ਬੈੱਡਪੈਨ ਦੀ ਵਰਤੋਂ ਕਿਵੇਂ ਕਰੀਏ
ਜੇ ਤੁਸੀਂ ਕਿਸੇ ਨੂੰ ਬੈੱਡਪੈਨ ਨਾਲ ਸਹਾਇਤਾ ਕਰ ਰਹੇ ਹੋ, ਤਾਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ। ਬੈੱਡਪੈਨ ਨਾਲ ਸਹਾਇਤਾ ਕਰਨਾ ਤੁਹਾਡੇ ਦੋਵਾਂ ਲਈ ਸ਼ਰਮਿੰਦਾ ਹੋਨ ਵਾਲਾ ਹੋ ਸਕਦਾ ਹੈ। ਜੇ ਤੁਸੀਂ ਸ਼ਾਂਤ ਹੋ ਅਤੇ ਸ਼ਰਮਿੰਦਾ ਨਹੀਂ ਹੋ, ਤਾਂ ਵਿਅਕਤੀ ਵਧੇਰੇ ਆਰਾਮ ਮਹਿਸੂਸ ਕਰ ਸਕਦਾ ਹੈ।ਜੇ ਤੁਸੀਂ ਜਿਸ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਉਹ ਬਾਥਰੂਮ ਜਾਣ ਲਈ ਆਪਣਾ ਬਿਸਤਰਾ ਨਹੀਂ ਛੱਡ ਸਕਦਾ, ਤਾਂ ਉਸਨੂੰ ਬੈੱਡਪੈਨ ਦੀ ਵਰਤੋਂ ਕਰਨ ਦੀ ਜ਼ਰੂਰਤ ਪੈ ਸਕਦੀ ਹੈ।ਇੱਕ ਬੈੱਡਪੈਨ ਇੱਕ ਕੰਟੇਨਰ ਹੁੰਦਾ ਹੈ ਜੋ ਪਿਸ਼ਾਬ ਜਾਂ ਮਲ ਨੂੰ ਇੱਕਠਾ ਕਰਨ ਲਈ ਵਰਤਿਆ ਜਾਂਦਾ ਹੈ ਜਦੋਂ ਕਿ ਬੈੱਡਪੈਨ ਦੀ ਵਰਤੋਂ ਕਰਨਾ ਕਾਫ਼ੀ ਸਧਾਰਣ ਲੱਗਦਾ ਹੈ, ਇਸ ਨੂੰ ਗ਼ਲਤ ਇਸਤੇਮਾਲ ਕਰਨਾ ਅਸਾਨ ਹੈ ।
ਜੋ ਵਿਅਕਤੀ ਸਰੀਰਕ ਤੌਰ ਤੇ ਬਾਥਰੂਮ ਨਹੀਂ ਜਾ ਸਕਦਾ ਦੀ ਦੇਖਭਾਲ ਕਰਨੀ ਚੁਣੋਤੀਪੂਰਨ ਹੋ ਸਕਦਾ ਹੈ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਸੱਟ ਲੱਗੀ ਹੋਣ ਕਾਰਨ, ਬਿਮਾਰੀ ਜਾਂ ਆਪ੍ਰੇਸ਼ਨ ਤੋਂ ਬਾਅਦ ਟੁਆਇਲਟ ਤੱਕ ਤੁਰ ਕੇ ਨਹੀਂ ਜਾ ਸਕਦਾ ਬੈਡਪੈਨ ਦੀ ਵਰਤੋਂ ਕਰਨਾ ਉਨ੍ਹਾਂ ਦੇ ਸਨਮਾਨ ਅਤੇ ਆਜਾਦੀ ਵਿਚ ਸਹਾਇਤਾ ਕਰੇਗਾ।
ਬੈਡਪੈਨ ਦੀ ਵਰਤੋਂ ਉਨ੍ਹਾਂ ਨੂੰ ਸਾਫ ਅਤੇ ਸੁੱਕਾ ਰੱਖਣ ਵਿਚ ਵੀ ਮਦਦ ਕਰਦਾ ਹੈ ਤੇ ਜੇ ੳਹ ਸੰਖੇਪ ਦੀ ਵਰਤੋਂ ਕਰਨ ਚਮੜੀ ਰੋਗ ਤੋਂ ਬਚਿਆ ਜਾ ਸਕਦਾ ਹੈ।
ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬੈਡਪੈਨ ਦੀ ਵਰਤੋਂ ਕਿਵੇਂ ਕਰਨੀ ਹੈ ਜਿਸ ਨਾਲ ਤੁਸੀਂ ਆਪਣੇ ਹੁਨਰ ਨੂੰ ਵਿਕਸਤ ਕਰ ਸਕਦੇ ਹੋ ਅਤੇ ਕੰਮ ਥੋੜ੍ਹਾ ਜਲਦੀ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਦੋਨਾਂ ਲਈ ਥੋੜ੍ਹਾ ਆਸਾਨ ਕਰ ਸਕਦੇ ਹੋ।
ਆਓ ਕੋਸ਼ਿਸ਼ ਕਰੀਏ।
ਤੁਹਾਨੂੰ ਇਕ ਬੈਡਪੈਨ, ਕੁਝ ਟੁਆਲਿਟ ਪੇਪਰ ਅਤੇ ਗਿੱਲੇ ਕੱਪੜੇ ਦੀ ਜਰੂਰਤ ਹੋਵੇਗੀ।
ਤੁਹਾਨੂੰ ਇਕ ਵਾਟਰਪਰੂਫ ਚਾਦਰ ਅਤੇ ਸਕਿਨ ਕੇਅਰ ਕ੍ਰੀਮ ਦੀ ਵੀ ਜਰੂਰਤ ਹੋਵੇਗੀ।
ਚੰਗੀ ਸਫਾਈ ਲਈ ਡਿਸਪੋਜੇਬਲ ਦਸਤਾਨੇ ਅਤੇ ਹੈਂਡ ਸੈਨੇਟਾਈਜਰ ਨਾ ਭੁੱਲੋ।
ਬੈਡਪੈਨ ਇਕ ਇੱਧਰ ਉੱਧਰ ਲਿਜਾਣ ਯੋਗ ਇਕ ਡਿੱਬਾ ਹੈ ਜੋ ਕਿਸੇ ਨੂੰ ਬਿਸਤਰੇ ਤੋਂ ਉੱਠੇ ਬਗੈਰ ਪਿਸ਼ਾਬ ਅਤੇ ਟੁਆਇਲਟ ਕਰਨ ਵਿਚ ਮਦਦ ਕਰਦਾ ਹੈ।
ਬੈਡਪੈਨ ਕਈ ਤਰ੍ਹਾਂ ਦੇ ਆਕਾਰ ਵਿਚ ਆਉਂਦਾ ਹੈ ਅਤੇ ਧਾਤੂ ਜਾਂ ਸਖਤ ਪਲਾਸਿਟਕ ਦਾ ਬਣਿਆ ਹੋ ਸਕਦਾ ਹੈ।
ਸਭ ਤੋਂ ਵੱਧ ਆਮ ਆਕਾਰ ਵਾਲਾ ਬੈਡਪੈਨ ਹੈ ਜੋ ਦੇਖਭਾਲ ਪ੍ਰਾਪਤਕਰਤਾ ਵਿਅਕਤੀ ਨੂੰ ਆਸਾਨੀ ਨਾਲ ਫਿਟ ਆ ਜਾਵੇ….
ਜਾਂ, ਦਰਾਰ ਵਾਲਾ ਜਾਂ ਢਿੱਲਾ ਜੋ ਕਿ ਖੁਲ੍ਹੇ ਆਕਾਰ ਦਾ ਹੁੰਦਾ ਹੈ। ਇਸ ਤਰ੍ਹਾਂ ਦੇ ਬੈਡਪੈਨ ਕਿਸੇ ਵਿਅਕਤੀ ਦੇ ਥੱਲੇ ਰੱਖਣ ਵਿਚ ਸੌਖੇ ਹੁੰਦੇ ਹਨ, ਵਿਸ਼ੇਸ਼ ਤੌਰ ਤੇ ਜੇ ਉਨ੍ਹਾਂ ਦੀ ਹੱਡੀ ਟੁੱਟੀ ਹੋਵੇ, ਕੋਈ ਅੰਗ ਨਾ ਹੋਵੇ, ਜਾਂ ਅਧਰੰਗ ਹੋਵੇ।
ਆਓ ਸ਼ੁਰੂ ਕਰਿਏ।
ਆਪਣੇ ਹੱਥ ਧੋਣ ਤੋਂ ਸ਼ੁਰੂਆਤ ਕਰੋ ਅਤੇ ਦਸਤਾਨੇ ਪਹਿਨੋ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਆਪਣੇ ਗੋਡੇ ਮੋੜ ਸਕਦਾ ਹੈ ਅਤੇ ਆਪਣੇ ਕੁਲ੍ਹੇ ਚੁੱਕ ਸਕਦਾ ਹੈ, ਉਸ ਨੂੰ ਇਹ ਕਰਨ ਦਿਓ ਅਤੇ ਇਕ ਵਾਟਰਪਰੂਫ ਪੈਡ ਉਸ ਦੇ ਬਿਸਤਰੇ ਤੇ ਰੱਖੋ ਅਤੇ ਉਸ ਦੇ ਥੱਲੇ ਬੈਡ ਪੈਨ ਰੱਖੋ ।
ਜੇ ਨਹੀਂ, ਉਨ੍ਹਾਂ ਨੂੰ ਉਨ੍ਹਾਂ ਦੇ ਪਾਸੇ ਘੁੰਮਣ ਵਿਚ ਮਦਦ ਕਰੋ ਅਤੇ ਬੈਡ ਪੈਡ ਅਤੇ ਬੈਡਪੈਨ ਇਸ ਤਰ੍ਹਾਂ ਥੱਲੇ ਰੱਖੋ। ਇਕ ਦੇ ਬੈਡ ਪੈਨ ਫੜਨ ਨਾਲ ਉਨ੍ਹਾਂ ਨੂੰ ਪਿੱਛੇ ਘੁੰਮਣ ਵਿਚ ਮਦਦ ਮਿਲੇਗੀ।
ਬੈਡਪੈਨ ਨੂੰ ਸਥਿਤੀ ਵਿਚ ਲਿਆਉਣ ਵਿਚ ਕੁਝ ਕੋਸ਼ਿਸ਼ਾਂ ਹੋ ਸਕਦੀਆਂ ਹਨ। ਇਕ ਵਾਰ ਇਹ ਆਪਣੀ ਸਥਿਤੀ ਵਿਚ ਆ ਜਾਵੇ, ਉਨ੍ਹਾਂ ਨੂੰ ਸਿਰਹਾਣੇ ਨਾਲ ਉੱਚਾ ਕਰੋ ਜਦੋਂ ਤੱਕ ਕੀ ਉਹ ਆਰਾਮਦਾਇਕ ਅਤੇ ਸਹੀ ਨਾ ਹੋਣ।
ਟੁਆਇਲਟ ਵਰਤਣ ਲਈ ਥੱਲੇ ਲੇਟਣ ਦਾ ਸਾਡਾ ਸਰੀਰ ਆਦਿ ਨਹੀਂ ਹੁੰਦਾ, ਇਸ ਲਈ ਉਨ੍ਹਾਂ ਨੂੰ ਹੋਰ ਬਿਹਤਰ ਵਰਤੋਂ ਲਈ ਉਪਰ ਬਿਠਾਓ।
ਜੇ ਉਹ ਆਪਣੇ ਆਪ ਨੂੰ ਸਾਫ ਕਰਨ ਸਕਣ, ਟੁਆਇਲਟ ਪੇਪਰ ਉਨ੍ਹਾਂ ਦੀ ਪਹੁੰਚ ਤੱਕ ਰੱਖੋ, ਉਹ ਬੈਡਪੈਨ ਦੀ ਵਰਤੋਂ ਅੰਤ ਵੇਲੇ ਕਰ ਸਕਦੇ ਹਨ।
ਉਨ੍ਹਾਂ ਨੂੰ ਕਮਰੇ ਵਿਚ ਕੁਝ ਨਿਜਤਾ ਦਿਓ, ਪਰੰਤੂ ਉਨ੍ਹਾਂ ਦੀ ਲੋੜ ਵੇਲੇ ਉਨ੍ਹਾਂ ਦੇ ਨਾਲ ਰਹੋ।
ਇਕ ਵਾਰ ਜਦੋਂ ਉਹ ਕੰਮ ਕਰ ਲੈਂਦੇ ਹਨ, ਬੈਡਪੈਨ ਨੂੰ ਹਟਾਉਣ ਵਿਚ ਮਦਦ ਕਰੋ।
ਜੇ ਉਹ ਆਪਣੇ ਕੁਲ੍ਹੇ ਉਪਰ ਚੁੱਕ ਸਕਨ, ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦਿਓ ਤਾਂ ਜੋ ਤੁਸੀਂ ਬੈਡਪੈਨ ਅਤੇ ਬੈਡ ਪੈਡ ਹਟਾ ਸਕੋ ਅਤੇ ਕੋਈ ਕ੍ਰੀਮ ਲਗਾ ਸਕੋ।
ਜੇ ਉਹ ਇਸ ਤਰ੍ਹਾਂ ਆਪਣੇ ਕੁਲ੍ਹੇ ਨਹੀਂ ਹਟਾ ਸਕਦੇ,ਉਨਾਂ ਨੂੰ ਪਾਸਾ ਲੈਣ ਵਿਚ ਮਦਦ ਕਰੋ ਤੇ ਬੈਡਪੈਨ ਨੂੰ ਇਸ ਤਰਾਂ ਨਾਲ ਚੁਕੋ ਕਿ ਇਹ ਫੈਲੇ ਨਾਂ।
ਬੈਡਪੈਨ ਨੂੰ ਸਾਵਧਾਨੀ ਨਾਲ ਹਟਾਓ, ਇਹ ਸੰਵੇਦਨਸ਼ੀਲ ਚਮੜੀ ਨੂੰ ਛੂਹ ਅਤੇ ਖਿੱਚ ਸਕਦਾ ਹੈ। ਪੈਨ ਨੂੰ ਇਕ ਪਾਸੇ ਰੱਖੋ ਅਤੇ ਉਨ੍ਹਾਂ ਨੂੰ ਸਾਫ ਕਰਨ ਵਿਚ ਮਦਦ ਕਰੋ। ਤੁਸੀਂ ਟੁਆਇਲਟ ਪੇਪਰ, ਗਿੱਲਾ ਕੱਪੜਾ ਜਾਂ ਗਰਮ ਗਿੱਲਾ ਕੱਪੜਾ ਜੋ ਵੀ ਤੁਹਾਡੇ ਲਈ ਸਹੀ ਹੋਵੇ ਵੀ ਵਰਤ ਸਕਦੇ ਹੋ।
ਗਿੱਲੀ ਚਮੜੀ ਨਾਲ ਇਨਫੈਕਸ਼ਨ ਹੋ ਸਕਦੀ ਹੈ, ਇਸ ਲਈ ਉਨ੍ਹਾਂ ਦੀ ਚਮੜੀ ਨੂੰ ਸੁਕਾਉਣਾ ਯਕੀਨੀ ਕਰੋ, ਬੈਡ ਪੈਡ ਨੂੰ ਹਟਾਓ ਅਤੇ ਕ੍ਰੀਮ ਲਗਾਓ
ਉਨ੍ਹਾਂ ਨੂੰ ਕੱਪੜੇ ਪੁਆ ਕੇ ਅਤੇ ਚਾਦਰ ਵਿਛਾ ਕੇ ਅੰਤ ਕਰੋ ਅਤੇ ਦੇਖਭਾਲ ਪ੍ਰਾਪਤ ਕਰਤਾ ਨੂੰ ਇਨਫੈਕਸ਼ਨ ਤੋਂ ਰੋਕਣ ਲਈ ਉਨ੍ਹਾਂ ਦੇ ਹੱਥ ਸੈਨੇਟਾਈਜਰ ਨਾਲ ਸਾਫ ਕਰਨ ਲਈ ਪ੍ਰੇਰਿਤ ਕਰੋ।
ਸਾਫ ਕਰਨ ਲਈ, ਬੈਡਪੈਨ ਨੂੰ ਟੁਆਇਲਟ ਅੰਦਰ ਸਾਵਧਾਨੀ ਨਾਲ ਖਾਲੀ ਕਰੋ।
ਜੇ ਤੁਸੀਂ ਗਿੱਲਾ ਕੱਪੜਾ ਇਸਤੇਮਾਲ ਕਰਦੇ ਹੋ, ਉਸ ਨੂੰ ਕੂੜੇ ਵਿਚ ਸੁੱਟੋ, ਇਹ ਟੁਆਇਲਟ ਵਿਚ ਫਲਸ਼ ਨਹੀਂ ਹੋਣੇ ਚਾਹੀਦੇ।
ਬੈਡਪੈਨ ਨੂੰ ਹਰ ਵਾਰ ਖਾਲੀ ਕਰਕੇ ਸੁਖਾਓ ਅਤੇ ਬਕਾਇਦਾ ਇਸ ਨੂੰ ਸਾਬਣ ਅਤੇ ਪਾਣੀ ਨਾਲ ਸਾਫ ਕਰੋ।
ਆਖਰੀ, ਪਰ ਕਿਸੇ ਤੋਂ ਘੱਟ ਨਹੀਂ, ਆਪਣੇ ਦਸਤਾਨੇ ਉਤਾਰਨ ਅਤੇ ਸੁੱਟਣ ਤੋਂ ਬਾਅਦ ਆਪਣੇ ਹੱਥ ਧੋਵੋ।
ਬੈਡਪੈਨ ਦੀ ਵਰਤੋਂ ਦੇਖਭਾਲ ਪ੍ਰਾਪਤ ਕਰਤਾ ਲਈ ਸ਼ਰਮਿੰਦਗੀ ਭਰੀ ਅਤੇ ਤੁਹਾਡੇ ਲਈ ਖਰਾਬ ਲਗ ਸਕਦੀ ਹੈ, ਇਹ ਭਾਵਨਾਵਾਂ ਆਮ ਹੁੰਦੀਆਂ ਹਨ, ਪਰੰਤੂ ਸੰਜਮ ਅਤੇ ਅਭਿਆਸ ਨਾਲ ਤੁਸੀਂ ਇਕੱਠੇ ਇਸ ਨਾਲ ਕੰਮ ਕਰੋਗੇ।
ਇਹ ਕੋਈ ਹੁਨਰ ਨਹੀਂ ਹੈ ਜਿਸ ਦਾ ਤੁਸੀਂ ਸਿਖਣ ਬਾਰੇ ਸੋਚਿਆ ਸੀ, ਪਰੰਤੂ ਇਹ ਕੀਮਤੀ ਹੈ।
ਹੋਰ ਸਹਾਇਕ ਨੁਕਤੇ ਤੁਹਾਡੀ ਦੇਖਭਾਲ ਕਰਤਾ ਯਾਤਰਾ ਲਈ ਸਾਡਾ ਚੈਨਲ ਦੇਖਣਾ ਯਕੀਨੀ ਕਰੋ।