ਸ਼ੂਗਰ ਵਾਲੇ ਵਿਅਕਤੀ ਦੇ ਪੈਰਾਂ ਦੀ ਦੇਖਭਾਲ
ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਪੈਰਾਂ ਦੀ ਦੇਖਭਾਲ ੳਸ ਲਈ ਮਹੱਤਵਪੂਰਣ ਹੈ, ਖ਼ਾਸਕਰ ਜੇ ਉਸਨੂੰ ਸ਼ੂਗਰ ਹੈ।ਇਹ ਜ਼ਖਮਾਂ ਅਤੇ ਛਾਲੇ ਵਰਗੀਆਂ ਸੱਟਾਂ ਦਾ ਕਾਰਨ ਬਣ ਸਕਦਾ ਹੈ ਜਿਸ ਬਾਰੇ ਉਨ੍ਹਾਂ ਨੂੰ ਪਤਾ ਵੀ ਨਹੀਂ ਹੋਵੇਗਾ ।ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਨੂੰ ਸ਼ੂਗਰ ਹੈ, ਤਾਂ ਉਹ ਆਪਣੇ ਪੈਰਾਂ ਵਿੱਚ ਮਹਿਸੂਸ ਕਰਨਾ ਗੁਆ ਸਕਦਾ ਹੈ ।ਇਹ ਜ਼ਖਮਾਂ ਅਤੇ ਛਾਲੇ ਵਰਗੀਆਂ ਸੱਟਾਂ ਦਾ ਕਾਰਨ ਬਣ ਸਕਦਾ ਹੈ ਜਿਸ ਬਾਰੇ ਉਨ੍ਹਾਂ ਨੂੰ ਪਤਾ ਵੀ ਨਹੀਂ ਹੋਵੇਗਾ। ਸ਼ੂਗਰ ਰੋਗ ਇਨ੍ਹਾਂ ਖੁੱਲੀਆਂ ਜਗਾ ਦਾ ਠੀਕ ਹੋਨਾ ਬਹੁਤ ਔਖਾ ਬਣਾ ਸਕਦਾ ਹੈ ਅਤੇ ਉਹ ਬਹੁਤ ਅਸਾਨੀ ਨਾਲ ਸੰਕਰਮਿਤ ਹੋ ਸਕਦੇ ਹਨ ।ਡਾਇਬੀਟੀਜ਼ ਵਾਲੇ ਦੇ ਪੈਰਾਂ ਦੀ ਸਹੀ ਦੇਖਭਾਲ ਇਸ ਨੂੰ ਰੋਕਣ ਵਿੱਚ ਸਹਾਇਤਾ ਕਰ ਸਕਦੀ ਹੈ।ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸ਼ੂਗਰ ਵਾਲੇ ਵਿਅਕਤੀ ਦੇ ਪੈਰਾਂ ਦੀ ਦੇਖਭਾਲ ਕਿਵੇਂ ਕਰੀਏ ਤਾਂ ਜੋ ਤੁਸੀਂ ਉਨ੍ਹਾਂ ਨੂੰ ਲਾਗ ਤੋਂ ਮੁਕਤ ਰਹਿਣ ਵਿਚ ਸਹਾਇਤਾ ਕਰ ਸਕੋ।
ਜੇ ਤੁਸੀਂ ਜਿਸ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਉਸ ਨੂੰ ਡਾਇਬੀਟੀਜ਼ ਹੈ, ਉਹ ਆਪਣੇ ਪੈਰਾਂ ਵਿਚ ਮਹਿਸੂਸ ਨਹੀਂ ਕਰ ਸਕਦੇ ਹਨ ਇਸ ਨਾਲ ਜ਼ਖ਼ਮ ਅਤੇ ਛਾਲੇ ਹੋ ਸਕਦੇ ਹਨ ਜਿਨਾਂ ਦਾ ਉਨ੍ਹਾਂ ਨੂੰ ਪਤਾ ਵੀ ਨਹੀਂ ਹੋਵੇਗਾ।
ਸ਼ੂਗਰ ਇਨ੍ਹਾਂ ਖੁੱਲ੍ਹੇ ਖੇਤਰਾਂ ਨੂੰ ਭਰਨ ਵਿਚ ਮੁਸ਼ਕਿਲ ਕਰਦੀ ਹੈ ਅਤੇ ਉਹ ਆਸਾਨੀ ਨਾਲ ਸੰਕ੍ਰਮਿਤ ਹੋ ਸਕਦੇ ਹਨ। ਸ਼ੂਗਰ ਦੇ ਮਰੀਜਾਂ ਦੇ ਪੈਰਾਂ ਦੀ ਸਹੀ ਦੇਖਭਾਲ ਨਾਲ ਇਸ ਨੂੰ ਰੋਕਣ ਵਿਚ ਸਹਾਇਤਾ ਮਿਲ ਸਕਦੀ ਹੈ।
ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸ਼ੂਗਰ ਦੇ ਮਰੀਜ ਦੇ ਪੈਰਾਂ ਦੀ ਦੇਖਭਾਲ ਕੀਤੀ ਜਾਵੇ ।
ਸਾਨੂੰ ਸ਼ੁਰੂ ਕਰਨ ਲਈ ਕੁਝ ਚੀਜਾਂ ਦੀ ਜ਼ਰੂਰਤ ਹੈ,
ਤੁਹਾਨੂੰ ਦੋ ਪਾਣੀ ਦੇ ਭਾਂਡਿਆਂ ਦੀ ਲੋੜ ਹੋਵੇਗੀ, ਇਕ ਸਾਬਣ ਵਾਲਾ ਪਾਣੀ ਅਤੇ ਇਕ ਸਾਫ ਪਾਣੀ ਧੋਣ ਲਈ ।
ਕੁਝ ਸਾਫ ਕੱਪੜੇ ਅਤੇ ਤੋਲੀਏ ਲਵੋ, ਇਕ ਨੇਲ ਫਾਈਲ ਅਤੇ ਥੋੜ੍ਹਾ ਜਿਹਾ ਲੋਸ਼ਨ।
ਤੁਹਾਨੂੰ ਇਕ ਜੋੜੀ ਜੁਰਾਬਾਂ ਅਤੇ ਨਾ ਤਿਲਕਣ ਵਾਲੇ ਜੁੱਤੇ ਅਤੇ ਸਲੀਪਰ ਦੀ ਵੀ ਲੋੜ ਪੈ ਸਕਦੀ ਹੈ।
ਸਫੈਦ ਡਾਇਬਟਿਕ ਜੁਰਾਬਾਂ ਦੀ ਵਰਤੋਂ ਕਰਨਾ ਸਭ ਤੋਂ ਬਿਹਤਰ ਹੈ। ਸਿਖਰ ਤੋਂ ਚੰਗੀ ਤਰ੍ਹਾਂ ਫੈਲਾਓ ਅਤੇ ਚਿੱਟੀ ਜੁਰਾਬ ਇਹ ਦੇਖਣ ਵਿਚ ਮਦਦ ਕਰੇਗੀ ਕਿ ਕੋਈ ਝਰੀਟ ਜਾਂ ਛਾਲਾ ਤਾਂ ਨਹੀਂ ਹੈ। ਜੇ ਤੁਹਾਨੂੰ ਵਿਸ਼ੇਸ਼ ਸ਼ੂਗਰ ਦੀਆਂ ਜੁਰਾਬਾਂ ਨਹੀਂ ਮਿਲਦੀਆਂ ਹਨ, ਤੁਸੀਂ ਆਮ ਚਿਟੀਆਂ ਜੁਰਾਬਾ ਦਾ ਇਸਤੇਮਾਲ ਕਰ ਸਕਦੇ ਹੋ ।
ਸਲਿੱਪਰ ਅਤੇ ਬੂਟਾਂ ਦੀ ਚੋਣ ਵਿਚ ਉਨ੍ਹਾਂ ਦੀ ਸਹਾਇਤਾ ਕਰੋ ਜਿਸ ਵਿਚ ਉਂਗਲੀਆਂ ਵਾਲੇ ਪਾਸੇ ਜਿਆਦਾ ਜਗ੍ਹਾ ਹੋਵੇ ਤਾਂ ਜੋ ਉਹ ਰਗੜ ਨਾ ਸਕਣ ਜਾਂ ਛਾਲੇ ਨਾ ਹੋ ਸਕਣ।
ਜੇ ਉਨ੍ਹਾਂ ਨੇ ਸ਼ਾਵਰ ਜਾਂ ਬੈੱਡ ਬਾਥ ਨਹੀਂ ਲਿਤਾ ਤਾਂ ਉਨ੍ਹਾਂ ਦੇ ਪੈਰਾਂ ਨੂੰ ਧੋਣ ਨਾਲ ਸ਼ੁਰੂਆਤ ਕਰੋ। ਉਨ੍ਹਾਂ ਦੇ ਪੈਰਾਂ ਨੂੰ ਧੋਣ ਲਈ ਉਨ੍ਹਾਂ ਨੂੰ ਬੈੱਡ ਤੇ ਪਾਉਣਾ ਤੁਹਾਡੇ ਲਈ ਆਸਾਨ ਹੋਵੇਗਾ ਤਾਂ ਜੋ ਤੁਹਾਨੂੰ ਬੈੱਡ ਤੋਂ ਥੱਲੇ ਜਾਣ ਦੀ ਲੋੜ ਨਹੀਂ।
ਸਾਬਣ ਵਾਲੇ ਪਾਣੀ ਵਿਚ ਨਮੀ ਵਾਲਾ ਸਾਫ ਕੱਪੜਾ ਵਰਤੋ, ਉਨ੍ਹਾਂ ਦੇ ਪੈਰਾਂ ਦਾ ਤਲਾ ਸਾਵਧਾਨੀ ਨਾਲ ਧੋਵੋ, ਉਂਗਲੀਆਂ ਨੂੰ ਧੋਣ ਵਿਚ ਵਿਸ਼ੇਸ਼ ਧਿਆਨ ਦੇਵੋ।
ਇਕ ਸਾਫ ਕੱਪੜੇ ਅਤੇ ਪਾਣੀ ਦੀ ਵਰਤੋਂ ਕਰੋ, ਚੰਗੀ ਤਰ੍ਹਾਂ ਸਾਫ ਕਰੋ।
ਇਹ ਮਹੱਤਵਪੂਰਣ ਹੈ ਕਿ ਉਨ੍ਹਾਂ ਦੇ ਪੈਰ ਭਿੱਜ ਨਾ ਜਾਣ, ਇਹ ਉਨ੍ਹਾਂ ਦੀ ਚਮੜੀ ਨੂੰ ਸੁੱਕਾ ਸਕਦਾ ਹੈ ਜਾਂ ਨਵੇਂ ਖੁੱਲ੍ਹੇ ਖੇਤਰਾਂ ਦਾ ਨਿਰਮਾਣ ਕਰ ਸਕਦਾ ਹੈ।
ਤੋਲੀਏ ਦੀ ਵਰਤੋਂ ਨਾਲ ਉਨ੍ਹਾਂ ਦੇ ਪੈਰ ਚੰਗੀ ਤਰ੍ਹਾਂ ਸੁਖਾਓ, ਵਿਸ਼ੇਸ਼ ਤੌਰ ਤੇ ਉਂਗਲਾਂ ਦੇ ਵਿਚ।
ਕਿਸੇ ਚੀਰੇ, ਛਾਲੇ ਜਾਂ ਮੋਟੇ ਹੋਏ ਉਂਗਲੀਆਂ ਦੇ ਨਹੁੰਆਂ ਜਾਂ ਖੁੱਲ੍ਹੇ ਖੇਤਰਾਂ ਦੀ ਜਾਂਚ ਕਰੋ। ਜੇ ਤੁਸੀਂ ਇਨ੍ਹਾਂ ਵਿਚੋਂ ਕੁਝ ਦੇਖਦੇ ਹੋ, ਤਾਂ ਸਿਹਤ ਸੰਭਾਲ ਪ੍ਰਦਾਤਾ ਨੂੰ ਇਸ ਦੀ ਜਾਣਕਾਰੀ ਦਿਓ। ਹਮੇਸ਼ਾ ਦੀ ਤਰ੍ਹਾਂ ਜੇ ਤੁਹਾਡਾ ਕੋਈ ਪ੍ਰਸ਼ਨ ਹੈ ਤਾਂ ਆਪਣੇ ਲੋਕਲ ਸਿਹਤ ਸੰਭਾਲਕਰਤਾ ਨੂੰ ਪੁੱਛਣ ਵਿਚ ਨਾ ਸ਼ਰਮਾਓ।
ਤੁਸੀਂ ਸ਼ਾਇਦ ਘਬਰਾ ਜਾਓਗੇ ਕਿ ਤੁਸੀਂ ਉਨ੍ਹਾਂ ਦੇ ਨਹੁੰ ਕੱਟਣ ਵੇਲੇ ਉਨ੍ਹਾਂ ਨੂੰ ਦੁਖ ਪਹੁੰਚਾ ਸਕਦੇ ਹੋ ਜਾਂ ਕੋਈ ਗਲਤ ਕਰ ਰਹੇ ਹੋ। ਪਰੰ ਤੁਸੀਂ ਚੰਗਾ ਮਹਿਸੂਸ ਕਰੋਗੇ ਜੇ ਤੁਸੀਂ ਹੇਠ ਲਿਖੇ ਨੁਕਤੇ ਅਪਣਾਓਗੇ-
ਨੇਲ ਫਾਈਲ ਦੀ ਵਰਤੋਂ ਨਾਲ ਨਹੁੰਆਂ ਨੂੰ ਸਿੱਧੇ ਕੱਟਣਾ ਅਤੇ ਕੋਨਿਆਂ ਨੂੰ ਕੱਟਣਾ ਸਭ ਤੋਂ ਆਸਾਨ ਹੈ। ਨਹੁੰ ਜਿਆਦਾ ਛੋਟੇ ਵੀ ਨਾ ਕੱਟੋ, ਸਿਰਫ ਉਂਗਲਾਂ ਦੇ ਪੋਟਿਆਂ ਤੱਕ ਨਹੁੰ ਕੱਟਣੇ ਵਧੀਆ ਹੈ।
ਨੇਲ ਕਟਰ ਤੇਜ ਹੋ ਸਕਦਾ ਹੈ, ਪਰੰਤੂ ਇਕ ਜੋਖ਼ਮ ਹੈ ਕਿ ਉਹ ਸਲਿਪ ਕਰ ਸਕਦਾ ਹੈ ਅਤੇ ਤੁਹਾਡੀ ਚਮੜੀ ਨੂੰ ਕੱਟ ਸਕਦਾ ਹੈ। ਅਸੀਂ ਨੇਲ ਫਾਈਲ ਨੂੰ ਸੁਰੱਖਿਆ ਲਈ ਵਰਤਣ ਲਈ ਸਲਾਹ ਦਿੰਦੇ ਹਾਂ।
ਉਨ੍ਹਾਂ ਦੀ ਪੈਰਾਂ ਦੀਆਂ ਅੱਡੀਆਂ ਅਤੇ ਤਲਿਆਂ ਤੇ ਲੋਸ਼ਨ ਲਗਾਓ। ਉਂਗਲਾਂ ਦੇ ਵਿਚ ਲੋਸ਼ਨ ਨਾ ਲਗਾਓ, ਨਮੀ ਨਾਲ ਬੈਕਟੀਰੀਆ ਪਨਪ ਸਕਦਾ ਹੈ।
ਸਾਫ ਸ਼ੂਗਰ ਵਾਲੀਆਂ ਜੁਰਾਬਾਂ ਅਤੇ ਬੂਟ ਜਾਂ ਸਲਿਪਰ ਪਹਿਨਾ ਕੇ ਅੰਤ ਕਰੋ।
ਸ਼ੂਗਰ ਵਾਲੇ ਕਿਸੇ ਵਿਅਕਤੀ ਲਈ, ਪੈਰਾਂ ਦੀ ਸਹੀ ਦੇਖਭਾਲ ਲਾਗਾਂ ਨੂੰ ਰੋਕਣ ਵਿੱਚ ਜਿਸ ਨਾਲ ਕਿ ਜ਼ਖ਼ਮ ਜਾਂ ਕੱਟਣ ਵਾਲੀਆਂ ਹੋਰ ਮੁਸ਼ਕਲਾਂ ਹੋ ਸਕਦੀਆਂ ਹਨ ਸਹਾਇਤਾ ਕਰੇਗੀ ।
ਇਨ੍ਹਾਂ ਕਦਮਾਂ ਦਾ ਰੋਜ਼ਾਨਾ ਪਾਲਣ ਕਰਨਾ ਤੁਹਾਨੂੰ ਉਨ੍ਹਾਂ ਮੁੱਦਿਆਂ ਨੂੰ ਰੋਕਣ ਵਿੱਚ ਸਹਾਇਤਾ ਕਰੇਗਾ ਅਤੇ ਤੁਹਾਨੂੰ ਇਸ ਦੇਖਭਾਲ ਨੂੰ ਪ੍ਰਦਾਨ ਕਰਨ ਵਿੱਚ ਵਧੇਰੇ ਆਰਾਮਦਾਇਕ ਮਹਿਸੂਸ ਕਰਨ ਵਿੱਚ ਸਹਾਇਤਾ ਕਰੇਗਾ।
ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸਰੋਤਾਂ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ।