ਫੌੜੀਆਂ ਨਾਲ ਕਿਸੇ ਦੀ ਸਹਾਇਤਾ ਕਿਵੇਂ ਕਰੀਏ
ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਆਪਣੀ ਲਤ ਜਾਂ ਪੈਰ ਤੇ ਸੱਟ ਕਰਕੇ ਭਾਰ ਨਹੀਂ ਪਾ ਸਕਦਾ, ਜਾਂ ਤੁਰਦਿਆਂ-ਫਿਰਦਿਆਂ ਉਨ੍ਹਾਂ ਨੂੰ ਕੁਝ ਵਧੇਰੇ ਸਥਿਰਤਾ ਦੀ ਜ਼ਰੂਰਤ ਹੈ, ਤਾਂ ਉਨ੍ਹਾਂ ਨੂੰ ਫੌੜੀਆਂ ਦੀ ਜ਼ਰੂਰਤ ਪੈ ਸਕਦੀ ਹੈ । ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਉਨ੍ਹਾਂ ਨੂੰ ਫੌੜੀਆਂ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਫੌੜੀਆਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਤੁਸੀਂ ਉਸ ਵਿਅਕਤੀ ਦੀ ਸਹਾਇਤਾ ਕਰ ਸਕੋ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ।
ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਲੱਤ ਜਾਂ ਪੈਰ ਤਕਲੀਫ ਦੇ ਰਿਹਾ ਹੈ ਅਤੇ ਭਾਰ ਨਹੀਂ ਪੈ ਰਿਹਾ, ਜਾਂ ਸਿਰਫ ਚੱਲਣ ਵੇਲੇ ਉਨ੍ਹਾਂ ਨੂੰ ਕੁਝ ਵਾਧੂ ਸਥਿਰਤਾ ਦੀ ਲੋੜ ਪੈਂਦੀ ਹੈ, ਤਾਂ ਉਨ੍ਹਾਂ ਨੂੰ ਬੈਸਾਖੀ ਵਰਤਣ ਦੀ ਲੋੜ ਪੈ ਸਕਦੀ ਹੈ।
ਤੁਸੀਂ ਸੋਚ ਰਹੇ ਹੋਵੋਗੇ ਕਿ ਕਿਵੇਂ ਉਨ੍ਹਾਂ ਨੂੰ ਬੈਸਾਖੀ ਵਰਤਣੀ ਚਾਹੀਦੀ ਹੈ ਅਤੇ ਕਿਵੇਂ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਣ।
ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਿਖਾਂਵਾਗੇ ਕਿ ਬੈਸਾਖੀ ਨੂੰ ਕਿਵੇਂ ਵਰਤਣਾ ਹੈ ਤਾਂ ਜੋ ਤੁਸੀਂ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਸਹਾਰਾ ਦੇ ਸਕੋ।
ਆਮਤੌਰ ’ਤੇ ਹਸਪਤਾਲ ਇਕ ਛੋਟੀ ਜਿਹੀ ਫੀਸ ਨਾਲ ਬੈਸਾਖੀ ਪ੍ਰਦਾਨ ਕਰਦੇ ਹਨ ਅਤੇ ਉਹ ਇਹ ਯਕੀਨੀ ਕਰਦੇ ਹਨ ਕਿ ਉਨ੍ਹਾਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਲਈ ਸਹੀ ਉਚਾਈ ਹੈ।
ਆਪਣੇ ਘਰ ਵਿਚ ਪੁਰਾਣੀ ਬੈਸਾਖੀ ਨੂੰ ਵਰਤਣਾ ਉਦੋਂ ਹੀ ਕੰਮ ਕਰੇਗਾ ਜੇ ਉਨ੍ਹਾਂ ਨੂੰ ਸਹੀ ਉਚਾਈ ਤੱਕ ਅਡਜਸਟ ਕੀਤਾ ਜਾ ਸਕਦਾ ਹੋਵੇ। ਬੈਸਾਖੀ ਵਿਚ ਬਗਲਾਂ ਦੇ ਥੱਲੇ 2-3 ਉਂਗਲਾਂ ਜਿੰਨੀ ਜਗ੍ਹਾ ਹੋਣੀ ਚਾਹੀਦੀ ਹੈ ਅਤੇ ਹੱਥਾਂ ਦੀ ਪਕੜ ਕੁਲ੍ਹੇ ਦੇ ਲੈਵਲ ਦੀ ਹੋਣੀ ਚਾਹੀਦੀ ਹੈ।
ਸਭ ਤੋਂ ਆਮ ਗੱਲ ਇਹ ਹੈ ਕੇ ਲੋਕ ਗਲਤ ਢੰਗ ਨਾਲ ਆਪਣਾ ਭਾਰ ਬਗਲਾਂ ਤੇ ਪਾਂਦੇ ਹਨ। ਇਸ ਨਾਲ ਦਬਾਅ ਜਖ਼ਮ, ਛਾਲੇ ਅਤੇ ਨਸਾਂ ਦੇ ਨੁਕਸਾਨ ਦਾ ਕਾਰਣ ਬਣਦਾ ਹੈ। ਉਨ੍ਹਾਂ ਦਾ ਭਾਰ ਇਸ ਦੀ ਬਜਾਇ ਹੱਥਾਂ ’ਤੇ ਹੋਣਾ ਚਾਹੀਦਾ ਹੈ।
ਬੈਸਾਖੀ ਨਾਲ ਚੱਲਣ ਲਈ, ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਬੈਸਾਖੀ ਨੂੰ ਆਪਣੇ ਸਾਹਮਣੇ ਰੱਖ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ, ਉਨ੍ਹਾਂ ਦੀ ਨਿਯਮਤ ਪੁਲਾਂਘ ਤੋਂ ਜਿਆਦਾ ਨਹੀਂ, ਜਾਂ ਉਹ ਆਮ ਤੌਰ ’ਤੇ ਕਿਸ ਤਰ੍ਹਾਂ ਕਦਮ ਚੁੱਕਦੇ ਹਨ।
ਅੱਗੇ ਉਨ੍ਹਾਂ ਦਾ ਸਾਰਾ ਭਾਰ ਉਨ੍ਹਾਂ ਦੇ ਹੱਥਾਂ ’ਤੇ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਜਬੂਤ ਲੱਤ ਨੂੰ ਅੱਗੇ ਲੈ ਕੇ ਜਾਓ, ਉਨ੍ਹਾਂ ਦੀ ਕਮਜ਼ੋਰ ਜਾਂ ਸੱਟ ਵਾਲੀ ਥਾਂ ਤੋਂ ਭਾਰ ਘੱਟ ਰੱਖਣਾ ਚਾਹੀਦਾ ਹੈ।
ਆਓ ਦੇਖੀਏ ਕਿ ਉਹ ਇਕ ਵਾਰ ਫਿਰ ਹੌਲੀ ਜਿਹੀ ਬੈਸਾਖੀ ਨੂੰ ਅੱਗੇ ਵਧਾਈ ਜਾਵੇ, ਆਪਣਾ ਭਾਰ ਹੱਥਾ ’ਤੇ ਹੋਵੇ, ਮਜਬੂਤ ਲੱਤ ਅੱਗੇ ਹੋਵੇ, ਬਸ ਏਨਾ ਹੀ।
ਸਮਤਲ ਜਗ੍ਹਾਂ ’ਤੇ ਬੈਸਾਖੀ ਦੀ ਵਰਤੋਂ ਕਰਨਾ ਸਿੱਧਾ ਹੈ, ਪਰ ਜੇ ਉਹ ਉੱਚੀਆਂ ਨੀਵੀਆਂ ਪੌੜੀਆਂ ’ਤੇ ਹੋਣ ਤਾਂ ਕਿ ?
ਉੱਪਰ ਪੌੜੀਆਂ ’ਤੇ ਜਾਣ ਲਈ, ਉਨ੍ਹਾਂ ਨੂੰ ਜੰਗਲੇ ਨੂੰ ਫੜ ਕੇ ਰੱਖਣਾ ਚਾਹੀਦਾ ਹੈ ਅਤੇ ਆਪਣੇ ਦੋਵੇਂ ਬੈਸਾਖੀ ਨੂੰ ਆਪਣੇ ਬਾਂਹ ਦੇ ਉਲਟ ਥੱਲੇ ਹੋਣਾ ਚਾਹੀਦਾ ਹੈ।
ਪੌੜੀ ਚੜ੍ਹਣ ਲਈ ਉਨ੍ਹਾਂ ਨੂੰ ਆਪਣਾ ਭਾਰ ਜੰਗਲੇ ਤੇ ਪਾਉਣਾ ਚਾਹੀਦਾ ਹੈ ਅਤੇ ਬੈਸਾਖੀ ਨੂੰ ਫਿਰ ਉਨ੍ਹਾਂ ਦੀ ਮਜ਼ਬੂਤ ਲੱਤ ਨਾਲ ਬੈਸਾਖੀ ਨੂੰ ਉੱਪਰ ਖਿੱਚਣਾ ਚਾਹੀਦਾ ਹੈ, ਫਰਸ਼ ਤੇ ਉਨ੍ਹਾਂ ਦੀ ਕਮਜੋਰ ਲੱਤ ਨੂੰ ਪੂਰੀ ਤਰ੍ਹਾਂ ਰੱਖੋ।
ਉਨ੍ਹਾਂ ਨੂੰ ਇਸ ਤਰ੍ਹਾਂ ਉਦੋਂ ਤੱਕ ਕਰਨਾ ਚਾਹੀਦਾ ਹੈ ਜਦੋਂ ਤੱਕ ਉਹ ਛੱਤ ਤੇ ਨਾ ਪਹੁੰਚ ਜਾਣ। ਤੁਸੀਂ ਉਨ੍ਹਾਂ ਦੇ ਪਿੱਛੇ ਖੜ ਸਕਦੇ ਹੋ ਤਾਂ ਕਿ ਉਹ ਸੁਰੱਖਿਅਤ ਮਹਿਸੂਸ ਕਰਨ।
ਪਰ ਉਨ੍ਹਾਂ ਨੂੰ ਪੌੜੀਆਂ ਚੜ੍ਹਨ ਦੇ ਆਪ ਕਾਬਿਲ ਹੋਣ ਦੀ ਲੋੜ ਹੈ।
ਬੈਸਾਖੀ ਨਾਲ ਥੱਲੇ ਜਾਣ ਲਈ, ਉਨ੍ਹਾਂ ਨੂੰ ਜੰਗਲੇ ਨੂੰ ਫੜਨ ਅਤੇ ਆਪਣੀਆਂ ਦੋਨੋਂ ਬਾਹਾਂ ਅੰਦਰ ਅਟਕਾਉਣ ਦੀ ਲੋੜ ਹੈ, ਉਵੇਂ ਹੀ ਜਿਵੇਂ ਉਨ੍ਹਾਂ ਨੇ ਪੌੜੀਆਂ ਚੜ੍ਹਨ ਵੇਲੇ ਕੀਤਾ ਸੀ।
ਅੱਗੇ ਉਨ੍ਹਾਂ ਦੀ ਸੱਟ ਲੱਗੀ ਲੱਤ ਨੂੰ ਫੜ ਕੇ ਉਨ੍ਹਾਂ ਦੇ ਅੱਗੇ ਲੈ ਜਾਓ, ਬੈਸਾਖੀ ਨੂੰ ਥੱਲੇ ਦੀ ਪੌੜੀ ਤੇ ਰੱਖੋ ਅਤੇ ਜੰਗਲੇ ਅਤੇ ਬੈਸਾਖੀ ਨੂੰ ਸਹਾਇਤਾ ਲਈ ਵਰਤੋਂ, ਉਨ੍ਹਾਂ ਦੀ ਮਜ਼ਬੂਤ ਲੱਤ ਨਾਲ ਇਕ ਪੌੜੀ ਥੱਲੇ ਆਓ।
ਪੌੜੀਆਂ ਥੱਲੇ ਉਤਰਨ ਲਈ, ਤੁਹਾਨੂੰ ਉਨ੍ਹਾਂ ਦੇ ਥੱਲੇ ਕੁਝ ਪੌੜੀਆਂ ਹੇਠਾਂ ਖੜ੍ਹੇ ਹੋ ਸਕਦੇ ਹੋ, ਪਰ ਇਕ ਵਾਰ ਫਿਰ ਹੋਰ ਨਾਲ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਥੋੜ੍ਹਾ ਜਿਹਾ ਹੋਰ ਸੁਰੱਖਿਅਤ ਮਹਿਸੂਸ ਕਰੇਗਾ। ਉਨ੍ਹਾਂ ਨੂੰ ਆਪਣਾ ਭਾਰ ਆਪਣੀਆਂ ਬਾਹਾਂ ’ਤੇ ਪਾਉਣ ਦੀ ਲੋੜ ਹੈ ਅਤੇ ਬੈਸਾਖੀ ਨੂੰ ਸੁਰੱਖਿਅਤ ਢੰਗ ਨਾਲ ਇਸਤੇਮਾਲ ਕਰਨ ਉਨ੍ਹਾਂ ਦਾ ਭਾਰ ਨੂੰ ਬਰਾਬਰ ਕਰੋ। ਜੇ ਉਹ ਇਸ ਤਰ੍ਹਾਂ ਨਾ ਕਰ ਸਕਣ, ਜਾਂ ਉਹ ਸਚਮੁਚ ਅਸਥਿਰ ਮਹਿਸੂਸ ਕਰਦੇ ਹਨ, ਅਤੇ ਉਹ ਪੌੜੀਆਂ ਤੋਂ ਹੇਠਾਂ ਜਾ ਸਕਦੇ ਹਨ ਫਿਰ ਕੋਸ਼ਿਸ਼ ਕਰੋ ਅਤੇ ਇਕ ਪੱਧਰ ਤੇ ਉਨ੍ਹਾਂ ਨੂੰ ਹਰ ਇਕ ਚੀਜ ਦਿਓ ਜਿਸ ਦੀ ਉਨ੍ਹਾਂ ਨੂ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਪੌੜੀਆਂ ਦੀ ਲੋੜ ਨਾ ਪਵੇ ਅਤੇ ਉਨ੍ਹਾਂ ਦੇ ਡਾਕਟਰ ਜਾਂ ਪੇਸ਼ੇਵਰ ਥੈਰੇਪਿਸਟ ਨਾਲ ਕਿਸੇ ਹੋਰ ਸਹਾਇਕ ਉਪਕਰਣ ਦੇ ਵਰਤਣ ਦੀ ਸਲਾਹ ਕਰੋ।
ਬੈਸਾਖੀ ਨੂੰ ਵਰਤਣਾ ਸਿੱਖਣਾ, ਖਾਸਕਰ ਪੌੜੀਆਂ ’ਤੇ ਚੁਣੌਤੀਪੂਰਨ ਹੋ ਸਕਦਾ ਹੈ ਅਤੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਸਮਰਥਨ ਅਤੇ ਮਾਰਗਦਰਸ਼ਨ ਦੀ ਲੋੜ ਪੈਂਦੀ ਹੈ। ਇਸ ਵੀਡੀਓ ਵਿਚ ਦੱਸੇ ਨੁਕਤੇ ਦੀ ਪਾਲਣਾ ਕਰਨ ਨਾਲ ਤੁਸੀਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਸਹਾਇਤਾ ਦੇਣ ਵਿਚ ਸਫਲ ਹੋਵੋਗੇ।
ਦੇਖਭਾਲ ਕਰਤਾ ਜਾਨਕਾਰੀ ਅਤੇ ਹੁਨਰ ਲਈ ਇਸ ਤਰਾਂ ਦੀਆਂ ਹੋਰ ਵੀਡਿਓ ਲਈ ਸਾਡਾ ਚੈਨਲ ਦੇਖੋ ।