ਵਾਕਰ ਨਾਲ ਕਿਸੇ ਦੀ ਸਹਾਇਤਾ ਕਿਵੇਂ ਕਰੀਏ
ਜੇ ਕੋਈ ਵਿਅਕਤੀ ਡਿਗ ਗਿਆ ਹੈ, ਸਰਜਰੀ ਹੋਈ ਹੈ ਜਾਂ ਕਿਸੇ ਵੀ ਕਾਰਨ ਆਪਣੇ ਪੈਰਾਂ ’ਤੇ ਖੜ੍ਹਾ ਨਹੀਂ ਹੋ ਸਕਦਾ ਤਾਂ ਵਾਕਰ ਦੀ ਵਰਤੋਂ ਨਾਲ ਡਿਗਣ ਤੋਂ ਬਚਾਵ ਵਿਚ ਮਦਦ ਮਿਲ ਸਕਦੀ ਹੈ ਅਤੇ ਸਮਰਥਨ ਮੁਹੱਈਆ ਹੋ ਸਕਦਾ ਹੈ। ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਵਾਕਰ ਦੀ ਲੋੜ ਹੈ, ਤੁਸੀਂ ਸ਼ਾਇਦ ਇਹ ਨਾ ਸਮਝ ਸਕੋ ਕਿ ਇਸ ਨਾਲ ਉਨ੍ਹਾਂ ਦੀ ਮਦਦ ਕਿਵੇਂ ਕਰਨੀ ਹੈ। ਇਸ ਵੀਡੀਓ ਵਿੱਚ, ਅਸੀਂ ਕੁਝ ਸੁਝਾਵਾਂ ਦੀ ਸਮੀਖਿਆ ਕਰਾਂਗੇ ਕਿ ਇੱਕ ਵਾਕਰ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਵਰਤਣਾ ਹੈ।
ਜੇ ਕੋਈ ਵਿਅਕਤੀ ਡਿਗ ਗਿਆ ਹੈ, ਸਰਜਰੀ ਹੋਈ ਹੈ ਜਾਂ ਕਿਸੇ ਵੀ ਕਾਰਨ ਆਪਣੇ ਪੈਰਾਂ ’ਤੇ ਖੜ੍ਹਾ ਨਹੀਂ ਹੋ ਸਕਦਾ ਤਾਂ ਵਾਕਰ ਦੀ ਵਰਤੋਂ ਨਾਲ ਡਿਗਣ ਤੋਂ ਬਚਾਵ ਵਿਚ ਮਦਦ ਮਿਲ ਸਕਦੀ ਹੈ ਅਤੇ ਸਮਰਥਨ ਮੁਹੱਈਆ ਹੋ ਸਕਦਾ ਹੈ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਵਾਕਰ ਦੀ ਲੋੜ ਹੈ, ਤੁਸੀਂ ਸ਼ਾਇਦ ਇਹ ਨਾ ਸਮਝ ਸਕੋ ਕਿ ਇਸ ਨਾਲ ਉਨ੍ਹਾਂ ਦੀ ਮਦਦ ਕਿਵੇਂ ਕਰਨੀ ਹੈ।
ਇਸ ਵੀਡਿਓ ਵਿਚ, ਅਸੀਂ ਕੁਝ ਨੁਕਤੇ ਦੇਖਾਂਗੇ ਕਿ ਕਿਵੇਂ ਵਾਕਰ ਨੂੰ ਸੁਰੱਖਿਅਤ ਤਰ੍ਹਾਂ ਵਰਤਣਾ ਹੈ।
ਸਭ ਤੋਂ ਪਹਿਲਾਂ, ਯਕੀਨੀ ਕਰਨਾ ਕਿ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਲਈ ਸਹੀ ਪ੍ਰਕਾਰ ਦਾ ਵਾਕਰ ਹੈ, ਨਾਲ ਇਹ ਯਕੀਨੀ ਹੋਵੇਗਾ ਕਿ ਉਹ ਸੁਰੱਖਿਅਤ ਹਨ।
ਇਕ ਫਿਜੀਓਥਰੈਪਿਸਟ ਜਾਂ ਪੇਸ਼ੇਵਰ ਥਰੈਪਿਸਟ ਲੋਕਲ ਗਵਰਮੈਂਟ ਸਿਹਤ ਸੰਭਾਲ ਪਹੁੰਚ ਕੇਂਦਰ ਤੋਂ ਪ੍ਰਬੰਧ ਕੀਤੇ ਗਏ ਜਾਂ ਲੋਕਲ ਹਸਪਤਾਲ ਫੈਸਲਾ ਕਰਦੇ ਹਨ ਕਿ ਤੁਹਾਡੇ ਦੇਖਭਾਲ ਪ੍ਰਾਪਤ ਕਰਤਾ ਲਈ ਕਿਹੜਾ ਬਿਹਤਰ ਕਿਸਮ ਅਤੇ ਬਿਹਤਰ ਫਿਟ ਵਾਲਾ ਰਹੇਗਾ।
ਤੁਸੀਂ ਵਾਕਰ ਨੂੰ ਸਰਕਾਰੀ ਸੇਵਾਵਾਂ ਤੋਂ ਕਿਰਾਏ ’ਤੇ ਵੀ ਲੈ ਸਕਦੇ ਹੋ ਤਾਂ ਜੋ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਇਸ ਨੂੰ ਹੈਲਥ ਸਟੋਰ ਤੋਂ ਖਰੀਦਣ ਤੋਂ ਪਹਿਲਾਂ ਘਰ ਵਿਚ ਇਸਤੇਮਾਲ ਕਰ ਸਕਦਾ ਹੈ।
ਜਦੋਂ ਕਿਸੇ ਵਿਅਕਤੀ ਦੀ ਵਾਕਰ ਨੂੰ ਵਰਤਣ ਵਿਚ ਸਹਾਇਤਾ ਕਰਨੀ ਹੈ, ਤਾਂ ਉਸ ਨੂੰ ਰਫਤਾਰ ਨੂੰ ਕੰਟਰੋਲ ਕਰਨ ਦਿਓ ਤਾਂ ਜੋ ਤੁਸੀਂ ਦੋਵੇਂ ਚਲ ਸਕੋ।
ਉਨ੍ਹਾਂ ਦੀ ਹੇਠਲੇ ਹਿੱਸੇ ਵਿਚ ਹੱਥ ਨਾਲ ਸਹਾਇਤਾ ਦੇਣ ਲਈ ਉਨ੍ਹਾਂ ਦੇ ਇਕ ਪਾਸੇ ਜਾਂ ਪਿੱਛੇ ਖੜ੍ਹੇ ਰਹੋ।
ਕਦੀ ਵੀ ਵਾਕਰ ਨੂੰ ਅੱਗੇ ਨਾ ਧੱਕੋ ਅਤੇ ਨਾ ਹੀ ਖਿੱਚੋ।
ਉਨ੍ਹਾਂ ਨੂੰ ਆਪਣਾ ਸਿਰ ਉਪਰ ਰੱਖਣ ਅਤੇ ਅੱਗੇ ਦੇਖਣ ਲਈ ਪ੍ਰੇਰਿਤ ਕਰੋ ਬਜਾਇ ਕਿ ਉਹ ਆਪਣੇ ਪੈਰਾਂ ਨੂੰ ਦੇਖਣ।
ਜਦੋਂ ਉਹ ਵਾਕਰ ਨਾਲ ਚੱਲ ਰਹੇ ਹੋਣ, ਉਨ੍ਹਾਂ ਨੂੰ ਅਭਿਆਸ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਕਿ 1, 2, 3 ਵਾਂਗ ਆਸਾਨ ਹੈ।
1. ਵਾਕਰ ਨੂੰ ਆਪਣੇ ਆਪ ਤੋਂ ਥੋੜ੍ਹਾ ਅੱਗੇ ਵਧਾਓ।
2. ਵਾਕਰ ਦੇ ਅੰਦਰ ਚੱਲੋ
3. ਦੁਹਰਾਓ।
ਇਹ ਯਕੀਨੀ ਕਰ ਕੇ, ਕਿ ਉਨ੍ਹਾਂ ਦਾ ਵਾਕਰ ਉਨ੍ਹਾਂ ਤੋਂ ਅੱਗੇ ਜਿਆਦਾ ਦੂਰ ਨਹੀਂ ਹੈ, ਤੁਸੀਂ ਮਦਦ ਕਰ ਸਕਦੇ ਹੋ। ਇਹ ਦੇਖਣ ਕੇ ਯਕੀਨੀ ਕਰੋ ਕਿ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਸਹੀ ਖੜ੍ਹਾ ਹੈ ਅਤੇ ਉਨ੍ਹਾਂ ਦੀਆਂ ਬਾਂਹਾਂ ਉਨ੍ਹਾਂ ਤੋਂ ਅੱਗੇ ਜ਼ਿਆਦਾ ਦੂਰ ਨਾ ਹੋਣ।
ਜੇ ਉਨ੍ਹਾਂ ਨੂੰ ਵਾਕਰ ਨੂੰ ਫੜਨ ਲਈ ਅੱਗੇ ਵਧਣਾ ਪਵੇ, ਤਾਂ ਇਹ ਉਨ੍ਹਾਂ ਤੋਂ ਬਹੁਤ ਦੂਰ ਹੈ। ਵਾਕਰ ਨਜਦੀਕ ਰੱਖਣ ਲਈ ਇਕ ਹੱਥ ਵਾਕਰ ’ਤੇ ਰੱਖਣ ਅਤੇ ਇਕ ਹੱਥ ਉਨ੍ਹਾਂ ਦੀ ਪਿਠ ’ਤੇ ਰੱਖਣ ਨਾਲ ਉਨ੍ਹਾਂ ਦੀ ਇਸ ਨੂੰ ਵਰਤਣ ਵਿਚ ਮਦਦ ਹੋ ਸਕਦੀ ਹੈ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਬੈਠਾ ਹੋਇਆ ਹੈ, ਉਨ੍ਹਾਂ ਨੂੰ ਯਾਦ ਕਰਾਓ ਕਿ ਵਾਕਰ ਦੀ ਵਰਤੋਂ ਆਪਣੇ ਆਪ ਨੂੰ ਖੜ੍ਹਾ ਕਰਨ ਲਈ ਨਾ ਕਰੋ।
ਵਾਕਰ ਦੇ ਸਹਾਰੇ ਖੜ੍ਹੇ ਹੋਣ ਨਾਲ ਵਾਕਰ ਜ਼ਮੀਨ ’ਤੇ ਡਿਗ ਸਕਦਾ ਹੈ ਜੋ ਡਿਗਣ ਦਾ ਕਾਰਣ ਬਣ ਸਕਦਾ ਹੈ।
ਇਸ ਦੀ ਬਜਾਏ, ਦੇਖਭਾਲ ਪ੍ਰਾਪਤ ਕਰਤਾ ਨੂੰ ਬਾਂਹ ਵਾਲੀ ਕੁਰਸੀ ਵਰਤਣ ਲਈ ਪ੍ਰੇਰਿਤ ਕਰੋ ਅਤੇ ਖੜ੍ਹੇ ਹੋਣ ਲਈ ਹੱਥਿਆਂ ਦੀ ਸਹਾਇਤਾ ਲਓ।
ਸਭ ਤੋਂ ਵਧੀਆ ਚੀਜ ਜੋ ਤੁਸੀਂ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਸਹਾਇਤਾ ਦਦੇਣ ਲਈ ਕਰ ਸਕਦੇ ਹੋ, ਹੈ, ਉਨ੍ਹਾਂ ਨੂੰ ਪ੍ਰੇਰਿਤ ਅਤੇ ਯਾਦ ਕਰਵਾਉਣਾ ਕਿ ਉਹ ਹਰ ਸਮੇਂ ਇਸ ਦੀ ਵਰਤੋਂ ਕਰਨ; ਅਤੇ ਯਕੀਨੀ ਕਰੋ ਕਿ ਰਸਤੇ ਵਿਚ ਕੋਈ ਇਕੱਠ ਜਾਂ ਖੇਤਰ ਗਲੀਚੇ ਨਾ ਹੋਣ।
ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਵਾਕਰ ਨੂੰ ਸਹੀ ਢੰਗ ਨਾਲ ਵਰਤੋਂ ਕਰਨ ਵਿਚ ਸਹਾਇਤਾ ਦੇਣਾ ਉਨ੍ਹਾਂ ਨੂੰ ਡਿਗਣ ਤੋਂ ਬਚਾਏ ਰੱਖਦਾ ਹੈ ਅਤੇ ਦਰਦ ਅਤੇ ਹਸਪਤਾਲ ਵਿਚ ਰਹਿਣ ਤੋਂ ਬਚਾਉਂਦਾ ਹੈ।
ਹੋਰ ਦੇਖਭਾਲ ਕਰਤਾ ਦੀ ਮਦਦ ਲਈ ਬਣਾਈਆਂ ਵੀਡਿਓ ਲਈ ਸਾਡੇ ਚੈਨਲ ਨੂੰ ਦੇਖੋ।