ਕਿਸੇ ਦੀ ਸ਼ਾਵਰ ਲੈਣ ਵਿੱਚ ਮਦਦ ਕਿਵੇਂ ਕਰੀਏ
ਹਾਲਾਂਕਿ ਅਰਾਮਦਾਇਕ ਨਹੀਂ ਪਰ ਸ਼ਾਵਰ ਉਸ ਵਿਅਕਤੀ ਦੀ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ ਸਾਫ ਅਤੇ ਤਾਜ਼ਾ ਮਹਿਸੂਸ ਕਰਾਣ ਵਿਚ ਮਦਦ ਕਰਦਾ ਹੈ ।ਇਹ ਚਮੜੀ ਤੇ ਜ਼ਖਮਾਂ ਅਤੇ ਧੱਫੜਾਂ ਦੀ ਜਾਂਚ ਕਰਨ ਲਈ ਵੀ ਚੰਗਾ ਸਮਾਂ ਹੈ। ਜੇ ਤੁਸੀਂ ਕਿਸੇ ਦੀ ੳਸਦੀ ਨਿੱਜੀ ਦੇਖਭਾਲ ਲਈ ਸਹਾਇਤਾ ਕਰਨ ਵਿਚ ਅਸਹਿਜ ਮਹਿਸੂਸ ਕਰਦੇ ਹੋ, ਤਾਂ ਤੁਸੀਂ ਇਕੱਲੇ ਨਹੀਂ ਹੋ।ਇਸ ਵੀਡੀਓ ਵਿੱਚ, ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਸ ਵਿਅਕਤੀ ਨੂੰ ਸ਼ਾਵਰ ਕਿਵੇਂ ਦੇਣਾ ਹੈ ਜਿਸ ਦੀ ਤੁਸੀਂ ਦੀ ਦੇਖਭਾਲ ਕਰ ਰਹੇ ਹੋ।ਇਹ ਉਹਨਾਂ ਨੂੰ ਤਾਜ਼ਗੀ ਮਹਿਸੂਸ ਕਰਨ ਅਤੇ ਲਾਗ ਨੂੰ ਰੋਕਣ ਵਿੱਚ ਸਹਾਇਤਾ ਕਰੇਗਾ ।
ਬਹੁਤ ਸਾਰੇ ਲੋਕ ਆਪਣੇ ਆਪ ਨੂੰ ਕਿਸੇ ਹੋਰ ਨੂੰ ਨਹਾਉਣ ਵੇਲੇ ਅਜੀਬ ਸਥਿਤੀ ਵਿੱਚ ਪਾਉਂਦੇ ਹਨ। ਜੇ ਤੁਸੀਂ ਕਿਸੇ ਦੀ ਨਿੱਜੀ ਦੇਖਭਾਲ ਲਈ ਸਹਾਇਤਾ ਕਰਨ ਵਿਚ ਅਸਹਿਜ ਮਹਿਸੂਸ ਕਰਦੇ ਹੋ, ਤਾਂ ਤੁਸੀਂ ਇਕੱਲੇ ਨਹੀਂ ਹੋ।
ਇਸ ਵੀਡੀਓ ਵਿੱਚ, ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਸ ਵਿਅਕਤੀ ਨੂੰ ਸ਼ਾਵਰ ਕਿਵੇਂ ਦੇਣਾ ਹੈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ। ਇਹ ਉਹਨਾਂ ਨੂੰ ਤਾਜ਼ਗੀ ਮਹਿਸੂਸ ਕਰਨ ਅਤੇ ਲਾਗ ਨੂੰ ਰੋਕਣ ਵਿੱਚ ਸਹਾਇਤਾ ਕਰੇਗਾ ।
ਜਦੋਂ ਤੁਸੀਂ ਸ਼ਾਵਰ ਵਿਚ ਮਦਦ ਕਰਦੇ ਹੋ, ਤਾਂ ਚੀਜ਼ਾਂ ਨੂੰ ਘੱਟ ਅਜੀਬ ਬਣਾਉਣ ਲਈ, ਤੁਸੀਂ ਉਹਨਾਂ ਨਾਲ ਗੈਰ ਸੰਬੰਧਤ ਵਿਸ਼ੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ।
ਆਓ ਇਸ ਦੀ ਕੋਸ਼ਿਸ਼ ਕਰੀਏ!
ਜਿਸਦੀ ਤੁਹਾਨੂੰ ਪਹਿਲਾਂ ਜ਼ਰੂਰਤ ਹੋਏਗੀ ਪ੍ਰਬੰਧ ਕਰਕੇ ਕੁਝ ਸਮਾਂ ਬਚਾਓ।
ਉਹ ਜੋ ਵੀ ਸ਼ੈਂਪੂ ਅਤੇ ਸਾਬਣ, ਲੋਸ਼ਨ ਜਾਂ ਨੁਸਖੇ ਵਾਲੀ ਕ੍ਰੀਮ ਪਸੰਦ ਕਰਦੇ ਹਨ ੳਹੀ ਵਰਤੋ।
ਹੱਥਾਂ ‘ਤੇ ਕੁਝ ਧੋਣ ਵਾਲੇ ਕੱਪੜੇ ਅਤੇ ਤੌਲੀਏ ਰੱਖੋ ਅਤੇ ਨਿਸ਼ਚਤ ਕਰੋ ਕਿ ਉਨ੍ਹਾਂ ਦੇ ਸਾਫ ਕੱਪੜੇ ਵੀ ਸ਼ਾਮਲ ਹਨ ਜਿਸ ਵਿਚ ਉਹ ਕੋਈ ਵੀ ਅੰਡਰਗਾਰਮੈਂਟ ਜਿਨਾਂ ਦੀ ਉਹ ਵਰਤੋਂ ਕਰਦੇ ਹਨ ।
ਸੁਰੱਖਿਆ ਲਈ, ਤੁਸੀਂ ਗੈਰ-ਸਲਿੱਪ ਜੁੱਤੀਆਂ ਜਾਂ ਚੱਪਲਾਂ ਪਾਓ ਅਤੇ ਜਗ੍ਹਾ ਤੇ ਨਾਨ-ਸਲਿੱਪ ਸੇਫਟੀ ਮੈਟ ਰੱਖੋ।
ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਸ਼ਾਵਰ ਕੁਰਸੀ ਦੀ ਵਰਤੋਂ ਕਰਦਾ ਹੈ, ਇਹ ਸੁਨਿਸ਼ਚਿਤ ਕਰੋ ਕਿ ਇਹ ਤੁਹਾਡੇ ਸ਼ੁਰੂ ਕਰਨ ਤੋਂ ਪਹਿਲਾਂ ਸਹੀ ਜਗ੍ਹਾ ਤੇ ਹੈ।
ਚੋਣ ਕਰਨ ਲਈ ਬਹੁਤ ਸਾਰੀਆਂ ਵੱਖ-ਵੱਖ ਕੁਰਸੀਆਂ ਹਨ, ਇੱਕ ਕਿੱਤਾਮੁਖੀ ਥੈਰੇਪਿਸਟ ਤੁਹਾਡੀ ਅਤੇ ਉਸ ਵਿਅਕਤੀ ਦੀ ਸਹਾਇਤਾ ਕਰ ਸਕਦਾ ਹੈ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ ਇਹ ਫੈਸਲਾ ਕਰਨ ਲਈ ਕਿ ਕਿਸ ਕਿਸਮ ਦੀ ਉਨ੍ਹਾਂ ਲਈ ਸਭ ਤੋਂ ਵਧੀਆ ਰਹੇਗੀ ।
ਵੱਖ ਕਰਨ ਯੋਗ ਸ਼ਾਵਰ ਹੈਡ ਦੀ ਵਰਤੋਂ ਕਰਨਾ ਇਸ ਨੂੰ ਬਹੁਤ ਸੌਖਾ ਬਣਾ ਦਿੰਦਾ ਹੈ. ਜੇ ਤੁਸੀਂ ਆਪਣਾ ਸਥਾਈ ਸ਼ਾਵਰਹੈਡ ਬਦਲਣ ਦੇ ਯੋਗ ਨਹੀਂ ਹੋ, ਤਾਂ ਪੋਰਟੇਬਲ ਵਧੀਆ ਵਿਕਲਪ ਹੋ ਸਕਦਾ ਹੈ।
ਠੀਕ ਹੈ, ਆਓ ਸ਼ੁਰੂ ਕਰੀਏ!
ਜਿਸ ਵਿਅਕਤੀ ਦੀ ਤੁਸੀਂ ਸ਼ਾਵਰ ਵਿਚ ਦੇਖਭਾਲ ਕਰ ਰਹੇ ਹੋ ਉਸ ਦੀ ਮਦਦ ਕਰੋ, ਜੇ ਤੁਹਾਡੇ ਬਾਥਰੂਮ ਵਿਚ ਬਹੁਤ ਸਾਰੀ ਥਾਂ ਨਹੀਂ ਹੈ, ਤੁਸੀਂ ਬਾਥਰੂਮ ਵਿਚ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਕੱਪੜੇ ਉਤਾਰਨ ਅਤੇ ਚੋਗੇ ਵਿਚ ਜਾਣ ਵਿਚ ਮਦਦ ਕਰ ਸਕਦੇ ਹੋ|
ਇਕ ਵਾਰ ਜਦੋਂ ਉਹ ਬੈਠੇ ਹਨ, ਉਨ੍ਹਾਂ ਨੂੰ ਪਾਣੀ ਦਾ ਤਾਪਮਾਨ ਸਹੀ ਪਾਉਣ ਲਈ ਮਦਦ ਕਰੋ । ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਤਾਪਮਾਨ ਦੀ ਜਾਂਚ ਕਰਨ ਤੋਂ ਪਹਿਲਾਂ ਆਪਣੇ ਹੱਥ ਦੇ ਪਿਛਲੇ ਪਾਸੇ ਪਾਣੀ ਪਾ ਕੇ ਜਾਂਚ ਕਰੋ ਤਾਂ ਜੋ ਸੜਨ ਤੋਂ ਬਚਿਆ ਜਾ ਸਕੇ ।
ਉਨ੍ਹਾਂ ਦੇ ਵਾਲ ਧੋਣ ਵਿੱਚ ਸਹਾਇਤਾ ਕਰਕੇ ਅਰੰਭ ਕਰੋ । ਜੇ ਉਹ ਆਪਣੇ ਸਿਰ ਨੂੰ ਪਿੱਛੇ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਪੈਰਾਂ ਦੀਆਂ ਉਂਗਲੀਆਂ ਵੱਲ ਵੇਖਨ ਲਈ ਕਹੋ ਅਤੇ ਉਨ੍ਹਾਂ ਦੇ ਚਿਹਰੇ ਉੱਤੇ ਸਾਫ ਕੱਪੜਾ ਰਖੋ ਤਾਂ ਜੋ ਸਾਬਣ ਉਨ੍ਹਾਂ ਦੀਆਂ ਅੱਖਾਂ ਵਿਚ ਨਾ ਪਵੇ।
ਉਨ੍ਹਾਂ ਦੇ ਵਾਲਾਂ ਨੂੰ ਪਾਣੀ ਨਾਲ ਧੋਵੋ, ਸ਼ੈਂਪੂ ਨਾਲ ਝੱਗ ਬਣਾੳ ਅਤੇ ਪਾਣੀ ਨਾਲ ਫਿਰ ਤੋਂ ਧੋਵੋ ਜਦੋਂ ਤੱਕ ਪਾਣੀ ਸਾਫ ਨਾ ਹੋ ਜਾਵੇ। ਜੇ ਉਹ ਕੰਡੀਸ਼ਨਰ ਦੀ ਵਰਤੋਂ ਕਰਦੇ ਹਨ, ਤਾਂ ਇਹੀ ਕਦਮਾਂ ਦੀ ਪਾਲਣਾ ਕਰੋ ।
ਇਕ ਕੱਪੜੇ ‘ਤੇ ਸਾਬਣ ਦੀ ਵਰਤੋਂ ਕਰਦੇ ਹੋਏ, ਹੌਲੀ-ਹੌਲੀ ਉਨ੍ਹਾਂ ਦੇ ਉਪਰਲੇ ਸਰੀਰ ਨੂੰ ਧੋਣ ਅਤੇ ਫਿਰ ਲੱਤਾਂ ਅਤੇ ਪੈਰ ਧੋਣ ਵਿਚ ਮਦਦ ਕਰੋ। ਸਖ਼ਤੀ ਕਰਨ ਦੀ ਕੋਸ਼ਿਸ਼ ਨਾ ਕਰੋ, ਖ਼ਾਸ ਕਰਕੇ ਸੰਵੇਦਨਸ਼ੀਲ ਖੇਤਰਾਂ ਵਿਚ ਜਿਵੇਂ ਕਿ ਚਮੜੀ ਦੀਆਂ ਤਹਾਂ ਜਾਂ ਛਾਤੀਆਂ ਦੇ ਹੇਠ। ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰੋ।
ਕੁਝ ਲੋਕਾਂ ਨੂੰ ਕੇਵਲ ਆਪਣੇ ਵਾਲਾਂ, ਜਾਂ ਆਪਣੀ ਪਿੱਠ ਨੂੰ ਧੋਣ ਲਈ ਮਦਦ ਦੀ ਲੋੜ ਹੁੰਦੀ ਹੈ। ਜੇ ਇਹ ਤੁਹਾਡੇ ਲਈ ਹੈ, ਤਾਂ ਉਹਨਾਂ ਨੂੰ ਆਪਣੇ ਆਪ ਨੂੰ ਧੋਣ ਲਈ ਨਿੱਜਤਾ ਦੇ ਦਿਓ, ਪਰ ਜਦੋਂ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਪੈਂਦੀ ਹੈ, ਤਾਂ ਉਨ੍ਹਾਂ ਦੇ ਨੇੜੇ ਹੋਵੋ ।
ਇਸ ਪ੍ਰਕ੍ਰਿਆ ਦਾ ਸਭ ਤੋਂ ਅਜੀਬ ਹਿੱਸਾ ਵੀ ਸਭ ਤੋਂ ਮਹੱਤਵਪੂਰਣ ਹੈ। ਉਹਨਾਂ ਦੇ ਜਣਨ ਅੰਗਾਂ ਨੂੰ ਧੋਣ ਵਿਚ ਮਦਦ ਕਰਕੇ ਸ਼ਾਵਰ ਪੂਰਾ ਕਰੋ।
ਇਕ ਵਾਰ ਪਾਣੀ ਬੰਦ ਹੋ ਗਿਆ, ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਬਹੁਤ ਜਲਦੀ ਠੰਡਾ ਹੋ ਸਕਦਾ ਹੈ। ਉਨ੍ਹਾਂ ਨੂੰ ਵੱਡੇ ਤੌਲੀਏ ਵਿਚ ਲਪੇਟੋ ਜਦੋਂ ਤੁਸੀਂ ਉਨ੍ਹਾਂ ਦੇ ਬਾਕੀ ਦੇ ਸਰੀਰ ਨੂੰ ਸੁੱਕਾਣ ਵਿਚ ਸਹਾਇਤਾ ਕਰ ਰਹੇ ਹੋਵੋ ।
ਲੋਸ਼ਨ ਜਾਂ ਕਰੀਮ ਲਗਾਓ ਜੋ ਉਹ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕੱਪੜੇ ਪਾਉਣ ਵਿੱਚ ਸਹਾਇਤਾ ਕਰੋ । ਖੜ੍ਹੇ ਹੋਣ ਤੋਂ ਪਹਿਲਾਂ ਗੈਰ-ਸਲਿੱਪ ਜੁੱਤੀਆਂ ਪਾਓ।
ਜੇ ਉਨ੍ਹਾਂ ਦੀ ਸ਼ਾਵਰ ਦੀ ਕੁਰਸੀ ਟੱਬ ਤੋਂ ਬਾਹਰ ਨਹੀਂ ਹੈ, ਤਾਂ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਨੂੰ ਟੋਆਇਟ ਉੱਤੇ ਬੈਠਾ ਕੇ ਸੁਕਾਔ ਅਤੇ ਕੱਪੜੇ ਪਾਓ, ਇਹ ਇਕ ਵਧੀਆ ਚੋਣ ਹੈ।
ਕਿਸੇ ਦੀ ਨਿਜੀ ਦੇਖਭਾਲ ਵਿਚ ਸਹਾਇਤਾ ਕਰਨਾ, ਜਿਵੇਂ ਸ਼ਾਵਰ ਦੇਣਾ, ਤੁਹਾਨੂੰ ਬੇਚੈਨ ਮਹਿਸੂਸ ਕਰਾ ਸਕਦਾ ਹੈ। ਤੁਸੀਂ ਅਭਿਆਸ ਅਤੇ ਦੇਖਭਾਲ ਲਈ ਇਸ ਵੀਡੀਓ ਵਰਗੇ ਸਾਧਨਾਂ ਦੀ ਮਦਦ ਲਈ ਅਭਿਆਸ ਦੇ ਨਾਲ ਆਪਣੇ ਹੁਨਰਾਂ ਵਿੱਚ ਵਿਸ਼ਵਾਸ ਪੈਦਾ ਕਰ ਸਕਦੇ ਹੋ।
ਵਧੇਰੇ ਦੇਖਭਾਲ ਕਰਨ ਵਾਲੇ ਸਹਾਇਤਾ ਅਤੇ ਸਰੋਤਾਂ ਲਈ, ਸਾਡੀ ਕੇਅਰਚੈਨਲ ਨੂੰ ਦੇਖਣਾ ਨਿਸ਼ਚਤ ਕਰੋ।