ਬਿਸਤਰੇ ਤੇ ਇਸ਼ਨਾਨ ਕਿਵੇਂ ਦੇਣਾ ਹੈ
ਨਹਾਉਣ ਨਾਲ ਚਮੜੀ ਤੰਦਰੁਸਤ ਰਹਿੰਦੀ ਹੈ ਅਤੇ ਲਾਗਾਂ ਤੋਂ ਬਚਾਅ ਹੋ ਸਕਦਾ ਹੈ। ਜ਼ਖਮਾਂ ਅਤੇ ਧੱਫੜਾਂ ਦੀ ਭਾਲ ਲਈ ਚਮੜੀ ਦੀ ਜਾਂਚ ਕਰਨ ਦਾ ਇਹ ਚੰਗਾ ਸਮਾਂ ਹੈ। ਨਹਾਉਣਾ ਤੁਹਾਡੇ ਅਜ਼ੀਜ਼ ਨੂੰ ਤਾਜ਼ਾ ਅਤੇ ਸਾਫ ਮਹਿਸੂਸ ਕਰਨ ਵਿਚ ਵੀ ਮਦਦ ਕਰਦਾ ਹੈ। ਉਹ ਵਿਅਕਤੀ ਜੋ ਚੰਗੀ ਤਰ੍ਹਾਂ ਨਹੀਂ ਚਲ ਸਕਦਾ ਜਾਂ ਜੋ ਬਿਲਕੁਲ ਨਹੀਂ ਚਲ ਸਕਦਾ ਉਸਨੂੰ ਬਿਸਤਰੇ ਤੇ ਨਹਾਉਣ ਦੀ ਜ਼ਰੂਰਤ ਹੈ ।ਤੁਸੀਂ ਉਸ ਵਿਅਕਤੀ ਦੀ ਦੇਖਭਾਲ ਕਰ ਸਕਦੇ ਹੋ ਜਿਸ ਨੂੰ ਸਵੈ-ਦੇਖਭਾਲ ਲਈ ਥੋੜ੍ਹੇ ਸਮੇਂ ਲਈ ਤਕਲੀਫ ਹੈ ਕਿਉਂਕਿ ਉਹ ਬਿਮਾਰੀ ਜਾਂ ਸਰਜਰੀ ਤੋਂ ਠੀਕ ਹੋ ਰਿਹਾ ਹੈ ।ਜਾਂ ਤੁਸੀਂ ਕਿਸੇ ਬਜ਼ੁਰਗ ਵਿਅਕਤੀ ਦੀ ਦੇਖਭਾਲ ਕਰ ਰਹੇ ਹੋਵੋਗੇ ਜਿਸ ਨੂੰ ਯਾਦਦਾਸ਼ਤ ਦੀਆਂ ਸਮੱਸਿਆਵਾਂ ਹਨ। ਉਸ ਵਿਅਕਤੀ ਨੂੰ ਸ਼ਾਇਦ ਕਿਵੇਂ ਨਹਾਉਣਾ ਹੈ ਯਾਦ ਨਹੀਂ।ਜਾਂ ਤੁਸੀਂ ਉਸ ਵਿਅਕਤੀ ਦੀ ਦੇਖਭਾਲ ਕਰ ਸਕਦੇ ਹੋ ਲੰਬੇ ਸਮੇਂ ਤੋਂ ਹਿੱਲ ਨਹੀਂ ਸਕਦਾ ਹੈ, ਜਿਵੇਂ ਕਿ ਇਕ ਵਿਅਕਤੀ ਜਿਸ ਨੂੰ ਅਧਰੰਗ ਹੈ। ਨਹਾਉਣ ਵੇਲੇ ਇਸ ਵਿਅਕਤੀ ਨੂੰ ਤੁਹਾਡੀ ਦੇਖਭਾਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਏਗੀ। ਇਸ ਛੋਟੀ ਜਿਹੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਬਿਸਤਰੇ ਤੇ ਇਸ਼ਨਾਨ ਕਿਵੇਂ ਦੇਣਾ ਹੈ।
ਦੇਖਭਾਲ ਕਰਤਾ ਵਜੋਂ, ਤੁਹਾਨੂੰ ਕਿਸੇ ਨੂੰ ਨਹਾਉਣਾ ਪੈ ਸਕਦਾ ਹੈ ਜੋ ਬਿਸਤਰੇ ਤੋਂ ਨਹੀਂ ਉਠ ਸਕਦਾ।
ਇਹ ਥੋੜ੍ਹਾ ਖਰਾਬ ਹੋ ਸਕਦਾ ਹੈ-ਪਰ ਅਜਿਹਾ ਜਰੂਰੀ ਨਹੀਂ ਹੈ
ਇਸ ਛੋਟੀ ਜਿਹੀ ਵੀਡੀਓ ਵਿਚ ਅਸੀਂ ਤੁਹਾਨੂੰ ਬਿਸਤਰੇ ਤੇ ਕਿਵੇਂ ਨਹਾਉਣ ਬਾਰੇ ਦਿਖਾਵਾਂਗੇ।
ਅਸੀਂ ਕਾਰਜਾਂ ਨੂੰ ਹੇਠ ਦਿੱਤੇ ਨੁਕਤਿਆਂ ਨਾਲ ਆਸਾਨੀ ਨਾਲ ਕਰ ਸਕਦੇ ਹਾਂ ਤਾਂ ਜੋ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਸਾਫ ਅਤੇ ਇਨਫੈਕਸ਼ਨ ਤੋਂ ਮੁਕਤ ਰਹੇ।
ਆਓ ਸ਼ੁਰੂ ਕਰੀਏ। ਇਥੇ ਸਾਨੂੰ ਚਾਹੀਦੇ ਹਨ:
ਉਨ੍ਹਾਂ ਦੇ ਮਨਪਸੰਦੀਦਾ ਸਾਬਣ ਜਾਂ ਕਲੀਨੇਜਰ। ਅਸੀਂ ਤੁਹਾਨੂੰ ਵਧੀਆ ਚੀਜ ਇਸਤੇਮਾਲ ਕਰਨ ਬਾਰੇ ਸਲਾਹ ਦਿੰਦੇ ਹਾਂ।
ਸਾਫ ਕੱਪੜੇ ਅਤੇ ਤੋਲੀਏ। ਇਸ ਮਾਮਲੇ ਚ ਹਰ ਇਕ ਦਾ ਕੁਝ-ਕੁਝ ਹੋਣਾ ਬਿਹਤਰ ਹੈ।
ਚਮੜੀ ਨੂੰ ਸੁਰੱਖਿਅਤ ਕਰਨ ਲਈ ਕ੍ਰੀਮ ਜਾਂ ਲੋਸ਼ਨ ਜੋ ਉਹ ਚਾਹੁੰਣ।
ਦੋ ਧੋਣ ਵਾਲੇ ਭਾਂਡੇ ਜਾਂ ਵੱਡੀਆਂ ਕਟੋਰੀਆਂ:
ਇਕ ਧੋਣ ਲਈ ਅਤੇ ਦੂਸਰੀ ਸਾਫ ਕਰਨ ਲਈ।
ਅਤੇ ਇਕ ਵਾਟਰ ਪਰੂਫ ਬੈਡ ਪੈਡ। ਜੇ ਤੁਹਾਡੇ ਕੋਲ ਬੈਡ ਪੈਡ ਨਹੀਂ ਹੈ ਤਾਂ ਇਕ ਕੂੜੇ ਵਾਲਾ ਬੈਗ ਵੀ ਚੰਗਾ ਕੰਮ ਕਰੇਗਾ।
ਸ਼ੁਰੂ ਕਰਨ ਤੋਂ ਪਹਿਲਾਂ, ਇਥੇ ਕੁਝ ਚੀਜ਼ਾਂ ਨੂੰ ਦਿਮਾਗ ਵਿਚ ਰੱਖਣ ਦੀ ਲੋੜ ਹੈ।
ਤੁਸੀਂ ਗਰਮ ਪਾਣੀ ਨਾਲ ਸ਼ੁਰੂ ਕਰ ਸਕਦੇ ਹੋ ਕਿਉਂਕਿ ਇਹ ਕਟੋਰੀ ਵਿਚ ਜਲਦੀ ਠੰਢਾ ਹੋ ਜਾਂਦਾ ਹੈ। ਤੁਸੀਂ ਪਾਣੀ ਦਾ ਤਾਪਮਾਨ ਵਰਤੋਂ ਯੋਗ ਯਕੀਨੀ ਬਨਾਉਣ ਲਈ ਆਪਣੀ ਸੱਜੀ ਕੂਹਨੀ ਨਾਲ ਜਾਂਚ ਕਰ ਸਕਦੇ ਹੋ।
ਹਲਕੇ ਕੰਬਲ ਜਾਂ ਤੋਲੀਏ ਨਾਲ ਨਾ ਧੋਣ ਵਾਲੇ ਅੰਗਾਂ ਨੂੰ ਢਕਣਾ ਯਕੀਨੀ ਕਰੋ। ਇਸ ਨਾਲ ਦੇਖਭਾਲ ਪ੍ਰਾਪਤ ਕਰਤਾ ਨੂੰ ਨਿੱਘ ਮਿਲੇਗਾ ਅਤੇ ਇਹ ਕਿਰਿਆ ਤੁਹਾਡੇ ਦੋਵਾਂ ਲਈ ਘੱਟ ਖਰਾਬ ਲੱਗਣ ਵਿਚ ਮਦਦ ਕਰੇਗੀ।
ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਉਨ੍ਹਾਂ ਦੀ ਚਮੜੀ ਦੇ ਖੁਲ੍ਹੇ ਖੇਤਰਾਂ, ਧੱਫੜ ਜਾਂ ਲਾਲ ਖੇਤਰਾਂ ਦੀ ਜਾਂਚ ਕਰੋ ਜੋ ਕਿ ਦਬਾਅ ਦਾ ਕਾਰਨ ਹੋ ਸਕਦੇ ਹਨ ਕਿਉਂਕਿ ਇਸ ਨਾਲ ਗੰਭੀਰ ਇਨਫੈਕਸ਼ਨ ਹੋ ਸਕਦੇ ਹਨ।
ਜੇ ਤੁਸੀਂ ਬੈਡ ਬਾਥ ਦੇਣ ਦੌਰਾਨ ਖੂਨ ਜਾਂ ਸਰੀਰਕ ਤਰਲ ਪਦਾਰਥ ਦੇ ਸੰਪਰਕ ਵਿਚ ਆਉਂਦੇ ਹੋ ਤਾਂ ਡਿਸਪੋਜੇਬਲ ਦਸਤਾਨੇ ਪਾਉਣਾ ਯਕੀਨੀ ਕਰੋ।
ਜਿੰਨਾ ਉਹ ਵਿਅਕਤੀ ਕਰ ਸਕਣ ਉਹ ਕਰਨ ਲਈ ਦੇਖਭਾਲ ਪ੍ਰਾਪਤ ਕਰਤਾ ਨੂੰ ਉਤਸ਼ਾਹਿਤ ਕਰੋ। ਕਈ ਵਾਰ ਉਨ੍ਹਾਂ ਨੂੰ ਧੋਣ ਵਾਲੇ ਕੱਪੜੇ ਸੌਂਪ ਕੇ ਉਨ੍ਹਾਂ ਨੂੰ ਆਪਣੇ ਆਪ ਧੋਣ ਲਈ ਕਹੋ।
ਅਤੇ ਹਰ ਵਾਰ ਦੀ ਤਰ੍ਹਾਂ, ਕੋਈ ਵੀ ਅਸਾਧਾਰਨ ਚੀਜ਼ ਨੂੰ ਸਿਹਤ ਸੰਭਾਲ ਪੇਸ਼ੇਵਰ ਨੂੰ ਜਾਣੂ ਕਰਵਾਓ।
ਹੁਣ ਅਸੀਂ ਸ਼ੁਰੂ ਕਰਦੇ ਹਾਂ।
ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵਾਟਰ ਪਰੂਫ ਬੈਡ ਪੈਡ ਪਹਿਨਾ ਕੇ ਸ਼ੁਰੂਆਤ ਕਰੋ। ਜੇ ਤੁਸੀਂ ਕੂੜੇ ਵਾਲੇ ਬੈਗ ਦਾ ਇਸਤਮੇਲਾ ਕਰ ਰਹੇ ਹੋ, ਤਾਂ ਇਕ ਤੋਲੀਆ ਇਸ ਦੇ ਉਪਰ ਰੱਖੋ ਤਾਂ ਜੋ ਇਹ ਪਾਣੀ ਸੁਕਾ ਦੇਵੇ ਅਤੇ ਉਨ੍ਹਾਂ ਦੀ ਚਮੜੀ ਨੂੰ ਪਲਾਸਟਿਕ ਤੋਂ ਬਚਾਇਆ ਜਾ ਸਕੇ।
ਹੁਣ ਅਸੀਂ ਕਰਨਾ ਹੈ, ਧੋਣਾ, ਸਾਫ ਕਰਨਾ, ਅਤੇ ਸੁਕਾਉਣਾ।
ਇਥੇ ਅਸੀਂ ਕਿਵੇਂ ਕਰਦੇ ਹਾਂ।
ਇਕ ਕੱਪੜੇ ਨਾਲ, ਸਾਬਣ ਵਾਲਾ ਪਾਣੀ ਧੋਣ ਲਈ ਵਰਤੋ।
ਹੱਥ ਦੇ ਚਾਰੇ ਪਾਸੇ ਇਸ ਤਰ੍ਹਾਂ ਕੱਪੜਾ ਲਪੇਟਣਾ ਮਦਦਗਾਰ ਹੋ ਸਕਦਾ ਹੈ, ਪਰ ਤੁਹਾਨੂੰ ਇਹ ਕਰਨ ਦੀ ਲੋੜ ਨਹੀਂ।
ਤਾਜ਼ਾ ਕੱਪੜੇ, ਪਾਣੀ ਦੀ ਵਰਤੋਂ ਨਾਲ ਸਾਫ ਕਰੋ।
ਹਰ ਖੇਤਰ ਨੂੰ ਤੋਲੀਏ ਜਾਂ ਚਿਹਰੇ ਦੇ ਕੱਪੜੇ ਨਾਲ ਸੁਕਾ ਕੇ ਸਮਾਪਤ ਕਰੋ।
ਅਸੀਂ ਉਨ੍ਹਾਂ ਦੇ ਚਿਹਰੇ ਨੂੰ ਸਾਫ ਕਰਨ ਤੋਂ ਸ਼ੁਰੂਆਤ ਕਰਦੇ ਹਾਂ।
ਨਰਮ ਰਹਿਣਾ ਯਾਦ ਰੱਖੋ। ਚਿਹਰੇ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ ਇਸ ਲਈ ਕਠੋਰ ਸਾਬਣ ਤੋਂ ਬਚੋ ਅਤੇ ਕੋਮਲ ਸਾਫ ਕਰਨ ਵਾਲੇ ਜਾਂ ਕੇਵਲ ਪਾਣੀ ਦੀ ਵਰਤੋਂ ਕਰੋ।
ਜਦੋਂ ਅੰਗਾਂ ਨੂੰ ਧੋਣਾ ਹੋਵੇ, ਕਿਸੇ ਹੋਰ ਕੱਪੜੇ ਨੂੰ ਸਾਫ ਪਾਣੀ ਨਾਲ ਸਾਫ ਕਰਨ ਲਈ ਬਦਲੋ।
ਫਿਰ ਤੋਲੀਏ ਜਾਂ ਸਾਫ ਕੱਪੜੇ ਨਾਲ ਸੁਕਾਓ।
ਇਕ ਵਾਰ ਤੁਸੀਂ ਇਸ ਤਕਨੀਕ ਨੂੰ ਕਰਦੇ ਹੋ ਤਾਂ ਬਾਕੀ ਬਚੇ ਨਾਲ ਜਾਣ ਲਈ ਇਹ ਚੰਗਾ ਹੈ।
ਅੱਗੇ, ਅਸੀਂ ਦੇਖਭਾਲ ਪ੍ਰਾਪਤ ਕਰਤਾ ਦੀ ਗਰਦਨ, ਛਾਤੀ, ਪੇਟ, ਬਾਂਹ ਅਤੇ ਹੱਥਾਂ ਨੂੰ ਧੋਣ ਵਿਚ ਮਦਦ ਕਰਾਂਗੇ।
ਕਿਸੇ ਚਮੜੀ ਦੀਆਂ ਤਿਹਾਂ ਜਾਂ ਛਾਤੀ ਦੇ ਨੇੜੇ ਜਿਆਦਾ ਧਿਆਨ ਦਿਓ ਕਿ ਉਹ ਚੰਗੀ ਤਰ੍ਹਾਂ ਸੁੱਕ ਗਏ ਹਨ।
ਬਿਸਤਰੇ ਤੱਕ ਸੀਮਿਤ ਰਹਿਣਾ ਚਮੜੀ ਲਈ ਮੁਸ਼ਕਿਲ ਹੋ ਸਕਦਾ ਹੈ, ਇਸ ਲਈ ਰਗੜਣ ਦੀ ਬਜਾਇ ਚਮੜੀ ਨੂੰ ਸੁੱਕਾ ਰੱਖਣਾ ਯਕੀਨੀ ਕਰੋ- ਇਸ ਤਰ੍ਹਾਂ।
ਹੁਣ- ਆਓ ਉਨ੍ਹਾਂ ਦੀਆਂ ਲੱਤਾਂ ਅਤੇ ਪੈਰੇ ਧੋਵੋ।
ਯਕੀਨੀ ਕਰੋ ਕਿ ਪੈਰਾਂ ਦੀਆਂ ਉਂਗਲਾਂ ਵਿਚੋਂ ਦੀ ਚੰਗੀ ਤਰ੍ਹਾਂ ਸੁੱਕੀਆਂ ਹੋਣ ਤਾਂ ਜੋ ਫੰਗਲ ਇਨਫੈਕਸ਼ਨ ਅਤੇ ਚਮੜੀ ਦੇ ਰੋਗਾਂ ਤੋਂ ਬਚਿਆ ਜਾ ਸਕੇ।
ਹੁਣ, ਅਸੀਂ ਆਖਰੀ ਹਿੱਸੇ ਤੇ ਪਹੁੰਚ ਗਏ ਹਾਂ।
ਕਿਸੇ ਦੇ ਨਿਜੀ ਅੰਗਾਂ ਨੂੰ ਧੋਣ ਵਿਚ ਮਦਦ ਕਰਨਾ ਸਚਮੁਚ ਅਸੁਵਿਧਾਜਨਕ ਕੰਮ ਹੈ, ਪਰ ਇਨਫੈਕਸ਼ਨ ਤੋਂ ਬਚਣ ਲਈ ਇਸ ਖੇਤਰ ਦੀ ਸਫਾਈ ਠੀਕ ਤਰ੍ਹਾਂ ਕਰਨੀ ਬਹੁਤ ਜਰੂਰੀ ਹੈ ਜੋ ਕਿ ਹਸਪਤਾਲ ਜਾਣ ਦਾ ਕਾਰਨ ਬਣ ਸਕਦੇ ਹਨ।
ਸਾਫ ਕੱਪੜੇ ਨਾਲ ਉਨ੍ਹਾਂ ਦੇ ਨਿਜੀ ਅੰਗਾਂ ਨੂੰ ਅਗਿਓਂ ਦੀ ਸਾਫ ਕਰਨਾ ਸ਼ੁਰੂ ਕਰੋ, ਹਮੇਸ਼ਾ ਕੰਮ ਅੱਗੇ ਤੋਂ ਪਿੱਛੇ ਨੂੰ ਕਰੋ।
ਜਦੋਂ ਤੁਸੀਂ ਅਗਿਓਂ ਦੀ ਧੋਣਾ ਸਮਾਪਤ ਕਰ ਦਿੰਦੇ ਹੋ, ਵਰਤੇ ਹੋਏ ਸਾਫ ਕੱਪੜੇ ਨੂੰ ਹਟਾ ਦਿਓ ਅਤੇ ਉਨ੍ਹਾਂ ਨੂੰ ਆਪਣੇ ਪਾਸੇ ਘੁੰਮਣ ਵਿਚ ਮਦਦ ਕਰੋ। ਪੈਡ ਥੱਲੇ ਸਿਰਾਹਣਾ ਜਾਂ ਲਪੇਟਿਆ ਹੋਇਆ ਤੋਲੀਆਂ ਰੱਖਣ ਨਾਲ ਤੁਹਾਡੇ ਕੰਮ ਕਰਨ ਵੇਲੇ ਉਨ੍ਹਾਂ ਨੂੰ ਆਪਣੇ ਪਾਸੇ ਹੋਣ ਲਈ ਸਹਾਰਾ ਦੇਣ ਵਿਚ ਮਦਦ ਮਿਲਦੀ ਹੈ।
ਹੁਣ ਅਸੀਂ ਇਕ ਤਾਜ਼ਾ ਕੱਪੜਾ ਉਨ੍ਹਾਂ ਦੀ ਪਿੱਠ ਅਤੇ ਫਿਰ ਥੱਲੇ ਸਾਫ ਕਰਨ ਲਈ ਲਵਾਂਗੇ।
ਜੇ ਤੁਹਾਨੂੰ ਵਿਸਤ੍ਰਿਤ ਸਿੱਖਆ ਦੀ ਲੋੜ ਹੈ, ਸਾਡੀ “ਕਿਸੇ ਦੇ ਨਿਜੀ ਅੰਗਾਂ ਨੂੰ ਕਿਵੇਂ ਸਾਫ ਕਰੀਏ” ਵਿਸ਼ੇ ਦੇ ਬਣਾਈ ਵੀਡੀਓ ਦੇਖੋ।
ਜੇ ਦੇਖਭਾਲ ਪ੍ਰਾਪਤ ਕਰਤਾ ਦੀ ਚਮੜੀ ਸੁੱਕੀ ਹੈ ਤਾਂ ਨਹਾਉਣ ਤੋਂ ਬਾਅਦ ਲੋਸ਼ਨ ਲਗਾਉਣਾ ਚੰਗਾ ਹੈ।
ਕਿਸੇ ਨੂੰ ਬਿਸਤਰੇ ਤੇ ਨਹਾਉਣ ਵਿਚ ਮਦਦ ਕਰਨਾ ਮੁਸ਼ਕਿਲ ਨਹੀਂ ਹੈ। ਕੁਝ ਅਭਿਆਸ, ਹੇਠਾ ਦਿੱਤੇ ਨੁਕਤਿਆਂ ਨਾਲ ਤੁਸੀਂ ਕੁਝ ਸਮੇਂ ਵਿਚ ਪੇਸ਼ੇਵਰ ਹੋ ਜਾਵੋਗੇ।
ਦੇਖਭਾਲ ਕਰਤਾ ਯਾਤਰਾ ਵਿਚ ਸਹਾਇਤਾ ਲਈ ਹੋਰ ਵੀਡੀਓ ਨੂੰ ਦੇਖਣ ਲਈ ਸਾਡਾ ਦੇਖਭਾਲ ਚੈਨਲ ਦੇਖੋ।