ਖਾਣ ਪੀਣ ਵਿੱਚ ਕਿਵੇਂ ਸਹਾਇਤਾ ਕਰੀਏ
ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਸਰੀਰਕ ਪਾਬੰਦੀਆਂ ਕਾਰਨ ਖਾਣ ਦੇ ਯੋਗ ਨਹੀਂ ਹੈ ਜਾਂ ਉਸਨੂੰ ਨਿਗਲਣ ਵਿੱਚ ਮੁਸ਼ਕਲ ਹੈ। ਇਸ ਵੀਡੀਓ ਵਿੱਚ ਸਿੱਖੋ ਕਿ ਉਹਨਾਂ ਨੂੰ ਖਾਣ ਪੀਣ ਵਿੱਚ ਕਿਵੇਂ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਲੋੜੀਂਦੇ ਪੋਸ਼ਣ ਦਾ ਇਸਤੇਮਾਲ ਕਰ ਸਕਣ।
ਜਦੋਂ ਕਿਸੇ ਨੂੰ ਖਾਣ ਪੀਣ ਲਈ ਆਪਣੇ ਹੱਥਾਂ ਜਾਂ ਬਾਂਹਾਂ ਨੂੰ ਵਰਤਣ ਵਿਚ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਮਦਦ ਦੀ ਲੋੜ ਹੋ ਸਕਦੀ ਹੈ।
ਇਸ ਵੀਡੀਓ ਵਿਚ ਅਸੀਂ ਆਮ ਖੇਤਰਾਂ ਬਾਰੇ ਗੱਲ ਕਰਾਂਗੇ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ। ਖਾਸ ਤੌਰ ਤੇ ਨਿਗਲਣ ਅਤੇ ਗਤੀਸ਼ੀਲ ਮਸਲਿਆਂ ਵਿਚ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਨਿਗਲਣ ਜਾਂ ਚਬਾਉਣ ਵਿਚ ਪਰੇਸ਼ਾਨੀ ਹੈ, ਤੁਸੀਂ ਇਹ ਪਤਾ ਕਰੋ ਕਿ ਉਨ੍ਹਾਂ ਦੇ ਪੇਅ ਪਦਾਰਥ ਨੂੰ ਕਿਵੇਂ ਗਾੜਾ ਕਰਨਾ ਹੈ ਜਾਂ ਉਨ੍ਹਾਂ ਦੇ ਠੋਸ ਖਾਣੇ ਨੂੰ ਕਿਵੇਂ ਤੋੜਨਾ ਹੈ।
ਆਮਤੌਰ ਦੀ ਭਾਸ਼ਾ ਵਿਚ ਰੋਗਨਾਸ਼ਕ, ਡਾਕਟਰ ਜਾਂ ਡਾਈਟੀਅਸ਼ਨ ਇਹ ਫੈਸਲਾ ਕਰਨਗੇ ਕਿ ਬਿਹਤਰ ਕੀ ਹੈ ।
ਜੇ ਉਨ੍ਹਾਂ ਨੂੰ ਗਾੜੇ ਤਰਲ ਪਦਾਰਥ ਦੀ ਲੋੜ ਹੁੰਦੀ ਹੈ ਤਾਂ ਉਹ ਮੁੱਖ ਤੌਰ ਤੇ ਤਿੰਨ ਤਰਾਂ ਦੇ ਹਨ;
ਮੈਪਲ ਸਿਰਪ ਜਿਹਾ ਗਾੜਾ
ਸ਼ਹਿਦ ਜਿਹਾ ਗਾੜਾ
ਹਲਵੇ ਜਿਹਾ ਗਾੜਾ (ਜਿਵੇਂ ਦਹੀਂ)
ਠੋਸ ਭੋਜਣ ਲਈ, ਉਨ੍ਹਾਂ ਨੂੰ ਨਰਮ ਖੁਰਾਕ ਖਾਣ ਦੀ ਜਰੂਰਤ ਹੋ ਸਕਦੀ ਹੈ ਜਿਵੇਂ ਪੱਕੀਆਂ ਸਬਜੀਆਂ ਜਾਂ ਮਸਲੇ ਆਲੂ।
ਤੁਸੀਂ ਠੋਸ ਮਾਸ ਜਾਂ ਭੋਜਨ ਤੋਂ ਬਚੋ
ਉਨ੍ਹਾਂ ਨੂੰ ਇਕ ਖੁਰਾਕ ਦੀ ਵੀ ਲੋੜ ਪੈ ਸਕਦੀ ਹੈ ਜਿਥੇ ਭੋਜਨ 1 ਸੈਂਟੀਮੀਟਰ ਕਿਊਬ ਵਿਚ ਟੁੱਟ ਜਾਂਦਾ ਹੈ।
ਅਤੇ ਇਕ ਸ਼ੁੱਧ ਭੋਜਨ ਖੁਰਾਕ, ਜਿਥੇ ਖਾਣੇ ਨੂੰ ਕੂਲਾ ਬਨਾਉਣ ਤੱਕ ਮਿਲਾਇਆ ਜਾਂਦਾ ਹੈ।
ਜੇ ਇਸ ਤਰ੍ਹਾਂ ਦੀ ਵਿਸ਼ੇਸ਼ ਖੁਰਾਕ ਦੀ ਲੋੜ ਹੋਵੇ, ਸਿਹਤ ਸੰਭਾਲ ਪ੍ਰਦਾਤਾ ਬਿਹਤਰ ਤਰੀਕੇ ਨਾਲ ਤਿਆਰ ਕਰਨ ਵਿਚ ਤੁਹਾਡੀ ਮਦਦ ਕਰਨਗੇ ।
ਜੇ ਦੇਖਭਾਲ ਪ੍ਰਾਪਤ ਕਰਤਾ ਲਈ ਭਾਂਡੇ ਰੱਖਣੇ ਔਖੇ ਹਨ ਬਹੁਤ ਸਾਰੇ ਸਹਾਇਕ ਯੰਤਰ ਤੁਸੀਂ ਇਸਤੇਮਾਲ ਕਰ ਸਕਦੇ ਹੋ ।
ਗੱਦੀਦਾਰ ਗਰਿੱਪ ਵਾਲੀ ਛੁਰੀਆਂ, ਹੈਂਡਲ ਕੱਪ ਅਤੇ ਕੱਟ ਕੱਪ ਕੁਝ ਸਹਾਇਕ ਯੰਤਰ ਦੇ ਪ੍ਰਕਾਰ ਹਨ ਜੋ ਸਹਾਇਤਾ ਕਰ ਸਕਦੇ ਹਨ।
ਜੇ ਉਨ੍ਹਾਂ ਨੂੰ ਆਪਣੀ ਪਲੇਟ ਵਿਚ ਖਾਣਾ ਦੇਖਣ ਵਿਚ ਮੁਸ਼ਕਿਲ ਆਉੰਦੀ ਹੈ, ਤਾਂ ਚਮਕੀਲੇ ਰੰਗ ਦੇ ਭਾਂਡੇ ਵਰਤ ਕੇ ਭੋਜਨ ਨੂੰ ਦੇਖਣਾ ਆਸਾਨ ਹੋ ਸਕਦਾ ਹੈ।
ਇਹ ਸਾਰੇ ਯੰਤਰਾਂ ਹੋਣ ਦੇ ਬਾਵਜੂਦ ਵੀ ਉਨਾਂ, ਨੂੰ ਮਦਦ ਦੀ ਲੋੜ ਪਵੇਗੀ। ਇਥੇ ਕੁਝ ਆਸਾਨ ਨੁਕਤੇ ਹਨ ਜੋ ਤੁਸੀਂ ਉਨ੍ਹਾਂ ਦੀ ਮਦਦ ਲਈ ਕਰ ਸਕਦੇ ਹੋ।
ਪਹਿਲਾ, ਉਨ੍ਹਾਂ ਨੂੰ ਸਿੱਧਾ ਬਿਠਾਓ ਅਤੇ ਉਨ੍ਹਾਂ ਦੀ ਠੋਡੀ ਨੂੰ ਹੇਠਾਂ ਵੱਲ ਨੂੰ ਸਿੱਧਾ ਰੱਖੋ। ਝੁਕਣਾ ਜਾਂ ਝੁਕਾਉਣਾ ਦਬਾਅ ਪਾਉਣ ਨੂੰ ਆਸਾਨ ਬਣਾ ਸਕਦਾ ਹੈ।
ਤੁਹਾਡਾ ਆਰਾਮਦਾਇਕ ਸਥਿਤੀ ਵਿਚ ਰਹਿਣਾ ਯਕੀਨੀ ਕਰਨਾ ਵੀ ਜਰੂਰੀ ਹੈ। ਤੁਹਾਡਾ ਹਥੱ ਉਨਾਂ ਤਕ ਆਰਾਮ ਨਾਲ ਪਹੁੰਚਨਾ ਚਾਹੀਦਾ ਹੈ ।
ਤੁਸੀਂ ਉਨ੍ਹਾਂ ਦੀ ਕਮੀਜ ਨੂੰ ਢਕਣ ਲਈ ਤੋਲੀਏ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਖ਼ਾਣਾ ਫੈਲਣ ਦੇ ਮਾਮਲੇ ਵਿਚ ਨੇੜੇ ਰਹੋ ।
ਛੋਟੀ ਬੁਰਕੀ ਦੋ ਅਤੇ ਜਲਦਬਾਜ਼ੀ ਤੋਂ ਬਚੋ । ਚਮਚੇ ਦੀ ਵਰਤੋਂ ਕਾਂਟੇ ਦੀ ਵਰਤੋਂ ਤੋਂ ਜਿਆਦਾ ਆਸਾਨ ਹੈ।
ਉਨਾਂ ਨੂੱ ਆਪ ਦਸਣ ਦੋ ਕਿ ਉਨਾਂ ਨੇ ਪਹਿਲਾਂ ਕੀ ਖਾਣਾ ਹੈ ਜਾਂ ਪੀਣਾ ਹੈ । ਕਈ ਵਾਰ ਕਿਸੇ ਨੂੰ ਬੋਲਣ ਵਿਚ ਤਕਲੀਫ ਹੋਵੇ, ਉਹ ਆਪਣਾ ਮੂੰਹ ਖੋਲ ਕੇ ਇਸ਼ਾਰਾ ਕਰ ਸਕਦਾ ਹੈ ਕਿ ਉਹ ਹੋਰ ਖਾਣਾ ਚਾਹੁੰਦੇ ਹਨ ਜਾਂ ਤੁਸੀਂ ਹੌਲੀ-ਹੌਲੀ ਖਿਲਾ ਰਹੇ ਹੋ।
ਉਨਾਂ ਦੇ ਇਸ਼ਾਰੇ ਸਮਝੋ ।
ਜੇ ਤੁਸੀਂ ਉਨ੍ਹਾਂ ਨੂੰ ਪੀਣ ਵਿਚ ਸਹਾਇਤਾ ਕਰ ਰਹੇ ਹੋ, ਇਕ ਕੱਪ ਜਿਸ ਦੇ ਦੁਆਰਾ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸੌਖਾ ਬਣਾ ਦਿੰਦਾ ਹੈ। ਇਸ ਤਰ੍ਹਾਂ ਕਟ-ਆਉਟ ਕੱਪ ਦੀ ਵਰਤੋਂ ਕਰਨਾ ਵੀ ਮਦਦ ਕਰ ਸਕਦਾ ਹੈ।
ਜਦੋਂ ਉਨ੍ਹਾਂ ਨੇ ਖਾਣਾ ਪੂਰਾ ਕਰ ਲਿਆ, ਤਾਂ ਉਨ੍ਹਾਂ ਦੇ ਦੰਦ ਬੁਰਸ਼ ਕਰਨ ਸਮੇਤ ਧੋਣ ਵਿਚ ਸਹਾਇਤਾ ਕਰੋ।
ਜੇ ਉਨ੍ਹਾਂ ਨੂੰ ਨਿਗਲਣ ਵਿਚ ਤਕਲੀਫ ਹੈ। ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 30 ਮਿਨਟ ਤੱਕ ਉਨ੍ਹਾਂ ਨੂੰ ਬਿਠਾਉਣਾ ਇਕ ਵਧੀਆ ਵਿਕਲਪ ਹੈ।
ਖਾਣ ਵਿਚ ਵਿਅਕਤੀ ਦੀ ਮਦਦ ਕਰਨਾ ਅਸਲ ਵਿਚ ਜਾਨ ਬਚਾਉਣਾ ਹੈ। ਇਸ ਕੁਸ਼ਲਤਾ ਨੂੰ ਵਿਕਸਤ ਕਰਨਾ ਤੁਹਾਡੇ ਅਤੇ ਦੇਖਭਾਲ ਪ੍ਰਾਪਤ ਕਰਤਾ ਲਈ ਖਾਣਾ ਖਾਣ ਸਮੇਂ ਘੱਟ ਤਣਾਅ ਪੈਦਾ ਕਰੇਗਾ।
ਹੋਰ ਦੇਖਭਾਲਕਰਤਾ ਸਹਾਇਤਾ ਅਤੇ ਸਰੋਤ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ।