ਗੰਭੀਰ ਖੂਨ ਵਹਿਣ ਨਾਲ ਕਿਵੇਂ ਨਜਿੱਠਣਾ ਹੈ
ਜਦੋਂ ਖ਼ੂਨ ਵਹਿਣਾ ਗੰਭੀਰ ਹੁੰਦਾ ਹੈ, ਤਾਂ ਇਹ ਤੁਹਾਡੇ ਅਤੇ ਉਸ ਵਿਅਕਤੀ ਲਈ ਸਦਮੇ ਦਾ ਕਾਰਨ ਬਣ ਸਕਦਾ ਹੈ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ। ਕਿਸੇ ਗੰਭੀਰ ਐਮਰਜੈਂਸੀ ਸਥਿਤੀ ਵਿੱਚ ਗੰਭੀਰ ਖੂਨ ਵਗਣ ਨੂੰ ਕਿਵੇਂ ਨਿਯੰਤਰਣ ਕਰਨਾ ਹੈ ਅਤੇ ਸਦਮੇ ਨੂੰ ਕਿਵੇਂ ਰੋਕਣਾ ਹੈ ਇਹ ਜਾਣਨਾ ਉਨ੍ਹਾਂ ਦੀ ਜਾਨ ਬਚਾ ਸਕਦਾ ਹੈ।
ਇਸ ਵੀਡੀਓ ਵਿਚ, ਅਸੀਂ ਤੁਹਾਨੂੰ ਸਿਖਾਵਾਂਗੇ ਕਿ ਗੰਭੀਰ ਖੂਨ ਵਹਿਣ ਨਾਲ ਕਿਵੇਂ ਨਜਿੱਠਣਾ ਹੈ, ਤਾਂ ਜੋ ਤੁਸੀਂ ਐਮਰਜੈਂਸੀ ਦੀ ਸਥਿਤੀ ਵਿਚ ਵਧੇਰੇ ਤਿਆਰ ਹੋਵੋ ।
ਜਦੋਂ ਖ਼ੂਨ ਵਹਿਣਾ ਗੰਭੀਰ ਹੁੰਦਾ ਹੈ, ਤਾਂ ਇਹ ਤੁਹਾਡੇ ਅਤੇ ਉਸ ਵਿਅਕਤੀ ਲਈ ਸਦਮੇ ਦਾ ਕਾਰਨ ਬਣ ਸਕਦਾ ਹੈ । ਕਿਸੇ ਗੰਭੀਰ ਐਮਰਜੈਂਸੀ ਸਥਿਤੀ ਵਿੱਚ ਗੰਭੀਰ ਖੂਨ ਵਗਣ ਨੂੰ ਕਿਵੇਂ ਨਿਯੰਤਰਣ ਕਰਨਾ ਅਤੇ ਸਦਮੇ ਨੂੰ ਕਿਵੇਂ ਰੋਕਣਾ ਹੈ ਇਹ ਜਾਣਨਾ ਉਨ੍ਹਾਂ ਦੀ ਜਾਨ ਬਚਾ ਸਕਦਾ ਹੈ।
ਇਸ ਵੀਡੀਓ ਵਿਚ, ਅਸੀਂ ਤੁਹਾਨੂੰ ਸਿਖਾਵਾਂਗੇ ਕਿ ਗੰਭੀਰ ਖੂਨ ਵਹਿਣ ਨਾਲ ਕਿਵੇਂ ਨਜਿੱਠਣਾ ਹੈ, ਤਾਂ ਜੋ ਤੁਸੀਂ ਐਮਰਜੈਂਸੀ ਦੀ ਸਥਿਤੀ ਵਿਚ ਵਧੇਰੇ ਤਿਆਰ ਰਹੋ ।
ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਦਾ ਖੂਨ ਵਗ ਰਿਹਾ ਹੈ,ਤੁਸੀਂ ਖੂਨ ਨੂੰ ਹੌਲੀ ਜਾਂ ਬੰਦ ਨਹੀ ਕਰ ਪਾ ਰਹੇ ਤਾਂ ਉਨ੍ਹਾਂ ਦਾ ਖੂਨ ਵਹਿਣਾ ਗੰਭੀਰ ਹੈ. ਤਾਂ ਤੁਰੰਤ 9-11 ਨੂੰ ਕਾਲ ਕਰੋ।
ਜੇ ਤੁਹਾਡੇ ਕੋਲ ਉਪਲਬਧ ਹੋਵੇ ਤਾਂ ਡਿਸਪੋਸੇਬਲ ਦਸਤਾਨਿਆਂ ਦੀ ਜੋੜੀ ਪਾ ਕੇ ਅਰੰਭ ਕਰੋ।
ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਲੇਟਿਆ ਨਹੀਂ ਹੈ, ਤਾਂ ਉਨ੍ਹਾਂ ਨੂੰ ਇਕ ਸੁਰੱਖਿਅਤ ਜਗ੍ਹਾ ‘ਤੇ ਲੇਟਣ ਵਿਚ ਸਹਾਇਤਾ ਕਰੋ ਅਤੇ ਪੈਰਾਂ ਅਤੇ ਲਤਾਂ ਨੂੰ ਸਿਰਹਾਣੇ ਤੇ ਰਖੋ ਜਾਂ ਕੁਝ ਵੀ ਜੋ ਤੁਹਾਡੇ ਹੱਥ ਅਤੇ ਪੈਰ ਨੂੰ ਉੱਚਾ ਕਰਨ ਵਿਚ ਸਹਾਇਤਾ ਕਰੇ ।
ਕੋਸ਼ਿਸ਼ ਕਰੋ ਅਤੇ ਵੇਖੋ ਕਿ ਕਿਸ ਖੇਤਰ ਤੋਂ ਖੂਨ ਵਗ ਰਿਹਾ ਹੈ, ਤੁਹਾਨੂੰ ਉਨ੍ਹਾਂ ਦੇ ਕੱਪੜੇ ਉਤਾਰਣ ਜਾਂ ਕੈਂਚੀ ਨਾਲ ਕੱਪੜੇ ਕੱਟਣ ਦੀ ਜ਼ਰੂਰਤ ਹੋਏਗੀ ਇਹ ਵੇਖਣ ਲਈ ਕਿ ਉਹ ਖੂਨ ਕਿਥੋਂ ਵਗ ਰਿਹਾ ਹੈ।
ਤੌਲੀਏ ਜਾਂ ਕਿਸੇ ਵੀ ਫੈਬਰਿਕ ਦਾ ਇਸਤੇਮਾਲ ਕਰਕੇ ਉਸ ਖੇਤਰ ਤੇ ਪੱਕਾ ਦਬਾਅ ਪਾਓ ਜਿਸਤੋਂ ਖੂਨ ਵਗ ਰਿਹਾ ਹੈ।
ਜੇ ਉਸ ਖੇਤਰ ਵਿੱਚ ਕੋਈ ਵਸਤੂ ਹੈ ਜਿਥੇ ਖੂਨ ਵਗ ਰਿਹਾ ਹੈ, ਤਾਂ ਉਸ ਵਸਤੂ ਨੂੰ ਨਾ ਛੂਹੋ। ਇਸ ਨੂੰ ਜਗ੍ਹਾ ‘ਤੇ ਰਹਿਣ ਦਿਓ ਅਤੇ ਵਸਤੂ ਦੇ ਦੁਆਲੇ ਦਬਾਅ ਪਾੳ ।
ਜੇ ਬਾਂਹ ਜਾਂ ਲੱਤ ‘ਤੋਂ ਖ਼ੂਨ ਵਗ ਰਿਹਾ ਹੈ ਅਤੇ ਸਿੱਧਾ ਦਬਾਅ ਖੂਨ ਵਗਣ ਨੂੰ ਕਾਬੂ ਵਿਚ ਨਹੀਂ ਰੱਖ ਰਿਹਾ ਹੈ ਤਾਂ ਤੁਸੀਂ ਜ਼ਖ਼ਮ ਦੇ ਉੱਪਰ ਇਕ ਕਪੜੇ ਦੀ ਬੈਲਟ ਦੀ ਤੰਗ਼ ਗੰਢ ਨਾਲ ਇਸ ਖੇਤਰ ਵਿਚ ਖੂਨ ਦੇ ਗੇੜ ਨੂੰ ਘਟਾ ਸਕਦੇ ਹੋ।
ਜੇ ਉਹ ਮਤਲੀ ਮਹਿਸੂਸ ਕਰਨਾ ਸ਼ੁਰੂ ਕਰਦੇ ਹਨ ਜਾਂ ਉਲਟੀਆਂ ਕਰਨ ਲੱਗ ਪੈਂਦੇ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਵਲ ਪਾਸਾ ਦਵਾ ਦਿਓ ਤਾਂ ਜੋ ਇਹ ਸੁਨਿਸ਼ਚਿਤ ਹੋ ਸਕੇ ਕਿ ਉਸ ਨਾਲ ਦਮ ਨਹੀਂ ਘੁੱਟੇਗਾ ।
ਉਸ ਨਾਲ ਗੱਲ ਕਰਦੇ ਰਹੋ, ਇਹ ਸੁਨਿਸ਼ਚਿਤ ਕਰੋ ਕਿ ਉਹ ਜਾਗਦੇ ਰਹਿਣ ਅਤੇ ਉਨ੍ਹਾਂ ਨੂੰ ਸ਼ਾਂਤ ਰੱਖੋ । ਜੇ ਉਹ ਸ਼ਿਕਾਇਤ ਕਰ ਰਹੇ ਹਨ ਕਿ ੳਨਾਂ ਨੂੰ ਠੰਡ ਲਗ ਰਹੀ ਹੈ ਉਨ੍ਹਾਂ ਨੂੰ ਕੰਬਲ ਨਾਲ ਢਕੋ ।
ਦੇਖਭਾਲ ਕਰਨ ਵਾਲੇ ਵਜੋਂ ਇਸ ਕਿਸਮ ਦੀ ਸਥਿਤੀ ਨਾਲ ਨਜਿੱਠਣਾ ਬਹੁਤ ਤਣਾਅਪੂਰਨ ਹੁੰਦਾ ਹੈ।ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹਨਾਂ ਦੇ ਸੁਰੱਖਿਅਤ ਅਤੇ ਠੀਕ ਹੋਣ ਤੋਂ ਬਾਅਦ ਆਪਣੇ ਲਈ ਵੀ ਕੁਝ ਸਮਾਂ ਕਢਨਾ ਨਿਸ਼ਚਤ ਕਰੋ।
ਸਦਮੇ ਦੇ ਸੰਕੇਤਾਂ ਬਾਰੇ ਵਧੇਰੇ ਜਾਣਕਾਰੀ ਲਈ ਸਾਡੀ ਦੇਖਭਾਲ ਗਾਈਡ ਵੇਖੋ ।
ਦੇਖਭਾਲ ਕਰਨ ਵਾਲਿਆਂ ਦਾ ਸਮਰਥਨ ਕਰਨ ਵਾਲੀਆਂ ਹੋਰ ਵੀਡਿਓ ਨੂੰ ਵੇਖਣ ਲਈ ਸਾਡੀ ਵੈਬਸਾਈਟ ਤੇ ਜਾਓ ।