ਕਿਸੇ ਨੂੰ ਬਿਸਤਰੇ ਵਿਚ ਲਿਜਾਣ ਵਿਚ ਕਿਵੇਂ ਮਦਦ ਕੀਤੀ ਜਾਵੇ.
ਜਦੋਂ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਨੂੰ ਲੰਬੇ ਸਮੇਂ ਲਈ ਬਿਸਤਰੇ ‘ਤੇ ਰਹਿਣਾ ਪੈਂਦਾ ਹੈ, ਤੁਹਾਨੂੰ ਉਨ੍ਹਾਂ ਦੀ ਬਿਸਤਰੇ ਵਿਚ ਨਿੱਜੀ ਦੇਖਭਾਲ ਕਰਨੀ ਪੈ ਸਕਦੀ ਹੈ। ਕਿਸੇ ਦਾ ਬਿਸਤਰੇ ਵਿਚ ਘੁੰਮਣਾ ਥਕਾਵਟ ਵਾਲਾ ਹੋ ਸਕਦਾ ਹੈ ਅਤੇ ਤੁਸੀਂ ਸ਼ਾਇਦ ਆਪਣੇ ਆਪ ਨੂੰ ਜਾਂ ਉਸ ਵਿਅਕਤੀ ਨੂੰ ਦੁਖੀ ਕਰਨ ਤੋਂ ਡਰ ਸਕਦੇ ਹੋ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ। ਇਸ ਵੀਡੀਓ ਵਿਚ ਅਸੀਂ ਇਸ ਗੱਲ ਦੀ ਸਮੀਖਿਆ ਕਰਾਂਗੇ ਕਿ ਕਿਸੇ ਨੂੰ ਬਿਸਤਰੇ ਵਿਚ ਕਿਵੇਂ ਰੋਲ ਕਰਨਾ ਹੈ, ਕਿਸੇ ਨੂੰ ਬਿਸਤਰੇ ਤੋਂ ਕਿਵੇਂ ੳਪਰ ੳਠਾਉਣਾ ਹੈ ਅਤੇ ਕਿਸੇ ਨੂੰ ਬਿਸਤਰੇ ਦੇ ਪਾਸੇ ਕਿਵੇਂ ਬਿਠਾਇਆ ਜਾਵੇ ।
ਜਦੋਂ ਤੁਹਾਡਾ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਲੰਬੇ ਸਮੇਂ ਤੋਂ ਬੈੱਡ ’ਤੇ ਹੈ, ਤਾਂ ਤੁਹਾਨੂੰ ਉਨ੍ਹਾਂ ਨੂੰ ਨਿਜੀ ਦੇਖਭਾਲ ਬੈੱਡ ਤੇ ਦੇਣੀ ਚਾਹੀਦੀ ਹੈ।
ਕਿਸੇ ਦਾ ਬਿਸਤਰੇ ਤੇ ਘੁਮਾਉਣਾ ਥਕਾਵਟ ਭਰਿਆ ਹੋ ਸਕਦਾ ਹੈ ਅਤੇ ਤੁਸੀਂ ਆਪਣੇ ਆਪ ਨੂੰ ਅਤੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਦੁਖ ਦੇਣ ਤੋਂ ਡਰ ਸਕਦੇ ਹੋ।
ਇਸ ਵੀਡੀਓ ਵਿਚ ਅਸੀਂ ਦੇਖਾਂਗੇ ਕਿ ਕਿਵੇਂ ਕਿਸੇ ਵਿਅਕਤੀ ਨੂੰ ਬੈੱਡ ਤੇ ਘੁਮਾਇਆ ਜਾਂਦਾ ਹੈ, ਅਤੇ ਕਿਵੇਂ ਕਿਸੇ ਵਿਅਕਤੀ ਨੂੰ ਬੈੱਡ ਦੇ ਇਕ ਪਾਸੇ ਬਿਠਾਉਣਾ ਹੈ।
ਆਓ ਕੋਸ਼ਿਸ਼ ਕਰੀਏ।
ਪਹਿਲਾਂ, ਅਸੀਂ ਇਹ ਸਿੱਖਣ ਤੋਂ ਸ਼ੁਰੂ ਕਰਦੇ ਹਾਂ ਕਿ ਕਿਵੇਂ ਕਿਸੇ ਵਿਅਕਤੀ ਨੂੰ ਘੁਮਾਉਣਾ ਹੈ ਜੇ ਉਹ ਆਪਣੇ ਆਪ ਇਹ ਨਾ ਕਰ ਸਕਣ।
ਉਨ੍ਹਾਂ ਦੇ ਗੋਢਿਆਂ ਨੂੰ ਮੋੜ ਕੇ ਸ਼ੁਰੂਆਤ ਕਰੋ ਤਾਂ ਜੋ ਉਨ੍ਹਾਂ ਦੇ ਪੈਰ ਬੈੱਡ ਤੇ ਇਸ ਤਰ੍ਹਾਂ ਸਮਤਲ ਹੋਣ।
ਅੱਗੇ, ਤੁਹਾਨੂੰ ਇਹ ਨਿਸ਼ਚਤ ਕਰਨ ਦੀ ਜ਼ਰੂਰਤ ਹੋਏਗੀ ਕਿ ਉਨ੍ਹਾਂ ਦੀ ਬਾਂਹ ਅਜਿਹੀ ਸਥਿਤੀ ਵਿੱਚ ਹੈ ਜਿੱਥੇ ਇਹ ਰਸਤੇ ਵਿੱਚ ਨਹੀਂ ਹੋਏਗੀ ਜਾਂ ਜ਼ਖਮੀ ਨਹੀਂ ਹੋਏਗੀ।. ਬਾਂਹ ਉਸ ਪਾਸੇ ਰੱਖੋ ਜਿਸ ਤਰ੍ਹਾਂ ਤੁਸੀਂ ਉਨ੍ਹਾਂ ਦੀ ਛਾਤੀ ‘ਤੇ ਘੁੰਮ ਰਹੇ ਹੋ ਅਤੇ ਉਨ੍ਹਾਂ ਦੀ ਬਾਂਹ ਉਸ ਪਾਸੇ ਰੱਖੋ ਜਿਸ ਪਾਸੇ ਉਹ ਘੁੰਮ ਰਹੇ ਹਨ ਉਨ੍ਹਾਂ ਦੇ ਸਾਹਮਣੇ, ਇਸ ਤਰ੍ਹਾਂ।
ਆਪਣੀ ਪਿੱਠ ਨੂੰ ਸਿੱਧਾ ਕਰਕੇ ਖੜ੍ਹੇ ਹੋ ਜਾਓ, ਗੋਡਿਆਂ ਨੂੰ ਥੋੜ੍ਹਾ ਝੁਕਾਓ ਅਤੇ ਤੁਹਾਡੇ ਪੈਰ ਤੁਹਾਡੇ ਮੋਡਿਆਂ ਦੀ ਚੌੜਾਈ ਦੇ ਬਰਾਬਰ ਹੋਣ। ਇਸ ਨਾਲ ਇਹ ਯਕੀਨੀ ਹੋਣ ਵਿਚ ਮਦਦ ਮਿਲੇਗੀ ਕਿ ਤੁਹਾਨੂੰ ਦੁੱਖ ਨਹੀਂ ਪਹੁੰਚੇਗਾ।
ਇਕ ਹੱਥ ਦੇਖਭਾਲ ਪ੍ਰਾਪਤ ਕਰਤਾ ਦੇ ਕੁਲ੍ਹੇ ਜਾਂ ਗੋਡੇ ਤੇ ਅਤੇ ਇਕ ਹੱਥ ਉਨ੍ਹਾਂ ਦੇ ਮੋਡਿਆਂ ਦੇ ਪਿੱਛੇ ਹੋਵੇ, ਸਾਵਧਾਨੀ ਨਾਲ ਉਨ੍ਹਾਂ ਨੂੰ ਉਨ੍ਹਾਂ ਪਾਸੇ ਘੁਮਾਓ।
ਦੇਖਭਾਲ ਪ੍ਰਾਪਤ ਕਰਤਾ ਨੂੰ ਘੁਮਾਓ ਅਤੇ ਉਨ੍ਹਾਂ ਨੂੰ ਹਰ ਦੋ ਘੰਟੇ ਬਾਅਤ ਹਿਲਾਉਣਾ ਬੈੱਡ ਤੇ ਜ਼ਖ਼ਮ ਨਾ ਹੋਣ ਤੋਂ ਬਚਾਉਣ ਦਾ ਸਭ ਤੋਂ ਬਿਹਤਰ ਤਰੀਕਾ ਹੈ। ਤੁਸੀਂ ਉਨ੍ਹਾਂ ਨੂੰ ਆਰਾਮ ਦੇਣ ਲਈ ਉਨ੍ਹਾਂ ਦੇ ਪਿੱਛੇ ਜਾਂ ਥੱਲੇ ਸਿਰਹਾਣੇ ਰੱਖ ਸਕਦੇ ਹੋ।
ਕਈ ਵਾਰ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਬੈੱਡ ਤੋਂ ਹੇਠਾਂ ਆ ਜਾਂਦਾ ਹੈ ਅਤੇ ਉਸਨੂੰ ਬੇਆਰਾਮੀ ਹੋ ਜਾਂਦੀ ਹੈ। ਆਓ ਉਨ੍ਹਾਂ ਨੂੰ ਕਿਵੇਂ ਬੈੱਡ ਤੇ ਉਤਸ਼ਾਹਿਤ ਕਰਨਾ ਹੈ ਬਾਰੇ ਗੱਲ ਕਰੀਏ।
ਇਹ ਦੋ ਵਿਅਕਤੀਆਂ ਨਾਲ ਕਰਨਾ ਸੌਖਾ ਹੈ। ਜੇ ਤੁਹਾਡੇ ਕੋਲ ਹਸਪਤਾਲ ਵਾਲਾ ਬੈੱਡ ਹੈ ਤਾਂ ਤੁਸੀਂ ਬੈੱਡ ਨੂੰ ਝੁਕਾ ਸਕਦੇ ਹੋ ਤਾਂ ਜੋ ਸਿਰ ਪੈਰਾਂ ਤੋਂ ਥੱਲੇ ਹੋਵੇ। ਇਹ ਵੀ ਮਦਦ ਕਰਦਾ ਹੈ।
ਤੋਲੀਏ, ਚਾਦਰ ਜਾਂ ਵਾਟਰ ਪਰੂਫ ਬੈੱਡ ਪੈਡ ਉਨ੍ਹਾਂ ਦੇ ਥੱਲੇ ਕੁਲ੍ਹੇ ਦੇ ਰੱਖ ਕੇ ਸ਼ੁਰੂਆਤ ਕਰੋ ਅਤੇ ਸਿਰਹਾਣਾ ਜੇ ਕੋਈ ਹੋਵੇ ਹਟਾ ਦਿਓ ਜੋ ਦੇਖਭਾਲ ਪ੍ਰਾਪਤ ਕਰਤਾ ਵਰਤੋਂ ਕਰ ਰਿਹਾ ਹੋਵੇ।
ਉਨ੍ਹਾਂ ਦੇ ਹਰੇਕ ਪਾਸੇ ਇਕ ਵਿਅਕਤੀ ਦੇ ਨਾਲ, ਕੱਪੜੇ ਨੂੰ ਉਨ੍ਹਾਂ ਦੇ ਸਰੀਰ ਦੇ ਨੇੜੇ ਰੱਖੋ ਜਿਵੇਂ ਤੁਸੀਂ ਕਰ ਸਕੋ ਅਤੇ ਕੱਪੜੇ ਨੂੰ ਹੈਂਡਲ ਵਜੋਂ ਵਰਤ ਸਕਦੇ ਹੋ।
ਬੈੱਡ ਦੇ ਸਾਹਮਣੇ ਆਪਣੇ ਗੋਡਿਆਂ ਨੂੰ ਬੈੱਡ ਦੇ ਪੈਰਾਂ ਨੇੜੇ ਕਰਕੇ ਖੜ੍ਹੇ ਹੋਵੋ ਅਤੇ ਤੁਹਾਡੀਆਂ ਲੱਤਾਂ ਬੈੱਡ ਦੇ ਸਿਰੇ ਨਾਲ ਹੋਣ। ਆਪਣਾ ਜਿਆਦਾਤਰ ਭਾਰ ਮੁੜੇ ਹੋਏ ਗੋਡਿਆਂ ਤੇ ਰੱਖੋ, ਇਸ ਤਰ੍ਹਾਂ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਤੁਹਾਡੀ ਮਦਦ ਕਰ ਸਕਦਾ ਹੈ, ਤਾਂ ਉਨ੍ਹਾਂ ਦੇ ਗੋਡੇ ਮੋੜੋ ਅਤੇ ਉਨ੍ਹਾਂ ਦੇ ਪੈਰ ਬੈਡ ’ਤੇ ਸਮਤਲ ਕਰੋ।
ਗਿਣਤੀ ਕਰਨਾ ਚੰਗਾ ਹੈ ਤਾਂ ਜੋ ਸਾਰੇ ਕੰਮ ਇਕ ਹੀ ਸਮੇਂ ’ਚ ਹੋਣ।
ਇਸ ਲਈ, ਤਿੰਨ ਗਿਣਨ ਦੇ ਨਾਲ ਹੀ, ਤੁਸੀਂ ਅਤੇ ਮਦਦ ਕਰਨ ਵਾਲਾ ਵਿਅਕਤੀ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਬੈੱਡ ਤੇ ਲਿਟਾ ਸਕਦੇ ਹੋ। ਜਦੋਂ ਤੁਸੀਂ ਇਹ ਕਰ ਦਿਓ, ਆਪਣਾ ਭਾਰ ਦੂਸਰੇ ਗੋਡਿਆਂ ’ਤੇ ਪਾ ਦਿਓ ਤਾਂ ਜੋ ਤੁਸੀਂ ਆਪਣਾ ਸਰੀਰ ਹਿਲਾ ਸਕੋ ਅਤੇ ਜਿਆਦਾ ਤਣਾਅ ਨਾ ਹੋਵੇ।, ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਉਸ ਦੇ ਪੈਰਾਂ ਨੂੰ ਥੱਲੇ ਧਕੇਲਣਾ ਵੀ ਉਤਸ਼ਾਹਿਤ ਕਰਨ ਵਿਚ ਮਦਦ ਕਰਦਾ ਹੈ।
ਆਓ ਇਸ ਨੂੰ ਹੌਲੀ ਕਰੀਏ ਅਤੇ ਤੁਹਾਨੂੰ ਦੁਬਾਰਾ ਦਿਖਾਈਏ ਤਾਂ ਜੋ ਤੁਸੀਂ ਸਚਮੁਚ ਇਸ ਗਤੀ ਨੂੰ ਦੇਖ ਸਕੋ।
ਜੇ ਤੁਸੀਂ ਦਰਦ ਮਹਿਸੂਸ ਕਰ ਰਹੇ ਹੋਵੋ, ਗਾਰਬੇਜ ਬੈਗ ਉਨ੍ਹਾਂ ਦੇ ਥੱਲੇ ਰੱਖਣ ਦੀ ਕੋਸ਼ਿਸ਼ ਕਰੋ। ਇਹ ਉਨ੍ਹਾਂ ਨੂੰ ਥੋੜ੍ਹਾ ਜਿਹਾ ਆਸਾਨ ਬਨਾਉਣ ਵਿਚ ਮਦਦ ਕਰੇਗਾ। ਸਿਰਫ ਇਸ ਨੂੰ ਬਾਅਦ ਵਿਚ ਕੱਢਣਾ ਯਕੀਨੀ ਕਰੋ ਤਾਂ ਜੋ ਇਸ ਨਾਲ ਪਸੀਨਾ ਨਾ ਬਣੇ ਜੋ ਕਿ ਧੱਫੜ ਅਤੇ ਜ਼ਖ਼ਮ ਦਾ ਕਾਰਣ ਬਣਦੇ ਹਨ।
ਦੇਖਭਾਲ ਪ੍ਰਾਪਤ ਕਰਤਾ ਦੀ ਮਦਦ ਲਈ ਉਨ੍ਹਾਂ ਨੂੰ ਬੈੱਡ ਤੇ ਇਕ ਪਾਸੇ ਬਿਠਾਓ, ਉਨ੍ਹਾਂ ਨੂੰ ਬੈੱਡ ਦੇ ਕਿਨਾਰੇ ਕੋਲ ਲਿਟਾ ਕੇ ਸ਼ੁਰੂਆਤ ਕਰੋ।
ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋਵੋ, ਆਪਣੀ ਪਿੱਠ ਨੂੰ ਸਿੱਧਾ ਰੱਖਣ ਨਾਲ ਅਤੇ ਗੋਡੇ ਨੂੰ ਥੋੜ੍ਹਾਂ ਜਿਹਾ ਮੋੜੋ ਅਤੇ ਇਕ ਬਾਂਹ ਉਨ੍ਹਾਂ ਦੇ ਮੋਢਿਆਂ ਦੇ ਥੱਲੇ ਅਤੇ ਇਕ ਹੱਥ ਗੋਡਿਆਂ ਤੋਂ ਥੋੜੀ ਦੂਰ ਇਸ ਤਰ੍ਹਾਂ ਰੱਖੋ।
ਹੌਲੀ ਜਿਹੀ ਚੁੱਕੋ ਅਤੇ ਬਾਂਹ ਨੂੰ ਉਨ੍ਹਾਂ ਦੇ ਮੋਡਿਆਂ ਦੇ ਅੰਦਰ ਧਕੇਲੋ ਅਤੇ ਖਿੱਚੋ ਅਤੇ ਹੱਥ ਨਾਲ ਧੁਰੀ ਤੇ ਉਨ੍ਹਾਂ ਦੇ ਗੋਡਿਆਂ ਨੂੰ ਘੁਮਾਓ।
ਦੁਬਾਰਾ, ਇਹ ਇਕ ਤੇਜ਼ ਗਤੀ ਹੈ ਇਸ ਲਈ ਇਸ ਨੂੰ ਹੌਲੀ ਗਤੀ ਨਾਲ ਦੇਖਦੇ ਹਾਂ।
ਉਨ੍ਹਾਂ ਨੂੰ ਖੜ੍ਹੇ ਹੋਣ ਵਿਚ ਮਦਦ ਕਰਨ ਤੋਂ ਪਹਿਲਾਂ, ਹਮੇਸ਼ਾ ਦੇਖਭਾਲ ਪ੍ਰਾਪਤ ਕਰਤਾ ਦਾ ਕੁਝ ਸਮੇਂ ਲਈ ਬਿਠਾਉਣਾ ਚੰਗਾ ਹੈ ਤਾਂ ਜੋ ਉਨ੍ਹਾਂ ਨੂੰ ਇਕ ਸਥਿਤੀ ਚੋਂ ਬਦਲਣ ਨਾਲ ਤੇਜੀ ਨਾਲ ਚੱਕਰ ਨਾ ਆ ਜਾਣ।
ਜਦੋਂ ਤੁਸੀਂ ਕਿਸੇ ਦੀ ਬੈੱਡ ਤੇ ਮਦਦ ਕਰਦੇ ਹੋ, ਬੈੱਡ ਨੂੰ ਆਪਣੀ ਕਮਰ ਦੀ ਉਚਾਈ ਜਿੰਨਾ ਰੱਖਣ ਦੀ ਕੋਸ਼ਿਸ਼ ਕਰੋ, ਇਸ ਨਾਲ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਨੂੰ ਸੱਟ ਲੱਗਣ ਤੋਂ ਬਚਾਵ ਹੁੰਦਾ ਹੈ।
ਜੇ ਕੋਈ ਵਿਅਕਤੀ ਨੂੰ ਬੈੱਡ ਤੇ ਜਿਆਦਾ ਮਦਦ ਦੀ ਲੋੜ ਹੋਵੇ ਅਤੇ ਉਹ ਹਸਪਤਾਲ ਵਾਲਾ ਬੈੱਡ ਕਿਰਾਏ ਤੇ ਜਾਂ ਖਰੀਦਣ ਦੇ ਯੋਗ ਹੋਣ ਤਾਂ ਉਨ੍ਹਾਂ ਦੀ ਦੇਖਭਾਲ ਕਰਨਾ ਜਿਆਦਾ ਸੁਰੱਖਿਅਤ ਅਤੇ ਆਸਾਨ ਹੋ ਜਾਂਦਾ ਹੈ। ਤੁਸੀਂ ਹਸਪਤਾਲ ਬੈੱਡ ਆਪਣੇ ਸਥਾਨਕ ਸਿਹਤ ਏਕੀਕਰਣ ਜਾਂ ਹੈਲਥ ਸਟੋਰ ਦੀ ਮਦਦ ਨਾਲ ਕਿਰਾਏ ਤੇ ਲੈ ਸਕਦੇ ਹੋ।
ਕਿਸੇ ਨੂੰ ਬੈੱਡ ਤੋਂ ਦੂਸਰੇ ਪਾਸੇ ਲੈ ਕੇ ਜਾਣਾ ਅਭਿਆਸ ਨਾਲ ਸੌਖਾ ਹੋ ਜਾਂਦਾ ਹੈ, ਪਰੰਤੂ ਇਸ ਵੀਡੀਓ ਵਿਚ ਦਿੱਤੇ ਨੁਕਤਿਆਂ ਨਾਲ ਜਦੋਂ ਤੁਸੀਂ ਇਹ ਕਰ ਰਹੇ ਹੋਵੋ ਤਾਂ ਤੁਹਾਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰਦੇ ਹਨ ਅਤੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਸੱਟ ਲੱਗਣ ਤੋਂ ਬਚਾਉਂਦੇ ਹਨ।
ਇਸ ਤਰ੍ਹਾਂ ਦੀਆਂ ਦੇਖਭਾਲ ਕਰਤਾ ਲਈ ਬਣਾਈਆਂ ਹੋਰ ਵੀਡੀਓ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ।