ਮਰੀਜ਼ਾਂ ਦੀ ਦੇਖਭਾਲ ਲਈ ਵਕੀਲ ਹੋਣਾ
ਮਰੀਜ਼ ਦੇਖਭਾਲ ਦੀ ਵਕਾਲਤ ਕੀ ਹੈ? ਤੁਸੀਂ ਕਿਵੇਂ ਜਾਣਦੇ ਹੋ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਲਈ ਸੱਚਮੁੱਚ ਕਿਵੇਂ ਅਤੇ ਕਦੋਂ ਕਦਮ ਚੁੱਕਣੇ ਹਨ । ਜੇ ਤੁਸੀਂ ਇੱਕ ਪਰਿਵਾਰਕ ਮੈਂਬਰ ਜਾਂ ਇੱਕ ਮਰੀਜ਼ ਦੇ ਦੋਸਤ ਹੋ, ਤਾਂ ਇੱਥੇ ਕੁਝ ਤਰੀਕੇ ਹਨ ਜੋ ਤੁਸੀਂ ਇੱਕ ਵਕੀਲ ਦੇ ਤੌਰ ਤੇ, ਡਾਕਟਰ ਦੇ ਦਫਤਰ ਅਤੇ ਹਸਪਤਾਲ ਦੋਹਾਂ ਵਿੱਚ ਸਹਾਇਤਾ ਕਰ ਸਕਦੇ ਹੋ। ਇਸ ਵੀਡੀਓ ਵਿੱਚ, ਅਸੀਂ ਤੁਹਾਨੂੰ ਸਿਖਾਵਾਂਗੇ ਕਿ ਮਰੀਜ਼ਾਂ ਦੀ ਦੇਖਭਾਲ ਦੀ ਸਭ ਤੋਂ ਵਧੀਆ ਵਕਾਲਤ ਕਿਵੇਂ ਕੀਤੀ ਜਾਵੇ। ਉਹ ਪ੍ਰਸ਼ਨ ਸੁਝਾਵਾਂਗੇ ਜੋ ਤੁਸੀਂ ਪੁੱਛ ਸਕਦੇ ਹੋ, ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਲਈ ਵਕਾਲਤ ਕਰਨ ਬਾਰੇ ਸਲਾਹ ਦਵਾਂਗੇ ।
ਤੁਸੀਂ ਕਿਸ ਤਰ੍ਹਾਂ ਜਾਣਦੇ ਹੋ ਕਿ, ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ, ਉਸ ਲਈ ਕਿਵੇਂ ਅਤੇ ਕਦੋਂ ਕਦਮ ਚੁੱਕਣਾ ਹੈ?
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਮਰੀਜ਼ਾਂ ਦੀ ਦੇਖਭਾਲ ਦੀ ਸਭ ਤੋਂ ਵਧੀਆ ਵਕਾਲਤ ਕਿਵੇਂ ਕੀਤੀ ਜਾਵੇ। ਉਹ ਪ੍ਰਸ਼ਨ ਸੁਝਾਵਾਂਗੇ ਜੋ ਤੁਸੀਂ ਪੁੱਛ ਸਕਦੇ ਹੋ, ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਲਈ ਵਕਾਲਤ ਕਰਨ ਬਾਰੇ ਸਲਾਹ ਦਵਾਂਗੇ ।
ਸਭ ਤੋਂ ਪਹਿਲਾਂ ਮਰੀਜ ਦੀ ਦੇਖਭਾਲ ਦਾ ਵਕੀਲ ਕੀ ਹੁੰਦਾ ਹੈ ?
ਮਰੀਜ਼ ਦੀ ਦੇਖਭਾਲ ਦਾ ਵਕੀਲ ਉਹ ਹੁੰਦਾ ਹੈ ਜੋ ਉਸ ਵਿਅਕਤੀ ਦੀ ਮਦਦ ਕਰਦਾ ਹੈ, ਜਿਸਦੀ ਉਹ ਦੇਖਭਾਲ ਕਰਦੇ ਹਨ, ਕਿਸੇ ਸਥਿਤੀ ਨੂੰ ਸਮਝਣ ਲਈ, ਅਤੇ ਉਨ੍ਹਾਂ ਲਈ ਵਿਕਲਪ ਲੱਭਦੇ ਹਨ।
ਉਹ ਉਨ੍ਹਾਂ ਦੇ ਨਾਲ ਮੁਲਾਕਾਤਾਂ ਲਈ ਜਾਂਦੇ ਹਨ ਅਤੇ ਜਿਸ ਵਿਅਕਤੀ ਦੀ ਉਹ ਦੇਖਭਾਲ ਕਰ ਰਹੇ ਹਨ ਉਨ੍ਹਾਂ ਬਾਰੇ ਓਹ ਸਾਰੇ ਪ੍ਰਸ਼ਨ ਪੁੱਛਦੇ ਹਨ ਜਿਹਨਾਂ ਬਾਰੇ ਉਹ ਨਹੀਂ ਸੋਚ ਸਕਦੇ।
ਤਾਂ ਤੁਹਾਨੂੰ ਕਿਹੜੇ ਪ੍ਰਸ਼ਨ ਪੁੱਛਣੇ ਚਾਹੀਦੇ ਹਨ।
ਤੁਸੀਂ ਪੁੱਛ ਸਕਦੇ ਹੋ, “ਕਿ ਤੁਸੀਂ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲਬਾਤ ਕਰਨ ਵਿਚ ਅਨੁਕੂਲ ਹੋ?”
“ਜੋ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਉਹ ਮਿਲ ਰਹੀ ਹੈ?”
“ਕੀ ਤੁਹਾਡਾ ਕੋਈ ਹੋਰ ਸਵਾਲ ਹੈ?”
ਜੇ ਉਹ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲਬਾਤ ਕਰਨ ਵਿਚ ਆਰਾਮਦਾਇਕ ਨਹੀਂ ਹਨ, ਪੁੱਛੋ ਕਿ ਕੀ ਉਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਦੀ ਜਗਾਂ ਗੱਲ ਕਰੋ ?
ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਆਪਣੀ ਹਾਲਤ ਸਮਝਣ ਦਾ ਅਧਿਕਾਰ ਹੈ।
ਸਾਰੇ ਵਿਕਲਪਾਂ ਨੂੰ ਜਾਨਣਾ ਦੇਖਭਾਲ ਕਰਨ ਦੇ ਬਾਰੇ ਵਧੀਆ ਫੈਸਲੇ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ।
ਇਹ ਜਰੂਰੀ ਹੈ ਕਿ ਉਹ ਸ਼ਾਮਿਲ ਅਤੇ ਕੰਟਰੋਲ ਵਿਚ ਮਹਿਸੂਸ ਕਰਨ। ਇਸ ਲਈ ਮੁਲਾਕਾਤ ਵੇਲੇ ਵਿਅਕਤੀ ਨੂੰ ਸਿਹਤ ਸੰਭਾਲ ਪ੍ਰਦਾਤਾ ਦੇ ਸਵਾਲਾਂ ਦੇ ਜਵਾਬ ਪਹਿਲਾਂ ਦੇਣ ਦਿਓ।
ਕਦਮ ਤਾਂ ਹੀ ਚੁੱਕੋ ਜੇ ਇਹ ਸਹੀ ਹੋਵੇ।
ਮਿਸਾਲ ਦੇ ਤੌਰ ਤੇ, ਤੁਹਾਡਾ ਕੋਈ ਸਵਾਲ ਹੋਵੇ, ਜਾਂ ਤੁਹਾਨੂੰ ਕਿਸੇ ਚੀਜ ਦੇ ਸਪੱਸ਼ਟੀਕਰਨ ਦੀ ਲੋੜ ਪੈ ਸਕਦੀ ਹੈ।
ਦੂਸਰੇ ਪਾਸੇ, ਸਿਹਤ ਸੰਭਾਲ ਟੀਮ ਨਾਲ ਸਾਂਝੀ ਕਰਨ ਲਈ ਤੁਹਾਡੇ ਕੋਲ ਉਸ ਵਿਅਕਤੀ ਦੀ ਜਾਣਕਾਰੀ ਹੋ ਸਕਦੀ ਹੈ, ਪਰੰਤੂ, ਤੁਹਾਨੂੰ ਹਮੇਸ਼ਾ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਪੁੱਛਣਾ ਚਾਹੀਦਾ ਹੈ।
ਮੁਲਾਕਾਤ ਤੋਂ ਬਾਅਦ, ਮੁੱਖ ਨੁਕਤੇ ਲਿਖੋ ਅਤੇ ਉਨ੍ਹਾਂ ਦਾ ਰਿਕਾਰਡ ਰੱਖੋ। ਇਕ ਵਾਰ ਜਦੋਂ ਤੁਸੀਂ ਆਪਣੇ ਪ੍ਰਦਾਤਾ ਤੋਂ ਸਹਿਮਤੀ ਲੈ ਲੈਂਦੇ ਹੋ ਤਾਂ ਤੁਸੀਂ ਮੁਲਾਕਾਤ ਨੂੰ ਰਿਕਾਰਡ ਵੀ ਕਰ ਸਕਦੇ ਹੋ।
ਅਸੀਂ ਆਸ ਕਰਦੇ ਹਾਂ ਕਿ ਇਹ ਨੁਕਤੇ ਤੁਹਾਨੂੰ ਉਨ੍ਹਾਂ ਵਾਸਤੇ ਉੱਤਮ ਵਕੀਲ ਬਨਣ ਵਿਚ ਮਦਦ ਕਰਨਗੇ, ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ।
ਵਧੇਰੇ ਸਲਾਹ ਲਈ, ਸਾਡੀ ਵੀਡਓ ਦੇਖੋ – ‘ਸਿਹਤ ਸੰਭਾਲ ਪੇਸ਼ੇਵਰਾਂ ਨਾਲ ਕੰਮ ਕਰਨਾ।’
ਹੋਰ ਦੇਖਭਾਲਕਰਤਾ ਸਮਰਥਨ ਅਤੇ ਸ੍ਰੋਤ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ।