੈ ਜੋ ਉਨ੍ਹਾਂ ਦੇ ਆਮ ਵਾਂਗ ਨਹੀਂ ਜਾਪਦਾ,ਪਰ ਉਨ੍ਹਾਂ ਨੂੰ ਇਹ ਯਕੀਨੀ ਕਰਵਾਓ ਕਿ ਤੁਸੀਂ ਉਨ੍ਹਾਂ ਦੇ ਨਾਲ ਹੋ, ਅਤੇ ਉਹ ਸੁਰੱਖਿਅਤ ਥਾਂ ਤੇ ਹਨ।
ਮੁਸ਼ਕਿਲ ਸਾਹ ਲੈਣਾ ਜਿੰਦਗੀ ਦੇ ਅੰਤ ਦੇ ਨੇੜੇ ਹੋਣ ਵਾਲੇ ਲਈ ਇਕ ਹੋਰ ਆਮ ਸਰੀਰਕ ਬਦਲਾਅ ਹੈ। ਤੁਹਾਡਾ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਹੰਬਣਾ ਸ਼ੁਰੂ ਕਰ ਸਕਦਾ ਹੈ, ਤੇਜ਼ ਸਾਹ ਲੈ ਸਕਦਾ ਹੈ, ਖਾਲੀ ਸਾਹ ਲੈ ਸਕਦਾ ਹੈ, ਜਾਂ ਸਾਹ ਲੈਣ ਵਿਚ ਤਕਲੀਫ ਹੋ ਸਕਦੀ ਹੈ । ਹਸਪਤਾਲ ਵਾਲਾ ਬੈੱਡ ਜਾਂ ਆਰਾਮ ਕਰਨ ਵਾਲਾ ਬੈੱਡ ਕਈ ਵਾਰ ਸਹਾਇਕ ਹੋ ਸਕਦਾ ਹੈ, ਅਤੇ ਉਨ੍ਹਾਂ ਦਾ ਡਾਕਟਰ ਉਨ੍ਹਾਂ ਨੂੰ ਕਿਸੇ ਬੇਆਰਾਮੀ ਨੂੰ ਆਸਾਨ ਕਰਨ ਲਈ ਦਵਾਈਆਂ ਜਾਂ ਆਕਸੀਜਨ ਥਰੈਪੀ ਦੇਣ ਯੋਗ ਹੋ ਸਕਦਾ ਹੈ।
ਉਨ੍ਹਾਂ ਦੇ ਜੀਵਨ ਦੇ ਬਹੁਤ ਹੀ ਅੰਤ ਵਿਚ, ਉਨ੍ਹਾਂ ਦੇ ਸਾਹ ਵਿਚ ਬਹੁਤ ਹੀ ਲੰਬਾ ਵਕਫ਼ਾ 30 ਸਕਿੰਟ ਜਾਂ ਜਿਆਦਾ ਹੋ ਸਕਦਾ ਹੈ। ਉਹ ਜਿਆਦਾ ਸ਼ੋਰ ਭਰੇ ਸਾਹ ਵੀ ਵਿਕਸਿਤ ਕਰ ਸਕਦੇ ਹਨ, ਜੋ ਹਾਲਾਂਕਿ ਦਰਦ ਭਰੇ ਨਹੀਂ ਹੁੰਦੇ, ਸੁਨਣ ਵਿਚ ਔਖਾ ਹੋ ਸਕਦਾ ਹੈ।
ਇਨ੍ਹਾਂ ਸਰੀਰਕ ਬਦਲਾਵਾਂ ਨੂੰ ਸਮਝ ਕੇ ਤੁਸੀਂ ਅੰਤਿਮ ਪੜਾਅ ਲਈ ਦੇਖਭਾਲ ਕਰਤਾ ਵਜੋਂ ਤਿਆਰ ਹੋ ਸਕਦੇ ਹੋ। ਜੇ ਸੰਭਵ ਹੋਵੇ, ਤਾਂ ਆਪਣੇ ਦੇਖਭਾਲ ਪ੍ਰਾਪਤ ਕਰਤਾ ਦੀਆਂ ਤਰਜੀਹਾਂ ਅਤੇ ਇਛਾਵਾਂ ਬਾਰੇ ਪਹਿਲਾਂ ਗੱਲ ਕਰੋ ਅਤੇ ਸਹਾਇਤਾ ਲਈ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਚਰਚਾ ਕਰਨ ਤੋਂ ਨਾ ਡਰੋ।
ਆਪਣੇ ਅਜ਼ੀਜ਼ ਦੇ ਜੀਵਨ ਦੇ ਅੰਤ ਨੂੰ ਦੇਖਣਾ ਆਸਾਨ ਨਹੀਂ ਹੁੰਦਾ, ਪਰ ਤੁਸੀਂ ਇਹ ਯਕੀਨ ਮਹਿਸੂਸ ਕਰਦੇ ਹੋ ਕਿ ਇਸ ਮੁਸ਼ਕਿਲ ਸਮੇਂ ਦੌਰਾਨ ਤੁਸੀਂ ਉਨ੍ਹਾਂ ਨੂੰ ਆਰਾਮਦਾਇਕ ਬਣਾਉਣ ਲਈ ਸਹੀ ਕਦਮ ਚੁੱਕੇ ਹਨ।
ਜਿੰਦਗੀ ਦੇ ਅੰਤ ਦੀ ਪਹਿਲਾਂ ਤੋਂ ਤਕਨੀਕੀ ਦੇਖਭਾਲ ਕਿਵੇਂ ਕਰਨ ਲਈ ਸਾਡੀ ਵੀਡੀਓ ਦੇਖੋ।