ਸੂਈ ਜਾਂ ਟੀਕਾ ਕਿਵੇਂ ਲਗਾਣਾ ਹੈ

ਸੂਈਆਂ ਕਦੇ ਮਜ਼ੇਦਾਰ ਨਹੀਂ ਹੁੰਦੀਆਂ, ਪਰ ਸੂਈ ਲਗਾਣਾ ਉਨ੍ਹਾਂ ਕੰਮਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਤੁਹਾਨੂੰ ਇੱਕ ਦੇਖਭਾਲ ਕਰਨ ਵਾਲੇ ਦੇ ਤੌਰ ਤੇ ਕਰਨ ਦੀ ਜ਼ਰੂਰਤ ਪੈਂਦੀ ਹੈ ।ਇਹ ਇੱਕ ਤਕਨੀਕ ਹੈ ਜੋ ਮਾਸਪੇਸ਼ੀਆਂ ਦੇ ਅੰਦਰ ਡੂੰਘਾਈ ਨਾਲ ਦਵਾਈ ਪਹੁੰਚਾਉਣ ਲਈ ਵਰਤੀ ਜਾਂਦੀ ਹੈ। ਇਹ ਦਵਾਈ ਨੂੰ ਜਲਦੀ ਖੂਨ ਦੇ ਪ੍ਰਵਾਹ ਵਿੱਚ ਲੀਨ ਹੋਣ ਦਿੰਦੀ ਹੈ। ਇਸ ਵੀਡੀਓ ਵਿਚ ਅਸੀਂ ਸਮੀਖਿਆ ਕਰਾਂਗੇ ਕਿ ਇਕ ਖਾਸ ਕਿਸਮ ਦੀ ਸੂਈ ਕਿਵੇਂ ਦੇਣੀ ਹੈ ਜੋ ਸਿਰਫ ਉਨ੍ਹਾਂ ਦੇ ਚਰਬੀ ਦੇ ਟਿਸ਼ੂਆਂ ਵਿਚ ਜਾਵੇਗੀ। ਅਸੀਂ ਤੁਹਾਨੂੰ ਕੁਝ ਸੁਝਾਅ ਵੀ ਦੇਵਾਂਗੇ ਜੋ ਤੁਹਾਨੂੰ ਵਧੇਰੇ ਆਤਮ ਵਿਸ਼ਵਾਸ਼ ਮਹਿਸੂਸ ਕਰਨ ਵਿੱਚ ਸਹਾਇਤਾ ਕਰਨਗੇ ਤਾਂ ਜੋ ਤੁਸੀਂ ਉਸ ਵਿਅਕਤੀ ਨੂੰ ਦਵਾਈ ਪ੍ਰਦਾਨ ਕਰਨ ਬਾਰੇ ਚੰਗਾ ਮਹਿਸੂਸ ਕਰ ਸਕੋ ਜਿਸ ਦੀ ਤੁਸੀਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੋ ।