ਬਲੱਡ ਸ਼ੂਗਰ ਦੀ ਜਾਂਚ ਕਿਵੇਂ ਕਰੀਏ
ਬਲੱਡ ਸ਼ੂਗਰ ਦੀ ਨਿਯਮਤ ਤੌਰ ‘ਤੇ ਜਾਂਚ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰਾਂ ਨੂੰ (ਬਲੱਡ ਗਲੂਕੋਜ਼ ਦੇ ਪੱਧਰ ਵੀ ਕਿਹਾ ਜਾਂਦਾ ਹੈ) ਨੂੰ ਨਿਯੰਤਰਣ ਵਿਚ ਰੱਖਣ ਵਿਚ ਮਦਦ ਮਿਲਦੀ ਹੈ। ਇਸ ਵੀਡੀਓ ਵਿਚ, ਅਸੀਂ ਤੁਹਾਨੂੰ ਕੁਝ ਸੁਝਾਅ ਦੇਵਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਬਲੱਡ ਸ਼ੂਗਰ ਦੇ ਪੱਧਰਾਂ ਦੀ ਜਾਂਚ ਕੀਤੀ ਜਾਏ ਤਾਂ ਜੋ ਤੁਸੀਂ ਆਪਣੀ ਕਾਬਲੀਅਤ ਵਿਚ ਵਧੇਰੇ ਆਤਮ ਵਿਸ਼ਵਾਸ਼ ਬਣਾ ਸਕੋ।
ਘਟਦੀ ਵਧਦੀ ਬਲੱਡ ਸ਼ੂਗਰ ਨਾਲ ਸੁਭਾਅ ਵਿਚ ਤਬਦੀਲੀ ਅਤੇ ਚਿੜਚਿੜੇਪਨ ਵਿਚ ਵਾਧਾ ਹੋ ਸਕਦਾ ਹੈ। ਜੇ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਕਦੀ ਗੁੱਸਾ ਹੋਏ ਹੋ ਤਾਂ ਤੁਸੀਂ ਸੰਤੁਲਿਤ ਬਲੱਡ ਸ਼ੂਗਰ ਦੇ ਮਹੱਤਵ ਨੂੰ ਸਮਝ ਸਕਦੇ ਹੋ।
ਕੁਝ ਸ਼ੂਗਰ ਦੇ ਮਰੀਜਾਂ ਲਈ ਉਨ੍ਹਾਂ ਦੇ ਬਲੱਡ ਸ਼ੂਗਰ ਦੀ ਨਿਗਰਾਨੀ ਕਰਨ ਨਾਲ ਉਨ੍ਹਾਂ ਦੀ ਜਾਨ ਬਚ ਸਕਦੀ ਹੈ।
ਜੇ ਉਨ੍ਹਾਂ ਦੀ ਬਲੱਡ ਸ਼ੂਗਰ ਘੱਟ ਹੋਵੇ ਤਾਂ ਉਹ ਉਨ੍ਹਾਂ ਨੂੰ ਬਿਮਾਰ ਮਹਿਸੂਸ ਕਰਵਾ ਸਕਦੇ ਹਨ ਅਤੇ ਇਸ ਦੇ ਵਧਣ ਨਾਲ ਉਨ੍ਹਾਂ ਦੇ ਦਿਲ, ਨਸਾਂ, ਗੁਰਦੇ, ਜਾਂ ਅੱਖਾਂ ਦੇ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ। ਨਿਯਮਤ ਤੌਰ ਤੇ ਜਾਂਚ ਕਰਨ ਦੀ ਮਦਦ ਨਾਲ ਉਨ੍ਹਾਂ ਦੇ ਸਿਹਤ ਸੰਭਾਲ ਪੇਸ਼ੇਵਰ ਇਹ ਸਮਝ ਸਕਦੇ ਹਨ ਕਿ ਉਨ੍ਹਾਂ ਲਈ ਕਿਹੜਾ ਇਲਾਜ ਸਹੀ ਹੋਵੇਗਾ ਤਾਂ ਜੋ ਇਹ ਦੁਬਾਰਾ ਨਾ ਹੋਵੇ।
ਕਿਸੇ ਦੀ ਉਂਗਲੀ ਨੂੰ ਚੁਭਾਉਣਾ ਅਤੇ ਟੈਸਟ ਲਈ ਖੂਨ ਖਿਚਣਾ ਡਰਾਉਣਾ ਹੋ ਸਕਦਾ ਹੈ।
ਇਸ ਵੀਡਿਓ ਵਿਚ, ਅਸੀਂ ਤੁਹਾਨੂੰ ਕੁਝ ਨੁਕਤੇ ਦੇਵਾਂਗੇ ਅਤੇ ਦੱਸਾਂਗੇ ਕਿ ਬਲੱਡ ਸ਼ੂਗਰ ਲੈਵਲ ਨੂੰ ਕਿਵੇਂ ਜਾਂਚਦੇ ਹਨ ਤਾਂ ਜੋ ਤੁਸੀਂ ਆਪਣੀ ਕੁਸ਼ਲਤਾ ਵਿਚ ਵਧੇਰੇ ਆਤਮ ਵਿਸ਼ਵਾਸ ਪ੍ਰਾਪਤ ਕਰੋਗੇ।
ਹਰ ਚੀਜ਼ ਜਿਸ ਦੀ ਤੁਹਾਨੂੰ ਲੋੜ ਹੋਵੇਗੀ ਨੂੰ ਇਕੱਠਾ ਕਰਕੇ ਸ਼ੁਰੂ ਕਰੋ,
ਬਲੱਡ ਸ਼ੂਗਰ ਜਾਂਚ ਕਰਨ ਵਾਲਾ ਯੰਤਰ ਅਤੇ ਬਲੱਡ ਸ਼ੂਗਰ ਜਾਂਚ ਕਰਨ ਵਾਲੀ ਸਟਰਿਪ। ਦੋਵੇਂ ਇਕੋ ਬਰਾਂਡ ਦੇ ਹੋਣੇ ਚਾਹੀਦੇ ਹਨ। ਇਥੇ ਕਈ ਕਿਸਮ ਦੇ ਬਲੱਡ ਸ਼ੂਗਰ ਜਾਂਚ ਕਰਨ ਵਾਲੀਆਂ ਕਿੱਟ ਹਨ ਇਸ ਨੂੰ ਗਲੂਕੋਮੀਟਰ ਵੀ ਕਹਿੰਦੇ ਹਨ ਅਤੇ ਜਾਂਚ ਲਈ ਸਟਰਿਪ, ਇਕੋ ਤਰ੍ਹਾਂ ਦਾ ਕੰਮ ਕਰਦੇ ਹਨ।
ਤੁਹਾਨੂੰ ਇਕ ਡਿਸਪੋਜੇਬਲ ਸੂਈ ਦੀ ਵੀ ਜਰੂਰਤਹੋਵੇਗੀਅਤੇ ਵਰਤੀਆਂ ਸੂਈਆਂ ਵਾਸਤੇ ਇਕ ਕੰਟੇਨਰਦੀ ਦੀ ਵੀ ।
ਕੁਝ ਐਲਕੋਹਲ ਪੂੰਗ ਅਤੇ ਇਕ ਜੋੜਾ ਡਿਸਪੋਜੇਬਲ ਦਸਤਾਨੇ ਲਵੋ।
ਇਕ ਨੋਟਬੁੱਕ ਨਤੀਜਿਆਂ ਨੂੰ ਰਿਕਾਰਡ ਕਰਨ ਲਈ ਵੀ ਰੱਖੋ।
ਹਰ ਚੀਜ਼ ਨੂੰ ਟੇਬਲ ਤੇ ਰਖਣਾ ਵਧੀਆ ਤਰੀਕਾ ਹੈ।
ਨੰਬਰ ਕਿਸੇ ਡਾਕਟਰ ਦੁਆਰਾ ਫੈਸਲਾ ਕੀਤਾ ਜਾਣਾ ਚਾਹੀਦਾ ਹੈ।
ਡਾਕਟਰ ਫੈਸਲਾ ਕਰੇਗਾ ਕਿ ਕਿੰਨੀ ਵਾਰੀ ਅਤੇ ਕਦੋਂ ਟੈਸੱਟ ਕਰਨ ਹੈ ਅਤੇ ਅਸਲ ਵਿਚ ਖੂਨ ਵਿਚ ਸ਼ੂਗਰ ਦੀ ਕੋਈ ਆਮ ਸੰਖਿਆ ਨਹੀਂ ਹੈ।
ਪਰਸ਼ੂਗਰ ਦੀ ਮਾਤਰਾ ਲੋਕਾਂ ਲਈ ਖਾਣ ਤੋਂ ਪਹਿਲਾਂ 4 ਅਤੇ 7 ਅਤੇ ਖਾਣਾ ਖਾਣ ਤੋਂ ਬਾਅਦ 5 ਅਤੇ 10 ਦੇ ਵਿਚਕਾਰ ਹੁੰਦੀ ਹੈ।
ਆਓ ਅਸੀਂ ਇਸ ਵਿਅਕਤੀ ਦੀ ਮਦਦ ਕਰਨ ਤੋਂ ਸ਼ੁਰੂਆਤ ਕਰਦੇ ਹਾਂ ਜਿਸ ਦੀ ਅਸੀਂ ਹੱਥ ਧੋਣ ਵਿਚ ਦੇਖਭਾਲ ਕਰ ਰਹੇ ਹਾਂ ਫਿਰ ਆਪਣੇ ਹੱਥ ਧੋਵੋ ਅਤੇ ਦਸਤਾਨੇ ਪਹਿਨੋ।
ਦੇਖਭਾਲ ਪ੍ਰਾਪਤ ਕਰਤਾ ਨੂੰ ਉਸ ਦੀ ਪਸੰਦ ਮੁਤਾਬਿਕ ਉਂਗਲੀ ਚੁਣਨ ਲਈ ਆਗਿਆ ਦਿਓ।
ਜੇ ਉਨ੍ਹਾਂ ਦੀ ਉਂਗਲੀ ਠੰਢੀ ਹੈ, ਇਸ ਨੂੰ ਰਗੜ ਸਕਦੇ ਹੋ। ਇਹ ਉਸ ਖੇਤਰ ਵਿਚ ਖੂਨ ਦੇ ਬਹਾਵ ਵਿਚ ਮਦਦ ਕਰੇਗਾ।
ਐਲਕੋਹਲ ਪੂੰਗ ਨਾਲ ਉਸ ਜਗ੍ਹਾਂ ਨੂੰ ਸਾਫ ਕਰੋ ਜਿਥੇ ਤੁਸੀਂ ਜਾਂਚ ਕਰਨੀ ਹੈ। ਸੁੱਕਣ ਲਈ ਇੰਤਜਾਰ ਕਰੋ, ਘੱਟੋ-ਘੱਟ 30 ਸੈਕੰਡ।
ਆਪਣੇ ਟੈਸਟਿੰਗ ਯੰਤਰ ਵਿਚ ਟੈਸਟ ਸਟਰਿਪ ਪਾ ਕੇ ਟੈਸਟ ਦੀ ਸ਼ੁਰੂਆਤ ਕਰੋ। ਯਕੀਨੀ ਕਰੋ ਕੀ ਸਟਰਿਪ ਸਹੀ ਜਗ੍ਹਾ ਦੇ ਅੰਦਰ ਹੋਵੇ। ਜੇ ਤੁਹਾਨੂੰ ਕੋਈ ਪ੍ਰਸ਼ਨ ਹੋਵੇ ਤਾਂ ਆਪਣੇ ਦਸਤਾਵੇਜ਼ ਨੂੰ ਦੇਖੋ।
ਸਟਰਿਪ ਨੂੰ ਪਾਉਂਦੇ ਹੀ ਮਸ਼ੀਨ ਆਪਣੇ ਆਪ ਚਾਲੂ ਹੋਣੀ ਚਾਹੀਦੀ ਹੈ । ਹੁਣ ਬੂੰਦ ਸਕਰੀਨ ਤੇ ਦਿਖੇਗੀ। ਇਸ ਦਾ ਮਤਲਬ ਅਸਲ ਵਿਚ ਇਹ ਖੂਨ ਦੀਆਂ ਬੂੰਦਾ ਹਨ।
ਡਿਸਪੋਜੇਬਲ ਸੂਈ (ਲੈਂਸਟ) ਦੀ ਵਰਤੋਂ ਨਾਲ ਉਸ ਉਂਗਲੀ ਤੇ ਚੁਭਾਓ ਜੋ ਤੁਸੀਂ ਐਲਕੋਹਲ ਨਾਲ ਸਾਫ ਕੀਤੀ ਸੀ।
ਸਾਈਡ ਤੋਂ ਉਂਗਲੀ ਦੀ ਵਰਤੋਂ ਕਰਨਾ ਉਂਗਲੀ ਦੀ ਪੈਡ ਤੋਂ ਵਰਤੋਂ ਕਰਨ ਨਾਲੋਂ ਘੱਟ ਦਰਦਨਾਕ ਹੁੰਦਾ ਹੈ।
ਜੇ ਖੂਨ ਸਹੀ ਤਰ੍ਹਾਂ ਵਹਿਣਾ ਨਾ ਸ਼ੁਰੂ ਹੋਵੇ ਤਾਂ ਹੌਲੀ-ਹੌਲੀ ਉਨ੍ਹਾਂ ਦੀ ਉਂਗਲ ਨੂੰ ਖੂਨ ਦੀ ਇਕ ਬੂੰਦ ਤੱਕ ਦਬਾਓ।
ਜੇ ਇਥੇ ਬਹੁਤ ਥੋੜਾ ਖੂਨ ਹੋਵੇ ਤਾਂ ਮਸ਼ੀਨ ਇਸ ਨੂੰ ਪੜ੍ਹ ਨਹੀਂ ਪਾਵੇਗੀ। ਜੇ ਇਸ ਤਰ੍ਹਾਂ ਹੋਵੇ, ਤੁਸੀਂ ਇਸ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹੋ। ਘਭਰਾਉਣ ਦੀ ਲੋੜ ਨਹੀਂ, ਇਹ ਆਮ ਗੱਲ ਹੈ ਹੁਣ ਬਲੱਡ ਸ਼ੂਗਰ ਟੈਸਟ ਕਰਨ ਵਾਲਾ ਯੰਤਰ ਲਵੋ ਅਤੇ ਟੈਸਟ ਸਟਰਿਪ ਕਿਨਾਰੇ ਖੂਨ ਦੀ ਬੂੰਦ ਪਾਉਣ ਲਈ ਇਸ ਤਰ੍ਹਾਂ ਫੜੋ ।
ਕਈ ਵਾਰ ਤੁਹਾਡੇ ਕੰਮ ਖਤਮ ਕਰਨ ਤੋਂ ਬਾਅਦ ਵੀ ਉਂਗਲੀ ਤੋਂ ਖੂਨ ਰੁਕਦਾ ਨਹੀਂ। ਡਰਨ ਦੀ ਲੋੜ ਨਹੀਂ, ਉਸ ਜਗ੍ਹਾਂ ਤੇ ਥੋੜਾ ਜਿਹਾ ਦਬਾਅ ਪਾਓ ਜਦੋਂ ਤੱਕ ਕਿ ਉਹ ਰੁੱਕ ਨਾ ਜਾਵੇ। ਇਹ ਆਮਤੌਰ ਤੇ 20 ਤੋਂ 30 ਸੈਕੰਡ ਦਾ ਸਮਾਂ ਲੈਂਦਾ ਹੈ, ਪਰੰਤੂ ਜੇ ਜਿਆਦਾ ਸਮਾਂ ਲੈਂਦਾ ਹੋਵੇ ਤਾਂ ਦੇਖਭਾਲ ਕਰਤਾ ਨੂੰ ਖੂਨ ਗਾੜਾ ਕਰਨ ਵਾਲੀ ਦਵਾਈ ਦਿਓ।
ਇਕ ਵਾਰ ਜਦੋਂ ਖੂਨ ਦੀ ਬੂੰਦ ਸਟਰਿਪ ਤੇ ਹੋਵੇ, ਬਲੱਡ ਸ਼ੂਗਰ ਜਾਂਚ ਕਰਨ ਵਾਲਾ ਯੰਤਰ ਉਨ੍ਹਾਂ ਦੇ ਬਲੱਡ ਸ਼ੂਗਰ ਲੈਵਲ ਨੂੰ ਕੁਝ ਸਕਿੰਟਾਂ ਵਿਚ ਸਕਰੀਨ ਤੇ ਦਿਖਾਵੇਗਾ।
ਨੋਟਬੂੱਕ ਤੇ ਨੰਬਰ ਲਿਖਣ ਨਾਲ ਅੰਤ ਕਰੋ। ਸਮੇਂ ਦਾ ਲਿਖਣਾ ਵੀ ਬਿਹਤਰ ਹੈ ਕਿ ਇਹ ਖਾਣਾ ਖਾਣ ਤੋਂ ਪਹਿਲਾਂ ਲਿਖਿਆ ਗਿਆ ਹੈ ਜਾਂ ਖਾਣਾ ਖਾਣ ਤੋਂ ਬਾਅਦ।
ਜਦੋਂ ਤੁਸੀਂ ਕੰਮ ਪੂਰਾ ਕਰ ਲਿਆ ਤਾਂ ਸੂਈ ਨੂੰ ਇਕ ਸ਼ੁੱਧ ਕੰਟੇਨਰ ਵਿਚ ਰੱਖੋ। ਕਈ ਫਾਰਮਾਸਿਸਟ ਤੁਹਾਨੂੰ ਮੰਗਣ ਤੇ ਮੁਫ਼ਤ ਵਿਚ ਸ਼ੁੱਧ ਕੰਟੇਨਰ ਦੇ ਦਿੰਦੇ ਹਨ।
ਵਰਤੀ ਗਈ ਟੈਸਟ ਸਟਰਿਪ ਤੁਹਾਡੇ ਦਸਤਾਨਿਆਂ ਨਾਲ ਕੂੜੇ ਵਿਚ ਜਾ ਸਕਦੀ ਹੈ।
ਕੰਮ ਪੂਰਾ ਕਰਨ ਤੋਂ ਬਾਅਦ ਆਪਣੇ ਦਸਤਾਨੇ ਉਤਾਰੋ ਅਤੇ ਹੱਥ ਧੋਵੋ।
ਇਹ ਦੇਖਣਾ ਚੰਗਾ ਹੈ ਕਿ ਤੁਸੀਂ ਹਰ ਹਫਤੇ ਲਾਗ ਬੁੱਕ ਦੇਖੋ ਕਿ ਕੋਈ ਵੱਡਾ ਬਦਲਾਅ ਹੈ ਜਾਂ ਨਹੀਂ। ਜੇ ਹੋਵੇ ਤਾਂ ਉਨ੍ਹਾਂ ਦੇ ਡਾਕਟਰ ਨਾਲ ਗੱਲ ਕਰੋ।
ਕਿਸੇ ਨੂੰ ਚੁਭਾਉਣਾ ਅਤੇ ਖੂਨ ਦੇਖਣਾ ਡਰਾਉਣਾ ਹੋ ਸਕਦਾ ਹੈ, ਜੇ ਅਜਿਹੀ ਚੀਜ ਅਚੰਭਿਤ ਕਰਦੀ ਹੈ, ਇਹ ਯਕੀਨੀ ਕਰੋ ਕਿ ਤੁਹਾਡੇ ਕੋਲ ਸਨੈਕਸ ਹੈ ਅਤੇ ਆਪਣੇ ਆਪ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਾਈਡਰੇਟਿਡ ਰੱਖੋ ।
ਬਦਕਿਸਮਤੀ ਨਾਲ ਗਲੂਕੋਮੀਟਰ ਹੀ ਘਰ ਵਿਚ ਸ਼ੂਗਰ ਲੈਵਲ ਨੂੰ ਚੈੱਕ ਕਰਨ ਦਾ ਸੁਰੱਖਿਅਤ ਰਸਤਾ ਹੈ, ਪਰੰਤੂ ਕੁਝ ਅਭਿਆਸ ਨਾਲ, ਤੁਹਾਨੂੰ ਸਹੀ ਬਲੱਡ ਸ਼ੂਗਰ ਲੈਵਲ ਲੈਣ ਲਈ ਲੋੜੀਂਦੇ ਸੰਦ ਨੂੰ ਇਸਤੇਮਾਲ ਕਰਨ ਨਾਲ ਤੁਹਾਨੂੰ ਹੋਰ ਭਰੋਸਾ ਮਿਲੇਗਾ।
ਹੋਰ ਦੇਖਭਾਲਕਰਤਾ ਸਹਾਇਤਾ ਅਤੇ ਸਰੋਤ ਲਈ ਸਾਡੇ ਚੈਨਲ ਨੂੰ ਦੇਖੋ।